November 3, 2024

ਰਸ਼ੀਅਨ ਕਹਾਣੀ : ਮੁੰਡੇ

ਐਨਟੋਨ ਚੇਖ਼ਵ

ਤਰਜਮਾਕਾਰ : ਏਜਾਜ਼

”ਵੱਲੋ ਦਯਾ ਆ ਗਿਆ!” ਘਰ ਦੇ ਅਹਾਤੇ ਵਿਚ ਅਚਨਚੇਤੀ ਕੋਈ ਚੀਕਿਆ। ”ਵੱਲੋ ਦਯਾ ਆ ਗਿਆ!” ਨਤਾਲਿਆ ਦੌੜਦੀ ਹੋਈ ਬੈਠਕ ਵਿਚ ਵੜੀ। ਸਾਰਾ ਪਰਿਵਾਰ ਪਿਛਲੇ ਕਈ ਘੰਟਿਆਂ ਤੋਂ ਵੱਲੋ ਦੇਹ ਨੂੰ ਉਡੀਕ ਰਿਹਾ ਸੀ ਤੇ ਇਹ ਗੱਲ ਸੁਣ ਕੇ ਘਰ ਦੇ ਸਭ ਲੋਕ ਬਾਰੀਆਂ ਵੱਲ ਭੱਜੇ । ਮਕਾਨ ਦੇ ਬੂਹੇ ਅਤੇ ਇੱਕ ਚੌੜੀ ਜਿਹੀ ਬਰਫ਼ ਉਤੇ ਚੱਲਣ ਵਾਲੀ ਬੱਘੀ ਆ ਕੇ ਖੜ੍ਹੀ ਹੋ ਗਈ ਸੀ, ਜਿਸ ਵਿਚ ਤਿੰਨ ਸਫ਼ੈਦ ਘੋੜੇ ਜਪੇ ਹੋਏ ਸਨ । ਬਾਹਰ ਨਿਕਲ ਕੇ ਪਰਿਵਾਰ ਨੇ ਵੇਖਿਆ ਕਿ ਬੱਘੀ ਖ਼ਾਲੀ ਏ ਕਿਉਂ ਜੋ ਉਦੋਂ ਤਾਈਂ ਵੱਲੋ ਦਯਾ ਲੱਥ ਗਿਆ ਹੋਇਆ ਸੀ ਤੇ ਠੰਢ ਨਾਲ਼ ਲਾਲ਼ ਹੋਈਆਂ ਆਪਣੀਆਂ ਉਂਗਲੀਆਂ ਨਾਲ਼ ਆਪਣੇ ਕੋਟ ਦੇ ਬੇੜੇ ਖੋਲ੍ਹ ਰਿਹਾ ਸੀ। ਉਹਦੀ ਸਕੂਲੀ ਵਰਦੀ ਵਾਲੇ ਓਵਰਕੋਟ ਅਤੇ, ਉਹਦੀ ਟੋਪੀ, ਜੁੱਤੀਆਂ ਤੇ ਉਹਦੇ ਮੱਥੇ ਉੱਤੇ ਲਟਕ ਰਹੇ ਵਾਲਾਂ ਅਤੇ ਬਰਫ਼ ਦੀ ਪਤਲੀ ਤਹਿ ਜੰਮੀ ਹੋਈ ਸੀ ਤੇ ਸਿਰ ਤੋਂ ਪੈਰਾਂ ਤੱਕ ਉਹ ਬਰਫ਼ ਨਾਲ਼ ਢਕਿਆ ਹੋਇਆ ਸੀ।
ਏਸ ਬਰਫ਼ ਵਿਚੋਂ ਇੱਕ ਖ਼ਾਸ ਤਰ੍ਹਾਂ ਦੀ ਮਹਿਕ ਆ ਰਹੀ ਸੀ । ਏਸ ਤਰ੍ਹਾਂ ਬਰਫ਼ ਵਿਚ ਜੰਮੇ ਕਿਸੇ ਆਦਮੀ ਨੂੰ ਵੇਖਦੇ ਹੀ ਕਬਣੀ ਛਿੜ ਜਾਂਦੀ ਏ । ਵੱਲੋ ਦੀਆ ਦੀ ਮਾਂ ਤੇ ਫੂਫੀ ਉਹਨੂੰ ਚੁੰਮਣ ਲਈ ਅੱਗੇ ਵਧੀਆਂ । ਘਰ ਦੀ ਨੌਕਰਾਣੀ ਨਤਾਲਿਆ ਉਹਦੇ ਪੈਰਾਂ ਉਤੇ ਝੁਕ ਗਈ ਤੇ ਉਹਦੀ ਜੁੱਤੀ ਉਤਾਰਨ ਲੱਗ ਪਈ । ਵੱਲੋ ਦੀਆਂ ਭੈਣਾਂ ਚਾਅ ਨਾਲ਼ ਚੀਕ ਰਹੀਆਂ ਸਨ ਤੇ ਤਾੜੀਆਂ ਵਜਾ ਰਹੀਆਂ ਸਨ । ਵੱਲੋ ਦੇਹ ਦਾ ਪਿਓ ਆਪਣੇ ਹੱਥ ਵਿਚ ਕੈਂਚੀ ਫੜੀ ਆਪਣੀ ਫਤੂਹੀ ਵਿਚ ਈ ਬਾਹਰ ਵਰਾਂਡੇ ‘ਚ ਨਿਕਲ ਆਇਆ ਸੀ। ਇਸ ਕੁਝ ਘਬਰਾਈ ਹੋਈ ਅਵਾਜ਼ ਵਿਚ ਕਿਹਾ :
”ਓ, ਪੁੱਤਰਾ! ਅਸੀਂ ਤਾਂ ਕੱਲ੍ਹ ਦੇ ਤੈਨੂੰ ਉਡੀਕ ਰਹੇ ਹਾਂ । ਰਸਤੇ ਵਿਚ ਕੋਈ ਤਕਲੀਫ਼ ਤਾਂ ਨਹੀਂ ਹੋਈ; ਸਭ ਕੁਝ ਠੀਕ ਰਿਹਾ; ਓਏ ਭਈ, ਪਹਿਲਾਂ ਇਹਨੂੰ ਮੇਰੇ ਨਾਲ਼ ਤਾਂ ਮਿਲ ਲੇਨ ਦਿਓ। ਆਖ਼ਿਰ ਪਿਓ ਹਾਂ ਇਹਦਾ।”
ਅਚਨਚੇਤੀ ਉਨ੍ਹਾਂ ਦਾ ਕਾਲ਼ਾ ਕੁੱਤਾ ਜ਼ੋਰੀਂ ਆਪਣੀ ਪੂਛਲ ਹਿਲਾ ਵਿੰਦਾ ਹੋਇਆ ਭੌਂਕਣ ਲੱਗ ਪਿਆ। ਉਹ ਏਨਾ ਖ਼ੁਸ਼ ਸੀ ਕਿ ਆਪਣੀ ਦੁੰਮ ਨਾਲ਼ ਹੀ ਫ਼ਰਨੀਚਰ ਤੇ ਘਰ ਦੀਆਂ ਕੰਧਾਂ ਉੱਤੇ ਜਿਵੇਂ ਝਾੜੂ ਜਿਹਾ ਫੇਰ ਰਿਹਾ ਸੀ ।
ਘਰ ਵਿਚ ਕੁਝ ਦੇਰ ਤਾਈਂ ਖ਼ੁਸ਼ੀ ਤੇ ਹੰਗਾਮੇ ਦਾ ਮਾਹੌਲ ਰਿਹਾ । ਜਦੋਂ ਮੁਢਲਾ ਚਾਅ ਥੋੜਾ ਸ਼ਾਂਤ ਹੋਇਆ ਤਾਂ ਪਰਿਵਾਰ ਦੇ ਲੋਕਾਂ ਨੇ ਵੇਖਿਆ ਕਿ ਵਰਾਂਡੇ ਵਿਚ ਬਰਫ਼ ਨਾਲ਼ ਢਕਿਆ ਇੱਕ ਹੋਰ ਛੋਟਾ ਜਹਿਆ ਮੁੰਡਾ ਖਲੋਤਾ ਏ । ਉਹ ਬੱਘੀ ਵਿਚੋਂ ਉੱਤਰ ਕੇ ਬਿਨਾ ਹੱਲੇ ਡੁੱਲੇ ਉਥੇ ਹੀ ਨੁੱਕੜ ਵਿਚ ਖਲੋ ਗਿਆ ਸੀ। ਉਹਨੇ ਵੀ ਆਪਣੇ ਸਕੂਲ ਵਾਲਾ ਓਵਰਕੋਟ ਪਾਇਆ ਹੋਇਆ ਸੀ ।
”ਵੱਲੋ ਦੇਹ, ਇਹ ਕੌਣ ਏ; ਵੱਲੋ ਦੀਆ ਦੀ ਮਾਂ ਨੇ ਹੌਲੀ ਦੇਣੀ ਪੁੱਛਿਆ ।
ਵੱਲੋ ਦੇਹ ਨੂੰ ਅੱਚਨ ਚਿੱਤੀ ਇਸ ਮੁੰਡੇ ਦਾ ਖ਼ਿਆਲ ਆਇਆ ਤੇ ਉਹ ਬੋਲਿਆ: ”ਅੰਮਾਂ, ਇਹ ਮੇਰਾ ਯਾਰ ਏ ਚਚਵੀਤਸਨ । ਇਹ ਦੂਜੀ ਕਲਾਸ ਵਿਚ ਪੜ੍ਹਦਾ ਏ । ਮੈਂ ਇਹਨੂੰ ਵੀ ਆਪਣੇ ਨਾਲ਼ ਲੈ ਆਇਆ ਹਾਂ । ਕੁਝ ਦਿਨ ਸਾਡੇ ਨਾਲ਼ ਹੀ ਰਹੇਗਾ ।”
ਵੱਲੋ ਦੀਆ ਦੀ ਗੱਲ ਸੁਣ ਕੇ ਉਹਦਾ ਪਿਓ ਖ਼ੁਸ਼ ਹੋ ਗਿਆ: ”ਇਹ ਤਾਂ ਬੜੀ ਚੰਗੀ ਗੱਲ ਏ । ਆ, ਪੱਤਰ, ਆ । ਤੇਰਾ ਅਪਣਾ ਹੀ ਘਰ ਏ । ਨਤਾਲਿਆ, ਜ਼ਰਾ ਕੋਟ ਲਾਹੁਣ ਵਿਚ ਚਚਵੀਤਸਨ ਦੀ ਮਦਦ ਕਰਦੇ । ਏਸ ਕੁੱਤੇ ਨੂੰ ਕੋਈ ਪਰਾਂਹ ਹਟਾ ੋ ਇਥੋਂ । ਕਿੰਨਾ ਧਮੱਚੜ ਪਾ ਰਿਹਾ ਏ ।”
ਕੁਝ ਦੇਰ ਬਾਅਦ ਵੱਲੋ ਦੇਹ ਤੇ ਉਹਦਾ ਬੈਲੀ ਨਿੱਘੇ ਸਵਾਗਤ ਮਗਰੋਂ ਚਾਹ ਪੀ ਰਹੇ ਸਨ । ਉਨ੍ਹਾਂ ਦੇ ਚਿਹਰੇ ਤੇ ਹੱਥ ਅਜੇ ਵੀ ਸੀਤ ਨਾਲ਼ ਲਾਲ਼ ਹੋਏ ਪਏ ਸਨ । ਸੂਰਜ ਨਿਕਲ ਆਇਆ ਸੀ ਤੇ ਬਰਫ਼ੀਲੇ ਕੋਰੇ ਨੂੰ ਪਾਰ ਕਰਕੇ ਸਿਆਲ਼ ਦੀ ਧੁੱਪ ਘਰ ਦੀਆਂ ਬਾਰੀਆਂ ਅਤੇ ਪੇ ਰਹੀ ਸੀ । ਪਾਲ਼ਾ ਏਨਾ ਕੜਾਕੇ ਦਾ ਸੀ ਕਿ ਚਮਕਦਾਰ ਧੁੱਪ ਵੀ ਜਿਵੇਂ ਠੰਡ ਦੇ ਮਾਰੇ ਕੇਤਲੀ ਅਤੇ ਕੰਨ; ਬਦੀ ਪਿਆਲਿਆਂ ਵਿਚ ਡੁਬਕੀਆਂ ਖਾ ਰਹੀ ਸੀ। ਕਮਰਾ ਚੋਖਾ ਗਰਮ ਸੀ ਤੇ ਉਨ੍ਹਾਂ ਦੋਵਾਂ ਦੇ ਕਣ; ਬਦੇ ਹੋਏ ਜੱਸੀਆਂ ਨਾਲ਼ ਧੁੱਪ ਤੇ ਠੰਡ ਲੁਕਣਮੀਟੀ ਖੇਡ ਰਹੀਆਂ ਸਨ । ਉਨ੍ਹਾਂ ਵਿਚੋਂ ਕੋਈ ਦੂਜੇ ਨੂੰ ਵਾਰੀ ਨਹੀਂ ਸੀ ਦੇਣਾ ਚਾਹੁੰਦੀ ।
ਵੱਲੋ ਦੇਹ ਦੇ ਪਿਓ ਨੇ ਆਪਣੀਆਂ ਉਂਗਲਾਂ ਵਿਚ ਸਿਗਰੇਟ ਘੁਮਾ ਵੰਦੇ ਹੋਏ ਕਿਹਾ: ”ਛੇਤੀ ਹੀ ਵੱਡਾ ਦਿਨ ਆਵਣ ਵਾਲਾ ਏ । ਗਰਮੀਆਂ ਲੰਘੇ ਅਜੇ ਕੋਈ ਬਹੁਤੇ ਦਿਨ ਨਹੀਂ ਹੋਏ । ਤੈਨੂੰ ਯਾਦ ਹੋਵੇਗਾ, ਤੇਰੀ ਮਾਂ ਉਦੋਂ ਤੈਨੂੰ ਸਕੂਲ ਘਲਦੀ ਹੋਈ ਰੋ ਰਹੀ ਸੀ । ਪਰ ਵੇਖ, ਤੋਂ ਪਰਤ ਕੇ ਵੀ ਆ ਗਿਆ । ਪੁੱਤਰਾ ! ਵੇਲ਼ਾ ਬੜੀ ਛੇਤੀ ਬੀਤ ਜਾਂਦਾ ਏ । ਅੱਖ ਝਮਕਦਿਆਂ ਹੀ ਬੁੱਢੇ ਹੋ ਜਾਵਗੇ । ਓ, ਚੀਬਸੋਫ਼ ! ਓਪਰੀ ਥਾਂ ਜਾਣ ਕੇ ਸ਼ਰਮਾ ਨਾ ।”
ਵੱਲੋ ਦੀਆ ਦੀਆਂ ਤਿੰਨੇ ਭੈਣਾਂ ਵੀ ਉਨ੍ਹਾਂ ਦੇ ਕੋਲ਼ ਹੀ ਬੈਠਿਆਂ ਹੋਈਆਂ ਸਨ । ਉਨ੍ਹਾਂ ਤਿੰਨਾਂ ਦੇ ਨਾਮ ਸਨ ਜ਼ ਕਾਤਿਆ, ਸੋਨੀਆ ਤੇ ਮਾਸ਼ਾ । ਇਨ੍ਹਾਂ ਵਿਚੋਂ ਸਭ ਤੋਂ ਵੱਡੀ ਯਾਰ੍ਹਾਂ ਸਾਲਾਂ ਦੀ ਸੀ । ਤਿੰਨੇ ਭੈਣਾਂ ਘਰ ਆਏ ਪ੍ਰਾਹੁਣੇ ਨੂੰ ਬੜੀ ਬੇਸਬਰੀ ਨਾਲ਼ ਵੇਖ ਰਹੀਆਂ ਸਨ । ਚਚਵੀਤਸਨ ਦੀ ਉਮਰ ਵੀ ਵੱਲੋ ਦੇਹ ਦੇ ਬਰਾਬਰ ਹੀ ਸੀ, ਪਰ ਉਹ ਵੱਲੋ ਦਯਾ ਵਾਂਗੂੰ ਗੋਰਾ ਚਿੱਟਾ ਤੇ ਠੱਲ੍ਹ ਨਹੀਂ ਸੀ । ਕੁੰਜੀ ਅੱਖਾਂ ਵਾਲਾ ਚਚਵੀਤਸਨ ਲਿੱਸਾ ਤੇ ਸਾਂਵਲਾ ਜਹਿਆ ਮੁੰਡਾ ਸੀ ਤੇ ਉਹਦੇ ਚਿਹਰੇ ਉਤੇ ਸਿਆਹੀਆਂ ਪਈਆਂ ਹੋਈਆਂ ਸਨ । ਉਹਦੇ ਵਾਲ਼ ਘਣੇ ਤੇ ਹੋਂਠ ਮੋਟੇ ਸਨ । ਉਹ ਜ਼ਰਾ ਵੀ ਸੋਹਣਾ ਨਹੀਂ ਸੀ । ਜੇ ਕਰ ਉਹਨੇ ਸਕੂਲ ਦੀ ਵਰਦੀ ਨਾ ਪਾਈ ਹੁੰਦੀ ਤਾਂ ਕੋਈ ਵੀ ਉਹਨੂੰ ਘਰ ਦੀ ਨੌਕਰਾਣੀ ਦਾ ਪੁੱਤਰ ਹੀ ਸਮਝਦਾ । ਉਹ ਬੜਾ ਉਦਾਸ ਜਹਿਆ ਸੀ ਤੇ ਬਹੁਤ ਘੱਟ ਬੋਲ ਰਿਹਾ ਸੀ । ਅਜੇ ਤੱਕ ਉਹ ਇੱਕ ਵਾਰ ਵੀ ਨਹੀਂ ਮੁਸਕਰਾਇਆ ਸੀ । ਤਿੰਨੇ ਕੁੜੀਆਂ ਉਹਨੂੰ ਵੇਖ ਕੇ ਹੀ ਸਮਝ ਗਈਆਂ ਕਿ ਉਹ ਕਾਫ਼ੀ ਸਮਝਦਾਰ ਏ ।
ਚਚਵੀਤਸਨ ਦੇ ਦਿਮਾਗ਼ ਵਿਚ ਹਮੇਸ਼ ਕੁਝ ਨਾ ਕੁਝ ਚਲਦਾ ਰਹਿੰਦਾ ਸੀ । ਕੋਈ ਨਾ ਕੋਈ ਵਿਚਾਰ ਉਹਦੇ ਮਨ ਵਿਚ ਘੁੰਮਦਾ ਰਹਿੰਦਾ ਸੀ ਏਸ ਲਈ ਉਸ ਕੋਲੋਂ ਜਦ ਵੀ ਕੁਝ ਪੁੱਛਿਆ ਜਾਂਦਾ ਤਾਂ ਉਹ ਅੱਚਨ ਚਿੱਤੀ ਸੁਚੇਤ ਹੋ ਜਾਂਦਾ ਤੇ ਅਪਣਾ ਸਿਰ ਹਿਲਾ ਕੇ ਸਵਾਲ ਨੂੰ ਦੁਹਰਾ ਵੰਨ ਲਗਦਾ ਸੀ ।
ਕੁੜੀਆਂ ਨੇ ਏਸ ਗੱਲ ਵੱਲ ਵੀ ਧਿਆਣ ਦਿੱਤਾ ਕਿ ਉਨ੍ਹਾਂ ਦਾ ਭਰਾ ਵੱਲੋ ਦੇਹ, ਜੋ ਬੇਹੱਦ ਗਲਾ ਦੜੀ ਤੇ ਮਜ਼ਾਕੀਆ ਸੀ, ਅੱਜ ਬਹੁਤ ਘੱਟ ਗੱਲ ਕਰ ਰਿਹਾ ਸੀ । ਅੱਜ ਤਾਂ ਉਹਨੂੰ ਵੇਖ ਕੇ ਜਾਪਦਾ ਸੀ ਕਿ ਜਿਵੇਂ ਉਹ ਘਰ ਮੁੜਨ ਤੇ ਜ਼ਰਾ ਵੀ ਖ਼ੁਸ਼ ਨਹੀਂ ਏ । ਉਹ ਜ਼ਰਾ ਵੀ ਮੁਸਕਰਾ ਨਹੀਂ ਰਿਹਾ ਸੀ । ਚਾਹ ਪੀਂਦੇ ਹੋਏ ਇਸ ਸਿਰਫ਼ ਇਕ ਵਾਰ ਆਪਣੀਆਂ ਭੈਣਾਂ ਨਾਲ਼ ਗੱਲ ਕੀਤੀ ਸੀ ਤੇ ਏਸ ਗੱਲ ਕੱਥ ਵਿਚ ਵੀ ਓਭੜ ਲਫ਼ਜ਼ਾਂ ਦੀ ਭਰਮਾਰ ਸੀ । ਉਹਨੇ ਕੇਤਲੀ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਸੀ :
”ਕੈਲੀਫ਼ੋਰਨੀਆ ਵਿਚ ਤਾਂ ਲੋਕ ਚਾਹ ਦੀ ਬਜਾਏ ਦਾਰੂ ਪੈਂਦੇ ਨੇਂ ।”
ਅੱਜ ਵੱਲੋ ਦੇਹ ਦੇ ਦਿਮਾਗ਼ ਵਿਚ ਵੀ ਕੁਝ ਚੱਲ ਰਿਹਾ ਸੀ । ਉਹ ਆਪਣੇ ਬੈਲੀ ਚਚਵੀਤਸਨ ਵੱਲ ਕਦੇ ਕਦੇ ਅਜਿਹੀ ਨਜ਼ਰ ਨਾਲ਼ ਵੇਖਦਾ ਸੀ ਕਿ ਆਲ ਦੁਆਲੇ ਬੈਠੇ ਹੋਏ ਲੋਕਾਂ ਨੂੰ ਝਬਦੇ ਇਹ ਪਤਾ ਲੱਗ ਜਾਣਦਾ ਸੀ ਕਿ ਦੋਵਾਂ ਮੁੰਡਿਆਂ ਦੇ ਦਿਮਾਗ਼ ਵਿਚ ਇਕੋ ਗੱਲ ਘੁੰਮ ਰਹੀ ਏ ।
ਚਾਹ ਪੀਣ ਤੋਂ ਬਾਅਦ ਸਭ ਲੋਕ ਬਾਲਾਂ ਦੇ ਕਮਰੇ ਵਿਚ ਆ ਕੇ ਬਹਿ ਗਏ । ਕੁੜੀਆਂ ਤੇ ਉਨ੍ਹਾਂ ਦੇ ਪਿਓ ਨੇ ਅਪਣਾ ਉਹ ਕੰਮ ਫ਼ਿਰ ਤੋਂ ਸ਼ੁਰੂ ਕਰ ਦਿੱਤਾ, ਜੋ ਇਨ੍ਹਾਂ ਦੋਵਾਂ ਮੁੰਡਿਆਂ ਦੇ ਘਰ ਅਪੜਨ ਨਾਲ਼ ਵਿਚਕਾਰੇ ਛੁੱਟ ਗਿਆ ਸੀ । ਉਹ ਲੋਕ ਰੰਗ ਬਰੰਗੇ ਕਾਗ਼ਜ਼ਾਂ ਦੀਆਂ ਝਾਲਰਾਂ ਤੇ ਕ੍ਰਿਸਮਿਸ ਰੁੱਖ ਨੂੰ ਸੁਜਾਨ ਲਈ ਫੁੱਲ ਬਣਾ ਰਹੇ ਸਨ । ਇਹ ਕੰਮ ਕੁੜੀਆਂ ਨੂੰ ਬਾਲ੍ਹਾ ਪਸੰਦ ਸੀ ਤੇ ਉਹ ਹੱਸਦਿਆਂ ਖੇਡਦਿਆਂ ਫੁੱਲ ਬਣਾਵਣ ਦਾ ਕੰਮ ਕਰ ਰਹੀਆਂ ਸਨ । ਹਰ ਵਾਰ ਨਵਾਂ ਫੁੱਲ ਬਣਨ ਤੋਂ ਬਾਅਦ ਕੁੜੀਆਂ ਖ਼ੁਸ਼ੀ ਨਾਲ਼ ਚਹਿਕਣ ਲੱਗ ਪੈਂਦੀਆਂ , ਜਿਵੇਂ ਉਹ ਫੁੱਲ ਅਸਮਾਨ ਤੋਂ ਡਿੱਗਿਆ ਹੋਵੇ । ਉਨ੍ਹਾਂ ਦਾ ਪਿਓ ਵੀ ਫੁੱਲ ਵੇਖ ਕੇ ਖ਼ੁਸ਼ ਹੋ ਜਾਂਦਾ ਤੇ ਏਸ ਗੱਲ ਅਤੇ ਨਾਰਾਜ਼ ਹੋਣ ਲਗਦਾ ਸੀ ਕਿ ਕੈਂਚੀ ਤਿੱਖੀ ਏ । ਕਦੇ ਕਦੇ ਉਹ ਏਸ ਕੈਂਚੀ ਨੂੰ ਭੋਈਂ ਅਤੇ ਪਟਕ ਦਿੰਦਾ ਸੀ । ਉਨ੍ਹਾਂ ਦੀ ਮਾਂ ਕੈਂਚੀ ਢੂੰਡਦੀ ਬੇ ਚੀਨ ਹੋਈ ਓਥੇ ਆਵੰਦੀ ਤੇ ਪੁੱਛਦੀ ਸੀ : ”ਮੇਰੀ ਕੈਂਚੀ ਕੀਹਨੇ ਲਈ ਏ” ਫ਼ਰ ਆਪਣੇ ਖ਼ਾਵੰਦ ਦਾ ਨਾਂ ਲੈ ਕੇ ਕਹਿੰਦੀ: ”ਇਵਾਨ, ਤੋਂ ਫ਼ਿਰ ਚੁੱਕ ਲਿਆਇਆ ਐਂ ਨਾਂ ਕੈਂਚੀ”
ਉਹਦਾ ਖ਼ਾਵੰਦ ਜਿਵੇਂ ਰਟਿਆ ਰਟਾਇਆ ਜਹਿਆ ਜਵਾਬ ਦਿੰਦਾ ਸੀ: ”ਓਏ ਰੱਬਾ! ਇਹ ਜ਼ਨਾਨੀ ਤਾਂ ਆਪਣੀ ਕੈਂਚੀ ਵੀ ਨਹੀਂ ਲੇਨ ਦਿੰਦੀ । ” ਏਸ ਪਿੱਛੋਂ ਉਹ ਕੁਰਸੀ ਉੱਤੇ ਢੋਲਾ ਕੇ ਇੰਜ ਮੂੰਹ ਬਣਾ ਲੈਂਦਾ, ਜਿਵੇਂ ਉਹਦੀ ਬੇ ਇੱਜ਼ਤੀ ਹੋ ਗਈ ਹੋਵੇ। ਪਰ ਇੱਕ ਮਿੰਟ ਬਾਅਦ ਹੀ ਉਹ ਮੁੜ ਹੁਸਨ ਤੇ ਠਹਾਕੇ ਲਾਵਣ ਲੱਗ ਪੈਂਦਾ ਸੀ ।
ਏਸ ਤੋਂ ਪਹਿਲਾਂ ਵੱਲੋ ਦੇਹ ਜਦੋਂ ਵੀ ਘਰ ਆਵੰਦਾ ਸੀ ਤਾਂ ਉਹ ਵੀ ਕ੍ਰਿਸਮਿਸ ਰੁੱਖ ਨੂੰ ਸੁਜਾਨ ਵਿਚ ਹੱਥ ਵੰਡਾ ਨਦਾ ਸੀ ਯਾਂ ਫ਼ਰ ਘਰ ਦੇ ਵੀੜ੍ਹੇ ਵਿਚ ਜਾ ਕੇ ਇਹ ਵੇਖਦਾ ਸੀ ਕਿ ਕਿਵੇਂ ਕੋਚਵਾਨ ਤੇ ਛੇੜੂ ਅਹਾਤੇ ਵਿਚ ਡਿੱਗੀ ਬਰਫ਼ ਨੂੰ ਇਕ ਥਾਵੇਂ ਇਕੱਠਾ ਕਰਕੇ ਉਹਦਾ ਢੇਰ ਬਣਾ ਰਹੇ ਨੇਂ । ਪਰ ਏਸ ਵਾਰ ਨਾ ਤਾਂ ਵੱਲੋ ਦੇਹ, ਤੇ ਨਾ ਹੀ ਚਚਵੀਤਸਨ ਨੇ ਰੰਗੀਨ ਕਾਗ਼ਜ਼ਾਂ ਵੱਲ ਕੋਈ ਧਿਆਣ ਦਿੱਤਾ । ਦੋਵਾਂ ਵਿਚੋਂ ਕੋਈ ਇੱਕ ਵਾਰ ਵੀ ਘੁੜਸਾਲ ਵਿਚ ਨਹੀਂ ਗਿਆ ਸੀ । ਦੋਵੇਂ ਬਾਰੀ ਕੋਲ਼ ਬੈਠੇ ਆਪਸ ਵਿਚ ਕੁਝ ਬੁੜਬੜਾ ਵੰਦੇ ਰਹੇ । ਏਸ ਮਗਰੋਂ ਉਨ੍ਹਾਂ ਭੂਗੋਲ ਦੀ ਅਤਲਸ ਖੋਲ੍ਹ ਲਈ ਤੇ ਕੋਈ ਨਕਸ਼ਾ ਵੇਖਣ ਲੱਗ ਪਏ ।
”ਪਹਿਲਾਂ ਪਰਮ ਤਾਈਂ ਜਾਵਾਂਗੇ ਚਚਵੀਤਸਨ ਨੇ ਧੀਮੀ ਅਵਾਜ਼ ਵਿਚ ਕਿਹਾ: ”ਓਥੋਂ ਤੀਵਮੀਨ।।।ਫ਼ਿਰ ਓਥੋਂ ਤੋਮਸਕ।।। ਤੇ ਫ਼ਰ ਕਾਮਸ਼ਚਕਾ । ਓਥੋਂ ਅਗਾਂਹ ਇਸਕੀਮੋ ਸਾਨੂੰ ਆਪਣੀ ਬੀੜੀ ਵਿਚ ਆਬਨਾਏ ਬੇਰੰਗ ਤੀਕ ਛੱਡ ਆਵੇਗਾ । ਤੇ ਬੱਸ, ਅਸੀਂ ਅਮਰੀਕਾ ਗਏ!ਏ ਓਥੇ ਜੰਗਲਾਂ ਵਿਚ ਬਹੁਤ ਸਾਰੇ ਜਨੌਰ ਰਹਿੰਦੇ ਨੇਂ।”
”ਤੇ ਕੈਲੀਫ਼ੋਰਨੀਆ” ਵੱਲੋ ਦਯਾ ਨੇ ਪੁੱਛਿਆ ।
”ਕੈਲੀਫ਼ੋਰਨੀਆ ਓਥੋਂ ਹੇਠਾਂ ਵੱਲ ਏ । ਸਾਨੂੰ ਸਭ ਤੋਂ ਪਹਿਲਾਂ ਕਿਸੇ ਤਰ੍ਹਾਂ ਅਮਰੀਕਾ ਪਹੁੰਚਣਾ ਹੋਵੇਗਾ । ਫ਼ਿਰ ਕੈਲੀਫ਼ੋਰਨੀਆ ਜਾਣਾ ਮੁਸ਼ਕਿਲ ਨਹੀਂ ।।। ਢਿੱਡ ਭਰਨ ਲਈ ਅਸੀਂ ਕੁਝ ਸ਼ਿਕਾਰ ਕਰਾਂਗੇ ਯਾਂ ਚੋਰੀ ਚਕਾਰੀ ਕਰ ਲਵਾਂਗੇ
ਚਚਵੀਤਸਨ ਸਾਰਾ ਦਿਨ ਵੱਲੋ ਦੀਆ ਦੀਆਂ ਭੈਣਾਂ ਤੋਂ ਦੂਰ ਦੂਰ ਰਿਹਾ ਤੇ ਉਨ੍ਹਾਂ ਵੱਲ ਬਹੁਤ ਘੱਟ ਵੇਖਦਾ ਰਿਹਾ । ਸ਼ਾਮ ਦੀ ਚਾਹ ਤੋਂ ਬਾਅਦ ਕੁਝ ਅਜਿਹੀਆ ਹੋਇਆ ਕਿ ਉਹਨੂੰ ਪੰਜ ਮਿੰਟ ਲਈ ਤਿੰਨਾਂ ਕੁੜੀਆਂ ਦੇ ਨਾਲ਼ ਇਕੱਲੇ ਬੈਠਣਾ ਪੇ ਗਿਆ । ਉਹਨੂੰ ਚੁੱਪ ਰਹਿਣਾ ਠੀਕ ਨਹੀਂ ਲੱਗ ਰਿਹਾ ਸੀ । ਉਹ ਜ਼ੋਰ ਦੀ ਖੰਘਿਆ ਤੇ ਉਹਨੇ ਆਪਣੀ ਸੱਜੀ ਤਲ਼ੀ ਨਾਲ਼ ਖੱਬੇ ਹੱਥ ਨੂੰ ਰਗੜਦੇ ਹੋਏ ਕਾਤਿਆ ਵੱਲ ਉਦਾਸੀ ਨਾਲ਼ ਵੇਖਿਆ ਤੇ ਉਸ ਕੋਲੋਂ ਪੁੱਛਿਆ: ”ਕੀ ਤੂੰ ਮਾਅਨਿ ਰੇਡ ਨੂੰ ਪੜ੍ਹਿਆ ਏ”
”ਨਹੀਂ , ਮੈਂ ਨਹੀਂ ਪੜ੍ਹਿਆ । ਭਾਈ ਜਾਨ ਇਹ ਦੱਸੋ ਕੀ ਤੁਸੀਂ ਸਕੇਟਿੰਗ ਕਰਨਾ ਜਾਂਦੇ ਹੋ”
ਸੋਚਾਂ ਵਿਚ ਡੁੱਬੇ ਹੋਏ ਚਚਵੀਤਸਨ ਨੇ ਉਹਦੇ ਏਸ ਸਵਾਲ ਦਾ ਕੋਈ ਜਵਾਬ ਨਾ ਦਿੱਤਾ ਤੇ ਆਪਣੀਆਂ ਗੱਲ੍ਹਾਂ ਫੁਲਾ ਕੇ ਡੂੰਘਾ ਸਾਹ ਲਿਆ, ਜਿਵੇਂ ਉਹਨੂੰ ਬੜੀ ਗਰਮੀ ਲੱਗ ਰਹੀ ਹੋਵੇ । ਇਹਦੇ ਮਗਰੋਂ ਉਸ ਕਾਤਿਆ ਵੱਲ ਵੇਖਿਆ ਤੇ ਬੋਲਿਆ :
”ਜਦੋਂ ਜੰਗਲ਼ੀ ਮੱਝਾਂ ਦਾ ਵਗ ਪੰਪਾਸ ਤੋਂ ਲੰਘਦਾ ਏ ਤਾਂ ਧਰਤੀ ਕਣ;59;ਬਣ ਲਗਦੀ ਏ । ਇਸ ਵਗ ਨੂੰ ਵੇਖ ਕੇ ਅਮਰੀਕਾ ਦੇ ਜੰਗਲ਼ੀ ਘੋੜੇ ਵੀ ਡਰ ਜਾਂਦੇ ਨੇਂ ਤੇ ਡਰ ਨਾਲ਼ ਦੌਲਤੇ ਮਾਰਦੇ ਹਿਣਕਣ ਲੱਗ ਪੈਂਦੇ ਨੇਂ ।”
ਚਚਵੀਤਸਨ ਏਸ ਮਗਰੋਂ ਉਦਾਸੀ ਨਾਲ਼ ਮੁਸਕਰਾਇਆ ਤੇ ਉਹਨੇ ਹੋਰ ਆਖਿਆ:
”ਇੰਜ ਹੀ ਰੇਡ ਇੰਡੀਅਨ ਵੀ ਰੇਲ ਗੱਡੀਆਂ ਅਤੇ ਧਾੜਾ ਮਾਰਦੇ ਨੇਂ । ਪਰ ਸਭ ਤੋਂ ਮਾੜੀ ਗੱਲ ਏ, ਓਥੋਂ ਦੇ ਮੱਛਰ ਤੇ ਸਿਉਂਕ ।”
”ਇਹ ਕੀ ਹੁੰਦੀ ਏ”
”ਸਿਉਂਕ ਕੀੜੀ ਵਾਂਗੂੰ ਹੁੰਦੀ ਏ ਪਰ ਉਹਦੇ ਖਣ;59;ਭ ਹੁੰਦੇ ਨੇਂ । ਏਸ ਲਈ ਉਹ ਉੱਡਦੀ ਏ । ਉਹ ਬੜਾ ਡਾਢਾ ਵੜਦੀ ਏ । ਤੁਹਾਨੂੰ ਪਤਾ ਏ, ਮੈਂ ਕੌਣ ਹਾਂ”
”ਤੁਸੀਂ ਚਚਵੀਤਸਨ ਭਾਈ ਜਾਨ ਹੋ ।”
”ਨਹੀਂ, ਮੈਂ ਮੋਨਤੀਜ਼ੋਮਾ ਦੇ ਬਾਜ਼ ਦਾ ਪੰਜਾ ਹਾਂ, ਕਦੇ ਨਾ ਹਾਰ ਖਾਣ ਵਾਲਾ ਆਗੂ ।”
ਕੁੜੀਆਂ ਵਿਚੋਂ ਸਭ ਤੋਂ ਛੋਟੀ ਕੁੜੀ ਮਾਸ਼ਾ ਨੇ ਉਹਦੇ ਵੱਲ ਸ਼ੱਕ ਭਰੀ ਨਿਗਾਹ ਨਾਲ਼ ਵੇਖਿਆ । ਫ਼ਰ ਉਹ ਬਾਰੀ ਵਿਚੋਂ ਬਾਹਰ ਵੇਖਣ ਲੱਗ ਪਈ ਜਿਥੇ ਸ਼ਾਮ ਦਾ ਘਸਮੈਲਾ ਚਾਨਣ ਵਿਖਾਲੀ ਦੇਣਾ ਸ਼ੁਰੂ ਹੋ ਗਿਆ ਸੀ । ਫ਼ਰ ਕੁਝ ਸੋਚਦਿਆਂ ਹੋਇਆਂ ਉਹ ਬੋਲੀ :
”ਸਾਡੇ ਘਰ ਕੱਲ੍ਹ ਸ਼ਾਮੀਂ ਮਸਰਾਂ ਦੀ ਦਾਲ਼ ਪੱਕੀ ਸੀ।”
ਚਚਵੀਤਸਨ ਦੀਆਂ ਉਹ ਗੱਲਾਂ ਪੂਰੀ ਤਰ੍ਹਾਂ ਕੁੜੀਆਂ ਦੀ ਸਮਝ ਵਿਚ ਨਹੀਂ ਆ ਰਹੀਆਂ ਸਨ, ਜੋ ਉਹ ਲਗਾਤਾਰ ਗਸ਼ਗਸ਼ੀ ਕਰਦੇ ਹੋਏ ਵੱਲੋ ਦੇਹ ਨਾਲ਼ ਕਰ ਰਿਹਾ ਸੀ । ਉਨ੍ਹਾਂ ਨੂੰ ਵੱਲੋ ਦੀਆ ਦੀ ਇਹ ਹਰਕਤ ਵੀ ਅਜੀਬ ਤੇ ਇਕ ਬੁਝਾਰਤ ਵਾਂਗੂੰ ਲੱਗ ਰਹੀ ਸੀ ਕਿ ਉਹ ਉਨ੍ਹਾਂ ਦੇ ਨਾਲ਼ ਖੇਡਣ ਦੀ ਬਜਾਏ ਕੁਝ ਸੋਚਣ ਵਿਚਾਰਨ ਵਿਚ ਲੱਗਾ ਹੋਇਆ ਸੀ । ਉਨ੍ਹਾਂ ਤਿੰਨਾਂ ਵਿਚੋਂ ਦੋ ਵੱਡੀਆਂ ਕੁੜੀਆਂ ਯਾਨੀ ਕਾਤਿਆ ਤੇ ਸੋਨੀਆ ਨੇ ਦੋਵਾਂ ਮੁੰਡਿਆਂ ਅਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ । ਰਾਤ ਨੂੰ ਜਦੋਂ ਦੋਵੇਂ ਮੁੰਡੇ ਸੌਣ ਲਈ ਗਏ, ਤਾਂ ਦੋਵੇਂ ਕੁੜੀਆਂ ਬੂਹੇ ਨਾਲ਼ ਕੰਨ ਲਾ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਈਆਂ । ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕੁੜੀਆਂ ਨੂੰ ਪਤਾ ਲੱਗਾ ਕਿ ਮੁੰਡੇ ਭੱਜ ਕੇ ਕਿਤੇ ਅਮਰੀਕਾ ਜਾਣਾ ਚਾਹੁੰਦੇ ਨੇਂ , ਤਾਂ ਜੋ ਓਥੇ ਸੋਨੇ ਦੀ ਕਾਨ ਲੱਭ ਸਕਣ । ਅਮਰੀਕਾ ਜਾਣ ਦੀ ਉਨ੍ਹਾਂ ਪੂਰੀ ਤਿਆਰੀ ਕਰ ਲਈ ਏ । ਉਨ੍ਹਾਂ ਦੇ ਕੋਲ਼ ਇਕ ਪਿਸਤੌਲ ਏ, ਦੋ ਚਾਕੂ ਨੇਂ , ਚੱਬਣ ਲਈ ਕੁਝ ਛੋਲੇ ਨੇਂ ਤੇ ਆਤਸ਼ੀ ਸ਼ੀਸ਼ਾ ਵੀ ਏ, ਜਿਹਦੇ ਨਾਲ਼ ਅੱਗ ਬਾਲੀ ਜਾ ਸਕੇ । ਇਹਦੇ ਇਲਾਵਾ ਉਨ੍ਹਾਂ ਕੋਲ਼ ਇਕ ਕੁਤਬ ਨਿੰਮਾ ਏ ਤੇ ਚਾਰ ਰੂਬਲ ਨਕਦੀ ਵੀ ਨੇਂ ।
ਕੁੜੀਆਂ ਇਹ ਵੀ ਜਾ;86; ਗਈਆਂ ਕਿ ਦੋਵਾਂ ਮੁੰਡਿਆਂ ਨੂੰ ਕਈ ਹਜ਼ਾਰ ਕੋਹ ਪੈਦਲ ਚੱਲਣਾ ਪਏਗਾ ਤੇ ਰਸਤੇ ਵਿਚ ਬਾਘ ਬਘੇਲੇ ਤੇ ਹੋਰ ਜੰਗਲ਼ੀ ਜਨੌਰਾਂ ਨਾਲ਼ ਵਾਹ ਪਏਗਾ । ਫ਼ਿਰ ਕਿਧਰੇ ਉਹ ਸੁਣਾ ਤੇ ਹਾਥੀ ਦੰਦ ਇਕੱਠੇ ਕਰਨਗੇ । ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਤੇ ਸਮੁੰਦਰੀ ਡਾਕੁਵਾਂ ਨੂੰ ਮਾਰਨਾ ਹੋਵੇਗਾ । ਓਥੇ ਜਾ ਕੇ ਉਹ ਦੋਵੇਂ ਦਾਰੂ ਪੈਣਗੇ ਤੇ ਫ਼ਰ ਸੁੰਦਰ ਮੁਟਿਆਰਾਂ ਨਾਲ਼ ਵਿਆਹ ਕਰ ਲੈਣਗੇ ਤੇ ਏਸ ਤੋਂ ਮਗਰੋਂ ਦੋਵੇਂ ਵੱਡੇ ਵੱਡੇ ਬਗ਼ੀਚੇ ਲਾਨਗੇ । ਵੱਲੋ ਦੇਹ ਤੇ ਚਚਵੀਤਸਨ ਲਗਾਤਾਰ ਬੋਲ ਰਹੇ ਸਨ ਤੇ ਗੱਲ ਕਰਦੇ ਹੋਏ ਵਿਚਕਾਰ ਕਿਧਰੇ ਇਕ ਦੂਜੇ ਦੀ ਗੱਲ ਕੱਟ ਰਹੇ ਸਨ । ਗੱਲ ਕਰਦੇ ਹੋਏ ਚਚਵੀਤਸਨ ਆਪਣੇ ਆਪ ਨੂੰ ‘ਮੋਨਤੀਜ਼ੋਮਾ ਦੇ ਬਾਜ਼ ਦਾ ਪੰਜਾ’ ਦਸ ਰਿਹਾ ਸੀ ਤੇ ਵੱਲੋ ਦੇਹ ਨੂੰ ਅਪਣਾ ‘ਗੋਰਾ ਭਰਾ’ ਸੱਦ ਰਿਹਾ ਸੀ ।
ਦੋਵਾਂ ਮੁੰਡਿਆਂ ਦੀ ਗੱਲ ਸੁਣ ਕੇ ਆਪਣੇ ਕਮਰਿਆਂ ਵੱਲ ਵਾਪਸ ਪਰਤਦੀਆਂ ਹੋਇਆਂ ਕਾਤਿਆ ਨੇ ਸੋਨੀਆ ਨੂੰ ਕਿਹਾ : ”ਵੇਖ , ਤੂੰ ਮਾਂ ਨੂੰ ਇਹ ਸਭ ਗੱਲਾਂ ਨਾ ਦੱਸੀਂ । ਅਮਰੀਕਾ ਤੋਂ ਵੱਲੋ ਦਯਾ ਸਾਡੇ ਲਈ ਸੰਨ੍ਹ ਤੇ ਹਾਥੀ ਦੰਦ ਲੈ ਕੇ ਆਵੇਗਾ; ਪਰ ਜੇ ਤੂੰ ਮਾਂ ਨੂੰ ਇਹ ਗੱਲਾਂ ਦੱਸ ਦੇਵੀਂਗੀ, ਤਾਂ ਮਾਂ ਉਹਨੂੰ ਕਿਤੇ ਜਾਣ ਨਹੀਂ ਦੇਣਾ ।”
ਵੱਡੇ ਦਿਨ ਤੋਂ ਪਹਿਲਾਂ ਚਚਵੀਤਸਨ ਸਾਰਾ ਦਿਨ ਏਸ਼ੀਆ ਦਾ ਨਕਸ਼ਾ ਵੇਖਦਾ ਰਿਹਾ ਤੇ ਆਪਣੀ ਡਾਇਰੀ ਵਿਚ ਕੁਝ ਲਿਖਦਾ ਰਿਹਾ ਤੇ ਵੱਲੋ ਦਯਾ ਅਪਣਾ ਮੂੰਹ ਸਜਾ ਕੇ, ਜਿਵੇਂ ਕਿਸੇ ਸ਼ਹਿਦ ਦੀ ਮੱਖੀ ਨੇ ਉਹਨੂੰ ਡੰਗ ਮਾਰਿਆ ਹੋਵੇ, ਥੱਕਿਆ ਥੱਕਿਆ ਤੇ ਉਦਾਸ ਜਹਿਆ ਬਿਨਾ ਕੁਝ ਖਾਦੇ ਪੀਤੇ ਘਰ ਦੇ ਕਮਰਿਆਂ ਵਿਚ ਇਧਰ ਉਧਰ ਡੋਲਦਾ ਰਿਹਾ । ਇਕ ਵਾਰ ਜਦੋਂ ਉਹ ਬਾਲਾਂ ਦੇ ਕਮਰੇ ਵਿਚ ਆਇਆ, ਤਾਂ ਓਥੇ ਲੱਗੀ ਇਕ ਮੂਰਤ ਦੇ ਸਾਹਮਣੇ ਆਪਣੀ ਛਾਤੀ ਅਤੇ ਸਲੀਬ ਦਾ ਨਿਸ਼ਾਨ ਬਣਾਵੰਦਾ ਹੋਇਆ ਬੋਲਿਆ:
”ਖ਼ੁਦਾਵੰਦ ! ਮੇਰੇ ਪਾਪਾ ਨੂੰ ਮਾਫ਼ ਕਰਦੇ ਰੱਬਾ, ਤੂੰ ਮੇਰੀ ਬਦਕਿਸਮਤ ਤੇ ਵਿਚਾਰੀ ਮਾਂ ਨੂੰ ਠੀਕ ਠਾਕ ਰੱਖੀਂ!”
ਸ਼ਾਮ ਹੁੰਦਿਆਂ ਈ ਉਹ ਰੌਣ ਲੱਗ ਪਿਆ ਸੀ । ਸੌਣ ਲਈ ਆਪਣੇ ਕਮਰੇ ਵਿਚ ਜਾਣ ਤੋਂ ਪਹਿਲਾਂ ਉਹ ਵਾਰ ਵਾਰ ਆਪਣੇ ਪਿਓ, ਮਾਂ ਤੇ ਭੈਣਾਂ ਨੂੰ ਗਲਵਕੜੀ ਪਾ ਰਿਹਾ ਸੀ । ਕਾਤਿਆ ਤੇ ਸੋਨੀਆ ਨੂੰ ਤਾਂ ਪਤਾ ਸੀ ਕਿ ਗੱਲ ਕੀ ਏ, ਪਰ ਛੋਟੀ ਮਾਸ਼ਾ ਦੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ । ਉਹ ਵਾਰ ਵਾਰ ਚਚਵੀਤਸਨ ਵੱਲ ਵੇਖਦੀ ਤੇ ਕੁਝ ਸੋਚਦੀ ਹੋਈ ਡੂੰਘਾ ਸਾਹ ਭਰਕੇ ਕਹਿੰਦੀ : ”ਸਾਡੀ ਨੌਕਰਾਣੀ ਕਹਿੰਦੀ ਏ ਕਿ ਜਦੋਂ ਵੀ ਰੋਜ਼ਾ ਰੱਖੋ, ਤਾਂ ਸਿਰਫ਼ ਛੋਲਿਆਂ ਤੇ ਮਸਰਾਂ ਦੀ ਦਾਲ਼ ਦਾ ਸ਼ੋਰਾ ਹੀ ਪੀਣਾ ਚਾਹੀਦਾ ਏ ।”
ਅਗਲੇ ਦਿਨ ਵੱਡੇ ਦਿਨ ਦੀ ਸਵੇਰ ਕਾਤਿਆ ਤੇ ਸੋਨੀਆ ਆਪਣੇ ਬਿਸਤਰਿਆਂ ਚੋਂ ਉਠੀਆਂ ਤੇ ਇਹ ਵੇਖਣ ਲਈ ਮੁੰਡਿਆਂ ਦੇ ਕਮਰੇ ਕੋਲ਼ ਪੁੱਜ ਗਈਆਂ ਕਿ ਉਹ ਕਿਵੇਂ ਅਮਰੀਕਾ ਭਜਨਗੇ । ਦੋਵਾਂ ਨੇ ਆਪਣੇ ਕੰਨ ਮੁੰਡਿਆਂ ਦੇ ਕਮਰੇ ਦੇ ਬੂਹੇ ਨਾਲ਼ ਲਾ ਦਿੱਤੇ :
”ਤਾਂ ਕੀ, ਤੂੰ ਨਹੀਂ ਜਾਵੇਂਗਾ” ਚਚਵੀਤਸਨ ਨਰਾਜ਼ਗੀ ਨਾਲ਼ ਪੁੱਛ ਰਿਹਾ ਸੀ: ”ਦਸ, ਤੂੰ ਜਾਣਾ ਏ ਯਾਂ ਨਹੀਂ”
”ਹਾਏ ਰੱਬਾ!” ਵੱਲੋ ਦਯਾ ਹੌਲੀ ਹੌਲੀ ਰੋਂਦਾ ਹੋਇਆ ਆਖ ਰਿਹਾ ਸੀ: ”ਮੈਂ ਆਪਣੀ ਪਿਆਰੀ ਮਾਂ ਨੂੰ ਛੱਡ ਕੇ ਕਿਵੇਂ ਜਾਵਾਂ; ਮੈਨੂੰ ਇਸ ਅਤੇ ਤਰਸ ਆਵੰਦਾ ਏ ।”
”ਓ ਮੇਰੇ ਗੋਰੇ ਭਰਾ ! ਚੱਲ ! ਮੈਂ ਤੇਰੀ ਮਿੰਨਤ ਕਰਦਾ ਹਾਂ । ਤੂੰ ਤਾਂ ਆਖਿਆ ਸੀ ਕਿ ਤੂੰ ਵੀ ਮੇਰੇ ਨਾਲ਼ ਜਾਵੇਂਗਾ । ਖ਼ੁਦ ਤੋਂ ਹੀ ਸਾਰਾ ਮਤਾ ਪਕਾਇਆ ਸੀ ਤੇ ਹੁਣ ਜਦੋਂ ਜਾਣ ਦੀ ਵਾਰੀ ਆਈ ਤਾਂ ਘਾਬਰ ਗਿਆ !”
”ਨਹੀਂ , ਨਹੀਂ , ਮੈਂ ਘਾਬਰਿਆ ਨਹੀਂ । ਮੈਨੂੰ, ਸੱਚੀਂ ਆਪਣੀ ਮਾਂ ਦਾ ਖ਼ਿਆਲ ਏ ।”
”ਤੂੰ ਇਹ ਦੱਸ ਕਿ ਤੋਂ ਜਾ ਰਿਹਾ ਐਂ ਯਾਂ ਨਹੀਂ”
”ਓਏ ਭਰਾਵਾ , ਮੈਂ ਜਾਵਾਂਗਾ, ਜ਼ਰੂਰ ਚੱਲਾਂਗਾ । ਪਰ ਥੋੜਾ ਚਿਰ ਹੋਰ ਰੁਕ ਜਾਂਦੇ ਹਾਂ । ਮੈਂ ਆਪਣੇ ਘਰ ਨੂੰ ਮਾਣਨਾ ਚਾਹੁੰਦਾ ਹਾਂ ।”
”ਜੇ ਇਹ ਗੱਲ ਏ ਤਾਂ ਮੈਂ ਇਕੱਲਾ ਟੁਰ ਜਾਂਦਾ ਹਾਂ।” ਚਚਵੀਤਸਨ ਨੇ ਫ਼ੈਸਲਾ ਕਰਦੇ ਹੋਏ ਕਿਹਾ ।
”ਤੇਰੇ ਬਿਨਾ ਵੀ ਜਾ ਸਕਦਾ ਹਾਂ । ਤੂੰ ਆਪ ਹੀ ਆਖਿਆ ਸੀ ਕਿ ਤੋਂ ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦਾ ਐਂ , ਪਈ ਤੂੰ ਚੇਤੇ ਨੂੰ ਮਾਰਨਾ ਚਾਹੁੰਦਾ ਐਂ । ਚੱਲ, ਲਿਆ, ਮੇਰਾ ਪਿਸਤੌਲ ਮੈਨੂੰ ਦੇ ।”
ਵੱਲੋ ਦਯਾ ਜ਼ੋਰੀਂ ਰੌਣ ਲੱਗ ਪਿਆ । ਉਹਨੂੰ ਰੋਂਦਾ ਵੇਖ ਕੇ ਉਹਦੀਆਂ ਭੈਣਾਂ ਵੀ ਡੁਸਕਣ ਲੱਗ ਪਈਆਂ । ਮਾਹੌਲ ਵਿਚ ਇੱਕ ਡੂੰਘੀ ਚੁੱਪ ਪਸਰ ਗਈ।
”ਫ਼ਰ ਤੋਂ ਜਾਣਾ ਏ ਯਾਂ ਨਹੀਂ” ਚਚਵੀਤਸਨ ਨੇ ਇੱਕ ਵਾਰ ਮੁੜ ਪੁੱਛਿਆ ।
”ਹਾਂ, ਹਾਂ, ਚਲਦਾ ਹਾਂ ।”
”ਤੇ ਫ਼ਿਰ ਅਪਣਾ ਕੋਟ ਪਾ।”
ਚਚਵੀਤਸਨ ਨੇ ਵੱਲੋ ਦੇਹ ਨੂੰ ਮਨਾਵਣ ਲਈ ਅਮਰੀਕਾ ਦੇ ਜਿਸ ਗਾਵਣਾ ਛੂਹ ਦਿੱਤੇ । ਕਦੇ ਉਹ ਚੇਤੇ ਦੀ ਤਰ੍ਹਾਂ ਗਜਦਾ ਤਾਂ ਕਦੇ ਜ਼ਹਾਜ਼ ਦੀ ਮੂਰਤ ਬਣਾਵਣ ਲਗਦਾ । ਉਸ ਵੱਲੋ ਦੇਹ ਨਾਲ਼ ਵਾਦਾ ਕੀਤਾ ਕਿ ਉਹ ਸਾਰੇ ਹਾਥੀ ਦੰਦ, ਸ਼ੇਰਾਂ ਤੇ ਚੇਤਿਆਂ ਦੀਆਂ ਸਭੇ ਖੱਲਾਂ ਉਹਨੂੰ ਦੇ ਦੇਵੇਗਾ
ਖੜੇ ਵਾਲਾਂ ਵਾਲਾ ਤੇ ਚਿਹਰੇ ਉੱਤੇ ਛਾਈਆਂ ਵਾਲਾ ਉਹ ਸਾਂਵਲਾ ਮਾੜਕੂ ਮੁੰਡਾ ਦੋਵਾਂ ਕੁੜੀਆਂ ਨੂੰ ਕੋਈ ਸੂਰਮਾਂ ਲੱਗ ਰਿਹਾ ਸੀ । ਅਜਿਹੀਆ ਸੂਰਮਾਂ ਜਿਹਨੂੰ ਉੱਕਾ ਡਰ ਨਹੀਂ ਲਗਦਾ, ਜੋ ਤੁਰੰਤ ਫ਼ੈਸਲਾ ਕਰਦਾ ਏ ਤੇ ਜੋ ਇੰਜ ਗਜਦਾ ਏ ਕਿ ਬੰਦ ਬੂਹਿਆਂ ਦੇ ਪਿਛੇ ਖਲੋਤੇ ਲੋਕਾਂ ਨੂੰ ਭਰਮ ਹੁੰਦਾ ਏ ਕਿ ਕੋਈ ਸ਼ੇਰ, ਯਾਂ ਚੇਤਾ ਆ ਗਿਆ ਏ ।
ਜਦੋਂ ਦੋਵੇਂ ਕੁੜੀਆਂ ਆਪਣੇ ਕਮਰੇ ਵਿਚ ਵਾਪਸ ਪਰਤਿਆਂ ਤੇ ਆਪਣੇ ਕੱਪੜੇ ਬਦਲਣ ਲੱਗੀਆਂ , ਤਾਂ ਕਾਤਿਆ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਬੋਲੀ :
”ਮੈਨੂੰ ਕਿੰਨਾ ਡਰ ਲੱਗ ਰਿਹਾ ਏ ।”
ਅਗਲੇ ਦਿਨ ਸਭ ਲੋਕ ਜਦੋਂ ਦੁਪਹਿਰ ਦੀ ਰੋਟੀ ਖਾਣ ਬੈਠੇ, ਉਦੋਂ ਤਾਈਂ ਘਰ ਵਿਚ ਸ਼ਾਂਤੀ ਸੀ । ਪਰ ਰੋਟੀ ਤੋਂ ਬਾਅਦ ਅੱਚਨ ਚਿੱਤੀ ਘਰ ਵਿਚ ਹਲਚਲ ਹੋਣ ਲੱਗੀ । ਪਤਾ ਲੱਗਾ ਕਿ ਦੋਵੇਂ ਮੁੰਡੇ ਗ਼ਾਈਬ ਨੇਂ । ਨੌਕਰਾਂ ਦੇ ਕਮਰੇ ਵੱਲੋਂ ਮੰਡੀਆਂ ਦੀ ਭਾਲ਼ ਸ਼ੁਰੂ ਹੋਈ । ਏਸ ਮਗਰੋਂ ਲੋਕ ਘੁੜਸਾਲ ਵਿਚ ਉਨ੍ਹਾਂ ਨੂੰ ਲੱਭਣ ਲੱਗ ਪਏ, ਫ਼ਰ ਘਰ ਦੇ ਕੋਲ਼ ਬਣੀ ਕੱਟਿਆ ਵਿਚ ਵੀ ਜਾ ਕੇ ਵੇਖਿਆ ਗਿਆ । ਇਹਦੇ ਬਾਅਦ ਕਾਰਿੰਦੇ ਕੋਲੋਂ ਪੁੱਛਿਆ ਗਿਆ । ਪਰ ਦੋਵਾਂ ਮੁੰਡਿਆਂ ਦਾ ਕੁਝ ਪਤਾ ਨਾ ਚਲਿਆ । ਫ਼ਿਰ ਨੌਕਰਾਂ ਨੂੰ ਪਿੰਡ ਵਿਚ ਢੰਡੋਰਾ ਫਿਰਨ ਲਈ ਆਖਿਆ ਗਿਆ, ਪਰ ਮੁੰਡੇ ਪਿੰਡ ਵਿਚ ਵੀ ਕਿਤੇ ਨਹੀਂ ਸਨ । ਸ਼ਾਮ ਦੀ ਚਾਹ ਦੇ ਦੌਰਾਨ ਸਾਰੇ ਲੋਕ ਦੋਵਾਂ ਮੁੰਡਿਆਂ ਬਾਰੇ ਹੀ ਸੋਚ ਰਹੇ ਸਨ । ਜਦੋਂ ਸ਼ਾਮ ਦੇ ਖਾਣੇ ਤੱਕ ਦੋਵਾਂ ਦੀ ਕੋਈ ਖ਼ਬਰਸਾਰ ਨਾ ਮਿਲੀ ਤਾਂ ਵੱਲੋ ਦੀਆ ਦੀ ਮਾਂ ਝੱਲੀ ਹੋ ਗਈ । ਉਹ ਰੌਣ ਲੱਗ ਪਈ ਸੀ ।
ਰਾਤ ਨੂੰ ਸਾਰੇ ਨੌਕਰ ਫ਼ਿਰ ਲਾਲਟੈਣਾਂ ਲੈ ਕੇ ਉਨ੍ਹਾਂ ਨੂੰ ਲੱਭਣ ਨਿਕਲੇ । ਪਰ ਉਹ ਨਾ ਪਿੰਡ ਵਿਚੋਂ ਮਿਲੇ, ਨਾ ਪਿੰਡ ਨਾਲ਼ ਲਗਦੇ ਜੰਗਲ਼ ਵਿਚੋਂ ਤੇ ਨਾ ਹੀ ਕਿਧਰੇ ਨਦੀ ਦੇ ਕੰਢਿਓਂ । ਪੂਰੇ ਘਰ ਵਿਚ ਪਸੋੜੀ ਪੇ ਗਈ ।
ਅਗਲੇ ਦਿਨ ਪੁਲਿਸ ਦਾ ਥਾਣੇਦਾਰ ਆਇਆ ਤੇ ਉਹਨੇ ਬੈਠਕ ਵਿਚ ਬਹਿ ਕੇ ਦੋਵਾਂ ਮੁੰਡਿਆਂ ਦਾ ਹੁਲੀਆ ਇੱਕ ਕਾਗ਼ਜ਼ ਉਤੇ ਲਿਖ ਲਿਆ । ਵੱਲੋ ਦੀਆ ਦੀ ਮਾਂ ਰੋਂਦੀ ਰਹੀ ।
ਅੱਚਨ ਚਿੱਤੀ ਘਰ ਦੇ ਬੂਹੇ ਅੱਗੇ ਮੂੰਹਾਂ ਵਿਚੋਂ ਭਾਫ਼ ਅੱਡਾ ਵੰਦੇ ਤਿੰਨ ਘੋੜਿਆਂ ਵਾਲੀ ਬਰਫ਼ ਉਤੇ ਚੱਲਣ ਵਾਲੀ ਬੱਘੀ ਆ ਕੇ ਰੁਕੀ । ਵੀੜ੍ਹੇ ਵਿਚੋਂ ਇੱਕ ਚੈੱਕ ਸੁ;86;ਆਈ ਦਿੱਤੀ, ਕਿਸੇ ਕਿਹਾ ਸੀ:
”ਵੱਲੋ ਦਯਾ ਆ ਗਿਆ !”
ਫ਼ਿਰ ਰਸੋਈ ਵਿਚੋਂ ਬਾਹਰ ਆ ਕੇ ਨਤਾਲਿਆ ਨੇ ਸੀ:ਈ ”ਵੱਲੋ ਦਯਾ ਭਾਈ ਜਾਨ ਆ ਗਏ!”
ਉਦੋਂ ਉਨ੍ਹਾਂ ਦਾ ਕੁੱਤਾ ਖ਼ੁਸ਼ੀ ਨਾਲ਼ ਭੌਂਕਣ ਲੱਗ ਪਿਆ । ਦੋਵੇਂ ਮੁੰਡੇ ਸ਼ਹਿਰ ਦੀ ਸਰਾਂ ਵਿਚ ਅਟਕ ਗਏ ਸਨ । ਦੋਵੇਂ ਸ਼ਹਿਰ ਵਿਚ ਇਹ ਪੁੱਛਦੇ ਹੋਏ ਘੁੰਮਦੇ ਰਹੇ ਕਿ ਬਾਰੂਦ ਕਿਥੋਂ ਮਿਲਦਾ ਏ । ਜਿਵੇਂ ਹੀ ਵੱਲੋ ਦਯਾ ਸਰਦਲ ਪਾਰ ਕੀਤੀ, ਉਹ ਰੌਣ ਲੱਗ ਪਿਆ ਤੇ ਆਪਣੀ ਮਾਂ ਨਾਲ਼ ਚੰਨ;59;ਬੁੜ ਗਿਆ । ਦੋਵੇਂ ਕੁੜੀਆਂ ਏਸ ਡਰ ਨਾਲ਼ ਕਣ;59;ਬਣ ਲੱਗ ਪਈਆਂ ਕਿ ਹੁਣ ਕੀ ਬਣੇਗਾ 238; ਦੋਵਾਂ ਨੇ ਇਹ ਵੇਖਿਆ ਸੀ ਕਿ ਕਿਵੇਂ ਪਿਓ ਨੇ ਵੱਲੋ ਦੇਹ ਨੂੰ ਆਪਣੇ ਕਮਰੇ ਵਿਚ ਸੱਦ ਕੇ ਉਸ ਤੋਂ ਪੁੱਛਗਿੱਛ ਕੀਤੀ ਸੀ । ਮਾਂ ਵੀ ਰੋਂਦੀ ਹੋਈ ਵਾਰ ਵਾਰ ਕੁਝ ਆਖ ਰਹੀ ਸੀ ।
ਵੱਲੋ ਦੇਹ ਦਾ ਪਿਓ ਉਨ੍ਹਾਂ ਦੋਵਾਂ ਮੁੰਡਿਆਂ ਨੂੰ ਡਾਂਟ ਦਿਆਂ ਆਖ ਰਿਹਾ ਸੀ :
”ਇੰਜ ਕਰਦਾ ਏ ਕੋਈ;238; ਜੇ ਤੁਹਾਡੇ ਸਕੂਲ ਵਿਚ ਪਤਾ ਲੱਗੇ ਤਾਂ ਸਕੂਲੋਂ ਕੱਢ ਦੇਵਨ ਤੁਹਾਨੂੰ । ਤੇ ਚਚਵੀਤਸਨ ਸਾਹਿਬ ! ਕੁਝ ਸ਼ਰਮ ਕਰੋ । ਇਹ ਕੋਈ ਚੰਗੀ ਗੱਲ ਨਹੀਂ । ਇਹ ਚਾਲਾ ਤੁਹਾਡਾ ਹੀ ਮਿਥਿਆ ਸੀ । ਤੇ ਮੇਰਾ ਖ਼ਿਆਲ ਏ ਕਿ ਤੇਰੇ ਮਾਪੇ ਤੇਰੀ ਏਸ ਮੰਦੀ ਹਰਕਤ ਲਈ ਤੈਨੂੰ ਸਜ਼ਾ ਜ਼ਰੂਰ ਦੇਣਗੇ । ਭਲਾ ਏਸ ਉਮਰ ਵਿਚ ਕੋਈ ਅਜਿਹੀ ਹਰਕਤ ਕਰਦਾ ਏ; ਚੰਗਾ, ਤੇ ਤੁਸਾਂ ਰਾਤ ਕਿੱਥੇ ਗੁਜ਼ਾਰੀ”
”ਰੇਲਵੇ ਟੇਸ਼ਣ ਅਤੇ।” ਚਚਵੀਤਸਨ ਨੇ ਆਕੜ ਕੇ ਕਿਹਾ ।
ਇਹਦੇ ਬਾਅਦ ਵੱਲੋ ਦਯਾ ਸਾਰਾ ਦਿਨ ਬਿਸਤਰੇ ਵਿਚ ਪਿਆ ਰਿਹਾ ਤੇ ਉਹਦੇ ਮਿੱਥੇ ਅਤੇ ਸਿਰਕੇ ਵਿਚ ਡੋਬ ਕੇ ਤੌਲੀਆ ਰੱਖਦੇ ਰਹੇ । ਚਚਵੀਤਸਨ ਦੇ ਘਰ ਤਾਰ ਭੇਜ ਦਿੱਤਾ ਗਿਆ । ਅਗਲੇ ਦਿਨ ਉਹਦੀ ਮਾਂ ਆ ਕੇ ਆਪਣੇ ਲਾਡਲੇ ਨੂੰ ਨਾਲ਼ ਲੈ ਗਈ ।
ਚਚਵੀਤਸਨ ਜਦੋਂ ਉਨ੍ਹਾਂ ਤੋਂ ਵਿਦਾਅ ਹੋਇਆ, ਤਾਂ ਉਸ ਆਪਣੇ ਚਿਹਰੇ ਨੂੰ ਕਠੋਰ ਬਣਾਈ ਰੱਖਿਆ ਸੀ ਤੇ ਉਹਦੇ ਮੂੰਹ ਤੋਂ ਘਮੰਡ ਝਲਕ ਰਿਹਾ ਸੀ । ਕੁਰਖ਼ਤ ਚਿਹਰੇ ਨਾਲ਼ ਉਹ ਦੋਵਾਂ ਕੁੜੀਆਂ ਦੇ ਕੋਲ਼ ਆਇਆ ਤੇ ਬਿਨਾ ਕੁਝ ਬੋਲੇ ਚਾਲੇ ਉਹਨੇ ਕਾਤਿਆ ਦੀ ਕਾਪੀ ਚੁੱਕ ਕੇ ਉਸ ਵਿਚ ਇਹ ਲਫ਼ਜ਼ ਲਿਖ ਦਿੱਤੇ: ”ਮੋਨਤੀਜ਼ੋਮਾ ਦੇ ਬਾਜ਼ ਦਾ ਪੰਜਾ।।।”
ਹੁਣ ਉਹਦੇ ਕੋਲ਼ ਚਚਵੀਤਸਨ ਦੀ ਸਿਰਫ਼ ਇਹੀ ਇੱਕ ਯਾਦ ਬਾਕੀ ਰਹਿ ਗਈ ਏ ।