January 17, 2025

ਨਵੇਂ ਲੇਖਕਾਂ ਲਈ ਰਾਹ ਦਸੇਰਾ ਬਣੇਗਾ ‘ਨਕਸ਼’-ਡਾ. ਨਰੇਸ਼ ਕੁਮਾਰ

ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪਰਵਾਸੀਆਂ ਵੱਲੋਂ ਕੀਤਾ ਜਾਂਦਾ ਪੰਜਾਬੀ ਪਤ੍ਰਿਕਾਵਾਂ ਦਾ ਪ੍ਰਕਾਸ਼ਨ ਵੀ  ਇਸ ਪਰਿਪੇਖ ਵਿੱਚ ਵੇਖਿਆ ਜਾ ਸਕਦਾ ਹੈ । ਹੁਣੇ ਹੀ ਮੈਨੂੰ ਪਤਾ ਲੱਗਾ ਹੈ ਕਿ ਸੋਨੀਆ ਮਨਜਿੰਦਰ ਹੁਰੀ ਇਕ ਸਾਹਿਤਕ ਪੰਜਾਬੀ ਪੱਤ੍ਰਿਕਾ ਨਕਸ਼ ਦਾ ਸੰਪਾਦਨ ਕਰਨ ਜਾ ਰਹੇ ਹਨ। ਮੈਨੂੰ ਉਮੀਦ ਹੈ ਉਹ ਇਮਾਨਦਾਰੀ ਨਾਲ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਸੇਵਾ ਕਰਨਗੇ ਅਤੇ ਆਪਣੀ ਪੱਤ੍ਰਿਕਾ ਵਿਚ ਉਹਨਾਂ ਰਚਨਾਵਾਂ ਨੂੰ ਹੀ ਪ੍ਰਕਾਸ਼ਿਤ ਕਰਨਗੇ ਜਿਹੜੀਆਂ ਰਚਨਾਵਾਂ ਮਨੁੱਖਤਾ ਦੇ ਭਲੇ ਦੀ ਗੱਲ ਕਰਦੀਆਂ ਹਨ। ਮੇਰੇ ਵੱਲੋਂ ਇਸ ਸ਼ੁਭਕਾਰਜ ਲਈ ਨਕਸ਼ ਪੱਤ੍ਰਿਕਾ ਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ!

ਅਸਿਸਟੈਂਟ ਪ੍ਰੋਫੈਸਰ
ਪੰਜਾਬੀ ਅਤੇ ਡੋਗਰੀ ਵਿਭਾਗ
ਹਿਮਾਚਲ ਪ੍ਰਦੇਸ ਕੇਂਦਰੀ ਵਿਸ਼ਵਵਿਦਿਆਲਿਆ, ਧਰਮਸ਼ਾਲਾ