ਸਾਹਿਤਕ ਭੁੱਖ ਦੀ ਤ੍ਰਿਪਤੀ ਲਈ ਪਾਠਕ, ਨਵੀਂ ਸਾਹਿਤਕ ਰਚਨਾ ਪੜ੍ਹਨ ਲਈ ਤਤਪਰ ਰਹਿੰਦਾ ਹੈ। ਇਸੇ ਤਰ੍ਹਾਂ ਸਾਹਿਤ ਰਚਨਾ ਕਰਨਾ ਵੀ ਸੰਵੇਦਨਸ਼ੀਲ ਲੇਖਕ ਦੀ ਮਜਬੂਰੀ ਬਣ ਜਾਂਦਾ ਹੈ । ਕਈ ਵਾਰ ਲੇਖਕ ਦੀ ਪਹਿਲੀ ਰਚਨਾ ਹੀ ਉਸ ਨੂੰ ਗੌਲਣਯੋਗ ਲੇਖਕ ਬਣਾ ਦਿੰਦੀ ਹੈ। ਟੋਰਾਂਟੋ, ਬਰੈਂਮਪਟਨ ਖੇਤਰ ਦੇ ਸਾਹਿਤਕ ਸਮਾਗਮਾਂ ਵਿੱਚ ਮਨਜਿੰਦਰ ਸੋਨੀਆ ਨੂੰ ਉਹਨਾਂ ਦੁਆਰਾ ਰਚਿਤ ਕਵਿਤਾਵਾਂ ਬੋਲਦਿਆਂ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ । ਰਚਨਾ ਦੇ ਖੇਤਰ ਵਿੱਚ ਮਨਜਿੰਦਰ ਸੋਨੀਆ ਇੱਕ ਵੱਡੀ ਪੁਲਾਂਘ ਪੁੱਟ ਰਹੇ ਨੇ, ਸਾਹਿਤ ਜਗਤ ਵਿੱਚ ਇੱਕ ਨਵਾਂ ਸਾਹਿਤਕ ਮੈਗਜ਼ੀਨ ‘ਨਕਸ਼’ ਸ਼ੁਰੂ ਕਰ ਰਹੇ ਹਨ, ਜਿਸ ਤੋਂ ਨਵੇਂ ਅਤੇ ਨਿੱਗਰ ਸਾਹਿਤ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਯਤਨ ਦੀ ਮਨਜਿੰਦਰ ਸੋਨੀਆ ਨੂੰ ਸ਼ੁਭ ਇੱਛਾਵਾਂ ਅਤੇ ਸਫਲਤਾ ਦੀ ਕਾਮਨਾ ਕਰਦਾ ਹਾਂ।
‘ਨਕਸ਼’ ਲਈ ਖੁਸ਼-ਆਮਦੀਦ!
Read more
T
T
T