January 16, 2026

‘ਯੁਵਾ ਸਾਹਿਤ ਵਿਸ਼ੇਸ਼ ਅੰਕ’ ਲਈ ਸਭ ਨੂੰ ਵਧਾਈ!

ਡਾ. ਕੁਲਜੀਤ ਸਿੰਘ ਜੰਜੂਆ
(416) 473-7283

ਸਰਪ੍ਰਸਤ
(‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ, ਕੈਨੇਡਾ)

‘ਪੰਜਾਬੀ ਨਕਸ਼’ ਦੇ ਯੁਵਾ ਸਾਹਿਤ ਵਿਸ਼ੇਸ਼ ਅੰਕ ਦੇ ਛਪਣ ‘ਤੇ ਅਥਾਹ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਮੌਜੂਦਾ ਸਮੇਂ ਨੌਜਵਾਨ ਲੇਖਕਾਂ ਦਾ ਇੱਕ ਪੂਰ ਬਿਲਕੁਲ ਨਵੇਂ ਖ਼ਿਆਲਾਂ ਰਾਹੀਂ ਪੇਸ਼ ਹੋ ਰਿਹਾ ਹੈ। ਇਹ ਨਵੇਂ ਲੇਖਕ ਸਮਾਜ ਨੂੰ ਚੰਗੇਰਾ ਬਣਾਉਣ ਦੇ ਆਹਰ ਵਿਚ ਹਨ। ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਦੋ-ਚਾਰ ਹੁੰਦੇ ਪਲਾਇਨਵਾਦੀ ਨਹੀਂ ਹੁੰਦੇ। ਸਾਡੀ ਸਾਰੀ ਟੀਮ ਦੀ ਦਿਲੀ ਇੱਛਾ ਸੀ ਕਿ ਇੱਕ ਵਿਸ਼ੇਸ਼ ਅੰਕ ਜਵਾਨੀ ਦੇ ਨਾਮ ਕੀਤਾ ਜਾਵੇ, ਸੋ ਅਸੀਂ ਕੋਸ਼ਿਸ਼ ਕੀਤੀ ਹੈ। ਇਸ ਅੰਕ ਵਿਚ ਸਥਾਪਿਤ ਨੌਜਵਾਨ ਲੇਖਕਾਂ ਤੋਂ ਲੈ ਕੇ ਉੱਭਰਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਛਾਪਿਆ ਜਾ ਰਿਹਾ ਹੈ। ਲੇਖਕਾਂ/ਚਿੰਤਕਾਂ ਦੀ ਨਵੀਂ ਪੀੜ੍ਹੀ ਤੋਂ ਢੇਰ ਉਮੀਦਾਂ ਹਨ। ਉਮੀਦ ਹੈ ਪਾਠਕ ਸਾਡੇ ਇਸ ਉੱਦਮ ਨੂੰ ਪਿਆਰ ਦੇਣਗੇ। ਅਦਾਰਾ ‘ਪੰਜਾਬੀ ਨਕਸ਼’ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ ਭਵਿੱਖ ਵਿਚ ਵੀ ਮਿਆਰੀ ਸਾਹਿਤ ਪਾਠਕਾਂ ਤੱਕ ਪਹੁੰਚਾਉਂਦਾ ਰਹੇਗਾ। ਇਸ ਅੰਕ ਵਿਚ ਛਪੇ ਲੇਖਕਾਂ ਨੂੰ ਮੈਂ ਵਧਾਈ ਪੇਸ਼ ਕਰਦਾ ਹੋਇਆ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਦੁਆ ਕਰਦਾ ਹਾਂ।