ਗ਼ਜ਼ਲ
ਉਲਝਨਾਂ, ਪਛਤਾਵਿਆਂ ਦਾ ਕੁਝ ਤਾਂ ਹਾਸਿਲ ਚਾਹੀਦੈ
ਮੂਰਛਿਤ ਅਹਿਸਾਸ ਅੰਦਰ ਧੜਕਦਾ ਦਿਲ ਚਾਹੀਦੈ
ਜੀਣ ਦੀ ਹਰ ਪੈੜ ਉੱਤੇ, ਮੌਤ ਦਾ ਸੰਗੀਤ ਹੈ
ਪੈੜ ਦੀ ਚੁਪ ਤੇ ਜੋ ਚੁਪ ਹੋਵੇ ਉਹ ਕਾਤਿਲ ਚਾਹੀਦੈ
ਤੰਗ ਗਲੀਆਂ, ਹੋਂਦ ਖੰਡਰ, ਨੇਹਰ ਹਰ ਘਰ ਦਾ ਲਿਬਾਸ
ਹੁਣ ਗਰਾਂ ਮੇਰ ਚ ਕੋਈ ਦੇਵ ਬਿਸਮਿਲ ਚਾਹੀਦੈ
ਅਥਰੂਆਂ ਦੇ ਵਹਿਣ ਅੰਦਰ ਥਲ ਹੀ ਸਹਿਰਾ ਹੋ ਗਿਆ
ਸੁੱਕੀਆਂ ਅੱਖਾਂ ਲਈ ਰਾਹਤ ਦਾ ਰਹਿਤਿਲ ਚਾਹੀਦੈ
ਉਹ ਤਾਂ ਬਸ ਮਹਿਬੂਬ ਤੋਂ ਇਕ ਅਜਨਬੀ ਦਾ ਰੂਪ ਹੈ
ਲਮਸ ਉਸ ਅੰਦਰ ਵੀ ਮੇਰਾ ਮਰਨਾ ਤਿਲ ਤਿਲ ਚਾਹੀਦੈ
ਮੈਂ ਸਮੁੰਦਰ ਸਿਰ ਤੇ ਚਕ ਕੇ ਅੰਬਰੀਂ ਉਡਦਾ ਰਿਹਾ
ਹੁਣ ਤਾਂ ਮੈਂ ਧਰਤੀ ਤੇ ਉੱਤਰਾਂ, ਹੁਣ ਤਾਂ ਸਾਹਿਲ ਚਾਹੀਦੈ
ਟੁਕੜਿਆਂ ਵਿਚ ਵਟ ਗਿਆ ਅਸਤਿੱਤਵ ਮੇਰੇ ਦਾ ਵਜੂਦ
ਮੈਨੂੰ ਸਾਬਤ ਰਹਿਣ ਲਈ ਕਿਉਂ ਬਣਨਾ ਬੁਜ਼ਦਿਲ ਚਾਹੀਦੈ
ਗ਼ਜ਼ਲ
ਮੇਰੀ ਸੂਰਤ ਵਿਚ ਕਜੇਹੀ ਬੇਵਫ਼ਾ ਸੀਰਤ ਜਹੀ
ਰਕਤ ਵਿਚ ਮਹਿਮਾਨ, ਕੁਝ ਪਲ ਆਤਮਾ ਸ਼ਰਬਤ ਜਹੀ
ਮੇਰੇ ਅੰਤਸ ਵਿਚ ਸਮੋਏ ਚੁੱਪ ਦੇ ਇਹਸਾਸ ਹਨ
ਸ਼ਬਦ ਬਣ ਨਿਤਰਣ ਜਦੋਂ ਹੁੰਦੀ ਬੜੀ ਹੈਰਤ ਜਹੀ
ਜਗਦੇ ਬੁਝਦੇ ਨੇ ਵਿਸਾਲਾਂ ਦੇ ਦੀਏ ਮੇਰੇ ਦੁਆਰ
ਪਰ ਸਬੂਰੀ ਇਕ ਸ਼ਮ੍ਹਾਂ ਜਗਦੀ ਰਹੇ ਮੂਰਤ ਜਹੀ
ਪਾ ਕੇ ਵਸਤਰ ਵੀ ਨੇ ਨੰਗੇ ਲੋਕ ਮੇਰੇ ਸ਼ਹਿਰ ਦੇ
ਲੋਪ ਨਜ਼ਰੀਂ ਆ ਰਹੀ ਇਸ ਸ਼ਹਿਰ ਵਿਚ ਗ਼ੈਰਤ ਜਹੀ
ਪਰਦਿਆਂ ਵਿਚ ਹੀ ਰਹੇ ਮੇਰੇ ਤਸੱਵਰ ਦਾ ਮਿਜ਼ਾਜ
ਪਹੁੰਚ ਵਿਚ ਇਸਦੇ ਭਟਕਦੀ ਹੈ ਸਦਾ ਸ਼ੁਹਰਤ ਜਹੀ
ਤਰਕ ਵਿਚ ਰਹਿੰਦੇ ਨੇ ਉੁਲਝੇ ਪੂਰਤੀ ਦੇ ਰਾਹ ਸਭੇ
ਪੁਹੰਚ ਜਾਣਾ ਮੁੜ ਕੇ ਵੀਰਾਨੇ ‘ਚ ਹੈ ਆਦਤ ਜਹੀ
ਖੂਭ ਤੋਂ ਵੀ ਖੂਭਤਰ ਚਿਹਰੇ ਨੇ ਇਸ ਬਾਜ਼ਾਰ ਵਿਚ
ਮੈਨੂੰ ਰਾਸ ਆਈ ਐ ਸੀਰਤ ਬਸ ਤਿਰੀ ਸੂਰਤ ਜਹੀ
Read more
ਦਾਦਰ ਪੰਡੋਰਵੀ
ਅਮਰਿੰਦਰ ਸੋਹਲ
ਧਾਮੀ ਗਿੱਲ