‘ਨਕਸ਼’ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ-ਬਲਜੀਤ ਰੈਨਾ

ਪੱਤ੍ਰਿਕਾ ਕੱਢਣਾ ਤੇ ਉਹ ਵੀ ਪੰਜਾਬੀ ਵਿਚ , ਮੈਂ ਪਿਛਲੇ ਇੱਕੀ ਵਰ੍ਹਿਆਂ ਤੋਂ ਕੱਢ ਰਿਹਾ ਹਾਂ ਤੇ ਜਾਣਦਾ ਹਾਂ ਕਿੰਨਾ ਔਖਾ ਤੇ ਕਿੰਨਾ ਸੌਖਾ ਹੈ ਪਰ ਅਸਲ ਵਿਚ ਔਖਾ ਹੀ ਹੈ ਇਸ ਲਈ ਜਦੋਂ ਨਕਸ਼ ਮੈਗਜ਼ੀਨ ਦੇ ਨਿਕਲਣ ਬਾਰੇ ਪਤਾ ਲੱਗਾ ਤਾਂ ਸੱਚਮੁੱਚ ਹੀ ਖੁਸ਼ੀ ਹੋਈ । ਮੈਂ ਨਕਸ਼ ਮੈਗਜ਼ੀਨ ਦੇ ਪੰਜਾਬੀ ਵਿਚ ਛਪਣ ਤੇ ਆਪਣੀ ਰੂਹ ਤੋਂ ਵਧਾਈ ਦੇਂਦਾ ਹਾਂ ਤੇ ਉਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ।