January 19, 2026

ਅਨੁਵਾਦ ਇੱਕ ਖੋਜ ਕਾਰਜ

ਕੰਵਲ ਧਾਲੀਵਾਲ

ਕੋਈ ਸਮਾਂ ਸੀ ਜਦੋਂ ਦੁਨੀਆਂ ਦੇ ਚੁਣਿੰਦੇ ਸਾਹਿਤ ਦੀ ਪੰਜਾਬੀ ਵਿਚ ਝਲਕ ਪੈਂਦੀ ਤਾਂ ਝੱਟ ਆਤਮਸਾਤ ਕਰ ਲੈਂਦੇ ਸਾਂ, ਬਿਨਾਂ ਅਨੁਵਾਦ ਦੇ ਮਿਆਰ ਵੱਲ ਧਿਆਨ ਦਿੱਤੇ। ਵੱਡਾ ਕਾਰਨ ਤਾਂ ਮਿਆਰੀ ਸਾਹਿਤ ਦੀ ਭੁੱਖ ਹੁੰਦਾ ਸੀ ਪਰ ਅਨੁਵਾਦ ਵਿਚ ਵੀ ਅਕਸਰ ਕੋਈ ਗੌਲਣ ਜੋਗਾ ਨੁਕਸ ਨਹੀਂ ਲਗਦਾ ਹੁੰਦਾ ਸੀ। ਸਿਰਫ ਰੂਸੀ ਕਲਾਸਿਕ ਸਾਹਿਤ ਹੀ ਨਹੀਂ, ਬਲਕਿ ਨੈਸ਼ਨਲ ਬੁੱਕ ਟਰੱਸਟ ਵੱਲੋਂ ਕਰਵਾਏ ਭਾਰਤੀ ਭਾਸ਼ਾਵਾਂ ਦੇ ਅਨੁਵਾਦ ਵੀ ਚੰਗੇ ਲੱਗਦੇ ਸਨ। ਸ਼ੈਕਸਪੀਅਰ ਤੇ ਹੋਰ ਅੰਗਰੇਜ਼ੀ ਅਤੇ ਯੂਰਪੀ ਸਾਹਿਤਕਾਰਾਂ ਦੇ ਅਨੁਵਾਦ ਵੀ ਪੜ੍ਹਦੇ ਸਾਂ। ਜਦੋਂ ਤੋਂ ਖ਼ੁਦ ਇਸ ਕੰਮ ਵਿਚ ਹੱਥ ਪਾਇਆ ਤਾਂ ਪਤਾ ਲੱਗਿਆ ਕਿ ਅਨੁਵਾਦ ਸਿਰਫ਼ ਇੱਕ ਭਾਸ਼ਾ ਦਾ ਦੂਜੀ ਭਾਸ਼ਾ ਵਿਚ ਉਲੱਥਾ ਕਰ ਲੈਣ ਦਾ ਕਾਰਜ ਨਹੀਂ ਹੈ, ਬਲਕਿ ਦੋ ਸੱਭਿਆਚਾਰਾਂ ਨੂੰ ਪੂਰੀ ਤਰ੍ਹਾਂ ਸਮਝਣ ਵਾਲ਼ਾ ਮਸਲਾ ਹੁੰਦਾ ਹੈ। ਸੱਤ ਸਮੁੰਦਰ ਪਾਰ ਦੇ ਦੇਸ਼ਾਂ ਦੇ ਸੱਭਿਆਚਾਰਾਂ ਦੀ ਗੱਲ ਤਾ ਦੂਰ, ਆਪਣੇ ਹੀ ਦੇਸ਼ ਦੇ ਦੂਜੇ ਸੂਬਿਆਂ ਵਿੱਚ ਪ੍ਰਫੁੱਲਤ ਹੋਏ ਸੱਭਿਆਚਾਰਾਂ ਵਿਚ ਪ੍ਰਵਾਨ ਚੜ੍ਹੀਆਂ ਜ਼ਬਾਨਾਂ ਦਾ ਤਰਜਮਾ ਕਰਨਾ ਹੋਵੇ ਤਾਂ ਪਤਾ ਲਗਦਾ ਹੈ ਕਿ ਅਸੀਂ ਆਪਣੇ ਹੀ ਮੁਲਕ ਤੋਂ ਕਿੰਨੇ ਅਣਜਾਣ ਹਾਂ। ਇਸ ਲਈ ਮੇਰੇ ਲਈ ਅਨੁਵਾਦ ਅਸਲ ਵਿਚ ਇੱਕ ਵੱਡਾ ਖੋਜ ਕਾਰਜ ਹੁੰਦਾ ਹੈ। ਰਾਹੁਲ ਸਾਂਕ੍ਰਿਤਯਾਯਨ ਦੀ ਹਿੰਦੀ ਸ਼ਬਦਾਵਲੀ ਲਈ ਪੰਜਾਬੀ ਸ਼ਬਦ ਲੱਭਦਿਆਂ ਪਤਾ ਲੱਗਿਆ ਸੀ ਕਿ ਕਿਵੇਂ ਕਿਸੇ ਲਿਖਤ ਵਿਚ ਉਸ ਦੇ ਲਿਖਣ ਸਮੇਂ ਅਤੇ ਸਥਾਨ ਦਾ ਇਤਿਹਾਸ ਦਰਜ ਹੋ ਜਾਂਦਾ ਹੈ ਤੇ ਉਸ ਵਿਚ ਉਨ੍ਹਾਂ ਰੀਤ-ਰਿਵਾਜਾਂ, ਚੀਜ਼ਾਂ-ਵਸਤਾਂ ਦਾ ਜ਼ਿਕਰ ਹੋ ਸਕਦਾ ਹੈ ਜੋ ਮੌਜੂਦਾ ਜ਼ਿੰਦਗੀ ਵਿਚੋਂ ਗਾਇਬ ਹੋ ਚੁੱਕੀਆਂ ਹਨ, ਬਲਕਿ ਜੋ ਅਨੁਵਾਦ ਕੀਤੀ ਜਾ ਰਹੀ ਜ਼ਬਾਨ ਦੇ ਸੱਭਿਆਚਾਰ ਵਿਚ ਕਦੇ ਵਿਚਰੀਆਂ ਹੀ ਨਾ ਹੋਣ।
ਅਨੁਵਾਦ ਨੂੰ ਇਸ ਪੱਧਰ ‘ਤੇ ਗੰਭੀਰਤਾ ਨਾਲ ਲੈਣ ਵਾਲ਼ੇ ਅਨੁਵਾਦਕ ਪਤਾ ਨਹੀਂ ਕਿੰਨੇ ਕੁ ਹਨ, ਪਰ ਪਿਛਲੇ ਕੁਝ ਸਮੇਂ ਤੋਂ ਕੋਈ ਕਿਤਾਬ ਪੰਜਾਬੀ ਵਿਚ ਅਨੁਵਾਦ ਕਰਨ ਵੇਲੇ ਸਿਰਲੇਖ ਉਹੀ ਅੰਗਰੇਜ਼ੀ ਵਾਲ਼ੇ ਰੱਖ ਦੇਣ ਦਾ ਰੁਝਾਨ ਵਧਦਾ ਵੇਖ ਰਿਹਾ ਹਾਂ। ਇਸ ਪਿੱਛੇ ਦੀ ਮਾਨਸਿਕਤਾ ਮੇਰੀ ਨਜ਼ਰ ਵਿਚ ਉਹੀ ਬਸਤੀਵਾਦੀ ਗ਼ੁਲਾਮੀ ਹੈ, ਜਿਸ ਤੋਂ ਨਿਜਾਤ ਹਾਸਲ ਕਰਨ ਲਈ ਅਸੀਂ ਅਣਗਿਣਤ ਕੁਰਬਾਨੀਆਂ ਦਿੱਤੀਆਂ। ਅਜਿਹੇ ਲੇਖਕ ਅਤੇ ਪ੍ਰਕਾਸ਼ਕ ਇਹ ਤੱਕ ਜਾਨਣ ਦੀ ਜ਼ਹਿਮਤ ਨਹੀਂ ਕਰਦੇ ਕਿ ਜਿਹੜੀ ਕਿਤਾਬ ਉਹ ਅੰਗਰੇਜ਼ੀ ਤੋਂ ਅਨੁਵਾਦ/ਪ੍ਰਕਾਸ਼ਤ ਕਰ ਰਹੇ ਹਨ ਕੀ ਉਹ ਮੂਲ ਵੀ ਅੰਗਰੇਜ਼ੀ ਵਿਚ ਸੀ ਜਾਂ ਅੰਗਰੇਜ਼ੀ ਵਿਚ ਅਨੁਵਾਦ ਹੋਈ ਤੋਂ ਹੀ ਉਹ ਅੱਗੇ ਅਨੁਵਾਦ ਕਰ ਰਹੇ ਹਨ। ਕਿਉਂਕਿ ਇਸ ਨਾਲ ਬਹੁਤ ਫਰਕ ਪੈਂਦਾ ਹੈ। ਮੂਲ ਲਿਖਤ ਜੇ ਸਪੇਨੀ, ਰੂਸੀ ਜਾਂ ਜਪਾਨੀ ਆਦਿ ਹੈ ਤਾਂ ਉਨ੍ਹਾਂ ਦਾ ਸੱਭਿਆਚਰ ਹੀ ਅੰਗਰੇਜ਼ੀ ਤੋ ਵੱਖਰਾ ਨਹੀਂ ਹੋਵੇਗਾ, ਬਲਕਿ ਭਾਸ਼ਾ, ਉਚਾਰਨ, ਕਿਰਾਦਰਾਂ ਅਤੇ ਥਾਵਾਂ ਦੇ ਨਾਂ- ਹਰ ਗੱਲ ਵਿਚ ਵਖਰੇਵਾਂ ਹੋਵੇਗਾ।
ਮੇਰੇ ਮੁਰਸ਼ਿਦ ਪ੍ਰੋ. ਲਾਲੀ ਦੀ ਵੱਖ-ਵੱਖ ਵਿਸ਼ਿਆਂ ਵਿਚ ਵਿਦਵਤਾ ‘ਤੇ ਗੱਲ ਕਰਦਿਆਂ ਡਾ. ਗੁਰਨੈਬ ਸਿੰਘ ਹੁਰਾਂ ਨੇ ਉਨ੍ਹਾਂ ਦੇ ਅਨੁਵਾਦ ਪ੍ਰਤੀ ਵਿਚਾਰ ਇਨ੍ਹਾਂ ਸ਼ਬਦਾਂ ਵਿਚ ਬਿਆਨ ਕੀਤੇ ਹਨ: ‘ਲਾਲੀ ਦਾ ਮੱਤ ਹੁੰਦਾ ਕਿ ਅਨੁਵਾਦ ਮੂਲ ਭਾਸ਼ਾ ਤੋਂ ਹੀ ਕੀਤਾ ਗਿਆ ਪ੍ਰਮਾਣਿਕ ਤੇ ਅਸਲ ਦੇ ਨੇੜੇ ਪਹੁੰਚ ਸਕਦਾ ਹੈ। ਸ਼ਬਦ ਦਾ ਸੂਚਨਾ-ਮੂਲਕ ਅਰਥਾਤ ਅਵਧੀ/ਅਰਥ ਹੀ ਸਾਹਿਤ ਨਹੀਂ ਹੁੰਦਾ। ਇਹ ਪੱਧਰ ਹੋਰ ਵਿਸ਼ਿਆਂ ‘ਚ ਤਾਂ ਕੰਮ ਸਾਰ ਸਕਦਾ ਹੈ ਪਰ ਸਾਹਿਤ ਵਿੱਚ ਨਹੀਂ। ਸਾਹਿਤ ਵਿੱਚ ਸ਼ਬਦ ਸਿਰਫ਼ ਸੂਚਨਾ ਜਾਂ ਜਾਣਕਾਰੀ ਤੱਕ ਸੀਮਤ ਨਹੀਂ ਹੁੰਦਾ, ਇਹ ਸੰਬੰਧਿਤ ਭਾਸ਼ਾ ਦੇ ਹਰ ਪੱਖ ਨੂੰ ਆਪਣੇ ਅੰਦਰ ਸਮੋਈ ਬੈਠਾ ਹੁੰਦਾ ਹੈ। ਇਸ ਨੂੰ ਉਠਾਲਣਾ ਸਾਬਤੀ-ਸਬੂਤੀ ਸਮਝਦਾਰੀ ਤੋਂ ਬਿਨਾਂ ਅਸੰਭਵ ਵਰਗੀ ਗੱਲ ਹੁੰਦਾ ਹੈ। ਸੋ, ਅਨੁਵਾਦ ਦੋ ਭਾਸ਼ਾਵਾਂ ਦੇ ਸੂਚਨਾ ਜਾਂ ਜਾਣਕਾਰੀ ਪੱਖ ਤੋਂ ਅਗਾਂਹ, ਰਮਜ਼ਾਂ ਪਛਾਣਨ ਵਾਲੀ ਕਲਾ ਹੈ। ਅਨੁਵਾਦਕ ਨੂੰ ਦੋ ਸਮਾਜਾਂ ਦੇ ਕਣ-ਕਣ ਵਿੱਚ ਰਮ ਜਾਣ ਦੀ ਜਾਂਚ ਹਾਸਲ ਹੋਣੀ ਚਾਹੀਦੀ ਹੈ ਤਾਂ ਹੀ ਅਨੁਵਾਦਤ ਰਚਨਾ ਨਾਲ ਨਿਆਂ ਹੋ ਸਕਦਾ ਹੈ।
ਸੱਭਿਆਚਾਰਕ ਪੱਖ ਨੂੰ ਛੱਡ ਕੇ ਸਿਰਫ ਭਾਸ਼ਾ ਅਤੇ ਉਚਾਰਨ ਦੀ ਗੱਲ ਕਰੀਏ, ਖਾਸ ਤੌਰ ‘ਤੇ ਸਿਰਲੇਖ ਦੇ ਸੰਦਰਭ ਵਿਚ। ਕਿਸੇ ਲਿਖਤ ਦਾ ਮੂਲ ਸਿਰਲੇਖ ਜੇ ਇੱਕ ਸ਼ਬਦ ਜਾਂ ਸ਼ਬਦ-ਸਮੂਹ ਹੈ ਤਾਂ ਉਸ ਦਾ ਅਨੁਵਦ ਹੋਣਾ ਤਾਂ ਲਾਜ਼ਮੀ ਹੈ ਹੀ, (ਬਸ਼ਰਤੇ ਕਿ ਉਹ ਸ਼ਬਦ ਕਿਸੇ ਥਾਂ/ ਕਿਰਦਾਰ ਦਾ ਨਾਂ ਨਾ ਹੋਵੇ, ਜਿਵੇਂ ‘ਅੰਨਾ ਕਾਰੇਨੀਨਾ/’ਯੇਰਮਾ’ ਆਦਿ), ਪਰ ਕਈ ਵਾਰੀ ਇੱਕ ਪੂਰਾ ਵਾਕ ਵੀ ਸਿਰਲੇਖ ਹੋ ਸਕਦਾ ਹੈ, ਜਿਵੇਂ ਈਤਾਲਵੀ ਨਾਟਕਕਾਰ ਲੂਈਜੀ ਪਿਰਾਂਦੇਲੋ ਦਾ ਨਾਟਕ ‘Sei personaggi in cerca ‘autore’ (Six 3haracters in Search of an 1uthor) ਜਿਸ ਦਾ ਪੰਜਾਬੀ ਵਿਚ ਅਨੁਵਾਦ ਕਰਨ ਦੀ ਥਾਂ ਸਿਰਫ ਲਿਪੀਅੰਤਰ ਕਰ ਦੇਣ ਦਾ ਮਤਲਬ ਹੋਵੇਗਾ ਗੁਰਮੁਖੀ ਵਿਚ ਅੰਗਰੇਜ਼ੀ ਲਿਖਣਾ।
ਵਿਆਕਰਨ ਕਿਸੇ ਵੀ ਭਾਸ਼ਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਤੇ ਵਿਅਕਾਰਨ ਦੀਆਂ ਖਾਸੀਅਤਾਂ ਕਿਸੇ ਭਾਸ਼ਾ ਦੀ ਬਣਤਰੀ ਪਛਾਣ ਬਣਾਉਂਦੀਆਂ ਹਨ। ਅੰਗਰੇਜ਼ੀ ਅਤੇ ਪੰਜਾਬੀ ਦੀ ਵਿਆਕਰਨ ਵਿਚ ਹੋਰ ਬਹੁਤ ਸਾਰੇ ਵਖਰੇਵਿਆਂ ਤੋਂ ਇਲਾਵਾ ਇੱਕ ਖਾਸ ਨੁਕਤਾ ਹੈ ਆਰਟੀਕਲਾਂ ਦੀ ਹੋਂਦ ਜਾਂ ਅਣਹੋਂਦ। ਅੰਗਰੇਜ਼ੀ ਵਿਚ a/an ਅਤੇ the ਦੋ ਅਰਟੀਕਲ ਹਨ। ਇਨ੍ਹਾਂ ਲਈ ਪੰਜਾਬੀ ਵਿਆਕਰਨ ਵਿਚ ਕੋਈ ਥਾਂ ਨਹੀਂ, ਹੋਰ ਵੀ ਭਾਸ਼ਾਵਾਂ ਹਨ ਜਿੱਥੇ ਇਹ ਮੌਜੂਦ ਹਨ- ਜਿਵੇਂ ਫਰਾਂਸੀਸੀ, ਸਪੇਨੀ, ਅਰਬੀ ਆਦਿ, ਜਾਂ ਇਹ ਨਦਾਰਦ ਹਨ ਜਿਵੇਂ ਹਿੰਦੀ, ਰੂਸੀ ਅਦਿ। ਕਿਸੇ ਵੀ ਅੰਗਰੇਜ਼ੀ ਲਿਖਤ ਜਾਂ ਅੰਗਰੇਜ਼ੀ ਅਨੁਵਾਦ ਦੇ ਸਿਰਲੇਖ ਵਿਚ ਇਹ ਆਰਟੀਕਲ ਮੌਜੂਦ ਹੋ ਸਕਦੇ ਹਨ ਜਿਵੇਂ ਮੂਲ ਯੂਨਾਨੀ ਲਿਖਤ ਦਾ ਅੰਗਰੇਜ਼ੀ ਅਨੁਵਾਦਤ ਸਿਰਲੇਖ – ‘Zorba the 7reek’. ਯੂਨਾਨੀ ਵਿਚ ਇਹ ਸਿਰਲੇਖ ‘2iog Ku “oÂureਭa tou 1Âਨn Zopulਠ’ (Life and “imes of 1lexi Zorba) ਹੈ, ਜਿਸ ਦਾ ਸ਼ਾਬਦਿਕ ਅਨੁਵਾਦ ‘ਅਲੈਕਸੀ ਜ਼ੋਰਬਾ ਦੀ ਜ਼ਿੰਦਗੀ ਅਤੇ ਸਮਾਂ ਬਣਦਾ ਹੈ। ਇਸ ਨੂੰ ਜੇ ਅੰਗਰੇਜ਼ੀ ਵਾਲਿਆਂ ਨੇ ਆਪਣੀ ਭਾਸ਼ਾ ਮੁਤਾਬਕ ਅਨੁਵਾਦ ਕੀਤਾ ਤਾਂ ਕੀ ਅਸੀਂ ਨਹੀਂ ਕਰ ਸਕਦੇ ਸੀ? ਬਲਕਿ ਸਾਡੇ ਵਾਲਿਆਂ ਨੇ ਅੰਗਰੇਜ਼ੀ ਵਾਲ਼ਾ ਹੀ ਚੇਪ ਦਿੱਤਾ – ‘ਜ਼ੋਰਬਾ ਦ ਗ੍ਰੀਕ !
ਪੰਜਾਬੀ ਵਿਚ ਇਹ ਵਿਆਕਰਨੀ ਤੱਤ- ਆਰਟੀਕਲ ਨਾ ਹੋਣ ਦਾ ਸਿੱਧਾ-ਸਿੱਧਾ ਅਰਥ ਹੈ ਸਾਡੀ ਜ਼ਬਾਨ ਵਿਚ ਪ੍ਰਗਟਾਅ ਲਈ ਅਜਿਹੇ ਤੱਤਾਂ ਦੀ ਲੋੜ ਨਹੀਂ ਇਸ ਲਈ ਨਾ ਇਨ੍ਹਾਂ ਦਾ ਕੋਈ ਬਦਲ ਹੋ ਸਕਦਾ ਹੈ ਨਾ ਹੀ ਸਮਾਨਅਰਥਕ ਸ਼ਬਦ। ਫਿਰ ਜਿਹੜੇ ਅਨੁਵਾਦਕ ਸਿਰਲੇਖ ਦਾ ਅਨੁਵਾਦ ਨਾ ਕਰ ਕੇ ਅੰਗਰੇਜ਼ੀ ਸਿਰਲੇਖ ਵਿਚ ਆਏ ਅਜਿਹੇ ਅਰਟੀਕਲਾਂ ਨੂੰ ਉਵੇਂ ਦੀ ਤਿਵੇਂ ਗੁਰਮੁਖੀ ਵਿਚ ‘ਦ/ਦੀ/ਦਾ ਲਿਖਣ ਦੀ ਹਿਮਾਕਤ ਕਰ ਰਹੇ ਹਨ, ਕੀ ਉਹ ਦੱਸ ਸਕਦੇ ਹਨ ਇੱਕ ਸਧਾਰਨ ਪੰਜਾਬੀ ਪਾਠਕ ਲਈ ਉਹ ਇਨ੍ਹਾਂ ਤੱਤਾਂ ਦੀ ਵਿਆਖਿਆ ਪੰਜਾਬੀ ਵਿਚ ਕਿਵੇਂ ਕਰਨਗੇ? ਜਾਂ ਫਿਰ ਉਹ ਆਪਣੀ ਅੰਗਰੇਜ਼ੀ ਦੀ ਜਾਣਕਾਰੀ ਦਾ ਵਖਾਵਾ ਕਰ ਰਹੇ ਹਨ? ਅਜਿਹਾ ਹੈ ਤਾਂ ਜ਼ਰਾ ਅੰਗਰੇਜ਼ੀ ਵਿਚ ਹੀ ਕੋਈ ਸਾਹਿਤ ਰਚ ਕੇ ਵਿਖਾਓ, ਵੇਖੀਏ ਤੁਹਾਡੀ ਵਿਦਵਤਾ! ਹੁਣੇ ਜਿਹੇ ਇੱਕ ਨਾਵਲ ਦਾ ਸਿਰਲੇਖ ਨਜ਼ਰ ਪਿਆ ‘ਫੋੜਾ’ ਜਿਸ ਦੇ ਹੇਠਾਂ ‘ਦ ਕੈਂਸਰ’ ਲਿਖਿਆ ਹੋਇਆ ਸੀ। ਪਤਾ ਨਹੀਂ ਇਹ ਕਿਸੇ ਅੰਗਰੇਜ਼ੀ ਲਿਖਤ ਦਾ ਅਨੁਵਾਦ ਸੀ ਜਾਂ ਸਿਰਲੇਖ ਦਾ ਅੰਗਰੇਜ਼ੀ ਤਰਜਮਾ ਕਰਨ ਦੀ ਫੂਹੜ ਜਿਹੀ ਕੋਸ਼ਿਸ਼ ਸੀ। ਜੇ ਤਰਜਮਾ ਵੀ ਹੁੰਦਾ ਪਹਿਲੀ ਗੱਲ ਤਾਂ ਦੋ ਭਾਸ਼ਾਵਾਂ ਵਿਚ ਸਿਰਲੇਖ ਲਿਖਣ ਦੀ ਕੋਈ ਤੁੱਕ ਨਹੀਂ ਬਣਦੀ ਜੇ ਕਰ ਵੀ ਲਿਆ ਸੀ ਤਾਂ ਸਿਰਫ ‘ਕੈਂਸਰ’ ਲਿਖਿਆ ਜਾ ਸਕਦਾ ਸੀ।
ਪਿੱਛੇ ਜਿਹੇ ਇੱਕ ‘ਪੰਜਾਬੀ ਸਿਰਲੇਖ ਨਜ਼ਰੀ ਪਿਆ ‘ਦਾ ਰੀਅਲ ਰੀਜਨ ਵਾਏ ਲੇਜੇਂਡ ਡਾਇਡ’! ਯਕੀਨ ਮੰਨੋ ਇਹੀ ਸ਼ਬਦਜੋੜ ਹਨ ਇਸ ਪੰਜਾਬੀ ਸਿਰਲੇਖ ਦੇ। ਮਤਲਬ ਕਿ ਹੱਦ ਹੋਈ ਪਈ ਹੈ ! ਇਹ ਸਿਲਸਿਲਾ ਹਿੰਦੀ ਫਿਲਮਾਂ ਦੇ ਨਾਵਾਂ ਤੋਂ ਸ਼ੁਰੂ ਹੋਇਆ ਸੀ, ਜਿੱਥੇ ਹੁਣ ਪਤਾ ਹੀ ਨਹੀਂ ਲਗਦਾ ਕਿ ਫਿਲਮ ਅੰਗਰੇਜ਼ੀ ਹੈ ਜਾਂ ਹਿੰਦੀ ਜਾਂ ਸ਼ਾਇਦ ਦੋਵੇਂ ਨਹੀਂ! ਅਸਲ ਵਿਚ ਤਾਂ ਦੋਵੇਂ ਨਹੀਂ, ਕਿਉਂਕਿ ਹੁਣ ਭਾਰਤੀ ਨੌਜਵਾਨ ਪੀੜ੍ਹੀ ਵਿਚ ਇਹ ਕਾਬਲੀਅਤ ਨਹੀਂ ਬਚੀ ਕਿ ਕਿਸੇ ਇੱਕ ਜ਼ਬਾਨ ਵਿਚ ਮਹਾਰਤ ਸਾਬਿਤ ਕਰ ਸਕਣ- ਮਿਲਗੋਬੇ ਵਿਚ ਹੀ ਮੁਹਾਰਤ ਹੈ ਤੇ ਉਹੀ ਫਿਲਮਾਂ ਤੇ ਸਾਹਿਤ ਵਿਚ ਵੇਖਿਆ ਜਾ ਸਕਦਾ ਹੈ।
ਉਤੋਂ ਸਿਤਮਗਿਰੀ ਇਹ ਕਿ ਅਜਿਹੇ ਅਨੁਵਾਦਕ/ਪ੍ਰਕਾਸ਼ਕ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਵਚਨਬੱਧ ਗਰਦਾਨਦੇ ਹਨ। ਅਜਿਹੇ ਕਾਰਿਆਂ ਨਾਲੋਂ ਤਾਂ ਬਿਹਤਰ ਹੈ ਕਿਸੇ ਹੋਰ ਧੰਦੇ ਵਿਚ ਲੱਗ ਜਾਣ ਤਾਂ ਕਿ ਮਾਂ ਬੋਲੀ ਦਾ ਬਚਾਅ ਹੋ ਸਕੇ। ਹੁਣ ਜੇ ਉਚਾਰਨ ਵੱਲ ਆਈਏ, ਇਹ ਮਸਲਾ ਵੀ ਵਿਅਕਾਰਨ ਜਿੰਨਾ ਹੀ ਮਹੱਤਵਪੂਰਨ ਹੈ। ਜਿਹੜੇ ਅਨੁਵਾਦਕ ਸਿਰਲੇਖ ਜਾਂ ਹੋਰ ਨਾਵਾਂ ਨੂੰ ਅਨੁਵਾਦ ਕਰਕੇ ਲਿਖਣ ਦੀ ਸਿਆਣਪ ਕਰਦੇ ਹਨ ਪਰ ਮੂਲ ਸੱਭਿਆਚਾਰ ਦਾ ਸਰਸਰੀ ਅਧਿਐਨ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਉਹ ਵੀ ਅਨੁਵਾਦ ਨਾਲ ਨਿਆਂ ਨਹੀਂ ਕਰ ਰਹੇ। ਇਸ ਵਿਸ਼ੇ ‘ਤੇ ਬਹੁਤ ਪਹਿਲਾਂ ਜਦੋਂ ਰਸਾਲਾ ‘ਹੁਣ’ ਨਵਾਂ-ਨਵਾਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਸੀ ਉਸ ਵਿਚ ਹਰਪਾਲ ਸਿੰਘ ਪੰਨੂ ਸਾਹਿਬ ਦਾ ਰੂਸੀ ਕ੍ਰਾਂਤੀਕਾਰੀ ਆਗੂ ਤ੍ਰੋਤਸਕੀ ਦੀ ਜ਼ਿੰਦਗੀ ਚਿਤਰਤਾ ਬਹੁਤ ਵਧੀਆ ਲੇਖ ਛਪਿਆ ਸੀ ਪਰ ਜਦੋਂ ਉਸ ਵਿਚ ਉਚਾਰਨ ਦੀਆਂ ਗ਼ਲਤੀਆਂ ਵੇਖੀਆਂ ਤਾਂ ਮੈਥੋਂ ਰਿਹਾ ਨਹੀਂ ਗਿਆ ਤੇ ਮੈਂ ‘ਹੁਣ’ ਦੇ ਬਾਨੀ ਸੰਪਾਦਕ ਸ਼੍ਰੀ ਅਵਤਾਰ ਜੰਡਿਆਲਵੀ ਨੂੰ ਇਸ ਸੰਬੰਧ ਵਿਚ ਚਿੱਠੀ ਲਿਖ ਦਿੱਤੀ, ਜੋ ਉਨ੍ਹਾਂ ਨੇ ਅਗਲੇ ਅੰਕ ਵਿਚ ਛਾਪੀ ਵੀ। ਉਸੇ ਚਿੱਠੀ ਦੇ ਮੁੱਖ ਅੰਸ਼ ਹੇਠ ਲਿਖੇ ਹਨ :
‘ਮੈ ਇਹ ਚਿੱਠੀ ਖਾਸ ਤੌਰ ‘ਤੇ ਇਸ ਲੇਖ ਵਿਚਲੇ ਰੂਸੀ ਨਾਂਵਾਂ ਦੇ ਉਚਾਰਨ ਸੰਬੰਧੀ ਲਿਖ ਰਿਹਾ ਹਾਂ। ਇਸ ਲੇਖ ਦਾ ਨਾਇਕ ਭਾਵੇਂ ਇੱਕ ਯਹੂਦੀ ਹੈ ਪਰ ਉਹ ਰੂਸੀ ਯਹੂਦੀ ਹੈ ਤੇ ਰੂਸੀ ਵਿਚ ਉਸਦਾ ਨਾਮ ‘ਲੇਵ ਦਾਵੀਦੋਵਿਚ ਤ੍ਰਿਤਸਕੀ’ ਜਾਂ ‘ਬਰੋਨਸਤੀਨ’ ਲਿਖਿਆ ਜਾਣਾ ਚਾਹੀਦਾ ਹੈ। ‘ਲੇਵ ਨੂੰ ‘ਲਿਓ’ (Leo) ਵੀ ਲਿਖੇ ਜਾਣ ਦੀ ਪ੍ਰਥਾ ਹੈ ਜਿਵੇਂ ਲਿਓ ਤਾਲਸਤਾਇ। ਪਰ ਅਸਲ ਯਹੂਦੀ ਨਾਮ ਲਿਓਨ (Leon) ਹੈ ਜਿਸ ਤਰ੍ਹਾਂ ਕਿ ਸ੍ਰੋਤਸਕੀ ਦੀ ਕਬਰ ‘ਤੇ ਲੱਗੇ ਪੱਥਰ ਤੇ ਉੱਕਰਿਆ ਹੋਇਆ ਹੈ।
ਤਸਕੀ ਨੂੰ ਟ੍ਰਾਟਸਕੀ ਲਿਖਣਾ ਗੁਰਮੁਖੀ ਲਿੱਪੀ ਤੇ ਪੰਜਾਬੀ ਜ਼ੁਬਾਨ ਦੀ ਵਿਦੇਸ਼ੀ ਨਾਮ ਅਤੇ ਸ਼ਬਦ ‘ਉਚਾਰਨ ਮੁਤਾਬਿਕ ਲਿਖ ਸਕਣ ਦੀ ਸਮਰੱਥਾ ਦੀ ਕੋਤਾਹੀ ਕਰਨਾ ਹੈ। ਮੇਰੇ ਵਿਚਾਰ ਵਿਚ ਇਸ ਦਾ ਕਾਰਨ ‘ਟ੍ਰਾਟਸਕੀ’ ਪ੍ਰਚਲਤ ਹੋਣਾ ਨਹੀਂ ਹੈ, ਬਲਕਿ ਮਸਲਾ ਹੈ ਅੰਗਰੇਜ਼ੀ ਦੇ ਕੌੜੇ ਪ੍ਰਭਾਵ ਦਾ। ਅਸੀਂ ਸਾਰੇ ਵਿਦੇਸ਼ੀ ਨਾਮ ਅੰਗਰੇਜ਼ੀ ਬੋਲੀ ਤੇ ਰੋਮਨ ਲਿੱਪੀ ਤੋ ਲੈਦੇ ਹਾਂ ਜਿਸ ਦੇ ਝੁੱਗੇ ਵਿਚ ਅੱਖਰ ਤੇ ਅਵਾਜ਼ਾਂ ਦੀ ਕੁੱਲ ਗਿਣਤੀ 26 ਹੈ, ਜਦੋਂ ਕਿ ਸਾਡੇ ਕੋਲ਼ 35 ਅੱਖਰ ਹਨ ਤੇ ਲਗਾਂ-ਮਾਤ੍ਰਾਵਾਂ ਵੱਖਰੀਆਂ।ਰੂਸੀ ਵਿਚ 33 ਅੱਖਰ ਹਨ। ਇਸ ਲਈ ਅੰਗਰੇਜ਼ ਕੋਲ ਤਾਂ ਕੋਈ ਚਾਰਾ ਹੀ ਨਹੀਂ ਸਿਵਾਇ ਇਸ ਦੇ ਕਿ ਵੱਧ ਤੋਂ ਵੱਧ ਠੀਕ ਲਿਖਣ ਦੀ ਕੋਸ਼ਿਸ਼ ਹੀ ਕਰ ਸਕੇ ਪਰ ਪੂਰਾ ਠੀਕ ਕਦੇ ਵੀ ਨਾ ਲਿਖ ਸਕੇ। ਅੰਗਰੇਜ਼ ‘ਟ ਅਤੇ ‘ਤ’ ਦੋਨਾਂ ਦਾ ਹੀ ਕੰਮ ਇੱਕੋ ਅੱਖਰ ‘“’ ਨਾਲ ਚਲਾਉਂਦਾ ਹੈ ਤੇ ਇਸੇ ਤਰਾਂ ‘ਡ’ ਅਤੇ ‘ਦ’ ਵਿਚ ਵੀ ਕੋਈ ਫਰਕ ਨਹੀਂ ਕਰ ਸਕਦਾ ਤੇ ਸਿਰਫ ‘4’ ਹੀ ਲਿਖ ਸਕਦਾ ਹੈ। ਇਸ ਦੇ ਉਲਟ ਰੂਸੀਆਂ ਕੋਲ਼ ‘ਟ’ ਅਤੇ ‘ਡ’ ਹੈ ਹੀ ਨਹੀਂ। ਉਨ੍ਹਾਂ ਦੇ ‘“’ ਅਤੇ ‘4’ ਹਮੇਸ਼ਾਂ ‘ਤ’ ਅਤੇ ‘ਦ’ ਹੀ ਹੁੰਦੇ ਹਨ। ਜਦ ਕਿ ਪੰਜਾਬੀ ਕੋਲ਼ ਇਹ ਦੋਨੋ ਸੰਭਾਵਨਾਵਾਂ ਮੌਜੂਦ ਹਨ।
ਇਸ ਦੇ ਨਾਲ਼ ਨਾਲ਼ ਜ਼ਿਕਰ ਕਰਨਾ ਚਾਹਵਾਂਗਾ ਕਿ ਰੂਸੀ ਜ਼ੁਬਾਨ ਵਿਚ ਇਨਸਾਨੀ ਨਾਵਾਂ ਦੀ ਬਾ-ਕਾਇਦਾ ਵਿਆਕਰਨ ਹੈ। ਪੰਨੂ ਜੀ ਨੇ ਸ੍ਰੋਤਸਕੀ ਦੇ ਪਰਵਾਰ ਬਾਰੇ ਲਿਖਦਿਆਂ ਜ਼ਿਕਰ ਕੀਤਾ ਹੈ ‘ਟ੍ਰਾਟਸਕੀ ਦਾ ਪਿਤਾ ਡੇਵਿਡ ਬਰਾਨਸਟੀਨ…..ਸੀ… ਪਰ ਅਗਲੇ ਵਾਕ ਵਿਚ ਲਿਖਦੇ ਹਨ ’26 ਅਕਤੂਬਰ 1879 ਨੂੰ ਟ੍ਰਾਟਸਕੀ ਦਾ ਜਨਮ ਹੋਇਆ ਤੇ ਪਰਵਾਰਕ ਨਾਮ ਲਿਉ ਦੈਵਿਦੋਵਿਚ ਰਖਿਆ ਗਿਆ।ਇਕ ਜਗਹ ਤੇ ਡੇਵਿਡ’ ਤੇ ਦੂਸਰੀ ਜਗਹ ਦੈਵੀਦੋਵਿਚ. : ਇਹ ਸਵੈ-ਵਿਰੋਧੀ ਉਚਾਰਨ ਹੈ ਕਿਉਂਕਿ ਦਾਵੀਦ (4avid) ਅਤੇ ਦਾਵੀਦੋਵਿਚ (4avidovich) ਸ਼ਬਦਾਂ ਦੀ ਜੜ੍ਹ ਇਕੋ ਹੀ ਹੈ। ਦਾਵੀਦ ਤੋਂ ਹੀ ਦਾਵੀਦੋਵਿਚ ਬਣਦਾ ਹੈ ਜਿਸਦਾ ਮਤਲਬ ਹੈ ‘ਸਪੁਤਰ ਦਾਵੀਦ’। ਜਦੋਂ ਕਿਸੇ ਵੀ ਮਰਦਾਨਾ ਰੂਸੀ ਨਾਮ ਦੇ ਨਾਲ਼ ”ਵਿਚ” ਲਗ ਜਾਂਦਾ ਹੈ ਤਾਂ ਇਸਦਾ ਅਰਥ ਹੋ ਜਾਂਦਾ ਹੈ ‘ਫਲਾਣੇ ਦਾ ਮੁੰਡਾ’। ਨਾਮ ਦਾ ਤੀਸਰਾ ਹਿੱਸਾ ਗੋਤ ਦਰਸਾਉਂਦਾ ਹੈ ਤੇ ਪਹਿਲਾ ਹਿੱਸਾ ਉਹ ਨਾਮ ਹੈ ਜੋ ਘਰਦੇ ਚੁਣਦੇ ਹਨ। ਜਿਵੇਂ ਤਸਕੀ ਲਈ ‘ਲਿਓਨ’। ਇਸੇ ਤਰਾਂ ਕੁੜੀਆਂ ਦੇ ਨਾਮ ਨਾਲ਼ ”ਵਿਚ’ ਦੀ ਜਗਹ ‘ਪਿਤਾ ਦਾ ਨਾਮ+ – ਵਨਾ“ ਲਿਖਿਆ ਜਾਂਦਾ ਹੈ ਜੋ ਉਨ੍ਹਾਂ ਦੇ ਨਾਮ ਦਾ ਦੂਸਰਾ ਹਿੱਸਾ ਬਣਦਾ ਹੈ। ਰੂਸੀ ਸਭਿਆਚਾਰ ਅਨੁਸਾਰ ਜਦੋਂ ਕਿਸੇ ਨੂੰ ਇੱਜ਼ਤ ਨਾਲ਼ ਸੰਬੋਧਨ ਕਰਨਾ ਹੋਵੇ ਤਾਂ ਨਾਮ ਦਾ ਦੂਸਰਾ ਹਿੱਸਾ ਜ਼ਰੂਰ ਬੋਲਿਆ ਜਾਂਦਾ।
ਇਸੇ ਤਰ੍ਹਾਂ ਹੋਰ ਵੀ ਕਈ ਨਾਂਵਾਂ ਦੇ ਲ਼ਿਖਣ-ਢੰਗ ਇਸ ਲੇਖ ਵਿਚ ਅਤਿ ਸਵਾਦੀ ਦਾਲ਼ ਵਿਚ ਕੋੜਕੂਆਂ ਦੀ ਤਰ੍ਹਾਂ ਰੜਕਦੇ ਮਹਿਸੂਸ ਹੁੰਦੇ ਹਨ। ਜਿਵੇਂ ਅਲੈਕਸਾਂਦਰ ਦੀ ਥਾਂ ਅਲੈਗਜਾਂਡਰ, ਦੂਮਾ ਦੀ ਥਾਂ ਡੂਮਾ ਆਦਿ। ਅਪਣੇ ਵਿਸ਼ੇ ਵਿਚ ਖੋਜ ਦੇ ਮਾਹਿਰ ਹੋਣ ਦੇ ਬਾਵਜੂਦ ਲੇਖਕ ਨੇ ਪ੍ਰੋਤਸਕੀ ਦੇ ਬੇਟੇ ਸੇਰਗੇਈ (Sergei) ਨੂੰ ਸਰਜੀ ਲਿਖਿਆ ਹੈ, ਜੋ ਬਹੁਤ ਹੀ ਅੱਖਰਦਾ ਹੈ, ਕਿਉਂਕਿ ਅਜੇਹਾ ਕੋਈ ਨਾਮ ਰੂਸੀ ਵਿਚ ਨਹੀਂ ਹੁੰਦਾ।
‘ਪ੍ਰਚਲਤ ਨਾਮ ਹੋਰ ਵੀ ਬਹੁਤ ਹਨ। ਪਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਦੇ ਗਲਤ ਪ੍ਰਚਲਣ ਨੂੰ ‘ਹੁਣ’ ਵਰਗੇ ਮਜ਼ਬੂਤ ਮੰਚ ‘ਤੇ ਸੋਧਿਆ ਜਾ ਸਕਦਾ ਹੈ। ਜਿਵੇਂ ‘ਜ਼ਾਰ’ (c੍ਰar) ਅਸਲ ਵਿਚ ‘ਤਸਾਰ (apb) ਹੁੰਦਾ ਹੈ ਜੋ ਦੇਵਨਾਗਰੀ ਲਿੱਪੀ ਵਿਚ (ਰਸਦ) ਤਾਂ ਇੰਨ-ਬਿੰਨ ਲਿਖਿਆ ਜਾ ਸਕਦਾ ਹੈ। ਇਸੇ ਤਰਾਂ ਸਟਾਲਿਨ ਨੂੰ ਸਤਾਲੀਨ ਅਤੇ ਲੈਨਿਨ ਨੂੰ ਲੇਨੀਨ ਲਿਖਿਆ ਜਾਵੇ ਤਾਂ ਪੜ੍ਹਨ ਲਗਿਆਂ ਠੀਕ ਰੂਸੀ ਉਚਾਰਨ ਸੰਭਵ ਹੋਵੇਗਾ। ਇਹ ਗੁਰਮੁਖੀ ਦੀ ਹੀ ਨਹੀਂ ਬਲਕਿ ਬ੍ਰਾਹਮੀ ਅਧਾਰਤ ਸਾਰੀਆਂ ਲਿੱਪੀਆਂ ਦੀ ਹੀ ਗੌਰਵਮਈ ਕਾਬਲੀਅਤ ਹੈ ਜਿਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। -ਕੰਵਲ ਧਾਲੀਵਾਲ, ਲੰਡਨ (2006)।
ਫਿਰ ਅਨੁਵਾਦ ਕਰਦਿਆਂ ਸਿਰਲੇਖ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਇੱਕ ਵੱਖਰਾ ਵਿਸ਼ਾ ਹੈ। ਇਹ ਕਈ ਵਾਰੀ ਠੀਕ ਲਗਦਾ ਹੈ ਜੋ ਅਕਸਰ ਭਾਸ਼ਾਈ ਮਜਬੂਰੀ ਦਾ ਸਿੱਟਾ ਹੁੰਦਾ ਹੈ ਤੇ ਕਈ ਵਾਰ ਅਨੁਵਾਦਕ ਦੀ ਮੱਲੋਜੋਰੀ। ਮੀਖਾਈਲ ਸ਼ੋਲੋਖਵ ਦੇ ਮਸ਼ਹੂਰ ਰੂਸੀ ਨਾਵਲ ਦਾ ਪੰਜਾਬੀ ਅਨੁਵਾਦ ‘ਤੇ ਡਾਨ ਵਹਿੰਦਾ ਰਿਹਾ” ਦੇ ਨਾਂ ਹੇਠ ਛਪਿਆ ਤੇ ਮਸ਼ਹੂਰ ਹੋਇਆ। ਮੈਨੂੰ ਨਹੀਂ ਪਤਾ ਇਸ ਦਾ ਇਹ ਸਿਰਲੇਖ ਕਿਸ ਨੇ ਸੁਝਾਇਆ ਹੋਵੇਗਾ। ਇਸ ਦੇ ਮੂਲ ਰੂਸੀ ਨਾਂ ‘ਤੀਖੀਈ ਦੋਨ’ ਦਾ ਸ਼ਾਬਦਿਕ ਅਰਥ ਹੈ ‘ਸ਼ਾਂਤ ਦੋਨ’। ਮੈਨੂੰ ਲਗਦਾ ਇਸ ਨੂੰ ਸ਼ਾਇਦ ਅੰਗਰੇਜ਼ੀ ਦੇ ਪ੍ਰਭਾਵ ਹੇਠ ਅਨੁਵਾਦ ਕੀਤਾ ਗਿਆ, ਕਿਉਂਕਿ ਅੰਗਰੇਜ਼ੀ ਅਨੁਵਾਦ ਦਾ ਸਿਰਲੇਖ ਹੈ – ‘1nd Quiet 6lows the 4on’.
ਸਪੇਨੀ ਲੇਖਕ ਗਾਰਸ਼ੀਆ ਲੋਰਕਾ ਦੇ ਸੰਸਾਰ ਪ੍ਰਸਿੱਧ ਨਾਟਕ ‘2odas de Sangre’ ਦਾ ਅੰਗਰੇਜ਼ੀ ਅਨੁਵਾਦ ‘2lood Wedding’ ਸਿੱਧਾ ਸ਼ਾਬਦਿਕ ਅਨੁਵਾਦ ਹੈ ਤੇ ਢੁਕਵਾਂ ਵੀ। ਜੇ ਪੰਜਾਬੀ ਵਿਚ ਵੀ ਇਸ ਦਾ ਸਿੱਧਾ ਤਰਜਮਾ ਹੋਵੇ ਤਾਂ ‘ਖੂਨੀ ਵਿਆਹ ਹੋਵੇਗਾ ਪਰ ਸੂਰਜੀਤ ਪਾਤਰ ਹੁਰਾਂ ਨੇ ਇਸ ਦੇ ਪੰਜਾਬੀ ਤਰਜਮੇ ਦਾ ਸਿਰਲੇਖ ‘ਅੱਗ ਦੇ ਕਲੀਰੇ’ ਰੱਖਿਆ। ਇਹ ਪੰਜਾਬੀ ਸਭਿਆਚਾਰ ਦੇ ਮੁਤਾਬਕ ਵਧੇਰੇ ਢੁੱਕਵਾਂ ਹੋ ਸਕਦਾ ਹੈ।
ਅਰੁਨਧੰਤੀ ਰਾਇ ਦੇ ਨਾਵਲ ‘“he Ministry of ”tmost 8appiness’ ਦਾ ਅਨੁਵਾਦ ਦਲਜੀਤ ਅਮੀ ਨੇ ਕੀਤਾ ਜਿਸ ਦਾ ਸਿਰਲੇਖ ‘ਦਰਬਾਰ-ਏ-ਖੁਸ਼ੀਆਂ ਅਸਲ ਸਿਰਲੇਖ ਨਾਲ ਬੜਾ ਹੀ ਢੁਕਵਾਂ ਮੇਲ ਹੈ। ਅਜਿਹੇ ਸਿਰਲੇਖ ਦਾ ਬਦਲ ਲੱਭਣ ਦਾ ਕੰਮ ਅਮੀ ਵਰਗਾ ਕਾਬਿਲ ਅਨੁਵਾਦਕ ਹੀ ਕਰ ਸਕਦਾ ਹੈ।
ਜਦੋਂ ਮੈਂ ਪ੍ਰੋ. ਇਸ਼ਤਿਆਕ ਅਹਿਮਦ ਹੋਰਾਂ ਦੀ ਮਸ਼ਹੂਰ ਅੰਗਰੇਜ਼ੀ ਕਿਤਾਬ ‘“he Punjab 2loodied, Portioned and 3leansed ਦੇ ਤਰਜਮੇ ਦੀ ਜ਼ਿੰਮੇਵਾਰੀ ਲਈ ਤਾਂ ਇਸ ਦੇ ਸਿਰਲੇਖ ਦਾ ਅਨੁਵਾਦ ਮੇਰੇ ਲਈ ਚਣੌਤੀ ਸੀ। ਖਾਸ ਤੌਰ ‘ਤੇ ਜਦੋਂ ਕਿ ਇਸੇ ਕਿਤਾਬ ਦਾ ਅਨੁਵਾਦ ਉਰਦੂ ਅਤੇ ਹਿੰਦੀ ਵਿਚ ਹੋ ਚੁੱਕਿਆ ਸੀ ਤੇ ਉਰਦੂ ਵਾਲਿਆਂ ਨੇ ਇਸ ਦਾ ਸਿਰਲੇਖ ‘ਏਕ ਅਲਮੀਆ ਹਜ਼ਾਰ ਦਾਸਤਾਨੋਂ ਰੱਖਿਆ ਤੇ ਹਿੰਦੀ ਵਾਲਿਆਂ ਨੇ ਉਸੇ ਰਾਹ ਤੁਰਦਿਆਂ ਇਸ ਨੂੰ ‘ਭਾਸ਼ਟੀ ਦ ਵਾਸਿਧਾ’ ਕਰ ਦਿੱਤਾ। ਪਰ ਜਿਵੇਂ ਮੇਰੀ ਆਦਤ ਹੈ, ਮੈਂ ਹਮੇਸ਼ਾ ਮੂਲ ਲਿਖਤ ਵੱਲ ਧਿਆਨ ਦਿੰਦਾ ਹਾਂ ਨਾ ਕਿ ਕਿਸੇ ਹੋਰ ਭਾਸ਼ਾ ਵਿਚ ਹੋ ਚੁੱਕੇ ਅਨੁਵਾਦ ਵੱਲ। ਜੇ’ਇਕ ਤਰਾਸਦੀ ਹਜ਼ਾਰ ਕਥਾਵਾਂ’ ਵੀ ਕਰ ਦਿੰਦਾ ਤਾਂ ਇੱਕ ਤਾਂ ਇਹ ਮੱਖੀ ‘ਤੇ ਮੱਖੀ ਮਾਰਨ ਵਾਲੀ ਗੱਲ ਹੁੰਦੀ, ਦੂਜਾ ਮੂਲ ਸਿਰਲੇਖ ਦੀ ਆਤਮਾ ਫੜ ਸਕਣ ਦੀ ਕੋਸ਼ਿਸ਼ ਤੋਂ ਵਾਂਝਾ ਹੋ ਜਾਂਦਾ। ਬਹੁਤ ਮਗ਼ਜ਼ਪਚੀ ਤੋਂ ਬਾਅਦ ਜੋ ਸਿਰਲੇਖ ਜਚਿਆ ਉਹ ਸੀ- ‘ਲਹੂ-ਲੁਹਾਣ, ਵੰਡਿਆ, ਵੱਢਿਆ-ਟੁੱਕਿਆ ਪੰਜਾਬ’।
ਮੇਰੀ ਸਲਾਹ ਹੈ ਤੇ ਗ਼ੁਜ਼ਾਰਿਸ਼ ਵੀ ਕਿ ਜਦੋਂ ਵੀ ਕੋਈ ਅਨੁਵਾਦਕ ਕਿਸੇ ਲਿਖਤ ਨੂੰ ਅਨੁਵਾਦ ਦੇ ਮਕਸਦ ਨਾਲ ਛੋਹਵੇ ਤਾਂ ਉਸਦਾ ਅਪਣਾ ਫਰਜ਼ ਹੈ ਕਿ ਉਹ ਕੁਝ ਨਾ ਕੁਝ ਅਧਿਐਨ ਉਸ ਦੇਸ਼/ਸੂਬੇ ਦੇ ਸਭਿਆਚਾਰ/ਬੋਲੀ ਬਾਰੇ ਵੀ ਕਰੇ ਤਾਂ ਕਿ ਨਿਰਾ ਅੰਗਰੇਜ਼ੀ ‘ਤੇ ਹੀ ਨਿਰਭਰ ਹੋਣ ਤੋਂ ਬਚਿਆ ਜਾ ਸਕੇ।