ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ ਦਾ ਮਾਣ ਪ੍ਰਾਪਤ ਹੈ । ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ ਮਾਂ ਦੇ ਪਿਆਰ, ਫਿਕਰਾਂ ਅਤੇ ਸੁਪਨਿਆਂ-ਸੰਸਿਆ ਨਾਲ ਲਬਰੇਜ ਲੋਰੀਆਂ ਦੇ ਵਿਸ਼ੇ ਹੁੰਦੇ ਹਨ।
ਨਾਹਰ ਸਿੰਘ ਅਨੁਸਾਰ:-
“ਲੋਰੀ ਮਾਂ ਵੱਲੋਂ ਬੱਚੇ ਨੂੰ ਮੁਖਾਤਿਬ ਸਵੈ ਸੰਬੋਧਨੀ; ਸੁਖਦ ਭਾਵ ਦਾ ਅਜਿਹਾ ਪ੍ਰਕਾਰਜਗਤ ਗੀਤ ਹੈ ਜੋ ਰੁਮਾਂਟਿਕ ਬਿੰਬਾਂ ਨਾਲ ਭਰਪੂਰ ਹੁੰਦਾ ਹੈ। ਇਸਦਾ ਕੋਈ ਨਿਸ਼ਚਿਤ ਛੰਦ ਨਹੀਂ ਪਰ ਲੰਮਾ ਲਾਡ ਇਸ ਦਾ ਪ੍ਰਮਾਣਿਕ ਲੱਛਣ ਹੈ। ਇਸ ਵਿੱਚ ਹਾਂ ਵਾਚਕ ਵਿਸ਼ੇਸ਼ਤਾਵਾਂ, ਅਸੀਸਾਂ,ਚੁੰਮਵਾਂ ਨੂੰ ਜੋੜ ਕੇ ਭਾਵਾਂ ਨੂੰ ਸੰਘਣਾ ਕੀਤਾ ਜਾਂਦਾ ਹੈ। ਇਹ ਵਿਸ਼ੇਸ਼ਣ ਅਤੇ ਅਸੀਸਾਂ ਸਵੈ-ਪ੍ਰਸੰਸਾਤਮਕ ਧੁਨੀ ਵਿੱਚ ਉਚਾਰੀਆਂ ਜਾਂਦੀਆਂ ਹਨ।”
ਅੱਲ੍ਹੜ ਬੱਲ੍ਹੜ ਬਾਵੇ ਦਾ
ਅੱਲ੍ਹੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ ।
ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ ।
ਬਾਵਾ ਕਣਕ ਪਿਸਾਵੇਗਾ,
ਬਾਵੀ ਬਹਿ ਕੇ ਗੁੰਨ੍ਹੇਗੀ ।
ਬਾਵੀ ਮੰਨ ਪਕਾਵੇਗੀ,
ਬਾਵਾ ਬੈਠਾ ਖਾਵੇਗਾ
ਲੋਰੀ ਲਾਲ ਨੂੰ ਦਿਆਂ
ਲੋਰੀ ਲਾਲ ਨੂੰ ਦਿਆਂ
ਨੀਂ ਨਿੱਕੇ ਬਾਲ ਨੂੰ ਦਿਆਂ
ਸੋਹਣੇ ਲਾਲ ਨੂੰ ਦਿਆਂ
ਨੀ ਪਿਆਰੇ ਬਾਲ ਨੂੰ ਦਿਆਂ
ਗੋਦੀ ਖਲਾਉਂਦੇ ਨੂੰ ਦਿਆਂ
ਨੀਂ ਪੰਘੂੜੇ ਸਲਾਉਂਦੇ ਨੂੰ ਦਿਆਂ
ਉਠਦੇ ਬਹਿੰਦੇ ਨੂੰ ਦਿਆਂ
ਨੀਂ ਰੋਂਦੇ ਹਸਾਉਂਦੇ ਨੂੰ ਦਿਆਂ
ਬਾਹਰ ਜਾਂਦੇ ਨੂੰ ਦਿਆਂ।
ਲੋਰੀ ਲਾਲ ਨੂੰ ਦਿਆਂ
Read more
ਅਲੋਪ ਹੁੰਦੇ ਜਾ ਰਹੇ ਸ਼ਬਦ…
ਮੁੰਡੇ ਨੂੰ ਨਹਾਉਣ ਦੀ ਰਸਮ
ਕਿੱਕਲੀ