ਸੱਤ ਸਮੁੰਦਰੋਂ ਪਾਰ ਉੱਕਰੇ ਅੱਖਰਾਂ ਦੇ ‘ਨਕਸ਼’
ਸੋਨੀਆ ਮਨਜਿੰਦਰ ਪੰਜਾਬੀ ਦੀ ਖੂਬਸੂਰਤ ਰਚਨਾਕਾਰ ਹੈ। ਉਸ ਦੀ ਸੁਰਤਿ ਵਿੱਚ ਅੱਖਰ ਮੇਲਾ ਲੱਗਦਾ ਹੈ। ਉਹ ਆਪਣੀ ਮਾਂ ਬੋਲੀ ਲਈ ਕੁਝ ਨਵਾਂ ਤੇ ਵੱਖਰਾ ਕਰਨ ਵਾਲੀ ਸੋਚ ਨਾਲ ਪ੍ਰਣਾਈ ਹੋਈ ਸਿਰਜਕ ਹੈ। ਇਹੀ ਕਾਰਨ ਹੈ ਕਿ ਉਸਨੇ ਆਪਣੀ ਟੀਮ ਨਾਲ ”ਨਕਸ਼” ਨਾਂ ਦਾ ਸਾਹਿਤਕ ਪੰਜਾਬੀ ਮੈਗਜ਼ੀਨ ਸ਼ੁਰੂ ਕੀਤਾ ਹੈ। ਹਾਲ ਦੀ ਘੜੀ ਇਹ ਮੈਗਜ਼ੀਨ ਹਵਾ ਦੇ ਰਸਤੇ ਔਨ ਲਾਈਨ ਰੂਪ ਵਿੱਚ ਪੰਜਾਬੀ ਅਦਬ ਦੇ ਦਰਵਾਜ਼ੇ ‘ਤੇ ਦਸਤਕ ਦੇਣ ਜਾ ਰਿਹਾ ਹੈ। ਐਪਰ ਜਲਦੀ ਹੀ ਇਹ ਧਰਤੀ ਦੇ ਰਸਤੇ ਔਫ ਲਾਈਨ ਰੂਪ ਵਿੱਚ ਵੀ ਕਾਗਜ ਦੀ ਜਿਆਰਤ ਕਰੇਗਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਰ ਜ਼ਮੀਨ ‘ਤੇ ਸਾਹ ਲੈਂਦੇ ਹਰ ਬਸ਼ਰ ਦੀ ਜ਼ਿੰਦਗੀ ਦੇ ਤਮਾਮ ਤੱਤੇ ਠੰਡੇ ਅਹਿਸਾਸਾਂ ਅਤੇ ਸੰਕਟਾਂ ਨੂੰ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਰਾਹੀਂ ਪ੍ਰਸਤੁਤ ਕਰਨ ਦਾ ਅਹਿਦ ਲੈ ਕੇ ਹੋਂਦ ਵਿੱਚ ਆਇਆ ਇਹ ਮੈਗਜ਼ੀਨ ਪੰਜਾਬੀ ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਸੰਪਾਦਕੀ ਦੇ ਨਵੇਂ ਨਕਸ਼ ਉਲੀਕੇਗਾ। ਇਹ ਮੇਰਾ ਯਕੀਨ ਹੈ। ਇਸ ਯਕੀਨ ਨਾਲ ਮੈਗਜ਼ੀਨ ਨਕਸ਼ ਨੂੰ ਖੁਸ਼ਆਮਦੀਦ ਆਖਦਾ ਹੋਇਆ ਮੈਂ ਸੋਨੀਆ ਮਨਜਿੰਦਰ ਅਤੇ ਉਸਦੀ ਸਮੁੱਚੀ ਟੀਮ ਨੂੰ ਮੁਬਾਰਕ ਆਖਦਾ ਹਾਂ …..!
Read more
T
T
T