ਬਿਰਖ ਸੁਣਾ ਮੈਂ
ਨਿਮ ਨਿਮ ਖਣਕੇ
ਬਿਰਖ ਸੁਣਾ ਮੈਂ ਨਿਮ ਨਿਮ ਖਣਕੇ
ਬਿਰਖ ਕਦੇ ਮੈਂ ਗਾਵਾਂ
ਬਿਰਖ ਜੜ੍ਹਾਂ ਨੇ ਮੱਥੇ ਮੇਰੇ
ਹਿੱਕ ਤੇ ਬਿਰਖ਼ ਉਗਾਵਾਂ
ਬਿਰਖ ਸੋਹੇ ਜਿਓਂ ਮਾਂ ਦੀ ਬੁੱਕਲ
ਬਿਰਖ ਨੇ ਵਾਂਗ ਭਰਾਵਾਂ
ਰੱਬ ਦਾ ਕਾਰੀਗਰ ਜੇ ਹੋਵਾਂ
ਬਿਰਖੋਂ ਬਿਰਖ਼ ਬਣਾਵਾਂ
ਬਿਰਖ ਬਿਰਖ਼ ਮੈਂ ਗੀਤ ਲਿਖਾਂ –
ਤੇ ਸਭੇ ਜੱਗ ਸੁਣਾਵਾਂ
ਜਦ ਸੀਨੇ ਦੀ ਧੁੱਪ ਸਤਾਵੇ
ਬਿਰਖੇ ਛਾਂ ਬੈ ਜਾਵਾਂ
ਜਦ ਮਸਕੀਨੀ ਤਾਲੂ ਤੀਕਰ
ਰਿਸ ਰਿਸ ਮਾਰੇ ਢਾਵਾਂ
ਓਦੋਂ ਬਿਰਖ ਆਂਗਣ ਦਾ ਬੋਲੇ
ਆ ਇਕ ਬਾਤ ਸੁਣਾਵਾਂ
ਬਿਰਖਾਂ ਸੰਗ ਮੈਂ ਸ਼ਕਾਂ ਤ੍ਰੇਲੀ
ਬਿਰਖਾਂ ਤੋਂ ਮੈਂ ਖਾਵਾਂ
ਬਿਰਖਾਂ ਤੋਂ ਇਹ ਪੰਨੇ ਉਸਰੇ
ਬਿਰਖਾਂ ਸੰਗ ਕਲਾਵਾਂ
ਬਿਰਖਾਂ ਮੈਨੂੰ ਜਿਊਂਦੇ ਰੱਖਿਆ
ਮੈਂ ਨਿੱਤ ਮਿੱਟੀ ਝਾਵਾਂ
ਬਿਰਖਾਂ ਸੰਗ ਭਿਆਲ ਸੋ ਐਸੀ
ਚਾਹਾਂ ਬਿਰਖ ਹੋ ਜਾਵਾਂ
Read more
ਲਵਪ੍ਰੀਤ
ਰਾਣੀ ਸ਼ਰਮਾ
ਜੋਬਨਰੂਪ ਛੀਨਾ