
ਤਸਵੀਰ
ਤੂੰ ਪਹਿਲਾਂ ਆਪਣੀ ਮਰਜ਼ੀ ਨਾਲ
ਮੇਰਾ ਚਿੱਤਰ ਬਣਾਇਆ
ਤਸਵੀਰ ਵਿੱਚ ਰੰਗ ਬਰੰਗੇ ਰੰਗ ਭਰੇ
ਮੈਨੂੰ ਬਾਗ਼ ਵਿੱਚ ਬੈਠਾ ਦਿਖਾਇਆ
ਮੇਰੇ ਆਲੇ ਦੁਆਲੇ ਫੁੱਲ ਖਿੜਦੇ ਵੀ ਬਣਾਏ
ਤਿਤਲੀ ਵੀ ਦਿਖਾਈ
ਜਦੋਂ ਸਾਰੇ ਖ਼ੂਬਸੂਰਤ ਰੰਗ ਭਰੇ ਗਏ
ਤਸਵੀਰ ਨੇ ਆਪਣਾ ਸੋਹਣਾ ਰੂਪ ਲੈ ਲਿਆ
ਸਾਰਾ ਮਾਹੌਲ ਅਲੌਕਿਕ ਹੋ ਗਿਆ
ਜਦੋਂ ਤਸਵੀਰ ਵਿਚਲੇ ਮੋਰ
ਪਾਇਲਾ ਪਾਉਣ ਲੱਗ ਗਏ
ਕੋਇਲਾਂ ਮਿੱਠੇ ਗੀਤ ਗਾਉਣ ਲੱਗ ਗਈਆਂ
ਦਰਖ਼ਤ ਝੂਮਣ ਲੱਗ ਗਏ
ਤੂੰ ਤਸਵੀਰ ਤੇ ਸਾਰੇ ਰੰਗ ਡੋਲ ਦਿੱਤੇ
ਮਾਂ
ਮਾਂ ਹਜ਼ਾਰਾਂ ਕੋਹਾਂ ਤੇ ਬੈਠੀ
ਬੁੱਝ ਲੈਂਦੀ ਹੈ ਹਰ ਤਕਲੀਫ਼ ਸਾਡੀ
ਤੇ ਅਸੀਂ
ਉਸ ਕੋਲ ਬੈਠੇ ਵੀ
ਉਸਦਾ ਇਕ ਵੀ ਦਰਦ ਨਾ ਜਾਣ ਸਕਦੇ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼