
ਅਨੁਵਾਦ : ਲਖਵੀਰ ਸਿੰਘ
‘ਬਸ ਇੰਨਾ ਕੁ ਹੀ ਚਾਹੁੰਦਾ ਹਾਂ’
ਬਸ ਇੰਨਾ ਕੁ ਹੀ ਕਹਿੰਦਾ ਹਾਂ ਕਿ ਕਹਿਣ ਦਾ ਮਤਲਬ
ਬੱਦਲ ਦੇ ਟੁਕੜੇ ਵਾਂਗ ਧਰਤੀ ‘ਤੇ ਭਾਰ ਨਾ ਪਵੇ
ਬਸ ਓਨਾ ਕੁ ਹੀ ਚਾਹੁੰਦਾ ਹਾਂ ਆਪਣੇ ਥਾਲ ‘ਚ
ਕੋਈ ਕੀਟ ਪਤੰਗਾ ਇਹ ਨਾ ਕਹੇ ਕਿ
ਉਸ ਲਈ ਕੁਝ ਬਚਿਆ ਹੀ ਨਹੀਂ
ਚਾਹੁੰਦਾ ਹਾਂ ਕਪਾਹ ਦੇ ਫੁੱਲਾਂ ਤੋਂ ਬਸ ਓਨਾ ਕੁ ਹੀ
ਦੋ ਕਮੀਜ਼ਾਂ ਤੇ ਪੈਂਟਾਂ ਨਾਲ
ਗੁਜ਼ਰ ਜਾਵੇ ਜ਼ਿੰਦਗੀ
ਬਸ ਓਨੀ ਕੁ ਹੀ ਚਾਹੁੰਦਾ ਹਾਂ ਜ਼ਮੀਨ
ਹੋਵੇ ਇਕ ਦੋ ਕਮਰਿਆਂ ਦਾ ਘਰ
ਪਰ ਘਰ ਦੇ ਸਾਹਮਣੇ ਹੋਣ ਦੋ-ਚਾਰ ਰੁੱਖ
ਖੁਸ਼ੀ ਓਨੀ ਕੁ ਹੀ ਚਾਹੁੰਦਾ ਹਾਂ ਕਿ
ਦੂਰ ਤੋਂ ਹੀ ਪਛਾਣ ਲਵਾਂ ਦੁੱਖ ਨੂੰ
ਓਨਾ ਕੁ ਹੀ ਚਾਹੁੰਦਾ ਹਾਂ ਗੁੱਸਾ ਕਿ
ਮਾਫ਼ ਕਰ ਸਕਾਂ ਹਰ ਕਿਸੇ ਨੂੰ
ਦਿਸ਼ਾ ਦਾ ਗਿਆਨ ਵੀ ਓਨਾ ਕੁ ਹੀ ਚਾਹੁੰਦਾ ਹਾਂ
ਰਸਤਾ ਭਟਕਣ ‘ਤੇ ਵੀ ਆ ਜਾਵਾਂ ਘਰ ਆਪਣੇ
ਹੋਰ ਵਾਧੂ ਕੁਝ ਵੀ ਨਹੀਂ ਚਾਹੁੰਦਾ
ਨਹੀਂ ਚਾਹੁੰਦਾ ਚੰਦ ਤੇ ਤਾਰੇ
ਚਾਹੁੰਦਾ ਹਾਂ ਤਾਂ ਬਸ ਇੰਨਾ ਕੁ ਹੀ ਚਾਹੁੰਦਾ ਹਾਂ
ਫੁੱਲਾਂ ਨੂੰ ਖਿੜਦੇ ਹੋਏ ਦੇਖਣਾ ਚਾਹੁੰਦਾ ਹਾਂ
ਤੈਨੂੰ ਚੁੱਪ ਨਹੀਂ ਗੁਣਗੁਣਾਉਂਦੇ ਹੋਏ ਦੇਖਣਾ ਚਾਹੁੰਦਾ ਹਾਂ…
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼