ਆਪਣੀ ਡੋਰ ਨਾਲ਼
ਉੱਡ ਰਹੀ
ਆਸਮਾਨ ਵਿੱਚ
ਪਤੰਗ
ਤੇਰੀ ਮੁਹੱਬਤ ਨਾਲ਼
ਉੱਡ ਰਿਹਾਂ
ਧਰਤੀ ਉੱਤੇ
ਮੈਂ
J J J
ਮੈਂ ਚੁਗ ਲਵਾਂਗਾ ਅੱਖਾਂ ਨਾਲ਼
ਤੇਰੇ ਮੇਰੇ ਵਿਚਕਾਰ ਪਈ
ਹਰ ਵਿੱਥ ਵਿੱਚੋਂ
ਚੁੱਪ ਦੇ ਕਾਲ਼ੇ ਲੂਣ ਦੀ ਲਿਸ਼ਕੋਰ
ਮੈਂ ਵਿੱਥਾਂ ਨੂੰ ਭਰਦਾ ਹੋਇਆ
ਮਰਨਾ ਚਾਹੁੰਦਾ ਹਾਂ
ਵਿੱਥਾਂ ਨੂੰ ਵੇਂਹਦਾ ਹੋਇਆ ਨਹੀਂ
J J J
ਹਜ਼ਾਰ ਛਾਲ਼
ਉਹ ਪਲ ਖੂਹ ਵਰਗਾ
ਜਿਸ ਪਲ
ਵੇਖਿਆ ਸੀ ਤੈਨੂੰ
ਉਸੇ ਪਲ ਵਿੱਚ ਡਿੱਗਿਆ ਪਿਆ
ਮੇਰਾ ਧਿਆਨ
ਮੇਰਾ ਜੀਵਨ
ਉਸ ਇੱਕ ਪਲ ‘ਚੋਂ ਨਿਕਲਣ ਲਈ
ਬਦਲੇ ਕਈ ਜਨਮ
ਕਈ ਭੇਸ
ਕੀਤੇ ਕਈ ਅਭਿਆਸ
ਸੱਚ ਹੈ
ਖੂਹ ਵਿੱਚ ਡਿਗਿਆ ਜਾਵੇ
ਇਕ ਛਾਲ਼ ਮਾਰ ਕੇ
ਨਿਕਲਿਆ ਨ ਜਾਵੇ
ਹਜ਼ਾਰ ਛਾਲ਼ ਮਾਰ ਕੇ
J J J

Read more
ਜਗਦੀਪ ਜਵਾਹਰਕੇ
ਗੁਰਭਜਨ ਲਾਸਾਨੀ
ਡਾ. ਮਨਦੀਪ