to


ਅ
ਅ
ਅÀਧ : ਉਮਰ, ਮਿਆਦ।
ਅਉਧੂ/ਅਵਧੂ : ਜੋਗੀਆਂ ਦੀ ਇੱਕ ਸ਼ਾਖ਼ ਜੋ ਰਾਤ ਭਰ ਸਵਾਹ ਵਿੱਚ ਲਿਟਦੇ ਹਨ ਅਤੇ ਸਵੇਰ ਨੂੰ ਸਾਰੀ ਸਵਾਹ ਝਾੜ ਕੇ ਅੱਗੇ ਚੱਲਦੇ ਹਨ।
ਅਸ਼ਕ : ਹੰਝੂ।
ਅਸ਼ਕੇ : ਸ਼ਾਬਾਸ਼।
ਅਸਗਾਹ : ਅਥਾਹ, ਜਿਸ ਦਾ ਕੋਈ ਥਹੁ ਪਤਾ ਨਾ ਹੋਵੇ, ਬਹੁਤ ਡੂੰਘਾ।
ਅਸਟਪਦੀ : ਅੱਠਾਂ ਪਦਾਂ ਵਾਲ਼ਾ ਛੰਦ।
ਅਸ਼ਟਾਂਗ : ਸਰੀਰ ਦੇ ਅੱਠ ਅੰਗ।
ਅਸ਼ਟਾਮ : ਸਰਕਾਰੀ ਛਾਪ ਵਾਲ਼ਾ ਕਾਗ਼ਜ਼।
ਅਸਰ : ਛਿਪਿਆ ਹੋਇਆ।
ਅਸਤਬਲ : ਘੋੜਿਆਂ ਦੇ ਬੰਨ੍ਹਣ ਦੀ ਥਾਂ, ਤਬੇਲਾ।
ਅਸਤਰ : ਕੋਟ ਆਦਿ ਦੇ ਹੇਠਾਂ ਲਾਇਆ ਜਾਣ ਵਾਲ਼ਾ ਕੱਪੜਾ (ਅਟੈਲੀਅਨ), ਖੱਚਰ ਅਤੇ ਘੋੜੇ ਦੇ ਮੇਲ ਤੋਂ ਪੈਦਾ ਬੱਚਾ।
ਅਸਤ : ਅਸਥੀਆਂ।
ਅÀਧ : ਉਮਰ, ਮਿਆਦ।
ਅਉਧੂ/ਅਵਧੂ : ਜੋਗੀਆਂ ਦੀ ਇੱਕ ਸ਼ਾਖ਼ ਜੋ ਰਾਤ ਭਰ ਸਵਾਹ ਵਿੱਚ ਲਿਟਦੇ ਹਨ ਅਤੇ ਸਵੇਰ ਨੂੰ ਸਾਰੀ ਸਵਾਹ ਝਾੜ ਕੇ ਅੱਗੇ ਚੱਲਦੇ ਹਨ।
ਅਸ਼ਕ : ਹੰਝੂ।
ਅਸ਼ਕੇ : ਸ਼ਾਬਾਸ਼।
ਅਸਗਾਹ : ਅਥਾਹ, ਜਿਸ ਦਾ ਕੋਈ ਥਹੁ ਪਤਾ ਨਾ ਹੋਵੇ, ਬਹੁਤ ਡੂੰਘਾ।
ਅਸਟਪਦੀ : ਅੱਠਾਂ ਪਦਾਂ ਵਾਲ਼ਾ ਛੰਦ।
ਅਸ਼ਟਾਂਗ : ਸਰੀਰ ਦੇ ਅੱਠ ਅੰਗ।
ਅਸ਼ਟਾਮ : ਸਰਕਾਰੀ ਛਾਪ ਵਾਲ਼ਾ ਕਾਗ਼ਜ਼।
ਅਸਰ : ਛਿਪਿਆ ਹੋਇਆ।
ਅਸਤਬਲ : ਘੋੜਿਆਂ ਦੇ ਬੰਨ੍ਹਣ ਦੀ ਥਾਂ, ਤਬੇਲਾ।
ਅਸਤਰ : ਕੋਟ ਆਦਿ ਦੇ ਹੇਠਾਂ ਲਾਇਆ ਜਾਣ ਵਾਲ਼ਾ ਕੱਪੜਾ (ਅਟੈਲੀਅਨ), ਖੱਚਰ ਅਤੇ ਘੋੜੇ ਦੇ ਮੇਲ ਤੋਂ ਪੈਦਾ ਬੱਚਾ।
ਅਸਤ : ਅਸਥੀਆਂ।

ਅਸਥਲ : ਉਜਾੜ, ਗ਼ੈਰ-ਆਬਾਦ, ਜਗ੍ਹਾ, ਜੋਗੀ-ਫ਼ਕੀਰ ਦੇ ਰਹਿਣ ਦੀ ਥਾਂ, ਧਰਤੀ, ਭੂਮੀ।
ਅਸ਼ਨੇ-ਪਸ਼ਨੇ : ਸ਼ਿੰਗਾਰ, ਟਾਲ-ਮਟੋਲ, ਬਨਾਵਟ।
ਅਸਬਾਬ : ਸਾਮਾਨ।
ਅੱਸਰ ਤਾਣੀ ਰੋਟੀ : ਪੰਡਿਤਾਂ ਵੱਲੋਂ ਆਪਣਾ ਹੱਕ ਜਤਾ ਕੇ ਵਿਸ਼ੇਸ਼ ਘਰਾਂ ਤੋਂ ਇਕੱਠੀ ਕੀਤੀ ਰੋਟੀ।
ਅਸ਼ਰਫ਼ੀ : ਸੋਨੇ ਦਾ ਮੋਹਰ ਵਰਗਾ ਸਿੱਕਾ।
ਅਸਰਾਰ : ਭੇਤ।
ਅਸਲਾ : ਗੋਲਾ ਬਾਰੂਦ, ਨਸਲ।
ਅਸਬਾਬ : ਸਮਾਨ।
ਅਸਾਸਾ : ਅਸਬਾਬ, ਘਰ ਦੀਆਂ ਚੀਜ਼ਾਂ ਵਸਤਾਂ, ਮਾਲ ਮਤਾਹ।
ਅਸਾਹੁਣਾ : ਚੁੱਕਣਾ
ਅਸਾਡੀ : ਸਾਡੀ।
ਅਸਾਰ : ਚਿੰਨ੍ਹ, ਨਿਸ਼ਾਨ।
ਅਸੈ : ਆਪੇ ਉੱਗਿਆ ਹੋਇਆ।
ਅਹਾਰ : ਖ਼ੁਰਾਕ, ਭੋਜਨ।
ਅਹਿ : ਵੇਖੋ ਇਹ।
ਅਹਿ : ਸਮਾਂ, ਕਾਲ, ਪ੍ਰਣ, ਵਚਨ, ਵਾਅਦਾ।
ਅਹੀਦ : ਪਿਆਦਾ।
ਅਹਿਮਕ : ਮੂਰਖ਼।
ਅਹਿਲ : ਸ਼ਾਂਤ, ਬਿਨਾਂ ਕਿਸੇ ਹਿਲ-ਜੁਲ ਦੇ।
ਅਹੀਆਂ : ਅਜਿਹੀਆਂ।
ਅਹੁਰ : ਬਿਮਾਰੀ।
ਅਹੁਰ-ਸਹੁਰ : ਅਚਨਚੇਤੀ ਆਇਆ ਕੋਈ ਦੁੱਖ ਜਾਂ ਤਕਲੀਫ਼।
ਅਹੁੜਨਾ : ਕੋਈ ਗੱਲ ਸੁੱਝ ਜਾਣੀ, ਯਾਦ ਆ ਜਾਣਾ।
ਅੱਕ : ਉਜਾੜ/ਬੰਜਰ ਵਿੱਚ ਉੱਗਣ ਵਾਲ਼ਾ ਬੂਟਾ, ਕਿਸੇ ਇੱਕੋ ਕੰਮ ਕਰਨ ਜਾਂ ਕਿਸੇ ਗੱਲ ਨੂੰ ਵਾਰ-ਵਾਰ ਸੁਣਕੇ ਮਨ ਦਾ ਉਚਾਟ ਹੋ ਜਾਣਾ।
ਅਕਸਰ : ਆਮ ਕਰਕੇ।
ਅਕਸੀਰ : ਉਹ ਦਵਾਈ ਜਿਸ ਦਾ ਅਸਰ ਕਦੇ ਅਜਾਈਂ ਨਹੀਂ ਜਾਂਦਾ।
ਅਕਰਾ : ਕੀਮਤੀ।
ਅਕਲ ਦਾ ਕੋਟ : ਬਹੁਤ ਬੁੱਧੀਮਾਨ।
ਅਕਲਕਾਂਦ : ਅਕੇਵਾਂ।
ਅਕਾਟ ਯੁਕਤੀ : ਨਾ ਕੱਟਿਆ ਜਾਣ ਵਾਲ਼ਾ ਕਥਨ।
ਅਕਾਲਬਾਂਗਾ : ਉੱਚੀ ਆਵਾਜ਼ ਵਿੱਚ ਜੈਕਾਰਾ ਲਾਉਣਾ।
ਅਕੀਦਾ : ਨਿਸਚਾ, ਧਾਮਿਰਕ ਵਿਸ਼ਵਾਸ, ਭਰੋਸਾ।
ਅਖੱਟੜਾ : ਕਰੜਾ।
ਅੱਖਣੀ : ਮੀਟ ਚਾਵਲ ਦਾ ਪਲਾਓ।
ਅੱਖੜ : ਅੜਬ, ਐਵੇਂ ਲੜ ਪੈਣ ਵਾਲ਼ਾ ਝਗੜਾਊ।
ਅਗੱਥ : ਇੱਕ ਝੱਖੜ ਜੋ ਪਾਸੇ ਬਦਲ ਬਦਲ ਕੇ ਵਗਦਾ ਹੈ ਅਤੇ ਖੜ੍ਹੀ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ।
ਅਗਰਵਾਨੀ : ਸੂਰਖ਼ ਨਰੰਗੀ ਰਲੰਗ ਦਾ।
ਅਗਲਬਾਢੀ : ਅੱਗੋਂ ਹੋ ਕੇ।
ਅਗਵਾੜ : ਕਿਸੇ ਇੱਕ ਪੁਰਖੇ ਦੇ ਪਰਿਵਾਰ ਦੀ ਇਕੱਠੇ ਵੱਸਣ ਦੀ ਥਾਂ।
ਅਗਾੜੀ : ਅੱਗੇ।
ਅਗੇਰੇ : ਅਗਾਂਹ, ਹੋਰ ਅੱਗੇ।
ਅਗੋਛਾ : ਤੌਲੀਆ, ਪਰਨਾ, ਰੁਮਾਲ, ਲੱਕ ਨਾਲ ਬੰਨਣ ਵਾਲ਼ੀ ਧੋਤੀ।
ਅਗੋਥ : ਤੂਫ਼ਾਨ।
ਅੱਘ : ਇੱਜ਼ਤਮਾਨ।
ਅੱਚਵੀ : ਤਰਲੋ-ਮੱਛੀ, ਤੋੜ ਲੱਗਣੀ, ਬੇਚੈਨ।
ਅਚਾਰੀਆ : ਅੰਤਿਮ ਕਿਰਿਆ ਕਰਨ ਵਾਲ਼ਾ ਪੰਡਿਤ।
ਅਚਾਵਤ : ਉਧਾਰ ਸੌਦਾ।
ਅੱਛਣਾ : ਆਉਣਾ।
ਅਛੋਪਲੇ : ਹੌਲੀ ਜਿਹੇ, ਲੁਕਵੇਂ ਢੰਗ ਨਾਲ।
ਅਜ਼ਬ : ਅਨੋਖਾ, ਹੈਰਾਨ ਕਰਨ ਵਾਲ਼ਾ।
ਅਜ਼ਮਤ : ਵਡਿਆਈ।
ਅਜਰ : ਜਵਾਨ ਰਹਿਣ ਵਾਲ਼ਾ।
ਅਜ਼ਲ : ਮੌਤ।
ਅਜੜੀ : ਅੱਜ ਪਹਿਲੇ ਦਿਨ।
ਅਜਾ : ਕਮੀ ਪੇਸ਼ੀ, ਤਕਲੀਫ਼।
ਅਜਾਇਬ : ਅਨੋਖਾ।
ਅਜਾਬ : ਕਸਟ, ਤਕਲੀਫ਼, ਦੁੱਖ।
ਅਜਾਰਾ : ਠੇਕੇ, ਭਾੜੇ ਤੇ ਕੀਤਾ ਜਾਣ ਵਾਲ਼ਾ ਕੰਮ।
ਅੱਜੀ-ਪੱਜੀਂ : ਬਹਾਨੇ ਨਾਲ।
ਅੱਜੂ : ਅੱਜ ਤੱਕ।
ਅੱਜੂ ਤੋੜੀ : ਅੱਜ ਤੱਕ।
ਅਟਕਲ : ਅੰਦਾਜ਼ੇ ਨਾਲ ਗੱਲ ਕਹਿਣੀ।
ਅਟਕਾਰ : ਰੁਕਾਵਟ।
ਅੱਟਣ : ਘਾਸਾ ਪੈਣ ਨਾਲ ਚਮੜੀ ਦਾ ਸਖ਼ਤ ਹੋ ਜਾਣਾ।
ਅਟਪਟਾ : ਉਲਝਿਆ, ਪੁੱਠਾ-ਸਿੱਧਾ।
ਅੱਟਾ-ਸੱਟਾ : ਅੰਦਾਜ਼ੇ ਨਾਲ ਵਟਾਂਦਰਾ।
ਅਟਾਰੀ : ਜੁਬਾਰੇ ਵਰਗੀ ਮੰਮਟੀ।
ਅੱਟੀ : ਸੂਤ ਦੀ ਗੁੱਛੀ, ਛੋਟਾ ਲੱਛਾ।
ਅਟੇਰਨਾ : ਗਲੋਟਿਆਂ ਤੋਂ ਸੂਤ ਦੀਆਂ ਅੱਟੀਆਂ ਬਣਾਉਣੀਆਂ।
ਅਠਖੇਲੀਆਂ : ਮਸਤਾਨੀ ਚਾਲ, ਮਸਤੀ ਭਰੀ ਚਾਲ।
ਅਠੋਬੀਠ : ਏਕਾ ਨਾ ਰਹਿਣਾ, ਪਾਟਕ।
ਅੱਡਾ : ਚਾਹ ਪਾਵਿਆਂ ਵਾਲ਼ਾ ਵੱਡਾ ਸਾਰਾ ਚੌਖਦਾ ਜਿਸ ਤੇ ਤਾਣਾ ਤਣ ਕੇ ਦਰੀਆਂ ਬੁਣੀਆਂ ਜਾਂਦੀਆਂ ਹਨ, ਪੱਕੀ ਨਿਸ਼ਚਿਤ ਥਾਂ।
ਅਣਸ : ਅੰਸ, ਖ਼ਾਨਦਾਨ, ਨਸਲ।
ਅਣਿਆਲਾ ਤੀਰ : ਜੋ ਖੁੱਭ ਕੇ ਪਿੱਛੋਂ ਨਾ ਨਿਕਲੇ।
ਅਣੀ : ਚੁੰਝ, ਬਰੀਕ ਤਿੱਖੀ ਨੋਕ।
ਅਣੀਪਟੱਕ : ਅਚਾਨਕ, ਚਾਣਚੱਕ।
ਅੱਤਣ : ਕੁੜੀਆਂ ਦੀ ਮਹਿਫ਼ਲ।
ਅਤਰ : ਖੁਸ਼ਬੂ ਵਾਲੀ ਚੀਜ਼ ਦਾ ਸਤ ਜੋ ਕੱਪੜਿਆਂ ਆਦਿ ਨੂੰ ਲਾਉਂਦੇ ਹਨ, ਖ਼ੁਸ਼ਬੂਦਾਰ ਪਦਾਰਥ।
ਅੱਤੜ : ਅੜੀ ਕਰਨ ਵਾਲਾ, ਜ਼ਿੱਦੀ।
ਅਤਾ-ਪਤਾ : ਸਿਰਨਾਵਾਂ ਜਾਂ ਥਾਂ ਟਿਕਾਣਾ।
ਅੱਥਰਾ : ਸ਼ਰਾਰਤੀ, ਟਿਕ ਕੇ ਨਾ ਬੈਠਣ ਵਾਲਾ।
ਅੱਥਰੀ : ਮੱਛਰੀ ਹੋਈ ਗਾਂ ਜਾਂ ਵੈਹੜ।
ਅਥਵਾ : ਜਾਂ।
ਅਦਦ : ਸ਼ੁਮਾਰ, ਸੰਖਿਆ, ਗਿਣਤੀ, ਨੰਬਰ।
ਅਦਾਨ : ਤੁੱਛ, ਨਿਮਾਣਾ, ਮਮੂਲੀ।
ਅਦਲ : ਇਨਸਾਫ਼, ਤੋਲ ਨਿਆਂ।
ਅਦੂਲੀ : ਉਲੰਘਣਾ, ਇਨਕਾਰ।
ਅੱਧ-ਪਚੱਧ : ਲਗਭਗ ਅੱਧਾ।
ਅਧਵਾੜਾ : ਅਧੀਆ।
ਅੱਧੜ ਵੰਜਾ : ਇੱਕ ਕੱਪੜੇ ਨਾਲ ਢਕਿਆ ਸਰੀਰ।
ਅਧਾਨ : ਅਮਾਨਤ।
ਅਧਾਰ : ਸਹਾਰਾ।
ਅਧਿਆਰਾ : ਕਿਸੇ ਫੰਡਰ ਗਾਂ ਜਾਂ ਮੱਝ ਨੂੰ ਅੱਧ ਉੱਤੇ ਸੰਭਾਲਣਾ।
ਅੱਧੋ-ਰਾਣਾ : ਅੱਧ ਪਚੱਧੀ ਮਿਆਦ ਪੁਗਾ ਚੁੱਕਾ।
ਅਨਿਆਲਾ : ਤਿੱਖੀ ਨੋਕ ਵਾਲਾ।
ਅਨਿੰਨ : ਇੱਕ ਦਾ ਹੀ ਉਪਾਸ਼ਕ, ਹੋਰ ਨਾਲ ਸੰਬੰਧ ਨਾ ਰੱਖਣ ਵਾਲਾ।
ਅਨੀਸ : ਯਤੀਮ।
ਅਨੁਪ : ਬੇਮਿਸਾਲ।
ਅਪੜ : ਸਮਰਥਾ, ਪਹੁੰਚ, ਵਿੱੰਥ।
ਅਪਾਰ : ਬੇਅੰਤ।
ਅਪੈਰੀ ਪੈੜ : ਅਣਜਾਣ ਰਾਹ।
ਅੱਪੜ : ਪਹੁੰਚਣਾ, ਫ਼ਸਲ ਕੱਟਣ ਪਿੱਛੋਂ ਅਣਵਾਹਿਆ ਖੇਤ।
ਅਫ਼ਗਾਰ : ਜ਼ਖ਼ਮੀ।
ਅਫਾਰਾ : ਗੈਸ ਨਾਲ ਪੇਟ ਆਫ਼ਰ ਕੇ ਫੁੱਲ ਜਾਣਾ।
ਅਬਰ : ਬੱਦਲ।
ਅਬਰੀ : ਰੰਗ-ਬਰੰਗਾ ਚਮਕਦਾਰ ਕਾਗਜ਼ ਜੋ ਕਿਤਾਬਾਂ ਦੀਆਂ ਜਿਲਦਾਂ ਉੱਪਰ ਲਗਾਉਂਦੇ ਹਨ।
ਅਬਰੂ : ਅਸਲ ਵਿਚ, ਹੋ ਸਕਦਾ।
ਅਬਲਕ : ਡੱਬ ਖੜੱਬਾ ਘੋੜਾ।
ਅਬਾਰ : ਰੱਸਾ ਤੁੜਾ ਕੇ ਖੁੱਲ੍ਹੇ ਪਸ਼ੂ।
ਅਬੀਰ : ਗੁਲਾਲ।
ਅਬਲੀਸ : ਸ਼ੈਤਾਨ।
ਅਬੂਜ ਖ਼ਿਆਲੀ : ਅਜੀਬ ਗੱਲ।
ਅਮੰਨਾ ਕੀਤਾ : ਫਿਰ ਮੰਨਿਆ।
ਅਮਾਮਾ : ਪਗੜੀ ਜਾਂ ਪਟਕਾ।
ਅਮਾਤੜ : ਸਾਡੇ ਵਰਗੇ, ਮੇਰੇ ਵਰਗੇ।
ਅਯਨ : ਸਾਲ ਵਿਚ ਛੇ ਮਹੀਨੇ ਦਾ ਅਰਸਾ 10 ਪੋਹ ਤੋਂ 9 ਹਾੜ੍ਹ ਤੱਕ ਅਤੇ 10 ਹਾੜ੍ਹ ਤੋਂ 9 ਤੱਕ।
ਅੱਯਾਰ : ਜਸੂਸ।
ਅਯਾਲੀ : ਆੜੀ, ਬੱਕਰੀਆਂ ਚਾਰਨ ਵਾਲਾ।
ਅਰ : ਅਤੇ।
ਅਰਸਾ : ਸਮਾਂ, ਚਿਰ, ਦੇਰ।
ਅਰਕ : ਕੂਹਣੀ, ਰਸ।
ਅਰਗ : ਕਿਸੇ ਦੇਵਤੇ ਭੇਟ ਸਮੱਗਰੀ।
ਅਰਘ : ਉਪਹਾਰ, ਦੇਵਤੇ ਨੂੰ ਪਾਣੀ ਅਤੇ ਵਸਤਾਂ ਅਰਪਿਤ ਕਰਨ ਦੀ ਕਿਰਿਆ, ਪੂਜਾ ਜਾਂ ਸਤਿਕਾਰ ਵਜੋਂ ਪੇਸ਼ ਕੀਤੀ ਵਸਤੂ, ਭੇਟਾ।
ਅਰਜ਼ੀ : ਬੇਨਤੀ-ਪੱਤਰ।
ਅਰਬਾਰੀ : ਊਠ ਪਾਲਣ ਵਾਲ਼ੇ।
ਅਰਬੇਲੀਆਂ : ਮੁਟਿਆਰਾਂ।
ਅਰਾਸਤਾ : ਠੀਕ।
ਅਰਾਟ : ਸੰਘ ਪਾੜ ਕੇ ਰੋਣਾ।
ਅਰੇੜੀ ਛੱਤ : ਵਿੰਗੇ ਟੇਢੇ ਡੰਡੇ ਅਤੇ ਕੱਖਾਂ ਕਾਨਿਆਂ ਦੀ ਛੱਤ।
ਅੱਲ : ਕੱਦੂ ਦੀ ਇੱਕ ਲੰਬਾਈ ਵਾਲੀ ਕਿਸਮ, ਕਿਸੇ ਪਰਿਵਾਰ ਜਾਂ ਖ਼ਾਨਦਾਨ ਦਾ ਕਿਸੇ ਕਾਰਨ ਰੱਖਿਆ ਪੁੱਠਾ ਨਾਂ ਜੇ ਉਸ ਪਰਿਵਾਰ ਦੀਆਂ ਖ਼ੂਬੀਆਂ ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾਵਾਂ ਦੱਸਦਾ ਹੈ।
ਅਲਕ : ਉਹ ਵਹਿੜਕਾ ਜਿਸ ਦੀ ਧੌਣ ਤੇ ਅਜੇ ਜੂਲਾ ਨਾ ਰੱਖਿਆ ਹੋਵੇ।
ਅਲਕਤ : ਗਲਿਆਣ, ਘਿਰਨਾ, ਨਫ਼ਰਤ।
ਅਲਖ : ਜਿਸ ਨੂੰ ਜਾਣਿਆ ਨਾ ਜਾ ਸਕੇ।
ਅਲਗਰਜ਼ : ਬੇਪਰਵਾਹ, ਲਾਪਰਵਾਹ।
ਅਲਗੋਜ਼ੇ : ਬੰਸਰੀਆਂ ਦੀ ਜੋੜੀ ਦਾ ਇੱਕ ਲੋਕ ਸਾਜ਼ ਇਹਨਾਂ ਦੀ ਲੰਬਾਈ 30 ਸੈਂਟੀ ਮੀਟਰ ਤੱਕ ਹੁੰਦੀ ਹੈ।
ਅਲਪਮਤ : ਥੋੜ੍ਹੀ ਸਮਝ।
ਅਲਬਲਲੀ : ਵੱਖਰੀ।
ਅਲੰਬਾ : ਅੱਗ ਦੀ ਲਪੇਟ, ਭਾਂਬੜ, ਮੁਆਤਾ।
ਅਲਮਸਤ : ਬੇਪਰਵਾਹ, ਮਸਤ, ਮਸਤਾਨਾ।
ਅਲਮਾ ਸਲਮਾ : ਨਜ਼ਦੀਕੀ।
ਅਲਵੇ : ਅੱਥਰੇ।
ਅੱਲੜ : ਛੋਟੀ ਉਮਰ ਦਾ, ਬੇਸਮਝ।
ਅਲਾਹੁਣੀ : ਮ੍ਰਿਤਕ ਦੇ ਨਾਮ ਦਾ ਵੈਣ ਜੋ ਬਹੁਤ ਸਾਰੀਆਂ ਔਰਤਾਂ ਇਕੱਠੀਆਂ ਹੋ ਕੇ ਪਾਉਂਦੀ ਹਨ।
ਅਲਾਣਾ : ਕਿਸੇ ਦਰੀ ਜਾਂ ਚਾਦਰ ਵਿਛਾਉਣ ਤੋਂ ਬਿਨਾਂ ਮੰਜਾ।
ਅਲੀਆਂ : ਕਿਨਾਰੀਆਂ।
ਅਲੀ ਪੰਜ ਹੋਣਾ : ਭੱਜ ਜਾਣਾ।
ਅਲੂਆਂ : ਉਹ ਮੁੰਡਾ ਜਿਸ ਦੀ ਦਾੜੀ ਮੁੱਛ ਨਾ ਫੁੱਟੀ ਹੋਵੇ, ਲੈਰਾ।
ਅਲੂਣਾ : ਬੇਸੁਆਦ।
ਅਲੇਲ ਮੱਤ : ਕੱਚੀ ਮੱਤ, ਨਿਆਣੀ ਮੱਤ, ਬਚਪਨਾ।
ਅਲੈਹਿਦਾ : ਵੱਖਰਾ।
ਅਲੋਕਾਰੀ : ਵੱਖਰੀ।
ਅਵਧੂਤ : ਸਵਾਹ ਮਲੀ ਫਿਰਦਾ ਯੋਗੀ, ਫ਼ਕੀਰ, ਮਸਤ।
ਅੱਵਲ : ਪਹਿਲਾਂ।
ਅਵਾਕ : ਖਾਮੋਸ਼, ਗੁੰਮ-ਸੁੰਮ, ਬੇਜ਼ੁਬਾਨ।
ਅਵਾਜ਼ਾਰ : ਔਖਾ, ਅੱਕਿਆ, ਖਿਝਿਆ।
ਅਵਾਜ਼ੇ ਮੂਜਬ : ਆਵਾਜ਼ ਮੁਤਾਬਿਕ।
ਅਵਾੜਾ : ਅਫ਼ਵਾਹ।
ਅਵੇਰਾ : ਕੁਵੈਲਾ, ਦੇਰ।
ਅਵੇੜਾ : ਅੜਬ, ਕੱਬਾ।
ਅੜਕ : ਧਾਗੇ ਜਾਂ ਵਾਲ਼ਾਂ ਵਿਚ ਪਈ ਗੁੰਝਲ।
ਅੜਦਲੀ : ਅਰਦਨੀ, ਸੇਵਕ।
ਅੜਫਸ : ਈਰਖਾ, ਦੁਸ਼ਮਣੀ, ਲਾਗਡਾਟ।
ਅੜਬ/ਅੜਬੰਗ : ਅੜੀਆਂ ਕਰਨ ਵਾਲ਼ਾ।
ਅੜਾਟ : ਸੰਘ ਪਾੜ ਕੇ ਰੋਣਾ, ਚੀਕਾਂ।
ਅੜੁੰਬਣਾ : ਵਿੰਨਣਾ।
ਅੜਿਆ : ਮਿੱਤਰਤਾ-ਸੂਚਕ ਸੰਬੋਧਨ ਸ਼ਬਦ।
ਅੜਿੱਕਾ : ਰੁਕਾਵਟ, ਰੋਕ।
ਆ ਨਿਕਲਿਓ : ਆ ਗਿਆ ਏਂ?
ਆਇਆ ਗਿਆ : ਪਰਾਹੁਣਾ, ਮਹਿਮਾਨ।
ਆਇਣਾ : ਭੜੋਲੇ ਦਾ ਮੂੰਹ।
ਆਈ ਕੇ : ਆ ਕੇ।
ਆਸ਼ਕ ਲੁੱਡਾ : ਧਾਗਿਆਂ ਦੀ ਗੁੱਤ ਜਾਂ ਡੋਰੀ, ਪਰਾਂਦੀ।
ਆਸੀ : ਗੁਨਾਹਗਾਰ।
ਆਹਜੇ : ਊਣੇ, ਸੱਖਣੇ, ਕਮੀ ‘ਚ ਥੁੜ੍ਹੇ, ਨਿਹੱਥੇ।
ਆਹਟ : ਚੱਲਣ ਦੀ ਆਵਾਜ਼।
ਆਹਟਾ : ਜ਼ਰੂਰ, ਪੱਕਾ ਹੀ।
ਆਹਟੀ : ਵਾਧੂ ਦੀ।
ਆਹਣ ਕਤੂਰ : ਜ਼ਿਆਦਾ ਬੱਚੇ, ਟਿੱਡੀ ਦਲ, ਬਹੁਤੀ ਔਲਾਦ।
ਆਹਰ : ਕੰਮ ਧੰਦਾ, ਰੁਝੇਵਾਂ।
ਆਹਲਕ : ਸੁਸਤੀ।
ਆਹਵਤ : ਵਿੜੀ ਜਾਂ ਭਾਈਵਾਲੀ।
ਆਹਲਾ : ਆਲੀਸ਼ਾਨ।
ਆਹੁਲਾ : ਅੰਗੀਠੀ, ਚੁੱਲ੍ਹੇ ਨਾਲ ਜੁੜੀ ਮਘੋਰੀ ਜਿਸ ਵਿਚੋਂ ਸੇਕ ਜਾਂਦਾ ਹੈ।
ਆਕਬਾਤ : ਅਖ਼ੀਰ।
ਆਕਲ-ਬਾਕਲ : ਕੁਮਲਾ ਜਾਣਾ, ਘਬਰਾਹਟ, ਬੇਦਿਲ ਹੋਣਾ।
ਆਂਕਲ : ਪਿੰਡ ਵਿੱਚ ਛੱਡਿਆ ਹੋਇਆ ਉਹ ਸਾਨ੍ਹ ਜਿਸ ਦੇ ਸਰੀਰ ਉੱਤੇ ਖ਼ਾਸ ਨਿਸ਼ਾਨ ਦਾਗਿਆ ਹੁੰਦਾ ਹੈ। ਇਸ ਨੂੰ ਹਲ ਨਾਲ ਜੋੜਣਾ ਜਾਂ ਫਿਟਕਾਰਨਾ ਦੇਵਤੇ ਦਾ ਅਪਮਾਨ ਮੰਨਿਆ ਜਾਂਦਾ ਹੈ।
ਆਕੜ : ਹੰਕਾਰ।
ਆਖਿਆਸੂ : ਆਖਿਆ।
ਆਗ : ਕਮਾਦ/ਗੰਨੇ ਦਾ ਉਪਰਲਾ ਪੱਤਿਆਂ ਵਾਲ਼ਾ ਹਿੱਸਾ, ਕੋਏ।
ਆਂਗਸ : ਸੱਤਿਆ, ਹਿੰਮਤ, ਤਾਕਤ।
ਆਜ਼ਮਨ : ਸਰੀਰਕ ਸ਼ੁੱਧੀ ਲਈ ਪਾਠ ਕਰਨ ਤੋਂ ਪਹਿਲਾਂ ਲਈ ਗਈ ਪਾਣੀ ਦੀ ਚੂਲੀ।
ਆਝਾ : ਅਪਾਹਜ, ਨਿਕਾਰਾ, ਮੁਥਾਜ।
ਆਂਟ : ਕੋੜਮਾ, ਖ਼ਾਨਦਾਨ ਜੋ ਪਹੀਏ ਅੱਗੇ ਮਿੱਟੀ ਇਕੱਠੀ ਹੋ ਜਾਵੇ, ਰਸਤੇ ਦਾ ਰੋੜਾ, ਰੁਕਾਵਟ।
ਆਂਟ-ਸੰਠ : ਸੰਬੰਧ।
ਆਠਰਨਾ : ਥੋੜ੍ਹਾ ਜਿਹਾ ਠਰ ਜਾਣਾ ਅਤੇ ਗਿੱਲਾਪਣ ਘਟ ਜਾਣਾ।
ਆਡਾ : ਤਿਰਛਾ।
ਆਂਡਲ : ਉਹ ਪਸ਼ੂ ਜੋ ਖੱਸੀ ਨਾ ਕੀਤਾ ਗਿਆ ਹੋਵੇ।
ਆਢਾ : ਝਗੜਾ, ਦੰਗਾ ਫ਼ਸਾਦ।
ਆਣ : ਅਣਖ, ਗੈਰਤ।
ਆੜਸ਼ਾ : ਦੋ ਵਾਰ ਕਸ਼ੀਦੀ ਬੇਹੱਦ ਤੇਜ਼ ਸ਼ਰਾਬ।
ਆਂਤ : ਆਂਦਰ।
ਆਤੁਰ : ਦੁਖੀ, ਲੋੜਵੰਦ, ਵਿਆਕੁਲ।
ਆਥੜੀ : ਸੀਰੀ ਜੋ ਸਾਲ ਭਰ ਦੀ ਉੱਕੀ ਪੁੱਕੀ ਰਕਮ ‘ਤੇ ਰੱਖਿਆ ਹੋਵੇ।
ਆਥਿ : ਮਾਇਆ।
ਆਂਦੀ ਹੈ : ਆਉਂਦੀ ਹੈ।
ਆਨਾ : ਅੱਖ ਦਾ ਡੇਲਾ, ਚਾਰ ਪੈਸੇ।
ਆਪ-ਹੁਦਰਾ : ਆਪਣੀ ਮਰਜ਼ੀ ਤੇ ਚੱਲਣ ਵਾਲਾ, ਹਠੀ।
ਆਪੋ-ਧਾਪੀ : ਨਿੱਜੀ ਸਵਾਰਥ ਲਈ ਦੌੜ-ਭੱਜ।
ਆਫ਼ਤ : ਸੰਕਟ, ਮੁਸੀਬਤ।
ਆਬ : ਗਰਮ ਲੋਹੇ ਨੂੰ ਪਾਣੀ ਵਿਚ ਡੋਬ ਕੇ ਸਖ਼ਤ ਕਰਨ ਦੀ ਕਿਰਿਆ, ਪਾਣੀ।
ਆਬਸ਼ਾਰ : ਵਾਛੜ।
ਆਬਰੋ/ਆਬਰੂ : ਇੱਜ਼ਤ।
ਆਬ ਪਾਸ਼ੀ : ਖੇਤਾਂ ਨੂੰ ਸਿੰਚਾਈ।
ਆਬੂ : ਕਣਕ ਜਾਂ ਮੱਕੀ ਦੇ ਅੱਧ ਭੁੱਜੇ ਦਾਣੇ।
ਆਪਣੀਆਂ : ਕਣਕ ਜਾਂ ਜੌਂ ਦੇ ਭੁੱਜੇ ਹੋਏ ਦਾਣੇ।
ਆਰ : ਆਪਣੇ ਵੱਲ ਦਾ ਪਾਸਾ, ਬਲਦ ਹਿੱਕਣ ਵਾਲੀ ਪਰਾਣੀ ਨੂੰ ਲੱਗੀ ਨੋਕਦਾਰ ਮੇਖ, ਲੋਹੇ ਦਾ ਸੂਆ ਜੋ ਮੋਚੀ ਵਰਤਦੇ ਹਨ।
ਆਰਸੀ : ਇੱਕ ਗਹਿਣਾ (ਮੁੰਦਰੀ ਵਿਚ ਨਗ ਦੀ ਥਾਂ ਲੱਗਾ ਸ਼ੀਸ਼ਾ), ਸ਼ੀਸ਼ਾ, ਦਰਪਣ।
ਆਰਜਾ : ਉਮਰ, ਸਮਾਂ, ਮੁਨਿਆਦ।
ਆਰੀ : ਅਪਾਹਜ, ਇੱਕ ਸੰਦ, ਹੱਥਲ, ਖਾਲੀ, ਨੰਗਾ, ਬੇਵੱਸ।
ਆਲਮ : ਅਕਲ ਵਾਲਾ, ਇਲਮ ਵਾਲਾ, ਜਹਾਨ, ਵਿਦਵਾਨ।
ਆਲਣ : ਸਾਗ ਵਿਚ ਆਟਾ ਪਾ ਕੇ ਘੋਟਣਾ।
ਆਲਾ : ਕੰਧ ਵਿਚ ਦੀਵਾ ਆਦਿ ਰੱਖਣ ਵਾਲ਼ਾ ਮੋਰਾ।
ਆਲੀ : ਉੱਚੀ, ਵੱਡੀ।
ਆਵਤੀਏ : ਹਾੜ੍ਹੀ ਵੱਢਣ ਵੇਲੇ ਭਾਈਚਾਰੇ ਜਾਂ ਸ਼ਰੀਕੇ ਦੇ ਕੰਮ ਕਰਵਾਉਣ ਲਈ ਆਏ ਲੋਕ।
ਆਵਾ : ਸਾਰਾ ਖ਼ਾਨਦਾਨ, ਜਿਸ ਭੱਠੀ ਵਿਚ ਮਿੱਟੀ ਦੇ ਭਾਂਡੇ ਪਕਾਏ ਜਾਂਦੇ ਹਨ।
ਆਵਾਗੌਣ : ਆਉਣ ਜਾਣ ਦਾ ਗੇੜ, ਜਨਮ ਮਰਨ ਦਾ ਗੇੜ।
ਆੜ : ਓਟ, ਪਰਦਾ, ਪਾਣੀ ਵਾਲੀ ਖਾਲ।
ਆੜੀ : ਦੋਸਤ, ਮਿੱਤਰ।
ਐਹੀ : ਅਜਿਹੀ।
ਐਂਚਾ : ਅੜਿੱਕਾ, ਤਕਲੀਫ਼, ਦਖ਼ਲ-ਅੰਦਾਜ਼ੀ, ਰੁਕਾਵਟ, ਰੋਕ।
ਐਡੋਕੇਡ : ਐਡਾ ਵੱਡਾ, ਪੱਕਾ, ਬਾਲਗ।
ਐਤਲ-ਉੱਤਲ : ਇੱਧਰ ਉੱਧਰ।
ਐਨ : ਠੀਕ, ਬਿਲਕੁਲ।
ਐਨਾ : ਇਤਨਾ, ਇੰਨਾ, ਬਹੁਤ ਸਾਰਾ।
ਐਵਾਨ : ਡਿਉੜੀ।
ਐਵੇਂ ਜੀਓ ਨਾ ਜਾਲਿਆ ਕਰੋ : ਐਵੇਂ ਦਿਲ ਨਾ ਖਰਾਬ ਕਰੋ।
ਔਂਸ : ਚੀਜ਼ਾਂ ਜੋਖਣ ਦਾ ਇੱਕ ਮਾਪਣ, ਢਾਈ ਤੋਲੇ ਦਾ ਇੱਕ ਔਂਸ ਅਤੇ ਸੋਲ੍ਹਾਂ ਔਂਸ ਦਾ ਇੱਕ ਪੌਂਡ।
ਔਸਰ : ਅਣਉਪਜਾਊ ਬੰਜਰ ਧਰਤੀ, ਸਬਬ, ਕੱਲਰ, ਬੂਰ, ਮੱਝ/ਝੋਟੀ ਜੋ ਸੂਈ ਨਾ ਹੋਵੇ, ਵਕਤ, ਵੇਲਾ।
ਔਸੀ : ਉਡੀਕ, ਇੱਕ ਪੁਰਾਣਾ ਸ਼ਗਨ ਵਿਹਾਰ, ਜ਼ਮੀਨ ਤੇ ਖਿੱਚੀ ਲਕੀਰ।
ਔਹਰ : ਤਕਲੀਫ਼, ਬਿਮਾਰੀ।
ਔਹਲ ਕੇ : ਛੇਤੀ।
ਔਹਲਣਾ : ਕਿਸੇ ਵੱਲ ਜਾਣਾ।
ਔਗਤ : ਨਾਸ਼, ਭੈੜੀ ਦਸ਼ਾ, ਮੰਦਾ ਹਾਲ।
ਔਘੀ : ਇੱਕ ਲੰਮੀ ਚਾਬੁਕ, ਹਾਥੀ ਜਾਂ ਸ਼ੇਰ ਫੜ੍ਹਨ ਵਾਲ਼ਾ ਟੋਆ, ਕੱਪੜੇ ਦੇ ਸਿਰੇ ਦੀ ਝਾਲਰ।
ਔਜੜੇ : ਕੁਵੇਲੇ, ਬਿਖੜੇ।
ਔਜ਼ਾਰ : ਸੰਦ, ਹਥਿਆਰ।
ਔਝੜ : ਕੁਰਾਹੇ ਪੈਣਾ।
ਔਤ/ਔਤਰਾ : ਬੇਔਲਾਦ।
ਔਧ : ਸ਼ਾਮਤ, ਕੁੜਿੱਕੀ, ਫਸਣਾ, ਮੌਤ ਨੇੜੇ।
ਔਰਾ : ਜ਼ਮੀਨ ਦਾ ਟੋਟਾ।
ਔਰ੍ਹਾ : ਭੈੜੀ ਤੱਕਣੀ।
ਔਲੀਆ : ਮਨ ਦੀ ਗੱਲ ਬੁੱਝ ਕੇ ਦੱਸਣ ਵਾਲਾ, ਭਵਿੱਖ ਬਾਣੀ ਕਰਨ ਵਾਲਾ, ਵਲੀ ਦਾ ਬਹੁ ਵਚਨ।
ਅੰਞਾ : ਹਾਨੀ, ਨੁਕਸਾਨ।
ਅੰਡਜ : ਆਂਡੇ ਤੋਂ ਪੈਦਾ ਹੋਣ ਵਾਲ਼ੇ ਜੀਵ।
ਅਨੰਤ ਚੌਦਸ : ਬਾਦਰੋਂ ਦੇ ਚਾਨਣੇ ਪੱਖ ਦੀ ਚੌਦਸ।
ਅੰਬਰ : ਅਕਾਸ਼।
ਅੰਮਣ ਮੱਤੀ : ਬੇਸ਼ੁਮਾਰ।

Read more
ਲੜੀਵਾਰ ਕਾਲਮ : ਰਾਤਾਂ ਦੀਆਂ ਬਾਤਾਂ
ਲੜੀਵਾਰ ਕਾਲਮ : ਇੱਕ ਕਵਿਤਾ ਇੱਕ ਕਹਾਣੀ
ਲੱਲੂ ਕਰੇ ਵਲੱਲੀਆਂ…