
ਸਾਹਿਤ ਸਿਰਜਣਾ ਇਕ ਭਾਸ਼ਾਈ ਕਾਰਜ ਹੋਣ ਕਰਕੇ ਇਸ ਦੇ ਨਾਲ ਹਮੇਸ਼ਾ ਸਾਰਥਕ ਨਾਤਾ ਰਿਹਾ ਹੈ। ਸਾਹਿਤ ਸਿਰਜਣ ਦੇ ਅਨੁਰੂਪ ਸਾਹਿਤ ਦਾ ਪ੍ਰਕਾਸ਼ਨ ਵੀ ਇਕ ਬਹੁਤ ਵੱਡਾ ਕਾਰਜ ਹੈ। ਪ੍ਰਕਾਸ਼ਨਾ ਸਮੇਂ ਪ੍ਰਕਾਸ਼ਕ ਨੇ ਇਕ ਕੁਸ਼ਲ ਮਾਹਿਰ ਦੀ ਤਰ੍ਹਾਂ ਰਚਨਾਵਾਂ ਨੂੰ ਮਿਆਰਤਾ ਦੇ ਪੈਮਾਨਿਆਂ ਤੇ ਮਾਪਦੰਡਾਂ ‘ਤੇ ਪਰਖਣਾ ਹੁੰਦਾ ਹੈ। ਵਿਸ਼ਵੀਕਰਨ ਦੇ ਅਮਲ ਦੇ ਫਲਸਰੂਪ ਸਾਰੇ ਸੰਸਾਰ ਦੇ ਨਾਲ-ਨਾਲ ਸਾਡੀਆਂ ਕੋਮਲ ਕਲਾਵਾਂ ਵੀ ਮੰਡੀ ਦੀ ਵਸਤ ਬਣਨ ਵੱਲ ਅਗਰਸਰ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪ੍ਰਕਾਸ਼ਕ ਦਾ ਕਾਰਜ ਹੋਰ ਵੀ ਚੁਣੌਤੀਪੂਰਨ ਹੋ ਜਾਂਦਾ ਹੈ। ਉਮੀਦ ਹੈ ‘ਨਕਸ਼’ ਇਹ ਕਾਰਜ ਸੁਚੱਜੇ ਤਰੀਕੇ ਨਾਲ ਕਰਨ ਤੋਂ ਅਗਾਂਹ ਨਵੇਂ ਮਿਆਰ ਸਥਾਪਿਤ ਕਰੇਗਾ। ਜਿਸ ਤਰ੍ਹਾਂ ‘ਨਕਸ਼’ ਕਿਸੇ ਮੁਹਾਂਦਰੇ ਨੂੰ ਉਘਾੜਨ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਉਸੇ ਤਰ੍ਹਾਂ ‘ਨਕਸ਼’ ਮੈਗਜ਼ੀਨ ਪੰਜਾਬੀ ਸਾਹਿਤ ਦੇ ਨਕਸ਼ਾਂ ਦੀ ਸੋਹਣੀ ਨੁਹਾਰ ਤਰਾਸ਼ੇਗਾ। ਬੁੱਧੀਜੀਵਆਂ, ਆਲੋਚਕਾਂ ਤੇ ਲੇਖਕਾਂ ਦੀਆਂ ਪ੍ਰੋੜ ਲਿਖਤਾਂ ਦੇ ਨਾਲ-ਨਾਲ ਇਹ ਅਣਗੌਲੀਆਂ ਤੇ ਉਸਾਰੂ ਪ੍ਰਤਿਭਾਵਾਂ ਦੀ ਪਰਖ ਪੜਚੋਲ ਕਰਦਿਆਂ ਇਨ੍ਹਾਂ ਦੀਆਂ ਲਿਖਤਾਂ ਨੂੰ ਦੁਨੀਆਂ ਦੇ ਹਰ ਕੋਨੇ ‘ਚ ਵੱਸਦੇ ਪਾਠਕਾਂ ਤੱਕ ਪੁੱਜਦਾ ਕਰਨ ਵਿਚ ਨਵਾਂ ਮੁਕਾਮ ਹਾਸਿਲ ਕਰੇਗਾ। ਮੈਨੂੰ ਯਕੀਨ ਹੈ ਕਿ ‘ਨਕਸ਼’ ਮੈਗਜ਼ੀਨ ਪੰਜਾਬੀ ਸਾਹਿਤਕ ਗਲਿਆਰਿਆਂ ਵਿਚ ਲਾਜ਼ਮੀ ਨਵੀਂ ਤੇ ਅਰਥਪੂਰਨ ਚਰਚਾ ਛੇੜੇਗਾ; ਇਹੋ ਮੇਰੀ ਕਾਮਨਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ
ਐੱਸ. ਏ. ਐੱਸ. ਨਗਰ (ਮੋਹਾਲੀ)
Read more
T
T
T