
ਮੈਨੂੰ ਇਹ ਜਾਣ ਕੇ ਅਤਿਅੰਤ ਖੁਸ਼ੀ ਹੋਈ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਅਦਾਰਾ ‘ਨਕਸ਼’ ਵੱਲੋਂ ‘ਨਕਸ਼’ ਨਾਂਅ ਦਾ ਅੰਤਰ-ਰਾਸ਼ਟਰੀ ਪੰਜਾਬੀ ਮੈਗਜ਼ੀਨ ਰਿਲੀਜ਼ ਕੀਤਾ ਜਾ ਰਿਹਾ ਹੈ। ‘ਨਕਸ਼’ ਰਸਾਲਾ ਕੈਨੇਡਾ ਦੇ ਨਾਲ-ਨਾਲ ਪੂਰੇ ਸੰਸਾਰ ਵਿਚ ਪੰਜਾਬੀ ਜ਼ੁਬਾਨ ਨੂੰ ਹੋਰ ਉੱਚਾ ਚੁੱਕਣ ਲਈ ਆਪਣੀ ਅਹਿਮ ਭੂਮਿਕਾ ਅਦਾ ਕਰੇਗਾ। ਇਸ ਰਸਾਲੇ ਵਿਚ ਪੰਜਾਬੀ ਸਾਹਿਤ ਦੀ ਹਰ ਵਿਧਾ ਕਵਿਤਾਵਾਂ, ਗ਼ਜ਼ਲਾਂ, ਲੇਖ, ਕਹਾਣੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਨਾਲ ਕੈਨੇਡਾ ਅਤੇ ਹੋਰ ਦੇਸਾਂ ਵਿਚ ਵੱਸ ਰਹੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨਾਲ ਜੁੜਨ ਦਾ ਮੌਕਾ ਮਿਲੇਗਾ। ਅਦਾਰਾ ‘ਪੰਜਾਬੀ ਨਕਸ਼’ ਦਾ ਇਹ ਉੱਦਮ ਸੱਚਮੁੱਚ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਉੱਦਮ ਨਾਲ ਵਿਦੇਸਾਂ ਵਿਚ ਵੱਸ ਰਹੀ ਨਵੀਂ ਪੀੜ੍ਹੀ ਨੂੰ ਆਪਣੇ ਸਾਹਿਤ ਅਤੇ ਸਭਿਆਚਾਰ ਦੀ ਇਤਿਹਾਸਕ ਜਾਣਕਾਰੀ ਪ੍ਰਾਪਤ ਹੋ ਸਕੇਗੀ। ਮੈਂ ਅਦਾਰਾ ‘ਨਕਸ਼’ ਨੂੰ ਮੁਬਾਰਕਬਾਦ ਦਿੰਦਾ ਹਾਂ। ਤੁਹਾਡੇ ਵੱਲੋਂ ਆਰੰਭੇ ਯਤਨ ਹਮੇਸ਼ਾ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਨਗੇ। ਇਸ ਉੱਤਮ ਕਾਰਜ ਲਈ ਡਾ. ਕੁਲਜੀਤ ਸਿੰਘ ਜੰਜੂਆਂ ਚੇਅਰਮੈਨ ਗਲੋਬਲ ਪੰਜਾਬੀ ਸੱਥ, ਕੈਨੇਡਾ ਅਤੇ ਅਦਾਰਾ ‘ਨਕਸ਼’ ਦੀ ਸਮੂਹ ਟੀਮ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਮੇਸ਼ਾ ਸਹਿਯੋਗ ਦਿੱਤਾ ਜਾਵੇਗਾ।
ਡਿਪਟੀ ਚੇਅਰਮੈਨ,
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ, ਹਰਿਆਣਾ
Read more
T
T
T