ਗਾਲਿਬ ਨੇ ਆਖਿਆ ਸੀ, ਨਕਸ਼ ਫਰਿਆਦੀ ਹੈ ਕਿਸ ਦੀ ਸ਼ੋਖੀ-ਏ-ਤਹਿਰੀਕ ਕਾ। ਪਰ ਐਹ ਨਕਸ਼ ਡਾ. ਕੁਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਤਹਿਰੀਰ ਦੀ ਸ਼ੋਖੀ ਦਾ ਏ। ਇਹ ਅਣਮੁੱਲਾ ਆਹਰ ਕਰਨ ਤੇ ਸਾਰੇ ਮੁਬਾਰਕਬਾਦ ਦੇ ਹੱਕਦਾਰ ਨੇ। ਜ਼ੁਬਾਨਾਂ ਦੇ ਵਧਾਅ ਅਤੇ ਫੈਲਾਅ ਲਈ ਅਦਬੀ ਪਰਚਿਆਂ ਦਾ ਰੋਲਾ ਬੜਾ ਅਣਮੁੱਲਾ ਹੁੰਦਾ ਏ। ਹੁਣ ਪਿੰ੍ਰਟ ਮੀਡੀਆ ਸੋਸ਼ਲ ਮੀਡੀਆ ਤੇ ਸਿਮਟ ਆਇਆ ਏ। ਨਕਸ਼ ਦੀ ਸਾਰਿਆਂ ਨਾਲੋਂ ਵੱਡੀ ਖੂਬੀ ਐਹ ਵੇ ਕਿ ਇਹਦੇ ਵਿਚ ਲਹਿੰਦੇ, ਚੜ੍ਹਦੇ ਤੇ ਤੀਜੇ ਪੰਜਾਬ ਦੇ ਸਾਰੇ ਲਿਖਿਆਰ ਇਕ ਪੇਜ਼ ‘ਤੇ ਹੋਣਗੇ ਤੇ ਆਪਣੀਆਂ ਲਿਖਤਾਂ,ਲੇਖਾਂ, ਕਹਾਣੀਆਂ ਤੇ ਸ਼ਾਇਰੀ ਨਾਲ ਇਹਦਾ ਰੰਗ ਰੂਪ ਸੰਵਾਰਨ ਅਤੇ ਉਗਾੜਨਗੇ। ਮੈਂ ਸਾਰੇ ਪੰਜਾਬਾਂ ਦੇ ਲਿਖਾਰੀਆਂ ਅੱਗੇ ਬੇਨਤੀ ਕਰਾਂਗਾ ਕਿ ਆਪਣੀਆਂ ਅਣਮੁੱਲੀਆਂ ਲਿਖਤਾਂ ਤੇ ਸ਼ਾਇਰੀ ਨਾਲ ਨਕਸ਼ ਦੇ ਨਕਸ਼ ਉਗਾੜਨ ਵਿਚ ਆਪਣਾ ਸੀਰ ਪਾਉਣ
ਮੁਖੀ,
ਪੰਜਾਬੀ ਵਿਭਾਗ ਸਰਕਾਰੀ ਜ਼ਿੰਮੀਦਾਰ ਗ੍ਰੈਜੂਏਟ ਕਾਲਜ ਗੁਜਰਾਤ,
ਪੰਜਾਬ (ਪਾਕਿਸਤਾਨ)

Read more
A
A
A