ਅਨੁਵਾਦ : ਲਖਵੀਰ ਸਿੰਘ
ਪਰਜਾਤੰਤਰ
ਦਲ ਬਹਾਦੁਰ ਖੇਤ ‘ਚ ਹਲ ਚਲਾ ਰਿਹਾ ਸੀ
‘ਓ ਦਲ ਬਹਾਦੁਰ!’
‘ਜੀ!’
‘ਇਹ ਖੇਤ ਕਿਸਦਾ ਹੈ?’
‘ਮਾਲਿਕ ਦਾ’
‘ਤੇਰੇ ਖੇਤ ਕਿੱਥੇ ਨੇ’
ਦਲ ਬਹਾਦੁਰ ਘਬਰਾ ਗਿਆ
‘ਓ ਦਲ ਬਹਾਦੁਰ!’
‘ਜੀ ਹਜ਼ੂਰ!’
‘ਤੇਰਾ ਬੇਟਾ ਕਿੱਥੇ ਐ’
‘ਭਾਰੀ ਸਾਮਾਨ ਛੱਡਣ ਗਿਆ ਹੈ’
‘ਤੇ ਉਹਨਾਂ ਦਾ?’
‘ਕਿਸ ਦਾ?’
‘ਮਾਲਿਕ ਦਾ’
‘ਮਾਲਿਕ ਦਾ ਬੇਟਾ ਕਿੱਥੇ ਹੈ?’
‘ਅਮਰੀਕਾ ਗਿਆ ਏ’
‘ਕਿਉਂ?’
‘ਪੜਨ ਲਈ’
‘ਓ ਦਲ ਬਹਾਦੁਰ!’
‘ਜੀ ਹਜ਼ੂਰ!’
‘ਪਰਜਾਤੰਤਰ ਆ ਗਿਆ,ਪਤਾ ਏ?’
‘ਜੀ ਪਤਾ ਏ’
‘ਕਿਸ ਨੇ ਕਿਹਾ?’
‘ਮਾਲਿਕ ਨੇ।’
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼