ਚੰਨਣਾ ਪਾਣੀ
ਪਾਉਂਦਾ ਰਹੀਂ
ਜੂਨ ਮਹੀਨੇ ਦੀਆਂ ਛੁੱਟੀਆਂ ‘ਚ
ਚਿਰਾਂ ਬਾਅਦ
ਆਇਆ ਹਾਂ
ਸਕੂਲ ਆਪਣੇ
ਬੂਟਿਆਂ ਨੂੰ ਪਾਣੀ ਪਾਉਂਦਾ
ਕੋਈ ਗੀਤ ਗੁਣ-ਗੁਣਾਉਂਦਾ
ਬੜਾ ਖੁਸ਼ ਜਾਪਦੈ ਚੰਨਣ
ਵੇਖੋ ਸਰ ਜੀ
ਜੇਠ ਹਾੜ੍ਹ ਦੀਆਂ ਤਿੱਖੜ ਦੁਪਹਿਰਾਂ
ਤੇ ਅੱਗ ਵਰ੍ਹਾਉਂਦੀਆਂ ਲੋਆਂ ਵਿੱਚ ਵੀ
ਖਿੜੇ ਨੇ ਫੁੱਲ
ਲਾਲ ਸੂਹੇ, ਗੁਲਾਨਾਰੀ
ਤੇ ਹੋਰ ਬੇਸ਼ੁਮਾਰ
ਭਰ ਗਈਆਂ ਨੇ ਕਿਆਰੀਆਂ
ਰੰਗਾਂ ਨਾਲ
ਰੀਝਾਂ ਤੇ ਉਮੰਗਾਂ ਨਾਲ
ਤੱਕਦਾ ਹਾਂ
ਰੰਗ-ਬਰੰਗਿਆਂ ਨੂੰ
ਨੀਝ ਨਾਲ
ਬੜੀ ਰੀਝ ਨਾਲ
ਤੇ ਫਿਰ ਉਮੀਦ ਨਾਲ
ਆਪ ਮੁਹਾਰੇ ਹੀ
ਕਹਿ ਉੱਠਦਾ ਹਾਂ
ਚੰਨਣਾ…
ਫੁੱਲ ਨਹੀਂ
ਇਹ ਤਾਂ ਅਸੀਂ
ਸੁਪਨੇ ਉਗਾਏ ਨੇ
ਤੂੰ ਪਾਣੀ ਪਾਉਂਦਾ ਰਹੀਂ ਇਨ੍ਹਾਂ ਨੂੰ
ਚੰਨ… ਣਾ
ਪਾਣੀ ਪਾਉਂਦਾ ਰਹੀਂ…
Read more
ਲਵਪ੍ਰੀਤ
ਰਾਣੀ ਸ਼ਰਮਾ
ਜੋਬਨਰੂਪ ਛੀਨਾ