February 6, 2025

ਲੜੀਵਾਰ ਕਾਲਮ : ਮਾਂ ਬੋਲੀ ਦੇ ਵਿਸਰ ਰਹੇ ਸ਼ਬਦਾਂ ਦਾ ਕੋਸ਼ ‘ਸ਼ਬਦਾਂਗ’

ਜਗਤਾਰ ਸਿੰਘ ਸੋਖੀ

ਉਸ਼ਟ : ਊਠ, ਬੋਤਾ।
ਉਸ਼ਟੰਡਾ : ਚਲਾਕ, ਝੂਠਾ।
ਉਸਤਰਾ : ਪੱਛਮਾ, ਵਾਲ ਮੁੰਨਣ ਵਾਲਾ ਸੰਦ।
ਉਸ਼ਨਾਕ : ਸਿਆਣਾ, ਸੂਝ ਵਾਲਾ, ਸ਼ੌਕ ਵਾਲਾ।
ਉਸਲਵੱਟੇ : ਪਾਸਾ ਮਾਰਨ ਦਾ ਭਾਵ।
ਉਸੀਰੀ : ਸੜਣਾ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਹਰ ਸਮੇਂ ਕੁੜ੍ਹਨਾ।
ਉੱਕਣਾ : ਭੁੱਲ ਜਾਣਾ।
ਉੱਕਤ : ਉਪਰੋਕਤ।
ਉਕਰ : ਓਵੇਂ ਹੀ।
ਉੱਕਰਨਾ : ਨੋਕੀਲੀ ਚੀਜ਼ ਨਾਲ ਕੁਝ ਲਿਖਣਾ ਜਾਂ ਚਿੱਤਰਕਾਰੀ ਕਰਨਾ।
ਉੱਕਾ : ਬਿਲਕੁਲ।
ਉਕਾਈ : ਗ਼ਲਤੀ।
ਉਕਾਬ : ਇੱਕ ਸ਼ਿਕਾਰੀ ਪੰਛੀ, ਪਿੱਛਾ ਕਰਨ ਵਾਲਾ।
ਉੱਖਲ : ਨਿਕੰਮਾ ਵਿਅਕਤੀ।
ਉਖੱਲਣਾ : ਕੁਟਾਪਾ ਚਾੜ੍ਹਣਾ।
ਉੱਖਲੀ : ਦਾਣੇ ਕੁੱਟਣ ਲਈ ਲੱਕੜ ਦਾ ਬਣਿਆ ਜਾਂ ਧਰਤੀ ਵਿਚ ਬਣਾਇਆ ਗਿਆ ਇਕ ਵੱਡਾ ਚੱਠ।
ਉਗਰਕੇ : ਦਿਖਾ ਕੇ, ਲਹਿਰਾ ਕੇ।
ਉਗਲਣਾ : ਕੈ ਕਰਨਾ, ਖਾਧੀ ਪੀਤੀ ਚੀਜ਼ ਨੂੰ ਬਾਹਰ ਕੱਢ ਦੇਣਾ।
ਉਗਾਲੀ : ਡੰਗਰਾਂ ਦੁਆਰਾ ਖਾਧੇ ਹੋਏ ਚਾਰੇ ਨੂੰ ਦੁਬਾਰਾ ਚਿੱਥਣਾ।
ਉਗੂ : ਦੁੱਧ।
ਉੱਘ-ਸੁੱਘ : ਸੂਹ, ਖ਼ਬਰ।
ਉੱਘੇਰਨਾ : ਛੱਲੀ ਆਦਿ ਅਨਾਜ ਨੂੰ ਛਿੱਲ ਕੇ ਵਿਚੋਂ ਬੀ (ਦਾਣੇ) ਕੱਢਣਾ।
ਉਚੱਕਾ : ਠੱਗ।
ਉਚਾਟ : ਉਦਾਸ, ਜਿਸ ਦਾ ਦਿਲ ਨਾ ਲੱਗੇ।
ਉਚੇਚ : ਖ਼ਾਸ ਪ੍ਰਬੰਧ, ਵਿਸ਼ੇਸ਼ ਤਵੱਜੋਂ।
ਉਂਛ : ਸਿੱਟੇ ਚੁਗਣਾ।
ਉਛਾਲੀ : ਉਪਰਛਲ, ਉਲਟੀ।
ਉਛਾੜ : ਸਿਰਹਾਣੇ ਜਾਂ ਰਜਾਈ ਉੱਪਰ ਚੜਾਇਆ ਕੱਪੜਾ।
ਉਜੱਡ : ਅੱਖੜ, ਬੇਸਮਝ, ਮੂਰਖ਼।
ਉੱਜਲਾ : ਬੁੱਕ।
ਉਜਰ : ਉਪਰਾਲਾ, ਸਬੱਬ, ਹਿੰਮਤ, ਬਲ।
ਉਜਰ : ਇਤਰਾਜ਼, ਕਿੰਤੂ-ਪ੍ਰੰਤੂ, ਬਹਾਨਾ, ਬੇਵਸੀ।
ਉਜ਼ਰਖਾਹੀ : ਮੁਆਫ਼ੀ ਚਾਹੁਣ ਦਾ ਭਾਵ।
ਉੱਜਲ ਫੁੱਲ : ਨਾਰੀਅਲ ਨੂੰ ਤੋੜਨ ਵੇਲੇ ਉਸ ਵਿਚੋਂ ਨਿਕਲਿਆ ਚਿੱਟਾ ਫੁੱਲ।
ਉਟ : ਦੰਦ ਉੱਤੇ ਹੋਰ ਦੰਦ, ਪੜਦੰਦ।
ਉਡੰਤ ਹੋਣਾ : ਉੱਡ ਜਾਣਾ, ਚਲੇ ਜਾਣਾ, ਦੌੜ ਜਾਣਾ।
ਉਣੀਂਦਾ : ਉਨੀਂਦਰਾ।
ਉਤੰਗ : ਸਰੀਰ ਦੇ ਅੱਧ ਤੋਂ ਉਪਰਲੇ ਅੰਗ।
ਉਤਣੂ : ਚਮੂਣਾ, ਚਲੂਣਾ।
ਉਤਾਰ/ਉਤਾੜ : ਦਰਿਆ ਦੇ ਵਹਿਣ ਦੇ ਢਾਅ ਨਾਲ ਬਚੀ ਉੱਚੀ ਥਾਂ।
ਉਤਾਰ ਉੱਤਰਲਾ : ਜੂਨੀ ਪੈਣਾ।
ਉਤਾਰਾ : ਟਿਕਾਣਾ, ਡੇਰਾ।
ਉਤਾਵਲਾ : ਕਾਹਲਾ।
ਉਤੋੜਿਤੀ : ਲਗਾਤਾਰ।
ਉੱਥਰੂ : ਖਾਣ-ਪੀਣ ਸਮੇਂ ਸਾਹ ਨਾਲੀ ਵਿਚ ਕਿਸੇ ਚੀਜ਼ ਦੇ ਚਲੇ ਜਾਣ ਤੇ ਸਾਹ ਬੰਦ ਹੋਣ ਦੀ ਨੌਬਤ ਆ ਜਾਣੀ।
ਉਦਗਾਰ : ਜਜ਼ਬੇ, ਡਕਾਰ, ਮਨ ਦੇ ਉਬਾਲ।
ਉੱਦਣ : ਉਸ ਦਿਨ।
ਉਦਮਤ : ਹੈਰਾਨ, ਮਸਤ।
ਉਦਮਾਦ : ਖੁਮਾਰੀ, ਨਸ਼ਾ, ਮਸਤੀ।
ਉਦਮੂਲ : ਅੱਤ ਚੁੱਕਣੀ।
ਉਦਰ : ਕੁੱਖ, ਖੋਖਲ਼ੀ ਵਸਤੂ, ਖੋਡ, ਪਾਲੀ ਪੇਟ।
ਉਦਾਸੀ : ਖੁਸ਼ੀ ਤੋਂ ਉਪਰਾਮ ਚਿਹਰਾ, ਲੰਬੀ ਧਾਰਮਿਕ ਯਾਤਰਾ।
ਉੱਧੜ ਧੁੰਮੀ : ਕਾਬੂ ਤੋਂ ਬਾਹਰ ਬੇਤਹਾਸ਼ਾ ਹੰਗਾਮਾ।
ਉੱਧੜਨਾ : ਸੀਤੀ ਲਪੇਟੀ ਜਾਂ ਬਣੀ ਚੀਜ਼ ਦਾ ਖੁੱਲ੍ਹ ਜਾਣਾ।
ਉੱਧਾ : ਉੱਲਟ।
ਉਧੇੜਣਾ : ਕਿਸੇ ਲਪੇਟੀ ਜਾਂ ਬੁਣੀ ਚੀਜ਼ ਦੇ ਧਾਗੇ ਆਦਿ ਖੋਲ੍ਹਣਾ।
ਉੱਧਲਣਾ : ਬਿਨਾਂ ਵਿਆਹ ਤੋਂ ਕਿਸੇ ਨਾਲ ਚਲੇ ਜਾਣਾ।
ਉਧਾਲਾ : ਕਿਸੇ ਔਰਤ ਨੂੰ ਵਰਗਲਾ ਕੇ ਲੈ ਜਾਣਾ।
ਉਨਾਬ : ਇੱਕ ਪ੍ਰਕਾਰ ਦਾ ਪਹਾੜੀ ਬੇਰ ਜੋ ਦਵਾਈ ਵਜੋਂ ਵਰਤਿਆ ਜਾਂਦਾ ਹੈ, ਕਾਲੀ ਭਾਅ ਮਾਰਦਾ ਲਾਲ ਰੰਗ।
ਉਪਰੋਥਲੀ : ਲਗਾਤਾਰ।
ਉਪਾਅ : ਸਾਧਨ, ਜਤਨ।
ਉਪਾਸ਼ਕ : ਸ਼ਰਧਾਲੂ, ਭਗਤ।
ਉਪੱਦਰ : ਦੰਗਾ ਫ਼ਸਾਦ।
ਉਪੇਤਾਣੀਆਂ : ਨੰਗੀਆਂ।
ਉਫਕ : ਜਿੱਥੇ ਧਰਤੀ ਅਤੇ ਅਕਾਸ਼ ਮਿਲਦੇ ਨਜ਼ਰ ਆਉਣ, ਦਿਸਹੱਦਾ।
ਉੱਫਣ : ਫੁੱਲ ਜਾਣਾ
ਉਬੜ : ਬੇਵਕੂਫ਼, ਮੂਰਖ਼।
ਉੱਬੜ-ਖਾਬੜ : ਉੱਚਾ ਨੀਵਾਂ ਰਸਤਾ।
ਉਬਾ : ਹਵਾ ਦੀ ਘਾਟ ਕਾਰਨ ਆਇਆ ਪਸੀਨਾ, ਗਰਮੀ, ਗੁੰਮ੍ਹ, ਵੱਟ।
ਉਬਾਸ : ਐਬੀ, ਕੁਕਰਮੀ, ਲੁੱਚਾ।
ਉੱਭਲ : ਉਹ ਥਾਂ ਜਿੱਥੇ ਪਾਣੀ ਧਰਤੀ ਵਿਚੋਂ ਆਪਣੇ ਆਪ ਬਾਹਰ ਨਿਕਲਦਾ ਹੋਵੇ, ਸੋਮਾ।
ਉੱਭਲ ਚਿੱਤੀ : ਅੱਚਵੀਂ, ਕਾਹਲੀ, ਖੋਹ, ਬੇਚੈਨੀ।
ਉਭਾਸਰਨਾ : ਜ਼ਾਹਰ ਕਰਨਾ, ਦੱਸਣਾ।
ਉੱਭੇ : ਅਕਾਸ਼, ਸੂਰਜ ਨਿਕਲਣ ਦੀ ਦਿਸ਼ਾ, ਪੁਰਾ, ਪੂਰਬ।
ਉੱਭੇ ਸਾਹ : ਕਿਸੇ ਦੁੱਖ ਜਾਂ ਗ਼ਮ ਕਾਰਨ ਖਿਚਵੇਂ ਸਾਹ।
ਉਮਦਾਦ : ਉਮੰਗ, ਚਾਹ।
ਉਮਰਾ : ਵਜ਼ੀਰ।
ਉਮਾਹ : ਮੱਸਿਆ ਦੀ ਰਾਤ।
ਉਮੀ : ਅਨਪੜ੍ਹ, ਕਣਕ ਦਾ ਭੁੱਜਿਆ ਸਿੱਟਾ, ਬੇਖ਼ਬਰ।
ਉਮੰਗ : ਇੱਛਾ, ਚਾਅ।
ਉਰਸ : ਸ਼ਾਦੀ ਦਾ ਖਾਣਾ, ਕਿਸੇ ਧਾਰਮਿਕ ਵਿਅਕਤੀ ਦਾ ਵਰ੍ਹੀਨਾ, ਭੰਡਾਰਾ।
ਉਰਸਾ : ਚੰਦਨ ਘਸਾਉਣ ਲਈ ਵਰਤਿਆ ਜਾਣ ਵਾਲਾ ਪੱਥਰ ਦਾ ਗੋਲ ਟੁਕੜਾ।
ਉਰਲੀਆਂ ਪਰਲੀਆਂ : ਬਿਨਾਂ ਮਤਲਬ ਤੋਂ ਇਧਰ ਉਧਰ ਦੀਆਂ ਗੱਲਾਂ।
ਉਰਾਂ : ਆਪਣੇ ਵਾਲ਼ੇ ਪਾਸੇ, ਇਧਰ ਨੂੰ।
ਉਰਾਰ : ਉਰਲੇ ਪਾਸੇ, ਇਸ ਕੰਢੇ।
ਉਰੂਦ ਵਕਣਾ : ਗੰਦ ਬਕਣਾ।
ਉਰੇ : ਨੇੜੇ।
ਉਰੇ ਪਰੇ : ਇੱਧਰ ਉੱਧਰ।
ਉਲ : ਪੁੜਪੜੀ ਤੋਂ ਉੱਠ ਕੇ ਅੱਖ ਤੱਕ ਜਾਣ ਵਾਲਾ ਤਿੱਖਾ ਦਰਦ।
ਉਲਥਾ : ਅਨੁਵਾਦ।
ਉਲੰਬੜੇ : ਅੱਗ ਦੇ ਭਾਂਬੜ।
ਉਲੜੂ : ਉੱਲੂ ਦਾ ਪੱਠਾ।
ਉਲ੍ਹਾ : ਚੁੱਲ੍ਹਾ।
ਉੱਲੂ-ਬਾਟਾ : ਬੇਵਕੂਫ਼, ਮੂਰਕ।
ਉੱਲ੍ਹੇੜਨਾ : ਕੱਪੜੇ ਆਦਿ ਦਾ ਸਿਰਾ ਮੋੜ ਕੇ ਸੀਉਣਾ।
ਉੜਦ : ਮਾਂਹ ਦੀ ਦਾਲ।
ਉੜਦ ਬਜ਼ਾਰ : ਛਾਉਣੀ ਦਾ ਬਜ਼ਾਰ।
ਉਆਂ : ਨਾਂਹ।
ਊਸ਼ਾ : ਪਹੁ-ਫ਼ੁਟਾਲਾ, ਪਰਭਾਤ।
ਊਂਘ : ਆਲਸ, ਨਿੰਦਰ, ਨੀਂਦ।
ਊਂਜਾਂ : ਤੋਹਮਤਾਂ।
ਊਣ : ਕਮੀ, ਘਾਟ।
ਊਣਾ : ਕਿਸੇ ਬਰਤਨ ਜਾਂ ਬੋਰੀ ਆਦਿ ਦਾ ਪੂਰਾ ਨਾ ਭਰਿਆ ਹੋਣਾ।
ਊਤ : ਬੇਅਕਲ, ਬਦਚਲਣ, ਵਿਗੜਿਆ।
ਊਦ : ਇਕ ਸਾਜ਼ (ਬਰਬਤ), ਇੱਕ ਕਾਲੇ ਰੰਗ ਦੀ ਲੱਕੜੀ ਜੋ ਬਲਣ ਤੇ ਖ਼ੁਸ਼ਬੂ ਦਿੰਦੀ ਹੈ।
ਉਂਦਾ : ਸੂਰ।
ਊਂਧਾ : ਸਿੱਧਰਾ, ਸਿੱਧ-ਸਾਦਾ, ਭੋਲਾ-ਭਾਲਾ।
ਊਂਧੀ : ਨੀਵੀਂ।
ਊਰਮਾ : ਉਪਰਾਲਾ, ਹਿੰਮਤ, ਕੋਸ਼ਿਸ਼।
ਊਰਾ : ਜੁਲਾਹੇ ਦਾ ਇਕ ਸੰਦ ਜਿਸ ਤੇ ਸੂਤ ਦੀ ਅੱਟੀ ਚੜ੍ਹਾ ਕੇ ਨਲੀਆਂ ਵੱਟਦੇ ਹਨ।
ਊਰੀ : ਸੂਤ ਦੀਆਂ ਅੱਟੀਆਂ ਅਟੇਰਨ ਵਾਲੀ ਚਰਖੜੀ।
ਓਹੜ ਪੋਹੜ : ਕਿਸੇ ਸਮੱਸਿਆ ਦੇ ਹੱਲ ਲਈ ਆਪਣੇ ਪੱਧਰ ਤੇ ਜਤਨ ਕਰਨੇ, ਬਿਨਾਂ ਕਿਸੇ ਜਾਣਕਾਰੀ ਦੇ ਦੇਸੀ ਇਲਾਜ।
ਓਕ : ਪਾਣੀ ਪੀਣ ਲਈ ਡੂਨੇ ਦੀ ਸ਼ਕਲ ਵਾਂਗ ਹੱਥ ਫੈਲਾਉਣੇ।
ਓਕੜੂ : ਵਹਾਈ ਸਮੇਂ ਹਲ ਦਾ ਥਿੜਕਣਾ ਜਾਂ ਵੱਧ ਘੱਟ ਲੱਗਣਾ।
ਓਖਰ : ਪਸ਼ੂਆਂ ਦੇ ਖਾਣ ਤੋਂ ਬਾਅਦ ਖੁਰਲੀ ‘ਚ ਬਚੇ ਰਹਿੰਦ ਖੂੰਹਦ ਪੱਠੇ।
ਓਗੜ : ਬੇਵਕੂਫ਼, ਮੂਰਖ਼।
ਓਛਾ : ਨੀਵੀਂ ਜਾਤ ਦਾ।
ਓਝਰੀ : ਢਿੱਡ, ਪੇਟ, ਮਿਹਦਾ।
ਓਟ : ਆਸਰਾ, ਪਨਾਹ।
ਓਟਣਾ : ਜ਼ਿੰਮਾ ਲੈਣਾ।
ਓਡ : ਧਰਤੀ ਹੇਠ ਪਾਣੀ ਮਿੱਠਾ ਹੈ ਜਾਂ ਖਾਰਾ ਇਹ ਦੱਸਣ ਵਾਲਾ।
ਓਡਣ : ਸਰੀਰ ਨੂੰ ਢਕਣ ਵਾਸਤੇ ਲਿਆ ਕੱਪੜਾ।
ਓਡਾ : ਉਤਨਾ, ਪਹਿਲਾਂ ਜਿੰਨਾ।
ਓਦਰੇ : ਉਦਾਸ ਹੋਏ।
ਓਪਰਾ : ਬੇਗਾਨਾ।
ਓਭੜ : ਓਪਰਾ, ਬੇਗਾਨਾ।
ਓਰਾ : ਹਲਾਈ, ਬਲਦਾਂ ਨਾਲ ਹਲ ਵਾਹੁੰਦਿਆਂ ਕੱਢੀ ਰੇਖਾ, ਖੁੱਡ।
ਓੜਕ : ਆਖਰ, ਅੰਤ ਨੂੰ।
ਓੜਨੀ : ਉੱਪਰ ਲੈਣ ਵਾਲੀ ਚਾਦਰ।
ਓੜਮਾ ਕੋੜਮਾ : ਸ਼ਰੀਕਾ, ਕਬੀਲਾ, ਖ਼ਾਨਦਾਨ, ਟੱਬਰ।