January 19, 2026

ਖੁਸ਼ ਆਮਦੀਦ! ਪੰਜਾਬੀ ਨਕਸ਼!-ਡਾ: ਜਗਬੀਰ ਸਿੰਘ

ਖੁਸ਼ ਆਮਦੀਦ! ਪੰਜਾਬੀ ਨਕਸ਼!

ਮੈਨੂੰ ਇਹ ਜਾਣ ਕੇ ਬੇਹੱਦ ਖੁਸ਼ੀ ਹੋਈ ਕਿ ਡਾ. ਕੁਲਜੀਤ ਸਿੰਘ ਜੰਜੂਆਂ ਵੱਲੋਂ ਪੰਜਾਬੀ ਦੇ ਇਕ ਨਵੇਂ ਤ੍ਰੈ-ਮਾਸਿਕ ਮੈਗਜ਼ੀਨ ‘ਨਕਸ਼ ਪੰਜਾਬੀ’ ਦਾ ਪ੍ਰਕਾਸ਼ਨ ਆਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਿਕ ਇਹ ਮੈਗਜ਼ੀਨ ਅੰਤਰਰਾਸ਼ਟਰੀ ਪੱਧਰ ਦਾ ਹੋਵੇਗਾ। ਜਿਸ ਵਿਚ ਦੇਸ-ਵਿਦੇਸ ਵਿਚ ਵੱਸਦੇ ਪੰਜਾਬੀ ਲੇਖਕ ਆਪਣੀਆਂ ਸਾਹਿਤਕ ਰਚਨਾਵਾਂ ਪ੍ਰਕਾਸ਼ਿਤ ਕਰ ਸਕਣਗੇ। ਇਸ ਦੇ ਨਾਲ ਹੀ ਇਸ ਵਿਚ ਹੋਰਨਾਂ ਭਾਸ਼ਾਵਾਂ ਦੀਆਂ ਵਡਮੁੱਲੀਆਂ ਤੇ ਚਰਚਿਤ ਸਾਹਿਤਕ ਕਿਰਤਾਂ ਦਾ ਪੰਜਾਬੀ ਅਨੁਵਾਦ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਇਹ ਇਕ ਬਹੁਤ ਮੁਬਾਰਕ ਕਦਮ ਹੈ ਜਿਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਜਿਹਾ ਕਿ ਅਸੀਂ ਜਾਣਦੇ ਹਾਂ, ਪੰਜਾਬੀ ਭਾਈਚਾਰਾ ਅੱਜ ਆਪਣੇ ਮੂਲ ਸਥਾਨ (ਪੰਜ ਦਰਿਆਵਾਂ ਦੀ ਧਰਤੀ) ਤੋਂ ਉੱਠ ਕੇ ਦੁਨੀਆਂ ਦੇ ਕੋਨੇ-ਕੋਨੇ ਵਿਚ ਫੈਲਿਆ ਹੋਇਆ ਹੈ ਅਤੇ ਸਾਹਿਤ ਤੇ ਸੱਭਿਆਚਾਰ ਦੇ ਹਵਾਲੇ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਨਿਵੇਕਲੀ ਪਛਾਣ ਨਿਰਧਾਰਿਤ ਕਰਨ ਵਿਚ ਯਤੀਨਸ਼ੀਲ ਹੈ। ਡਾ. ਕੁਲਜੀਤ ਸਿੰਘ ਦੂਰ-ਦ੍ਰਿਸ਼ਟੀ ਵਾਲਾ ਇਕ ਸੂਝਵਾਨ ਲੇਖਕ ਤੇ ਚਿੰਤਨਸ਼ੀਲ ਵਿਅਕਤੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦੀ ਪ੍ਰੇਰਣਾ ਦਾਇਕ ਅਗਵਾਈ ਵਿਚ ‘ਨਕਸ਼ ਪੰਜਾਬੀ’ ਇਕ ਸੰਜੀਦਾ ਮੈਗਜ਼ੀਨ ਦੇ ਰੂਪ ਵਿਚ ਉਭਰੇਗਾ।