ਮੇਰੀ ਤਮਾਂ ਕਿ ਬਣਾ
ਸਦੀਵੀ ਰੁੱਖ ਕਿਸੇ ਲਈ,
ਮਗਰ ਜੋ ਵੀ ਛਾਂ ਹੇਠ ਬੈਠਾ
ਉੱਠ ਕੇ ਚਲਾ ਗਿਆ।
ਮੈਂ ਸਿੱਟੇ ਕੁਝ ਯਾਦਗਾਰੀ ਪੱਤੇ
ਹਰ ਮੁਸਾਫਿਰ ਦੇ ਝੋਲੇ,
ਹਰ ਮੁਸਾਫਿਰ ਮੇਰੀਆਂ ਟਹਿਣੀਆਂ ‘ਤੇ
ਝੋਲਾ ਟੰਗ ਭੁਲਾ ਗਿਆ।
ਹਜ਼ਾਰਾਂ ਹਰਫ ਵਹੇ ਮੇਰੇ ਤਨ ਉੱਪਰ
ਮੇਰੇ ਨਾਮ ਨਾਲ ਜੋੜ ਜੋੜ ਕੇ,
ਜੋ ਵੀ ਲਿਖ ਕੇ ਗਿਆ
ਲਿਖਿਆ ਭੁਲਾ ਗਿਆ।
ਸਭ ਮੁਸਾਫਿਰ ਤੁਰੇ ਸਿਰ ‘ਤੇ
ਤਾਰਿਆਂ ਦਾ ਥਾਲ ਲੈਕੇ,
ਜੇ ਵੀ ਸੰਘਣੀ ਛਾਂ ਵਿੱਚੋਂ ਬਾਹਿਰ ਗਿਆ
ਮੇਰਾ ਸਿਰਨਾਵਾਂ ਭੁਲਾ ਗਿਆ।
Read more
ਲਵਪ੍ਰੀਤ
ਰਾਣੀ ਸ਼ਰਮਾ
ਜੋਬਨਰੂਪ ਛੀਨਾ