November 3, 2024

ਸਮਾਜਿਕ ਚੇਤਨਾ ਦਾ ਪਹਿਰੇਦਾਰ ਹੋਵੇਗਾ ‘ਨਕਸ਼’-ਡਾ. ਨਾਇਬ ਸਿੰਘ ਮੰਡੇਰ

ਚੇਤਨ ਮਨੁੱਖ ਹੀ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਸਮਰਪਿਤ ਭਾਵਨਾ ਨਾਲ ਰਾਹ ਦਸੇਰਾ ਬਣ ਸਕਦੇ ਹਨ । ਇਸ ਚੇਤਨਤਾ ਦੇ ਸਦਕਾ ਹੀ ਮਨੁੱਖ ਨੇ ਕੌਮਾਂਤਰੀ ਪੱਧਰ ਤੇ ਆਪਣੀ ਪਛਾਣ ਭਾਸ਼ਾ ਅਤੇ ਸਾਹਿਤ ਦੇ ਰਾਹੀਂ ਵੀ  ਕਾਇਮ ਕੀਤੀ ਹੈ । ਅਦਾਰਾ ‘ਨਕਸ਼’ ਅੰਤਰ-ਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ , ਪੰਜਾਬੀ ਸਾਹਿਤ ਅਤੇ ਅਨਮੋਲ ਸੱਭਿਆਚਾਰ ਤੋਂ ਜਨ – ਜਨ ਨੂੰ ਜਾਣੂ ਕਰਵਾਉਣ ਲਈ ਵੱਡੇ ਉਪਰਾਲੇ ਦੇ ਤਹਿਤ ‘ਨਕਸ਼’ ਮੈਗਜ਼ੀਨ  ਆਰੰਭ ਕਰਨ ਦੀ ਖ਼ੁਸ਼ੀ ਲੈ ਰਿਹਾ ਹੈ । ਹਰ ਇੱਕ ਮਿਆਰੀ ਸਾਹਿਤ ਲਿਖਣ ਵਾਲਾ ਸਾਹਿਤਕਾਰ ਇਹੋ ਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਾ ਹੈ ਤੇ ਸਹਿਯੋਗ ਵੀ ਦਿੰਦਾ ਹੈ । ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਨਕਸ਼ ਹੋਰ ਗੂੜ੍ਹੇ ਕਰਨ ਲਈ  ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਕਾਸ਼ਿਤ ਹੋ ਰਹੇ ‘ਨਕਸ਼’ ਮੈਗਜ਼ੀਨ ਦੇ ਸਮੂਹ ਪ੍ਰਬੰਧਕਾਂ ਨੂੰ ਵਧਾਈ ਦੇਣੀ ਬਣਦੀ ਹੈ । ਡਾ. ਕੁਲਜੀਤ ਸਿੰਘ ਜੰਜੂਆ ਚੇਅਰਮੈਨ, ਗਲੋਬਲ ਪੰਜਾਬੀ ਸੱਥ (ਕੈਨੇਡਾ) ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਹਿਤਕ  ‘ਨਕਸ਼’ ਮੈਗਜ਼ੀਨ ਵਿਚ ਕਵਿਤਾਵਾਂ, ਕਹਾਣੀਆਂ, ਲੇਖ ਤੇ ਹੋਰ ਸਾਹਿਤਕ ਵਿਧਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਣਾ ਹੈ, ਜੋ ਸੱਚ -ਮੁੱਚ ਹੀ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਵੱਡਾ ਯਤਨ ਸਿੱਧ ਹੋਵੇਗਾ । ਸਹਿਯੋਗੀ ਦੁਆਵਾਂ ਅਤੇ ਭਾਵਨਾ ਨਾਲ ਇਸ ਸੁਹਿਰਦਤਾ ਭਰਪੂਰ ਯਤਨਾਂ ਦੀ ਲੋਕ ਚੇਤਨਾ ਮੰਚ ਹਰਿਆਣਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਦਿਲੀ ਮੁਬਾਰਕਬਾਦ ।

ਚੇਅਰਮੈਨ
ਲੋਕ ਚੇਤਨਾ ਮੰਚ, ਹਰਿਆਣਾ (ਭਾਰਤ)