ਯੂਸੁਫ਼ ਅਦਰੀਸ
ਤਰਜਮਾਕਾਰ : ਡਾ. ਰਿਸ਼ਮ ਪਾਲ਼
ਤੁਆਰਫ਼ : ਯੂਸੁਫ਼ ਅਦਰੀਸ
ਯੂਸੁਫ਼ ਅਦਰੀਸ ਦਾ ਤਾਅਲੁੱਕ ਮਿਸਰ ਨਾਲ਼ ਏ।
ਉਹ ਉਨ੍ਹਾਂ ਮਿਸਰੀ ਲਿਖਾਰੀਆਂ ਵਿਚੋਂ ਇੱਕ ਏ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਅਰਬੀ ਸਾਹਿਤ ਦੇ ਪਿੜ ਵਿਚ ਆਪਣੀ ਨਿਵੇਕਲਤਾ ਤੇ ਇਨਫ਼ਰਾਦੀਅਤ ਪੱਖੋਂ ਨਵੀਆਂ ਲੀਹਾਂ ਉਸਾਰੀਆਂ ਤੇ ਸਿਰਜੀਆਂ । ਇਸ ਡਰਾਮੇ, ਕਹਾਣੀਆਂ ਤੇ ਨਾਵਲ ਲਿਖੇ;234; ਉਹ 19 ਮਈ 1927ਈ. ਨੂੰ ;੭੦;aqous’ ਮਿਸਰ ਵਿਚ ਪੈਦਾ ਹੋਏ ।
ਯੂਸੁਫ਼ ਅਦਰੀਸ ਨੇ ਪਹਿਲੇ ਪਹਿਲ ਯੂਨੀਵਰਸਿਟੀ ਆਫ਼ ;੬੭;airo ਤੂੰ ਡਾਕਟਰੀ ਦੀ ਤਰਬੀਅਤ ਹਾਸਲ ਕੀਤੀ, ਉਥੇ ਉਨ੍ਹਾਂ ਦਾ ਖ਼ਾਸ ਸ਼ਾਬਾ ਨਫ਼ਸੀਆਤ ਦਾ ਸੀ;234; ਡਾਕਟਰੀ ਦੀ ਪ੍ਰੈਕਟਿਸ ਦੌਰਾਨ ਲਿਖਣ ਦਾ ਪੰਧ ਛੋਹਿਆ । ਫ਼ਿਰ ਕੁਝ ਅਰਸਾ ਉਹ ਮਸ਼ਹੂਰ ਰੋਜ਼ ਵਾਰ ਅਖ਼ਬਾਰ ”ਅਲਾਹਰਾਮ” ਵਿਚ ਲਿਖਦੇ ਰਹੇ । ਉਨ੍ਹਾਂ ਦੇ ਨਾਵਲ ”ਮੁਹੱਬਤ ਤੇ ਰਾਖ ਦਾ ਸ਼ਹਿਰ” ਨੂੰ 1997 ਈ. ਵਿਚ ਨਜੀਬ ਮਹਿਫ਼ੂਜ਼ ਅਦਬੀ ਐਵਾਰਡ ਨਾਲ਼ ਨਿਵਾਜ਼ਿਆ ਗਿਆ ।
ਯੂਸੁਫ਼ ਅਦਰੀਸ ਅਜੋਕੇ ਮਿਸਰੀ ਥੇਟਰ ਦਾ ਨੈਣ;59;ਹ ਪੱਥਰ ਰੱਖਣ ਵਾਲਿਆਂ ਵਿਚੋਂ ਇਕ ਸਨ । ਉਨ੍ਹਾਂ ਦੇ ਤਿੰਨ ਬੱਚੇ ਨੇਂ ;234; ਜਿਨ੍ਹਾਂ ‘ਚੋਂ ਉਨ੍ਹਾਂ ਦੀ ਧੀ ਬਸਮਾ ਵੀ ਲਖਾਰਨ ਏ । ਇਸ ਕਿਤਾਬ ਵਿਚ ਸ਼ਾਮਿਲ ਰਚਨਾਵਾਂ ਉਨ੍ਹਾਂ ਦੀਆਂ ਕਹਾਣੀਆਂ ਦੀ ਅੰਗਰੇਜ਼ੀ ਚੋਣ ;੮੪;he ;੬੭;heapest ;੭੮;ights ਵਿਚੋਂ ਲਈਆਂ ਗਈਆਂ ਨੇਂ । ਉਨ੍ਹਾਂ ਦੀਆਂ ਜ਼ਿਆਦਾ ਤਰ ਕਥਾਵਾਂ ਤਾਕਤਵਰ ਧਿਰ ਸਾਹਵੇਂ ਲਿਖਾਰੀ ਦੀ ਬਾਗ਼ੀਆਨਾ ਜ਼ਿੰਦਗੀ ਦੇ ਤਜਰਬਾਤ ਦੀ ਅੱਕਾਸੀ ਕਰਦਿਆਂ ਨੇਂ ;234; ਉਨ੍ਹਾਂ ਵਿਚ ਪੇਸ਼ ਕੀਤੇ ਗਏ ਵਿਚਾਰ ਮਾੜੀ ਤੇ ਹੇਠਲੀ ਧਿਰ ਨਾਲ਼ ਲੇਖਕ ਦੀ ਹਮਦਰਦਾਨਾ ਸੋਚ ਤੇ ਨੇਕ ਜਜ਼ਬਿਆਂ ਦੇ ਤਰਜੁਮਾਨ ਵਿਖਾਲੀ ਦਿੰਦੇ ਨੇਂ । ਯੂਸੁਫ਼ ਅਦਰੀਸ ਆਪਣੀਆਂ ਕਿਰਤਾਂ ਦੇ ਕਿਰਦਾਰਾਂ ਦੀ ਨਫ਼ਸੀਆਤ ਨੂੰ ਜਿਸ ਤਖ਼ੀਲਾਤੀ ਢੰਗ ਨਾਲ਼ ਆਪਣੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦੇ ਨੇ, ਇਹ ਉਨ੍ਹਾਂ ਦਾ ਈ ਖ਼ਾਸਾ ਏ। ਯੂਸੁਫ਼ ਅਦਰੀਸ ਹੋਰਾਂ ਨੇ ਚੌਂਠ ਵਰ੍ਹਿਆਂ ਦੀ ਉਮਰ ਵਿਚ ਯਕਮ ਅਗਸਤ 1991 ਈ. ਨੂੰ ਵਫ਼ਾਤ ਪਾਈ।
ਕਹਾਣੀ : ਕੰਗਲਾ
ਅਬਦੁ ਖ਼ਾਲੀ ਹੱਥ ਸੀ ਤੇ ਇਹ ਕੋਈ ਪਹਿਲੀ ਵਾਰ ਨਹੀਂ ਸੀ । ਉਹ ਆਮ ਤੌਰ ‘ਤੇ ਅਜਿਹੀ ਹਾਲਤ ਵਿਚ ਈ ਹੁੰਦਾ ਸੀ । ਉਹ ਹੁਣ ਤਕ ਹਯਾਤੀ ਨੂੰ ਉਖਤ ਨਾਲ਼ ਈ ਖਿੱਚਦਾ ਆਇਆ ਸੀ ।
ਉਹਨੇ ਸ਼ਾਮੀਂ ਹੈਗ਼ ਫ਼ਾਇਦ ਤੋਂ ਸਿੱਖ ਕੇ ਬਾਵਰਚੀ ਦੇ ਤੌਰ ਤੇ ਕੰਮ ਸ਼ੁਰੂ ਕੀਤਾ, ਤੇ ਏਨੀ ਮਹਾਰਤ ਹਾਸਲ ਕੀਤੀ ਕਿ ਸਿੱਖਾਂਵਾਲਾ ਆਪ ਕਈ ਵਾਰ ਉਹਦੇ ਬਣੇ ਹੋਏ ਮੱਸਾ ਲਹੀਆਂ ਤੇ ਉਨ੍ਹਾਂ ਨਾਲ਼ ਬਣੀਆਂ ਚਟਨੀਆਂ ਨੂੰ ਚਖ ਕੇ ਹੈਰਾਨੀ ਨਾਲ਼ ਚੀਕ ਉਠਦਾ । ਪਰ ਕੁਝ ਵੀ ਹਮੇਸ਼ ਲਈ ਨਹੀਂ ਹੁੰਦਾ;234; ਬਾਵਰਚੀ ਮਗਰੋਂ ਉਹਨੇ ਇਸ ਵਰਕਸ਼ਾਪ ਵਿਚ ਕੰਮ ਕੀਤਾ ਜਿਹੜੀ ਉਸ ਖਾਬੇ ਦੇ ਨਾਲ਼ ਹੀ ਸੀ, ਜਿਥੇ ਉਹ ਕੰਮ ਕਰਦਾ ਸੀ । ਫ਼ਿਰ ਉਹਨੂੰ ਕੱਢ ਦਿੱਤਾ ਗਿਆ ਤੇ ਉਹਨੇ ਇੱਕ ਅਜਿਹੀ ਇਮਾਰਤ ਦੇ ਰਾਖੇ ਦੀ ਨੌਕਰੀ ਲੱਭੀ ਜਿਹੜਾ ਦਸ ਮੰਜ਼ਿਲਾਂ ਉੱਤੇ ਸੀ । ਜਦੋਂ ਕੁਝ ਮਸਲਿਆਂ ਪਾਰੋਂ ਉਹਨੇ ਉਹ ਨੌਕਰੀ ਵੀ ਛੱਡੀ ਤੇ ਉਹਦੇ ਵੱਡੇ ਜੁੱਸੇ ਤੇ ਕੱਦ ਕਾਠ ਵਜੋਂ ਉਹਨੂੰ ਕੁਲੀ ਦੇ ਕੰਮ ਲਈ ਚੁਣ ਲਿਆ ਗਿਆ ਜਿਥੇ ਉਹ ਟਰੱਕਾਂ ਨੂੰ ਸਾਮਾਨ ਨਾਲ਼ ਭਰਦਾ ਸੀ । ਉਦੋਂ ਤੱਕ, ਜਦੋਂ ਤੀਕਰ ਉਹਨੂੰ ਹਰਨੀਆ ਨਹੀਂ ਹੋ ਗਿਆ । ਚੰਗੇ ਜੁੱਸੇ ਤੋਂ ਅੱਡ ਉਹਦੀ ਆਵਾਜ਼ ਵੀ ਸੁਲੱਖਣੀ ਸੀ, ਬਹੁਤੀ ਖ਼ੁਸ਼ਗਵਾਰ ਤੇ ਨਹੀਂ, ਲੇਕਿਨ ਏਨੀ ਉੱਚੀ ਜ਼ਰੂਰ ਕਿ ਉਹ ਪੂਰੇ ਬਾਜ਼ਾਰ ਨੂੰ ਖਿੱਚ ਲਿਆਵੇ ਜਦੋਂ ਉਹਨੇ ਖੀਰੇ, ਖ਼ਰਬੂਜ਼ੇ ਤੇ ਅੰਗੂਰ ਵੇਚਣੇ ਸ਼ੁਰੂ ਕੀਤੇ ।
ਇੱਕ ਵੇਲੇ ਉਹਨੇ ਸੌੜੇ ਬਾਜ਼ਾਰਾਂ ਵਿਚ ਇਸ ਵਿਚੋਲੇ ਦਾ ਰੂਪ ਵਟਾਇਆ ਜਿਹੜਾ ਖ਼ਾਲੀ ਕਮਰਿਆਂ ਨੂੰ ਲੱਭਦਾ ਸੀ । ਉਹ, ਉਹਨੂੰ ਅਕਸਰ ਲੱਭ ਜਾਂਦੇ ਸਨ ਤੇ ਨਾਲ਼-ਨਾਲ਼ ਦਸ ਨਿੱਕੇ ਸਕੇ ਉਹ ਜਿਹੜੇ ਉਹਦੇ ਨਾਲ਼ ਜਾਂਦੇ ਸਨ । ਓੜਕ ਉਹਦੀ ਪਹੁੰਚ ਅੰਦਰ ਤੱਕ ਹੋਈ ਤੇ ਉਹਨੇ ਉਥੋਂ ਗਲੀਆਂ ਵਿਚ ਘੁੰਮਣ ਤੇ ਕਮਰਾ ਲੱਭ ਕੇ ਦੇਣ ਦੇ ਬਗ਼ੈਰ ਆਪਣੇ ਕਲਾਇੰਟਾਂ ਤੋਂ ਦਸ ਨਿੱਕੇ ਸਕੇ ਕਢਾਣੇ ਸਿੱਖੇ। ਜਿਥੇ ਤੱਕ ਬੀਰੇ ਹੋਣ ਦਾ ਸਵਾਲ ਸੀ ਤੇ ਉਹਦੇ ਜਹਿਆ ਦੂਜਾ ਕੋਈ ਨਹੀਂ ਸੀ । ਉਹਨੂੰ ਯਾਦ ਸੀ ਕਿ ਕਿਵੇਂ ਉਹ ਆਪਣੇ ਚੰਗੇ ਵੇਲੇ ਕਿਸੇ ਦਾਅਵਤ ਦੀ ਸ਼ਾਮ ਨੂੰ ਪੂਰੇ ਕੈਫ਼ੇ ਨੂੰ ਕਿਸੇ ਆਰਡਰ ਨੂੰ ਕਵੀਲ ਕੀਤੇ ਤੇ ਕੋਈ ਗਲਾਸ ਭੁਨੇ ਬਗ਼ੈਰ ਸਾਂਭ ਲੈਂਦਾ ਸੀ ।
ਆਪਣੀ ਘਰ ਵਾਲੀ ਨਾਲ਼ ਉਹ ਇੱਕ ਕਮਰੇ ਵਿਚ ਰਹਿੰਦਾ ਸੀ ਜਿਹਦੇ ਆਲੇ-ਦੁਆਲੇ ਚੋਖੇ ਗੁਆਂਢੀ ਸਨ । ਉਹ ਚੰਗੇ ਲੋਕ ਸਨ ਮਜਮੂਈ ਤੌਰ ‘ਤੇ ਜੇ ਉਨ੍ਹਾਂ ਦੇ ਤੇ ਉਹਦੀ ਬੀਵੀ ਦੇ ਦਰਮਿਆਨ ਵਕਫ਼ੇ ਵਕਫ਼ੇ ਨਾਲ਼ ਅਚਾਨਕ ਹੋਣ ਵਾਲੇ ਝੇੜਿਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ । ਉਹ ਉਹਨੂੰ ਹੌਸਲਾ ਦਿੰਦੇ ਸਨ ਤੇ ਉਧਾਰ ਪੈਸੇ ਵੀ…। ਜਦੋਂ ਉਹਦੇ ਕੋਲ਼ ਕੰਮ ਨਾ ਹੁੰਦਾ ਤੇ ਉਹਦੀ ਨੌਕਰੀ ਲਈ ਦੁਆ ਵੀ ਕਰਦੇ ਸਨ ਤੇ ਉਧਾਰ ਵੀ ਲੈਂਦੇ ਸਨ ਜਦੋਂ ਉਹ ਲੱਗ ਜਾਂਦੀ । ਉਹਦੀ ਹਯਾਤੀ ਰੋਜ਼ਵਾਰ ਦੀ ਰੋਜ਼ਗਾਰੀ ਕਰਦਿਆਂ ਤੇ ਦਿਨ ਬਦਿਨ ਪਹਿਲਾਂ ਨਾਲੋਂ ਵੱਧ ਸ਼ੂਮ ਹੁੰਦੀਆਂ ਲੰਘ ਰਹੀ ਸੀ, ਇਹ ਸਚਾਈ ਸੀ ਪਰ ਇਹੋ ਜ਼ਿੰਦਗੀ ਸੀ ।
ਅਬਦੁ ਕੰਗਾਲ ਸੀ। ਸਿਰਫ਼ ਏਸ ਵਾਰ ਇਹ ਅਰਸਾ ਬਹੁਤਾ ਲਮੇਰਾ ਹੋਇਆ ਸੀ ਤੇ ਮੁਕਦਾ ਵਿਖਾਲੀ ਵੀ ਨਹੀਂ ਦੇ ਰਿਹਾ ਸੀ । ਉਹਦੇ ਪੈਰ ਪੁਰਾਣੇ ਦੋਸਤਾਂ ਤੇ ਅੰਗਾਂ ਸਾਕਾਂ ਦੇ ਬੂਹੇ ਖੜਕਾ ਨਦੀਆਂ ਥੱਕ ਗਏ ਸਨ ਤੇ ਜਦੋਂ ਵੀ ਉਹ ਘਰ ਸੱਖਣੇ ਹੱਥੀਂ ਤੇ ਮਿੱਥੇ ਤਿਊੜੀ ਨਾਲ਼ ਪਰਤਿਆ; ਉਹਦੀ ਬੀਵੀ ਬੂਹਾ ਖੋਲ੍ਹਦਿਆਂ ਉਹਦਾ ਸਵਾਗਤ ਨਹੀਂ ਕਰਦੀ ਸੀ ਤੇ ਨਾ ਉਹ ਉਹਦੇ ਮਿੱਥੇ ਲਗਦਾ । ਸਗੋਂ ਉਹ ਸਿੱਧਾ ਆਪਣੇ ਤੇਲੀਆਂ ਦੇ ਬਸਤਰ ਵੱਲ ਜਾਂਦਾ ਤੇ ਨਫ਼ੀਸਾ ਦੀਆਂ ਮੁਸਲਸਲ ਚਲਦਿਆਂ ਗੱਲਾਂ ਤੋਂ ਕਣ ਬੰਦ ਕਰ ਕੇ ਸੌਣ ਦੇ ਯਤਨ ਕਰਦਾ । ਪਰ ਉਹ ਭਾਰੀ ਅਵਾਜ਼ ਵਿਚ ਭਿੰਨ-ਭਿੰਨ ਕਰਦਿਆਂ ਉਹਨੂੰ ਪੂਰੇ ਦਿਨ ਦੀ ਰੋਦਾਦ ਸੁਣਾ ਕੇ ਛੱਡਦੀ, ਮਾਲਿਕ ਮਕਾਨ ਦੀਆਂ ਤੜੀਆਂ ਤੇ ਉਹ ਰੋਟੀ ਦੇ ਟੁਕੜੇ ਜਿਹੜੇ ਗਵਾਂਢੀਆਂ ਨੇ ਖ਼ੈਰਾਤ ਵਿਚ ਘੱਲੇ ਅਤੇ ਆਉਣ ਵਾਲੀ ਦਾਅਵਤ ਦੀਆਂ ਗੱਲਾਂ ਤੇ ਕਿਵੇਂ ਉਹ ਆੜੂਵਾਂ ਵਾਸਤੇ ਤਰਸ ਰਹੀ ਸੀ, ਤੇ ਉਨ੍ਹਾਂ ਦੀ ਉਹ ਨਿੱਕੀ ਕੁੜੀ ਜਿਹੜੀ ਮਰ ਗਈ ਸੀ, ਤੇ ਉਹ ਮੁੰਡਾ ਜਿਹੜਾ ਆੜੂ ਦੇ ਪੈਦਾਇਸ਼ੀ ਨਿਸ਼ਾਨ ਨਾਲ਼ ਪੈਦਾ ਹੋਣਾ ਸੀ । ਕਿਉਂ ਜੇ ਉਹ ਆੜੂਵਾਂ ਲਈ ਲਿੱਲ੍ਹਾਂ ਲੈ ਰਹੀ ਸੀ। ਤੇ ਉਹ ਬੋਲਦੀ ਰਹਿੰਦੀ ਜਦੋਂ ਤੱਕ ਉਹਦੀ ਆਵਾਜ਼ ਨਾਕਾਬਲ ਅ ਬਰਦਾਸ਼ਤ ਹੱਦ ਤੱਕ ਚੁਭਨ ਲੱਗ ਜਾਂਦੀ ਕਿ ਉਹ ਹੋਰ ਜਰ ਸਕਦਾ।
ਉਹ ਆਪਣੇ ਗਵਾਂਢੀਆਂ ਦੀ ਇਸ ਰਹਿਮ ਭਰੀ ਨਜ਼ਰ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਜਿਹਦੇ ਨਾਲ਼ ਉਹ ਉਹਨੂੰ ਵੇਖਦੇ ਸਨ ਤੇ ਉਹਨੂੰ ਚੰਗੀ ਕਿਸਮਤ ਹੋਣ ਦੀਆਂ ਦੁਆਵਾਂ ਦਿੰਦੇ ਸਨ, ਕਿਉਂਕਿ ਉਨ੍ਹਾਂ ਦੀਆਂ ਗੱਲਾਂ ਉਹਦੇ ਸੱਖਣੇ ਢਿੱਡ ਤੇ ਨਫ਼ੀਸਾ ਦੇ ਤਕਰੀਬਨ ਨੰਗੇ ਪਿੰਡੇ ਲਈ ਕੁਝ ਨਹੀਂ ਕਰ ਸਕਦੀਆਂ ਸਨ।
ਇੱਕ ਦਿਹਾੜੇ ਉਹਦੇ ਘਰ ਵਾਪਸ ਪਰਤਣ ਤੇ ਨਫ਼ੀਸਾ ਨੇ ਉਹਨੂੰ ਦੱਸਿਆ ਕਿ ਟੋਲਬਾ ਨੇ ਉਹਨੂੰ ਬੁਲਾਇਆ ਸੀ ਤੇ ਉਹਦੀ ਉਮੀਦ ਦਾ ਟੁੱਟਿਆਨਾ ਬਿਨਾਂ ਜ਼ਵਾਜ਼ ਤੋਂ ਟਮਟਮਿਆ, ਪਰ ਫ਼ਿਰ ਵੀ ਕੁਝ ਨਾ ਹੋਣ ਨਾਲੋਂ ਬਿਹਤਰ ਸੀ। ਉਹ ਝਬਕੇ ਉਠਿਆ ਤੇ ਟੋਲਬਾ ਵੱਲ ਗਿਆ। ਟੋਲਬਾ ਬਲ਼ਾ ਸ਼ਭੁ ਇੱਕ ਬਿਹਤਰੀਨ ਕਿਰਾਏਦਾਰ ਸੀ ਕਿਉਂਕਿ ਉਹ ਇੱਕ ਮਰਦ ਨਰਸ ਦੇ ਤੌਰ ਤੇ ਇੱਕ ਹਸਪਤਾਲ ਵਿਚ ਕੰਮ ਕਰਦਾ ਸੀ। ਦੂਜਾ ਉਹ ਬਹੁਤਾ ਪੁਰਾਣਾ ਕਿਰਾਇਆਦਾਰ ਨਹੀਂ ਸੀ। ਟੋਲਬਾ ਉਹਨੂੰ ਬੜੀ ਗਰਮਜੋਸ਼ੀ ਨਾਲ਼ ਮਿਲਿਆ ਜਿਹਦੇ ਨਾਲ਼ ਅਬਦੁ ਦੇ ਚਿਹਰੇ ਦੀ ਹਾਲਤ ਬਦਲੀ । ਛੇਤੀ ਈ ਉਨ੍ਹਾਂ ਦੇ ਰਸਮੀ ਲਫ਼ਜ਼ਾਂ ਦੇ ਵਟਾਂਦਰੇ ਮਗਰੋਂ ਅਬਦੁ ਨੇ ਆਪਣੇ ਬਾਰੇ ਗੱਲਬਾਤ ਛੋਹੀ । ਉਹਨੂੰ ਆਪਣੇ ਪਿਛੋਕੜ ਦੇ ਉਹ ਦਿਹਾੜ ਪਸੰਦ ਸਨ ਜਦੋਂ ਉਹਦੇ ਕੋਲ਼ ਚੋਖੇ ਕੰਮ ਸਨ ਤੇ ਉਹ ਸਾਰੇ ਲੋਕ ਜਿਹਨਾਂ ਨੂੰ ਉਹ ਜਾਣਦਾ ਸੀ, ਖ਼ਾਸ ਤੌਰ ਤੇ ਜਦੋਂ ਉਹਨੇ ਨਫ਼ਰਤ ਵੇਖੀ ਜਿਹਦੇ ਨਾਲ਼ ਉਹਦੇ ਘਸੇ ਤੇ ਥੱਕੇ ਭਰਵੱਟੇ ਚੁੱਕੇ ਗਏ । ਉਹਨੂੰ ਇੰਜ ਜਾਪਦਾ ਸੀ ਜਿਵੇਂ ਆਪਣੀ ਸ਼ਾਨ ਦੇ ਦਿਹਾੜੀਆਂ ਬਾਰੇ ਗੱਲ ਕਰਨਾ ਉਹਦੀ ਕਾਬਲ ਤੇ ਮੁਰੰਮਤ ਹਾਲਤ ਨੂੰ ਲੁਕਾ ਲੈਗਾ । ਗ਼ਰੂਰ ਨਾਲ਼ ਉਹਦਾ ਦਿਲ ਵੱਧ ਜਾਂਦਾ ਸੀ ਜਦੋਂ ਉਹ ਉਨ੍ਹਾਂ ਦਿਨਾਂ ਬਾਰੇ ਗੱਲ ਕਰਦਾ ਸੀ ਜਦੋਂ ਉਹ ਅਹਿਮ ਕੰਮਾਂ ਵਿਚ ਸ਼ਾਮਿਲ ਸੀ । ਪਰ ਆਪਣੀ ਮੌਜੂਦਾ ਹਾਲਤ ਨੂੰ ਯਾਦ ਕਰਨਾ ਉਹਨੂੰ ਅਫ਼ਸੁਰਦਾ ਕਰ ਦਿੰਦਾ ਸੀ । ਉਹ ਮਨੁੱਖ ਦੇ ਦਿਲ ਵਿਚ ਮੌਜੂਦ ਕ੍ਰੋਧ ਨੂੰ ਵੇਖ ਕੇ ਕੁੜ੍ਹਦਾ ਤੇ ਸ਼ਾਦ ਪੁਰਾਣੇ ਦਿਨਾਂ ‘ਤੇ ਸ਼ਿਕਵਾ ਕਰਦਾ ਸੀ । ਉਹਦੀ ਵਾਜ਼ ਇੱਕ ਸਰਗੋਸ਼ੀ ਜਿਹੀ ਹੋ ਗਈ ਜਿਹੜੀ ਤਜ਼ਲੀਲ ਦੀਆਂ ਡੂੰਘਿਆਈਆਂ ਵਿਚੋਂ ਨਕਲੀ ਸੀ ਜਦੋਂ ਉਹਨੇ ਓੜਕ ਟੋਲਬਾ ਨੂੰ ਆਪਣੇ ਲਈ ਕੰਮ ਲੱਭਣ ਨੂੰ ਆਖਿਆ ।
ਟੋਲਬਾ ਨੇ ਸੁਣਿਆ, ਭਾਵੇਂ ਵਾਰ-ਵਾਰ ਟੋਕ ਕੇ, ਤੇ ਅਖ਼ੀਰ ਉਹਨੂੰ ਦੱਸਿਆ ਕਿ ਉਹਦੇ ਲਈ ਇੱਕ ਕੰਮ ਹੈ ਸੀ ।
ਇਸ ਰਾਤ ਅਬਦੁ ਤਰੰਗ ਵਿਚ ਘਰ ਗਿਆ । ਉਹਨੇ ਨਫ਼ੀਸਾ ਨਾਲ਼ ਟੋਲਬਾ ਦੇ ਮਿਹਰਬਾਨ ਦਿੱਲ ਬਾਰੇ ਭਰਵੀਂ ਗੱਲਬਾਤ ਕੀਤੀ ਤੇ ਉਹਨੂੰ ਆਖਿਆ ਕਿ ਉਹ ਕੱਲ੍ਹ ਉਹਦੀ ਬੀਵੀ ਕੋਲ਼ ਜਾਏ ਤੇ ਜਿਹੜਾ ਪੜ੍ਹਿਆਰਾਂ ਲਈ ਧੋਣ ਧਵਾਨ ਦਾ ਕੰਮ ਉਹ ਕਰ ਰਹੀ ਏ ਉਹਦੇ ਵਿਚ ਉਹਦੀ ਮਦਦ ਕਰੇ ਤੇ ਉਹਨੂੰ ਵੇਲ਼ਾ ਦੇਵੇ ।
ਅਗਲੇ ਦਿਨ ਸੂਰਜ ਦੀ ਮੁਢਲੀ ਰਿਸ਼ਮ ਨਾਲ਼ ਅਬਦੁ ਉਠ ਖਲੋਤਾ ਸੀ ਤੇ ਸੂਰਜ ਨਿਕਲਣ ਤੱਕ ਉਹ ਹਸਪਤਾਲ ਦੇ ਖ਼ੂਨ ਦੇਣ ਵਾਲੇ ਸ਼ੋਅਬੇ ਸਾਹਮਣੇ ਖਲੋਤਾ ਸੀ । ਉਹਨੇ ਉਡੀਕਿਆ । ਹੋਰ ਲੋਕ ਵੀ ਆਏ ਤੇ ਉਡੀਕਦੇ ਰਹੇ । ਦਸ ਵਜੇ ਬੂਹਾ ਖੁੱਲ੍ਹਿਆ ਤੇ ਉਹ ਸਭ ਅੰਦਰ ਗਏ । ਉਥੇ ਦੀ ਚੁੱਪ ਨੇ ਉਹਨੂੰ ਮੁਤਾਸਿਰ ਕੀਤਾ । ਉਥੇ ਦੀ ਫ਼ਜ਼ਾ ਵਿਚ ਕਾਰਬੋਲਿਕ ਐਸਿਡ ਦੀ ਬੋ ਖਿੱਲਰੀ ਹੋਈ ਸੀ ਜਿਹਦੇ ਨਾਲ਼ ਉਹਨੂੰ ਮਤਲੀ ਵੀ ਮਹਿਸੂਸ ਹੋਈ । ਉਹ ਪਾਲ਼ ਵਿਚ ਖਲੋਤੇ ਹੋਏ ਸਨ ਤੇ ਮਾਈਨਾ ਸ਼ੁਰੂ ਹੋ ਚੁੱਕਿਆ ਸੀ । ਉਹ ਉਹਦੇ ਮਾਂ ਪਿਓ ਦਾ ਨਾਂ ਪੁੱਛ ਰਹੇ ਸਨ ਤੇ ਉਹਦੇ ਚਾਚੇ ਤਾਏ ਤੇ ਮਾਮੇ ਕਿਵੇਂ ਮਰੇ, ਤੇ ਉਨ੍ਹਾਂ ਉਹਦੇ ਕੋਲੋਂ ਉਹਦੀ ਤਸਵੀਰ ਮੰਗੀ ਤੇ ਉਹ ਸਿਰਫ਼ ਉਹੋ ਇਕਲੌਤੀ ਤਸਵੀਰ ਦੇ ਸਕਿਆ, ਜਿਹੜੀ ਉਹਦੇ ਸ਼ਨਾਖ਼ਤੀ ਕਾਰਡ ਤੇ ਚੁਪਕੀ ਹੋਈ ਸੀ ਕਿ ਕਿਸੇ ਹਾਦਸੇ ਯਾਂ ਪੁਲਿਸ ਨਾਲ਼ ਕਿਸੇ ਮਸਲੇ ਵਿਚ ਕੰਮ ਆ ਸਕੇ ।
ਉਨ੍ਹਾਂ ਉਹਦੀ ਨਾੜ ਵਿਚ ਸੂਈ ਲਾਈ ਤੇ ਰੱਤ ਦੀ ਬੋਤਲ ਭਰ ਲਈ ਤੇ ਉਹਨੂੰ ਅਗਲੇ ਹਫ਼ਤੇ ਫ਼ਿਰ ਆਨ ਨੂੰ ਆਖਿਆ ।
ਹਫ਼ਤੇ ਦੇ ਦੌਰਾਨ ਉਹ ਮੁੜ ਕੰਗਾਲ ਰਿਹਾ, ਨੌਕਰੀ ਦੀ ਤਲਾਸ਼ ਵਿਚ । ਤੇ ਗਵਾਂਢੀਆਂ ਦੀ ਘੱਲੀ ਖ਼ੈਰਾਤੀ ਰੋਟੀ ਵਿਚੋਂ ਕੁਝ ਨਾ ਬਚਿਆ । ਅਗਲੇ ਹਫ਼ਤੇ ਮਕਰਰਾ ਤਾਰੀਖ਼ ਤੇ ਮਿੱਥੇ ਵੇਲੇ ਉਹ ਫ਼ਿਰ ਹਸਪਤਾਲ ਦੇ ਸ਼ੋਅਬੇ ਵਿਚ ਸੀ । ਦਸ ਵਜੇ ਬੂਹਾ ਖੁੱਲ੍ਹਿਆ । ‘ਤੋਂ ਨਹੀਂ । ”ਉਨ੍ਹਾਂ ਉਹਦੇ ਅੱਗੇ ਖਲੋਤੇ ਬੰਦੇ ਨੂੰ ਆਖਿਆ। ਬੰਦੇ ਨੇ ਪਰਾਂਹ ਹਟਣ ਤੋਂ ਇਨਕਾਰ ਕਰ ਦਿੱਤਾ । ਤੇਰਾ ਲਹੂ ਸੁਲੱਖਣਾ ਨਹੀਂ ।’ ਉਨ੍ਹਾਂ ਉਹਨੂੰ ਰਾਹ ਤੋਂ ਪਰਾਂਹ ਕੀਤਾ ।
ਅਬਦੁ ਦਾ ਦਿਲ ਡੁੱਬਿਆ, ਪਰ ਉਹਦੀ ਵਾਰੀ ‘ਤੇ ਜਦੋਂ ਉਨ੍ਹਾਂ ਆਖਿਆ ਕਿ ਉਹ ਉਹਦਾ ਖ਼ੂਨ ਲੈਣਗੇ ਤੇ ਉਹਦੀ ਪ੍ਰੇਸ਼ਾਨੀ ਮੁੱਕ ਗਈ। ਉਹ ਢੀਠ ਖਲੋਤਾ ਰਿਹਾ, ਬੇਫ਼ਿਕਰੀ ਨਾਲ਼ ਪਹਿਲੇ ਦਿਨਾਂ ਵਾਂਗ ਹੱਸਦਾ ਰਿਹਾ ਤੇ ਉਡੀਕਦਾ ਰਿਹਾ ਭਾਵੇਂ ਉਹ ਭੁੱਖਾ ਸੀ।
ਛੇਤੀ ਹੀ ਉਹਦੀ ਵਾਰੀ ਆ ਗਈ। ਉਨ੍ਹਾਂ ਉਹਦੀ ਬਾਂਹ ਤੰਗ ਜਿਹੇ ਸੁਰਾਖ਼ ਵਿਚ ਰੱਖੀ, ਉਹ ਕੁਝ ਘਬਰਾਇਆ; ਪਰ ਜਦੋਂ ਉਹਨੇ ਦੋ ਹੋਰ ਲੋਕਾਂ ਨੂੰ ਇੰਝ ਕਰਦਿਆਂ ਵੇਖਿਆ ਤੇ ਉਹ ਮੁਤਮਾਈਨ ਹੋ ਗਿਆ । ਇੱਕਦਮ ਉਹਨੂੰ ਇੰਜ ਜਾਪਿਆ ਜਿਵੇਂ ਉਹਦੀ ਬਾਂਹ ਨੂੰ ਬਰਫ਼ੀਲੇ ਤੋਦੇ ਵਿਚ ਰੱਖ ਦਿੱਤਾ ਗਿਆ ਹੋਵੇ । ਤੇ ਕੋਈ ਪੱਥਰ ਉਹਦੇ ਅੰਦਰ ਵੜ ਗਿਆ ਹੋਵੇ । ਉਹ ਕੁਰਾਹਿਆ ਤੇ ਫ਼ਿਰ ਚੁੱਪ ਹੋ ਗਿਆ। ਉਹਨੇ ਆਪਣੇ ਆਲੇ ਦੁਆਲੇ ਵੇਖਣਾ ਸ਼ੁਰੂ ਕੀਤਾ, ਉਹਨੇ ਅਪਣਾ ਸਿਰ ਥੋੜਾ ਉੱਚਾ ਕੀਤਾ ਤੇ ਸ਼ੀਸ਼ੇ ਦੇ ਦੂਜੇ ਪਾਸੇ ਵੇਖਣ ਦੀ ਕੋਸ਼ਿਸ਼ ਕੀਤੀ; ਜਿਥੇ ਸੋਹਣੀਆਂ ਕੁੜੀਆਂ ਜਿਹਨਾਂ ਨੇ ਨਫ਼ੀਸਾ ਵਾਂਗ ਪੂਰੇ ਕਾਲੇ ਕੱਪੜੇ ਨਹੀਂ ਪਾਏ ਹੋਏ ਸਨ ਤੇ ਉਨ੍ਹਾਂ ਦੇ ਦੰਦ ਵੀ ਨਫ਼ੀਸਾ ਵਾਂਗ ਡੰਗੇ ਤੇ ਬਾਹਰ ਨਿਕਲੇ ਹੋਏ ਨਹੀਂ ਸਨ, ਖ਼ਮੋਸ਼ੀ ਨਾਲ਼ ਫਿਰ ਰਹੀਆਂ ਸਨ । ਨੇੜੇ ਹੋ ਕੇ ਉਹਨੇ ਵੇਖਿਆ ਕਿ ਉਹ ਸਾਰੀਆਂ ਕੁੜੀਆਂ ਨਹੀਂ ਸਨ ਉਨ੍ਹਾਂ ਵਿਚੋਂ ਕੁਝ ਸਾਫ਼ ਤੇ ਲਿਸ਼ਕਦੇ ਚਿਹਰਿਆਂ ਵਾਲੇ ਗੱਭਰੂ ਵੀ ਸਨ। ਉਹਨੂੰ ਸਾੜ ਉੱਠਿਆ ਕਿ ਉਹ ਉਨ੍ਹਾਂ ਸੋਹਣੀਆਂ ਦੇ ਕੋਲ਼ ਸਨ ਤੇ ਉਹਦੇ ਮਨ ਵਿਚ ਸੁਧਰ ਜਾਗੀ ਕਿ ਉਹ ਆਪਣੀ ਬਾਂਹ ਨੂੰ ਲੰਮਾ ਕਰ ਕੇ ਉਨ੍ਹਾਂ ਕੁੜੀਆਂ ਦੇ ਮੂੰਹੋਂ ਨਕਾਬ ਹਟਾ ਕੇ ਉਨ੍ਹਾਂ ਦੀ ਗੱਲ ਤੇ ਚੂੰਢੀ ਵੱਢ ਸਕੇ।
ਅਬਦੁ ਉਨ੍ਹਾਂ ਲੁਕੀਆਂ ਚਿਹਰਿਆਂ ਨੂੰ ਵੇਖਦਾ ਰਿਹਾ ਇਥੋਂ ਤਾਈਂ ਪਈ ਉਹ ਧੁੰਦਲਾ ਨਾ ਸ਼ੁਰੂ ਹੋ ਗਏ, ਤੇ ਸ਼ੀਸ਼ੇ ਦੀ ਕੰਧ ਵਿਚੋਂ ਰੌਸ਼ਨੀ ਦੇ ਝਮਾਕੇ ਜਿਹੇ ਦੱਸਣ ਲੱਗ ਪਏ ਤੇ ਨਕਾਬ ਆਨ ਤੇ ਜਾਣ ਲੱਗ ਪਏ । ਅਚਨਚੇਤ ਉਹ ਚੋਖਾ ਥਕੇਵਾਂ ਮਹਿਸੂਸ ਕਰਨ ਲੱਗ ਪਿਆ । ਉਹਦੀ ਬਾਂਹ ਠੰਡੀ, ਗਰਮ ਤੇ ਇੱਕ ਵਾਰ ਫ਼ਿਰ ਸੁੰਨ ਜਿਹੀ ਹੋ ਗਈ ।
”ਇਹ ਕਿੰਨਾ…। ਲੈ ਰਹੇ ਨੇ;” ਉਹਨੇ ਆਪਣੇ ਸੱਜੇ ਖਲੋਤੇ ਬੰਦੇ ਕੋਲੋਂ ਪੁੱਛਿਆ ।
”ਮੈਨੂੰ ਨਹੀਂ ਪਤਾ। ਅੱਧਾ ਲੀਟਰ, ਉਨ੍ਹਾਂ ਆਖਿਆ ਸੀ।”
ਬੰਦੇ ਨੇ ਆਖਿਆ ਤੇ ਗੱਲ ਓਥੇ ਹੀ ਮੁੱਕ ਗਈ ।
”..ਤੇ ਠੀਕ ਏ ਬਸ । ਮੁੱਕ ਗਿਆ ਕੰਮ ।” ਕਿਸੇ ਨੇ ਉਹਦੀ ਬਾਂਹ ਥਾਪੜੀ।
ਅਬਦੁ ਲੜਖੜਾਂਦੀਆਂ ਉਠਿਆ । ਜਦੋਂ ਉਹਨੇ ਪੈਸੇ ਮੰਗੇ ਤੇ ਉਹਨੂੰ ਉਡੀਕਣ ਨੂੰ ਆਖਿਆ ਗਿਆ। ਤੇ ਉਹਨੇ ਉਡੀਕਿਆ । ਉਨ੍ਹਾਂ ਇੱਕ ਪਾਊਂਡ ਤੇ 30 ਨਿੱਕੇ ਸਕੇ ਮਾਲੀਆ ਕੱਢ ਕੇ ਉਹਨੂੰ ਦੇ ਦਿੱਤੇ । ਉਨ੍ਹਾਂ ਦੀਆਂ ਮਿਹਰਬਾਨੀਆਂ ਵਿਚ ਉਹਨੂੰ ਨਾਸ਼ਤਾ ਕਰਾਣਾ ਵੀ ਸ਼ਾਮਿਲ ਸੀ ।
ਘਰ ਜਾਣ ਤੋਂ ਪਹਿਲਾਂ ਉਹਨੇ ਕਸਾਈ ਕੋਲੋਂ ਇੱਕ ਕਿਲੋ ਗੋਸ਼ਤ ਖ਼ਰੀਦਿਆ, ਫ਼ਿਰ ਉਹਨੇ ਸੌਦਿਆਂ ਵਾਲੇ ਕੋਲੋਂ ਆਲੂ ਵੀ ਖ਼ਰੀਦੇ ਤੇ ਆਪਣੇ ਕਮਰੇ ਵਿਚ ਜਾਂਦਿਆਂ ਉਹਦੇ ਮੂੰਹ ‘ਤੇ ਮੁਸਕਰਾਹਟ ਸੀ । ਨਫ਼ੀਸਾ ਉਹਦੇ ਹੱਥ ਵੱਲ ਵੇਖ ਕੇ ਲਿਸ਼ਕਣ ਲੱਗ ਪਈ ਤੇ ਉਹਨੇ ਉਹਦੇ ‘ਜੀ ਆਇਆਂ ਨੂੰ ਦਾ ਵੀ ਸੋਹਣਾ ਜਵਾਬ ਦਿੱਤਾ । ਛੇਤੀ ਨਾਲ਼ ਅੱਗੇ ਵੱਧ ਕੇ ਉਹਨੇ ਅਬਦੁ ਦੇ ਹੱਥਾਂ ਨੂੰ ਭਾਰ ਤੋਂ ਮੁਕਤੀ ਦਿੱਤੀ ਤੇ ਸਿਰਫ਼ ਉਹਦੀ ਸ਼ਰਮ ਨੇ ਉਹਨੂੰ ਅਬਦੁ ਨੂੰ ਦੱਸਣ ਤੋਂ ਰੋਕਿਆ ਕਿ ਉਹ ਉਹਦੇ ਨਾਲ਼ ਕਿੰਨਾ ਪਿਆਰ ਕਰਦੀ ਏ ।
ਝਬਦੇ ਹੀ ਉਹ ਖਾਣ ਪਕਾਣ ਵਿਚ ਰੁੱਝ ਗਈ ਤੇ ਤਲਣ ਦੀ ਵਾਸ਼ਨਾ ਘਰ ਵਿਚ ਫੈਲਣ ਮਗਰੋਂ ਗਵਾਂਢੀਆਂ ਦੇ ਘਰ ਵੀ ਅੱਪੜ ਗਈ ਜਿਨ੍ਹਾਂ ਵਿਚੋਂ ਕੁਝ ਮੁਸਕਰਾਏ ਤੇ ਬਾਕੀ ਤਰਸ ਨਾਲ਼ ਹਾਵਾਂ ਭਰਨ ਲੱਗ ਪਏ ।
ਅਬਦੁ ਨੇ ਢਿੱਡ ਭਰ ਕੇ ਖਾਣਾ ਖਾਧਾ ਤੇ ਫ਼ਿਰ ਦਲ ਦੇ ਹੱਥੋਂ ਮਜਬੂਰ ਹੋ ਕੇ ਹਦਵਾਣਾ ਵੀ ਲੈ ਆਇਆ । ਉਸ ਰਾਤ ਉਹਦੀ ਸਵਾਣੀ ਨੇ ਕੋਈ ਹੰਗਾਮਾ ਨਾ ਕੀਤਾ । ਉਹ ਮਲੂਕ ਤੇ ਆਜ਼ਿਜ਼ ਸੀ ਤੇ ਉਨ੍ਹਾਂ ਦੋਹਾਂ ਪ੍ਰੇਮੀਆਂ ਵਾਂਗ ਆਪਸ ਵਿਚ ਗੱਲਾਂ-ਬਾਤਾਂ ਕੀਤੀਆਂ ।
ਹਫ਼ਤੇ ਤੋਂ ਪਹਿਲਾਂ ਹੀ ਅਬਦੁ ਸਾਰੇ ਪੈਸੇ ਲਾ ਚੁੱਕਿਆ ਸੀ । ਮੁਕੱਰਰ ਦਿਨ ਉਹ ਹਸਪਤਾਲ ਗਿਆ ਤੇ ਉਹਨੇ ਬਾਂਹ ਲੰਮੀ ਕੀਤੀ ਤੇ ਉਨ੍ਹਾਂ ਰੱਤ ਕੱਢ ਲਈ ਤੇ ਰੋਟੀ ਤੇ ਉਹਦੀ ਦਿਹਾੜੀ ਉਹਨੂੰ ਦੇ ਦਿੱਤੀ ।
ਅਬਦੁ ਆਪਣੇ ਇਸ ਨਵੇਂ ਕੰਮ ਨਾਲ਼ ਖ਼ੁਸ਼ ਸੀ ਕਿਉਂਕਿ ਇਹਦੇ ਵਿਚ ਉਹਨੂੰ ਕਿਸੇ ਦੇ ਹੁਕਮ ਨਹੀਂ ਲੈਣੇ ਪੈਂਦੇ ਸਨ ਤੇ ਕੋਈ ਉਹਦਾ ਮੌਜੂ ਵੀ ਨਹੀਂ ਉਡਾਂਦਾ ਸੀ । ਉਹਨੂੰ ਹਫ਼ਤੇ ਵਿਚ ਇੱਕ ਵਾਰ ਓਥੇ ਆਣਾ ਪੈਂਦਾ ਸੀ; ਜਿਥੇ ਹਰ ਸ਼ੈ ਵਿਚ ਚਿਟਿਆਈ ਸੀ, ਅੱਧਾ ਲੀਟਰ ਖ਼ੂਨ ਦੇ ਕੇ ਬਦਲੇ ਵਿਚ ਪੈਸੇ ਲੱਭ ਜਾਂਦੇ ਸਨ । ਉਹਦੀ ਬੀਵੀ ਉਹਦੀ ਕਮਾਈ ਨਾਲ਼ ਇੰਤਜ਼ਾਮ ਕਰ ਲੈਂਦੀ ਸੀ ਤੇ ਉਹਦਾ ਜੁੱਸਾ ਖ਼ੂਨ ਦੀ ਕਮੀ ਦੀ ਭਰਾਈ ਪੂਰੀ ਕਰ ਲੈਂਦਾ ਸੀ । ਅਗਲੇ ਹਫ਼ਤੇ ਮੁੜ ਉਹ ਓਥੇ ਟੁਰ ਜਾਂਦਾ ਸੀ ਖ਼ੂਨ ਦੇ ਕੇ ਨੋਟ ਫੜ ਲੈਂਦਾ ਸੀ ।
ਇੰਜ ਹੀ ਚਲਦਾ ਰਿਹਾ , ਉਸ ਉਪਰ ਬੜੇ ਲੋਕ ਰਸ਼ਕ ਕਰਦੇ ਸਨ ।
ਜਿਥੇ ਤੱਕ ਉਹਦੀ ਬੀਵੀ ਦਾ ਸਵਾਲ ਸੀ; ਉਹ ਜਦੋਂ ਅੰਨ ਪਾਣੀ ਨਾਲ਼ ਘਰ ਆਉਂਦਾ ਸੀ ਤੇ ਉਹ ਖ਼ੁਸ਼ੀ ਨਾਲ਼ ਚਹਿਕ ਉਠਦੀ । ਪਰ ਜਦੋਂ ਉਹ ਪੂਰਾ ਹਫ਼ਤਾ ਸੱਤਾ ਰਹਿੰਦਾ ਤੇ ਉਹ ਉਹਨੂੰ ਇਕੱਲਾ ਨਾ ਛੱਡਦੀ ਤੇ ਉਹਦੀਆਂ ਸਕੀਆਂ ਲੱਤਾਂ ਤੇ ਥੱਕੇ ਚਿਹਰੇ ਬਾਰੇ ਮਿਹਣੇ ਦਿੰਦੀ ਤੇ ਬਗ਼ੈਰ ਝਿਜਕੇ ਉਹਨੂੰ ਦੱਸਦੀ ਕਿ ਗੁਆਂਢਣਾਂ ਉਹਦੇ ਬਾਰੇ ਕੀ ਆਖਦਿਆਂ ਨੇਂ । ਕਿਵੇਂ ਉਹ ਉਹਦੇ ਮੂੰਹ ਤੇ ਆਖਦਿਆਂ ਨੇ ਕਿ ਉਹਦਾ ਖ਼ਸਮ ਜੀਵਨ ਲਈ ਲਹੂ ਵੇਚਦਾ ਏ । ਕਈ ਵਾਰ ਉਹ ਰਾਤੀਂ ਕੁਕੜੀ ਵਾਂਗ ਹੰਗਾਮਾ ਕਰਦੀ ਜਦੋਂ ਉਹਨੂੰ ਲੀਫ਼ ਵਿਚ ਗਰਮ ਹੋਇਆ ਵੇਖਦੀ ਤੇ ਲੀਫ਼ ਉਤੋਂ ਖਿੱਚ ਕੇ ਇੰਜ ਵਿਖਾਲ਼ਾ ਕਰਦੀ ਜਿਵੇਂ ਆਪ ਲੱਥ ਗਿਆ ਹੋਵੇ । ਦਿਨ ਨੂੰ ਉਹ ਉਹਨੂੰ ਹਿੱਲਣ ਨਾ ਦਿੰਦੀ ਤੇ ਉਹਦਾ ਹਰ ਬੁਲਾਵਾ ਸੁਣਦੀ ਜਿਵੇਂ ਉਹ ਕੋਈ ਰੋਗੀ ਹੋਵੇ ।”
ਏਸ ਸਭ ਕਾਸੇ ਨੇ ਅਬਦੁ ਨੂੰ ਬਚਾਇਆ ਨਹੀਂ ਉਹਨੂੰ ਹੋਰ ਕਸੈਲਾ ਕਰ ਛੱਡਿਆ । ਪਰ ਫ਼ਾਈਦਾ ਕੀ ਹੋਇਆ; ਇਹ ਸੱਚ ਸੀ ਕਿ ਉਹਦਾ ਸਿਰ ਹਰ ਵਾਰ ਲਹੂ ਵੇਚਣ ਮਗਰੋਂ ਚਕਰਾ ਨਦਾ ਸੀ ਤੇ ਉਹਨੂੰ ਹਸਪਤਾਲ ਦੀ ਕੰਧ ਨਾਲ਼ ਦੁਪਹਿਰ ਤੀਕਰ ਲੇਟੇ ਰਹਿਣਾ ਪੈਂਦਾ ਸੀ । ਇਹ ਵੀ ਸੱਚ ਸੀ ਕਿ ਲੋਕ ਗੱਲਾਂ ਕਰਦੇ ਸਨ । ਪਰ ਚੁੱਲ੍ਹਾ ਬਲਦਾ ਸੀ ਤੇ ਕਰਾਇਆ ਦਿੱਤਾ ਜਾਂਦਾ ਸੀ । ਲੋਕ ਜਹੰਨਮ ਵਿਚ ਜਾਨ ।
ਸਿਵਾਏ ਉਸ ਇੱਕ ਦਿਨ ਦੇ ਜਦੋਂ ਉਹ ਹਸਪਤਾਲ ਗਿਆ ਤੇ ਉਨ੍ਹਾਂ ਉਹਦੀ ਬਾਂਹ ਉਸ ਸੁਰਾਖ਼ ਵਿਚ ਨਾ ਰੱਖੀ । ਉਨ੍ਹਾਂ ਉਨ੍ਹਾਂ ਬੁਲਾ ਕੇ ਨਾਂਹ ਕਰ ਦਿੱਤੀ ।
”ਕਿਉਂ ਨਹੀਂ;”
”ਅਨੀਮੀਆ ।”
”ਇਹ ਕੀ ਏ;”
”ਖ਼ੂਨ ਦੇ ਲਾਲ਼ ਜ਼ਰੇ ਨਹੀਂ ਹੈਗੇ ।”
”ਫ਼ਿਰ ਕੀ ਏ;”
”ਇਹਦਾ ਫ਼ਾਈਦਾ ਨਹੀਂ ਹੋਏਗਾ
”ਤੇ ਫ਼ਿਰ ਮੈਂ ਕੀ ਕਰਾਂ;”
”ਬਾਅਦ ਵਿਚ ਆਵ, ਜਦੋਂ ਤਾਕਤ ਵਾਪਸ ਆ ਜਾਏ ।”
” ਮੈਂ ਤਾਕਤਵਰ ਆਂ । ਵੇਖੋ ਮੈਂ ਏਸ ਕੰਧ ਨੂੰ ਭੰਨ ਸਕਦਾ ਵਾਂ ।”
”ਤੋਂ ਡਿੱਗ ਪਿਐਂਗਾ
”ਕੋਈ ਮਸਲਾ ਨਹੀਂ ।”
”ਤੋਂ ਮਰ ਜਾਈਂਗਾ
” ਮੈਂ ਖ਼ਤਰਾ ਮੂਲ ਲੈ ਸਕਣਾ ਵਾਂ ।”
”ਇਹ ਮਨੁੱਖਤਾ ਦੀ ਨਿੰਦਿਆ ਏ…। ਤੇਰੇ ਆਪਣੇ ਲਈ ਬਿਹਤਰ…।”
”ਤੇ ਜੋ ਤੋਂ ਕਰ ਰਿਹਾ ਐਂ ਉਹ ਇਨਸਾਨੀਅਤ ਏ;”
”ਏਸ ਤਰ੍ਹਾਂ ਹੀ ਹੁੰਦਾ ਏ ।”
”ਮਤਲਬ ਕੁਝ ਨਹੀਂ ਕਰੋ ।”
”ਹਾਂ ਕੁਝ ਨਹੀਂ।”
ਇਸ ਦਿਨ ਉਹ ਉਹਨੂੰ ਰੋਟੀ ਖਵਾਣਾ ਭੁੱਲ ਗਏ ਤੇ ਅਬਦੁ ਮੁੜ ਸੱਖਣੇ ਹੱਥੀਂ ਹੋ ਗਿਆ ।
Read more
ਸਾਰਾ ਸ਼ਗੁਫ਼ਤਾ
ਕਹਾਣੀ : ਸਾਈਂ ਲੋਕ
ਰਸ਼ੀਅਨ ਕਹਾਣੀ : ਮੁੰਡੇ