ਅਚਾਨਕ
ਪਿਛਲੇ ਕਿੰਨੇ ਹੀ ਸਾਲਾਂ ਤੋਂ
ਹਰ ਵਿਸਾਖੀ ਦਾ ਮੇਲਾ
ਬਾਪੂ ਨੇ ਗਿੱਲ ਨਾਲ ਦੇਖਿਆ ਹੈ
ਜੇ ਕਦੇ ਉਹ ਜਾਣ ਤੋਂ ਨਾ ਕਰ ਦਿੰਦਾ
ਤਾਂ ਬਾਪੂ ਵੀ
ਚੁੱਪ-ਚਾਪ ਕੰਮ ਤੇ ਚਲਾ ਜਾਂਦਾ
ਪਹਿਲਾਂ ਦੋ ਸਾਲ ਗਿੱਲ ਬਿਮਾਰੀ ਨਾਲ
ਮੰਜੇ ਤੇ ਪਿਆ ਰਿਹਾ
ਤੇ ਫੇਰ ਲਾਕਡਾਊਨ
ਹੁਣ ਪੰਜ ਸਾਲ ਬਾਅਦ
ਉਸਨੇ ਬਾਪੂ ਨਾਲ ਮੇਲੇ ਜਾਣ ਦੀ
ਸਲਾਹ ਬਣਾਈ ਹੈ
ਜਿਸ ਦਿਨ ਦਾ ਉਹ
ਬਾਪੂ ਨੂੰ ਮਿਲਕੇ ਗਿਆ ਹੈ
ਬਾਪੂ ਦਾ ਚਾਅ ਬੱਚਿਆਂ ਵਾਲਾ ਹੈ
ਕੱਲ੍ਹ ਹੀ ਬਾਪੂ ਨੇ ਸਾਰੇ ਕੰਮ ਨਿਬੇੜ ਲਏ
ਅੱਜ ਦਰਜ਼ੀ ਤੋਂ ਕੁੜਤਾ-ਪਜਾਮਾ ਫੜ ਲਿਆਇਆ
ਗਿੱਲ ਨੂੰ ਮਿਲ ਕੇ ਆਇਆ ਬਾਪੂ ਆਖਦਾ ਹੈ
ਅੱਜ ਗਾਰਾ ਨਹੀ ਬਣਾਉਂਦੇ
ਕੱਲ੍ਹ ਨੂੰ ਜਾਣਾ ਅਸੀਂ ਵੇਲੇ ਸਿਰ
ਸਵੇਰੇ ਗੁਰੂ ਘਰ ਬਾਬਾ ਬੋਲਦਾ ਹੈ
ਗਿੱਲ ਦੇ ਅੱਧੀ ਰਾਤ
ਅਚਾਨਕ ਚਲਾਣਾ ਕਰਨ ਦੀ ਖ਼ਬਰ
ਬਿਨਾਂ ਕੁਝ ਕਹੇ
ਸੱਬਰਕੱਤਾ ਚੁੱਕ
ਬਾਪੂ ਘਰੋਂ ਪਿੜਾਂ ਵੱਲ ਤੁਰ ਪਿਆ
ਜਿਵੇ ਮੋਕੇ ਤੇ ਗਿੱਲ ਮੁੱਕਰ ਗਿਆ ਹੋਵੇ £
(ਸੱਬਰਕੱਤਾ-ਲੋਹੇ ਦਾ ਬਣਿਆ ਫੌੜੇ ਵਰਗਾ ਸੰਦ ਜਿਸ ਨੂੰ ਪਥੇਰੇ ਰੇਤਾ ਹਟਾਉਣ ਲਈ ਵਰਤਦੇ ਨੇ)
ਇਸ ਤਰ੍ਹਾਂ
ਤੂੰ ਇਸ ਤਰਾਂ ਮਿਲੀਂ ਕਦੇ
ਜਿਵੇਂ
ਲੰਘੇ ਵਕਤ ਤੋਂ ਬਾਅਦ
ਲੇਬਰ ਚੌਂਕ ‘ਚੋਂ ਖਾਲੀ ਮੁੜਦੇ
ਕਿਸੇ ਮਜ਼ਦੂਰ ਨੂੰ
ਪਿੱਛੋਂ ਅਵਾਜ਼ ਪੈਂਦੀ ਹੈ
Read more
ਲਵਪ੍ਰੀਤ
ਰਾਣੀ ਸ਼ਰਮਾ
ਜੋਬਨਰੂਪ ਛੀਨਾ