ਲੇਖਕ : ਅਨੇਮਨ ਸਿੰਘ
ਮਾਨਸਾ ਦੇ ਵਸਨੀਕ ਅਨੇਮਨ ਸਿੰਘ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਗਿਆਨੀ ਦਾ ਸਰਟੀਫ਼ਿਕੇਟ ਅਤੇ ਉਪ-ਵੈਦ ਦਾ ਡਿਪਲੋਮਾ ਹਾਸਲ ਕੀਤਾ। ਉਸ ਨੇ 3 ਕਹਾਣੀ ਸੰਗ੍ਰਹਿ: ‘ਗਲੀ ਨੰਬਰ ਕੋਈ ਨਹੀਂ'(2007), ‘ਨੂਰੀ’ (2018) ਅਤੇ ‘ਆਈ ਲਾਚਾ’ (2022) ਅਤੇ ਦੋ ਬਾਲ ਕਹਾਣੀ ਸੰਗ੍ਰਹਿ, ਦਰਜਨਾਂ ਕਿਤਾਬਾਂ ਦਾ ਸੰਪਾਦਿਤ ਅਤੇ ਦਰਜਨਾਂ ਕਿਤਾਬਾਂ ਦਾ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਏ। ਉਹ ਕਹਿੰਦਾ ਹੈ ਕਿ ਉਸ ਦੀ ਕਲਮ ਨੇ ਉਸ ਨੂੰ ਹਰ ਰਿਸ਼ਤਾ ਸੌਂਪਿਆ ਹੈ। ਅਨੇਮਨ ਦੇ ਕਹਾਣੀ ਸੰਗ੍ਰਹਿ ‘ਆਈ ਲਾਚਾ’ ਵਿਚੋਂ ਕਹਾਣੀ ‘ਚੁਸਕੂ’ ‘ਪੰਜਾਬ ਨਕਸ਼’ ਦੇ ਇਸ ਕਹਾਣੀ ਅੰਕ ਵਿਚ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ।
ਇਕ-ਇਕ ਕਰ ਰਾਵੀ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਕੋਲ ਪਈ ਕੁਰਸੀ ‘ਤੇ ਸੁੱਟ ਦਿੱਤੇ ਹਨ। ਹੁਣ ਉਹ ਆਪਣੀ ਬਰਾਅ ਦੀ ਹੁੱਕ ਕਾਹਲ਼ੀ-ਕਾਹਲ਼ੀ ਖੋਲ੍ਹਣ ਦਾ ਯਤਨ ਕਰਨ ਲੱਗ ਪਈ ਹੈ। ਪਰ ਇਹ ਹੁੱਕ ਜਿਵੇਂ ਉਸ ਤੋਂ ਖੁੱਲ੍ਹ ਨਾ ਰਹੀ ਹੋਵੇ।ਉਹਦਾ ਗਦਰਾਇਆ ਜਿਸਮ ਮੇਰੇ ਸਾਹਮਣੇ ਸਾਕਾਰ ਹੋ ਜਾਂਦਾ ਹੈ।ਮੈਂ ਉਸਦੇ ਗੋਲ-ਗੋਲ ਉਭਾਰਾਂ ਨਾਲ ਏਦਾਂ ਹੀ ਖੜਮਸਤੀਆਂ ਕਰਨ ਲੱਗਾ ਹਾਂ।
”ਉਹ ਹੇ, ਸਰ ਤੁਸੀਂ ਰੁਕੋ ਤਾਂ ਥੋੜ੍ਹਾ।” ਉਹਦੇ ਕੋਲੋਂ ਅਜੇ ਵੀ ਹੁੱਕ ਨਹੀਂ ਖੁੱਲ੍ਹ ਰਹੀ।ਮੈਂ ਖ਼ੁਦ ਉਸਦੀ ਬਰਾਅ ਦੀ ਤਣੀ ਖਿੱਚ ਕੇ ਹੁੱਕ ਨੂੰ ਖੋਲ੍ਹ ਦਿੱਤਾ ਹੈ। ”ਸਰ, ਛੱਡੋ, ਰੁਕੋ ਪਲੀਜ਼।” ਉਹ ਦੁਬਾਰਾ ਬੋਲੀ ਹੈ।
….

ਉਸਦੇ ਨਗਨ ਉਭਾਰ ਦੇਖ ਮੇਰੇ ਕੋਲੋਂ ਰਿਹਾ ਨਾ ਗਿਆ। ‘ਰਾਵੀ…ਤੈਨੂੰ ਨ੍ਹੀਂ ਪਤਾ ….ਮੇਰੇ ਅੰਦਰ ਇਹ ਲੋਚਾ ਕਿੰਨੇ ਚਿਰ ਦੀ ਤੜਫ਼ ਰਹੀ ਸੀ ਤੈਨੂੰ ਇਸ ਰੂਪ ‘ਚ ਦੇਖਣ ਦੀ। ਕਿਸੇ ਮਦਹੋਸ਼ੀ ਦੇ ਆਲਮ ‘ਚ ਮੁੰਦ ਅੱਖਾਂ ਨਾਲ ਮੈਂ ਉਸਦੇ ਗੋਲ-ਗੋਲ ਉਭਾਰਾਂ ਨਾਲ ਬਾਲਾਂ ਵਾਂਗ ਖੇਡਦਾ ਚਾਹ ਦੇ ਘੁੱਟਾਂ ਵਾਂਗ ਪੀਣ ਲੱਗ ਪਿਆ ਸਾਂ।
… … …
”ਸਰ….ਤੁਹਾਡੀ ਚਾਹ…!” ਦਫ਼ਤਰ ਦੀ ਪੀਅਨ ਸ਼ੀਲਾ ਮੇਰੇ ਸਾਹਮਣੇ ਚਾਹ ਲਈ ਖੜ੍ਹੀ ਹੈ। ਮੈਂ ਇਕਦਮ ਸੋਚਾਂ ‘ਚੋਂ ਬਾਹਰ ਕੁੱਦਿਆ। ਪਹਿਲਾਂ ਆਪਣੇ ਹੱਥਾਂ ਵੱਲ ਦੇਖਿਆ। ਤੇ ਫਿਰ ਥੋੜ੍ਹਾ ਸਹਿਜ ਹੋ ਕੇ ਬੋਲਿਆ, ”ਹਾਂ, ਇੱਥੇ ਰੱਖ ਦੇਵੋ.. ਅੱਗੇ ਤੋਂ ਦਰਵਾਜ਼ਾ ਖੜਕਾ ਕੇ ਆਇਆ ਕਰ…।”
ਗੁੱਸੇ ਦੇ ਬਾਵਜੂਦ ਮਸਾਂ ਹੀ ਬੋਲ ਪਾਇਆ ਸਾਂ ਮੈਂ।ਉਹ ਟਰੇਅ ਟੇਬਲ ‘ਤੇ ਰੱਖ ਕੇ ਪਰਤ ਗਈ ਹੈ। ਮੈਨੂੰ ਸੁਖਾਵਾਂ ਜਿਹਾ ਲੱਗਾ।
ਖ਼ਿਆਲ ..ਪਰ ਸ਼ੀਲਾ ਨੇ ਮੇਰੀ ਸਾਰੀ ਬਿਰਤੀ ਭੰਗ ਕਰ ਦਿੱਤੀ ਹੈ। ਮੈਂ ਤਾਂ ਹੋਰ ਹੀ ਮਿੱਠੇ ਪਲਾਂ ‘ਚ ਗੁਆਚਿਆ ਹੋਇਆ ਸਾਂ। ਕਿੰਨਾ ਵਿਸਮਾਦੀ ਸੀ ਇਹ ਇੱਕਦਮ ਸ਼ੀਲਾ ਦੀ ਐਂਟਰੀ ਨੇ ਕਿਰਕਿਰਾ ਕਰ ਦਿੱਤਾ ਸਾਰਾ ਕੁਝ।
ਇਹ ਤਾਂ ਸ਼ੁਕਰ ਹੈ ਕਿ ਮੈਂ ਅਜੇ ਨਿੱਪਲ ਮੂੰਹ ‘ਚ ਨਹੀਂ ਪਾਇਆ ਹੋਇਆ। ਨਹੀਂ ਤਾਂ ਮੈਨੂੰ ਹੋਰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ।
ਸ਼ੁਕਰ ਐ ਕਿ ਅਜੇ ਤੱਕ ਸ਼ੀਲਾ ਨੂੰ ਮੇਰੇ ਅਜਿਹੇ ਸੁਭਾਅ ਦੀ ਭਿਣਕ ਨਹੀਂ ਲੱਗੀ..ਨਹੀਂ ਤਾਂ ਉਹਨੇ ਦਫ਼ਤਰ ਦੇ ਹੋਰ ਕਾਮਿਆਂ ਨੂੰ ਵੀ ਮੇਰੇ ਬਾਰੇ ਕਿੰਨਾ ਕੁਝ ਕਹਿ ਦੇਣਾ ਸੀ।
ਮੈਂ ਟੇਬਲ ‘ਤੇ ਪਈ ਚਾਹ ਵਾਲ਼ਾ ਕੱਪ ਚੁੱਕ ਬੁੱਲ੍ਹਾਂ ਨਾਲ ਲਾ ਕੇ ਇੱਕ ਘੁੱਟ ਹੀ ਭਰਿਆ ਹੈ। ਉਹੋ ਜਿਹਾ ਜ਼ਾਇਕਾ ਕਿੱਥੇ…ਜੋ ਕੁਝ ਚਿਰ ਪਹਿਲਾਂ ਆ ਰਿਹਾ ਸੀ। ਚਾਹ ਦੇ ਦੋ-ਚਾਰ ਘੁੱਟ ਜਕੋਤੱਕੀ ‘ਚ ਅੰਦਰ ਸੁੱਟ ਮੈਂ ਕੱਪ ਵਾਪਸ ਟਰੇਅ ‘ਚ ਰੱਖ ਦਿੱਤਾ। ਮੂੰਹ ਦਾ ਸਵਾਦ ਬਕਬਕਾ ਹੋ ਗਿਆ ਲੱਗਦਾ ਹੈ। ਮੈਂ ਜੇਬ ‘ਚੋਂ ਚਾਬੀ ਕੱਢ ਦਰਾਜ ਖੋਲ੍ਹ ਕੇ ਚੂਸਨੀ ਵਾਲ਼ਾ ਨਿੱਪਲ ਕੱਢ ਮੂੰਹ ਨੂੰ ਲਾ ਲਿਆ।ਸ਼ਹਿਦ ਦਾ ਸਵਾਦ ਗਲੇ ‘ਚ ਲੰਘਦਿਆ ਹੀ ਮੈਨੂੰ ਚੈਨ ਆਇਆ ਹੈ। ਮਨ ਸਕੂਨ ਨਾਲ ਭਰ ਗਿਆ ਲਗਦਾ ਹੈ। ਇਸ ਸੁਆਦ ਨਾਲ ਬਚਪਨ ਤੋਂ ਸਾਂਝ ਹੈ ਮੇਰੀ।
ਕਿਸੇ ਦੇ ਕਦਮਾਂ ਦੀ ਆਹਟ ਨਾਲ ਮੈਂ ਚੌਕਸ ਹੋ ਗਿਆ ਹਾਂ। ਨਿੱਪਲ ਮੂੰਹ ‘ਚੋਂ ਕੱਢ ਕਾਹਲੀ ਨਾਲ ਦਰਾਜ ‘ਚ ਰੱਖ ਲਾਕ ਕਰ ਦਿੱਤਾ ਹੈ। ਸ਼ੀਲਾ ਸੀ। ਖਾਲ਼ੀ ਕੱਪ ਲੈਣ ਆਈ। ਉਹ ਮੇਰੇ ਵੱਲ ਸ਼ੱਕੀ ਨਿਗਾਹਾਂ ਨਾਲ ਦੇਖਦੀ ਹੈ-‘ਸਰ, ਸੌਰੀ ਗੇਟ ਖੜਕਾਉਣਾ ਭੁੱਲ ਗਈ।’ ਆਖ ਉਹ ਤੇਜ਼ੀ ਨਾਲ ਡਰੀ ਹੋਈ ਬਾਹਰ ਚਲੀ ਗਈ।
ਮਨੋਚਿਕਿਤਸਕ ਦੇ ਕਹੇ ਅਨੁਸਾਰ ਮੈਂ ਨਿੱਪਲ ਆਪਣੇ ਕੋਲ ਰੱਖਣਾ ਸ਼ੁਰੂ ਕੀਤਾ ਹੋਇਆ ਹੈ।ਉਸਨੇ ਕਿਹਾ, ਜਦੋਂ ਵੀ ਤੁਹਾਡਾ ਧਿਆਨ ਗਲਤ ਪਾਸੇ ਜਾਏ, ਨਿੱਪਲ ਮੂੰਹ ‘ਚ ਪਾ ਲਿਆ ਕਰੇ….। ਦਿਨ ‘ਚ ਕਿੰਨੇ ਵਾਰ ਮਰਜ਼ੀ …ਪਰ ਮਨ ਨੂੰ ਇਕੱਲੇ ਰੱਖਣ ਦੀ ਬਜਾਇ ਥੋੜ੍ਹਾ ਬਿਜੀ ਰੱਖੇ।”
ਪਹਿਲਾਂ ਮੈਂ ਚੁੰਘਣੀ ਵਾਲੀ ਬੋਤਲ ਰੱਖਣ ਦਾ ਮਨ ਬਣਾਇਆ ਸੀ ਪਰ ਇਹ ਮੈਨੂੰ ਪਸੰਦ ਨਹੀਂ ਆਈ ਇੱਕ ਤਾਂ ਇਸ ਦਾ ਅਕਾਰ ਕਾਫ਼ੀ ਵੱਡਾ ਸੀ। ਤੇ ਦੂਜਾ ਇਸ ‘ਚ ਮੈਨੂੰ ਦੁੱਧ ਪਾਉਣਾ ਪੈਣਾ ਸੀ। ਉਹ ਤਾਂ ਸਬੱਬੀਂ ਮਿਸ਼ਰਾ ਹੁਰੀਂ ਆਪਣੇ ਬੱਚੇ ਲਈ ਸ਼ਹਿਦ ਵਾਲ਼ਾ ਨਿੱਪਲ ਇੱਕ ਵਾਰ ਦਫ਼ਤਰ ਆਪਣੇ ਬੈਗ ‘ਚ ਪਾ ਕੇ ਨਾਲ ਲੈ ਆਏ। ਉਹਨਾਂ ਦਫ਼ਤਰ ‘ਚ ਆਉਣ ਲੱਗੇ ਇਹ ਨਿੱਪਲ ਮਾਰਕਿਟ ‘ਚੋਂ ਖਰੀਦਿਆ ਸੀ। ਲੰਚ ਕਰਨ ਲੱਗੇ ਟਿਫ਼ਨ ਦੇ ਨਾਲ ਨਿੱਪਲ ਵਾਲੀ ਡੱਬੀ ਵੀ ਬਾਹਰ ਨਿਕਲ ਆਈ, ”ਉਹ ਹੋ.ਸਰ, ਬੇਟੇ ਲਈ ਲਿਆਂਦੀ ਏ…।” ਆਖ ਉਹਨਾਂ ਉਸਨੂੰ ਵਾਪਸ ਬੈਗ ‘ਚ ਪਾ ਲਿਆ ਸੀ।
ਲੰਚ ਕਰਦਿਆਂ ਮੇਰੇ ਮਨ ‘ਚ ਵੀ ਫੁਰਨਾ ਫੁਰ ਗਿਆ। ਅਗਲੇ ਦਿਨ ਮੈਂ ਵੀ ਅਜਿਹਾ ਕੀਤਾ। ਨਿੱਪਲ ਮਾਰਕਿਟ ‘ਚੋਂ ਖਰੀਦਿਆ। ਜਨਰਲ ਸਟੋਰ ਦੇ ਮਾਲਕ ਨੇ ਮੇਰੇ ਵੱਲ ਦੇਖਿਆ ਕਿਉਂਕਿ ਮੈਂ ਪਹਿਲਾਂ ਉਸ ਕੋਲੋਂ ਇਸਦੀ ਕਦੇ ਮੰਗ ਨਹੀਂ ਕੀਤੀ ਸੀ। ਦੁਕਾਨ ‘ਤੇ ਆਉਣ ਕਾਰਨ ਪਹਿਚਾਣਦਾ ਸੀ। ਨਿੱਪਲ ਵਾਲੀ ਡੱਬੀ ਫੜ ਮੈਂ ਕੀਮਤ ਅਦਾ ਕੀਤੀ ਤੇ ਕਾਹਲੀ-ਕਾਹਲੀ ਬਾਹਰ ਨਿਕਲ ਗਿਆ।ਅਤੇ ਕੋਈ ਮੈਨੂੰ ਨਿੱਪਲ ਖ਼ਰੀਦਦੇ ਨੂੰ ਜਾਣ-ਪਛਾਣ ਵਾਲ਼ਾ ਨਾ ਦੇਖ ਲਏ।
ਹੁਣ ਮੈਂ ਨਿੱਪਲ ਨੂੰ ਲਾਕ ਲਾ ਕੇ ਦਰਾਜ ‘ਚ ਰੱਖਦਾ ਹਾਂ।ਕਿੰਨੇ ਨਿੱਪਲ ਬਦਲੇ ਜਾ ਚੁੱਕੇ ਨੇ। ਜਦੋਂ ਸ਼ਹਿਦ ਮੁੱਕ ਜਾਂਦਾ ਹੈ ਤਾਂ ਕਸੈਲਾ ਸੁਆਦ ਆਉਣ ਲਗਦਾ ਹੈ। ਤੇ ਮੈਂ ਨਿੱਪਲ ਨਵਾਂ ਖਰੀਦ ਲੈਂਦਾ ਹਾਂ। ਇਹ ਮੇਰਾ ਰੂਟੀਨ ਬਣਦਾ ਜਾ ਰਿਹਾ ਹੈ। ਹੁਣ ਤਾਂ ਜਨਰਲ ਸਟੋਰ ਦਾ ਮਾਲਕ ਵੀ ਮੈਨੂੰ ਬਿਨਾਂ ਪੁੱਛੇ ਨੌਕਰ ਨੂੰ ਮੈਨੂੰ ਨਿੱਪਲ ਲਿਆ ਕੇ ਦੇਣ ਲਈ ਕਹਿ ਦਿੰਦਾ ਹੈ।
ਮਨੋਚਿਕਿਤਸਕ ਦੀ ਗੱਲ ਮੈਨੂੰ ਸਹੀ ਲੱਗੀ ਸੀ। ਮੈਨੂੰ ਲਗਦਾ ਸੀ ਕਿ ਇਹੋ ਮੇਰੀ ਸਮੱਸਿਆ ਦਾ ਹੱਲ ਹੈ। ਤੇ ਮੈਂ ਉਸੇ ਦੇ ਦਿਸ਼ਾ-ਨਿਰਦੇਸ਼ਾਂ ਨਾਲ ਚੱਲਣ ਲੱਗਾ।ਪਰ ਅਜੇ ਤੱਕ ਕੋਈ ਬਹੁਤਾ ਫ਼ਰਕ ਨਹੀਂ ਪਿਆ।ਹਾਂ ਮੇਰੀ ਲੋਚਾ ਥੋੜ੍ਹੀ ਘੱਟ ਜ਼ਰੂਰ ਹੋਈ ਹੈ।
ਇਸ ਵਾਰ ਜਦੋਂ ਨਵਾਂ ਨਿੱਪਲ ਲੈਣ ਗਿਆ ਸੀ ਤਾਂ ਉਸ ਮੈਨੂੰ ਨਿਹੋਰਾ ਮਾਰਿਆ, …ਸਰ, ਤੁਹਾਡਾ ਬੱਚਾ ਕਾਫੀ ਚਿਰ ਤੋਂ ਨਿੱਪਲ ਚੁੰਘ ਰਿਹਾ ਏ… ਲਗਦੈ ਉਸ ਨੂੰ ਇਸ ਦੀ ਆਦਤ ਪੈ ਗਈ ਏ।’
‘ਹਾਂ ਹਾਂ …।’ ਮੈਂ ਮਸ੍ਹਾਂ ਹੀ ਬੋਲ ਪਾਇਆ ਸਾਂ। ਉਸਦੇ ਸਵਾਲ ਦਾ ਠੋਸ ਜਵਾਬ ਉਸ ਸਮੇਂ ਮੇਰੇ ਕੋਲ ਨਹੀਂ ਸੀ ਅਹੁੜਿਆ ਜਾਂ ਮੈਂ ਜਾਣ-ਬੁੱਝ ਕੇ ਡਰ ਕਾਰਨ ਨਹੀਂ ਦਿੱਤਾ ਸੀ।
ਆਦਤਾਂ ਭਲਾ ਇੰਨੀ ਛੇਤੀ ਕਿਵੇਂ ਬਦਲ ਜਾਂਦੀਆਂ ਨੇ ਕਿਸੇ ਦੀਆਂ। ਬੜਾ ਤੜਪਾਉਂਦੀਆਂ ਨੇ ਆਦਤਾਂ। ਲਗਦੈ ਹੈ ਜਿਵੇਂ ਰੱਬ ਨੇ ਕੋਈ ਸਜ਼ਾ ਦਿੱਤੀ ਹੋਵੇ।ਸਮਾਜ ਤੋਂ ਡਰ ਵੱਖ।ਤੁਸੀਂ ਮੇਰੇ ‘ਤੇ ਹੀ ਅੰਦਾਜਾ ਲਗਾ ਲਵੋ….ਕਿੰਨੇ ਚਿਰ ਤੇ ਮੈਂ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹ ਰਿਹਾ ਹਾਂ ਪਰ ਅਜੇ ਤੱਕ ਇਸ ‘ਤੇ ਕਾਬੂ ਨਹੀਂ ਪਾ ਸਕਿਆ।
ਹੁਣ ਰਾਵੀ ਨੂੰ ਜਦੋਂ ਦਾ ਦੇਖਿਆ ਹੈ। ਮੇਰੀ ਸੌਂਦੀ ਜਾ ਰਹੀ ਲੋਚਾ ਨੂੰ ਜਿਵੇਂ ਫੇਰ ਤਾਕਤ ਮਿਲ ਗਈ ਹੋਵੇ।ਉਸ ਦੀ ਹਰ ਇੱਕ ਅਦਾ ਦਾ ਮੈਂ ਕਾਇਲ ਹੋ ਗਿਆ ਹਾਂ ਦਿਨ ‘ਚ ਪਤਾ ਨਹੀਂ ਕਿੰਨੀ ਵਾਰ ਉਹ ਮੇਰੀਆਂ ਅੱਖਾਂ ਸਾਹਮਣੇ ਹੁੰਦੀ ਹੈ, ਉਸਦਾ ਜਿਸਮ, ਹਲਕੀ ਸ਼ੇਖ ਅਦਾ ਤੇ ਉਸਦੇ ਉੱਪਰ ਵੱਲ ਉਠੇ ਹੋਏ ਉਭਾਰ ਮੇਰੇ ਜਾਗਦਿਆਂ ਹੀ ਸੁਪਨਿਆਂ ‘ਚ ਆ ਜਾਂਦੇ ਹਨ। ਤੇ ਮੈਂ ਕਿਸੇ ਹੋਰ ਹੀ ਹੁਸੀਨ ਵਾਦੀਆਂ ‘ਚ ਗੁਆਚ ਗਿਆ ਹੁੰਦਾ ਮਹਿਸੂਸ ਕਰਦਾ ਹਾਂ ਖ਼ੁਦ ਨੂੰ ਆਪਣੀ ਅਚਾਨਕ ਦੁਬਾਰਾ ਪ੍ਰਗਟ ਹੋਈ ਰੀਝ ਬਾਰੇ ਮੈਂ ਮਨੋਚਿਕਿਤਸਕ ਨਾਲ ਜਾ ਕੇ ਵੀ ਗੱਲ ਕੀਤੀ ਸੀ।
ਉਸ ਕਿਹਾ ਸੀ, ”ਸਬਰ ਕਰ ਹੋ ਜਾਵੇਗਾ ਇੱਕ ਦਿਨ। ਇਸ ਇੱਛਾ ‘ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰ ਸਫ਼ਲ ਹੋਣ ਲਈ ਕਈ ਵਾਰ ਅਸਫ਼ਲਤਾ ਤੁਹਾਡਾ ਦੁਆਰ ਖੜਕਾਉਂਦੀ ਏ….. ਤੁਹਾਨੂੰ ਮੈਂ ਕੱਲ੍ਹ ਦੀ ਇੱਕ ਘਟਨਾ ਸੁਣਾਉਂਦਾ ਹਾਂ। ਇੱਕ ਔਰਤ ਮੇਰੇ ਕੋਲ ਆਪਣੇ ਬੱਚੇ ਨੂੰ ਲੈ ਕੇ ਆਈ ਉਹ ਅੰਗੂਠਾ ਚੁੰਘਣੋਂ ਨਹੀਂ ਸੀ ਹਟ ਰਿਹਾ। ਮੈਂ ਉਸਨੂੰ ਸਮਝਾਇਆ ਕਿ ਬੱਚੇ ਨੂੰ ਪਿਆਰ ਨਾਲ ਵਰਜੇ, ਇਸ ‘ਤੇ ਸਖ਼ਤੀ ਨਾ ਦਿਖਾਓ…ਉਸਨੇ ਬੱਚੇ ਦੇ ਅੰਗੂਠੇ ਦਾ ਉਪਰਲਾ ਪਾਸਾ ਸੂਈਆਂ ਖੋਭ-ਖੋਭ ਛਲਣੀ ਕਰ ਦਿੱਤਾ ਸੀ।”
ਉਹ ਕਿੰਨਾ ਚਿਰ ਬੋਲੀ ਗਿਆ। ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਤੇ ਫੇਰ ਕੁਝ ਦੇਰ ਮੇਰੀ ਚੁੱਪ ਦੇਖ ਉਸ ਵੀ ਕਿਸੇ ਹੋਰ ਮਰੀਜ਼ ਨੂੰ ਅੰਦਰ ਭੇਜਣ ਲਈ ਆਪਣੀ ਅਸਿੱਸਟੈਂਟ ਨੂੰ ਕਿਹਾ ਸੀ।
‘ਸਬਰ ਰੱਖੋ।’ ਉਸ ਦੇ ਕਹੇ ਬੋਲ ਮੈਨੂੰ ਦਫ਼ਤਰ ਤੱਕ ਮੇਰੇ ਕੰਨਾਂ ‘ਚ ਗੂੰਜਦੇ ਰਹੇ ਸਨ।
ਪਰ ਇੰਨਾ ਲੰਬਾ ਸਫ਼ਰ ? ਪਤਾ ਨਹੀਂ ਲੱਗ ਰਿਹਾ ਸਫ਼ਲ ਹੋਣ ‘ਚ ਹੋਰ ਕਿੰਨਾ ਚਿਰ ਲੱਗੇਗਾ। ਮਹੀਨਾ। ਦੇ ਮਹੀਨੇ। ਪੰਜ ਜਾਂ ਫਿਰ ਇੱਕ ਸਾਲ। ਤੇ ਫਿਰ ਜਾਂ ਸਾਲ-ਦਰ-ਸਾਲ। ਜਾਂ ਫਿਰ ਸਾਰੀ ਸਾਰੀ ਜ਼ਿੰਦਗੀ? ਸਾਰੀ ਜ਼ਿੰਦਗੀ…ਹੈਂ ?
ਜ਼ਿੰਦਗੀ।
ਦਿਮਾਗ਼ ਦੀਆਂ ਨਸਾਂ ਫਟਣ ਲੱਗ ਪਈਆਂ ਹਨ।ਅੰਦਰੇ ਟਸ-ਟਸ-ਟਸ ਦੀ ਆਵਾਜ਼ ਸੁਣਨ ਲਗਦੀ ਹੈ। ਸਾਰਾ ਦਫ਼ਤਰ ਜਿਵੇਂ ਘੁੰਮਣ ਲੱਗ ਪਿਆ ਹੋਵੇ। ਮੇਰਾ ਕੈਬਿਨ।….ਕੁਰਸੀ। ਟੇਬਲ ਬਾਰੀਆਂ …।
ਘੁੰਮਦੇ-ਘੁੰਮਦੇ ਖ਼ੁਦ ‘ਤੇ ਕਾਬੂ ਪਾਉਂਦਿਆਂ ਮੇਰਾ ਹੱਥ ਟੇਬਲ ‘ਤੇ ਪਈ
ਕਾਲ ਬੈੱਲ ‘ਤੇ ਜਾ ਵੱਜਾ।
ਸ਼ੀਲਾ ਝੱਟ ਅੰਦਰ ਆ ਗਈ।
”ਸਰ ਕੋਈ ਕੰਮ ਸੀ?” ਉਸਦੀ ਆਵਾਜ਼ ਤੋਂ ਤ੍ਰਭਕਦਾ ਹੋਇਆ ਮੈਂ ਸਹਿਜ ਹੁੰਦਾ ਹਾਂ। ਮੈਨੂੰ ਪਸੀਨੋ-ਪਸੀਨੀ ਹੋਇਆ ਦੇਖ ਉਹ ਸਵਾਲੀਆਂ ਨਜ਼ਰਾਂ ਨਾਲ ਮੈਨੂੰ ਘੋਖਣ ਲੱਗੀ ਸੀ।
‘ਨਹੀਂ, ਨਹੀਂ…ਹਾਂ, ਹਾਂ….ਸੱਚ, ਗਲਾਸ ਪਾਣੀ ਦਾ ਲਿਆ …।’ ਮਨਾਂ ਹੀ ਬੋਲ ਪਾਇਆ ਸਾਂ ਮੈਂ।ਉਹ ਬਾਹਰ ਚਲੀ ਗਈ ਤੇ ਪਾਣੀ ਦਾ ਗਲਾਸ ਲਿਆ ਮੇਰੇ ਅੱਗੇ ਫੈਲਾ ਦਿੱਤਾ। ਮੇਰੇ ਪਾਣੀ ਪੀਣ ਤੋਂ ਬਾਅਦ ਉਹ ਖਾਲੀ ਗਲਾਸ ਲੈ ਕੇ ਮੁੜ ਗਈ ਹੈ।
ਇਹ ਸ਼ੀਲਾ ਮੇਰੇ ਦਫ਼ਤਰ ‘ਚ ਦੋ-ਤਿੰਨ ਮਹੀਨਿਆਂ ਤੋਂ ਕੰਮ ਕਰ ਰਹੀ ਹੈ। ਪਰ ਬਾਕੀ ਸਟਾਫ਼ ਨਾਲ ਘੱਟ ਹੀ ਬੋਲਦੀ ਹੈ।ਤੋਲ ਕੇ ਹੀ ਗੱਲ ਕਰਦੀ ਹੈ। ਸਿਰਫ਼ ‘ਹੂੰਹਾਂ’, ‘ਹਾਂਜੀ’, ‘ਸਰਲਿਆਈ’, ‘ਜੀ ਸਰ’ ਤੇ ਬਿਨਾਂ ਮੈਂ ਕਦੇ ਇਸ ਦੇ ਮੂੰਹੇ ਹੋਰ ਸ਼ਬਦ ਕਦੇ ਨਹੀਂ ਸੁਣਿਆ। ਨਾ ਹੀ ਕੋਈ ਚਮਕ ਇਹਦੇ ਚਿਹਰੇ ‘ਤੇ ਮੈਂ ਕਦੇ ਦੇਖੀ ਸੀ। ਮੇਰੇ ਵਾਂਗ। ਮੈਂ ਵੀ ਤਾਂ ਘੱਟ ਵੱਧ ਹੀ ਬੁਲਾਉਂਦਾ ਹਾਂ। ਸਿਰਫ਼ ਕੰਮ ਤੋਂ ਬਿਨਾਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ।
ਮੈਨੂੰ ਮੇਰੀ ਦਾਦੀ ਯਾਦ ਆ ਜਾਂਦੀ। ਉਹਦਾ ਚਿਹਰਾ ਵੀ ਸ਼ੀਲਾ ਵਾਂਗ ਬੇਰੌਣਕਾ ਸੀ। ਜਿਸ ਦਾ ਇਕਲੌਤਾ ਪੁੱਤ ਉਸ ਨੂੰ ਇੱਥੇ ਇਕੱਲਿਆਂ ਛੱਡ ਕੇ ਵਿਦੇਸ਼ ਦੌੜ ਜਾਵੇ ਤਾਂ ਕੀ ਬੀਤਦੀ ਹੋਵੇਗੀ ਉਸ ‘ਤੇ। ਮੈਂ ਦਾਦੀ ਨੂੰ ਕਦੇ ਖੁਸ਼ ਨਹੀਂ ਦੇਖਿਆ। ਜਦੋਂ ਦੀ ਮੇਰੀ ਮਾਂ ਮੈਨੂੰ ਜਨਮ ਦੇ ਕੇ ਛੱਡ ਕੇ ਰੱਬ ਕੋਲ ਚਲੀ ਗਈ ਸੀ, ਦਾਦੀ ਦਾ ਚਿਹਰਾ ਉਦੋਂ ਤੋਂ ਹੀ ਮੁਰਝਾ ਜਿਹਾ ਗਿਆ।
ਘਰ ‘ਚ ਮੈਂ ਸਾਂ ਜਾਂ ਮੇਰਾ ਪਿਤਾ ਸੀ। ਦਾਦੀ ਚੁੱਪ-ਚਾਪ ਘਰ ਦੇ ਸਾਰੇ ਕੰਮ ਕਰਦੀ ਸੀ।ਫਿਰ ਇੱਕ ਦਿਨ ਮੇਰਾ ਪਿਤਾ ਵੀ ਸਾਨੂੰ ਇਸ ਤਰ੍ਹਾਂ ਛੱਡ ਇਟਲੀ ਚਲਾ ਗਿਆ।ਕੁਝ ਦੇਰ ਉਹ ਸਾਨੂੰ ਪੈਸੇ ਭੇਜਦਾ ਰਿਹਾ। ਸਾਨੂੰ ਪਤਾ ਲੱਗਾ ਕਿ ਉਸਨੇ ਉੱਧਰ ਹੀ ਕਿਸੇ ਔਰਤ ਨਾਲ ਵਿਆਹ ਕਰਵਾ ਲਿਆ ਹੈ।ਪਿਤਾ ਮੁੜ ਕੇ ਕਦੇ ਇੱਥੇ ਨਹੀਂ ਆਇਆ।ਨਾ ਹੀ ਉਹਨੇ ਸਾਡੀ ਕੋਈ ਸਾਰ ਲਈ ਸੀ।
ਦਰਅਸਲ ਮੈਨੂੰ ਜਨਮ ਦੇ ਕੇ ਮਾਂ ਦੇ ਮਰਨ ਕਾਰਨ ਉਹ ਮੈਨੂੰ ਅਭਾਗਾ ਸਮਝਦਾ ਸੀ। ਮੇਰੀ ਦਾਦੀ ਹੀ ਮੇਰੇ ਸਾਰੇ ਕਾਰਜ ਕਰਦੀ। ਮੈਨੂੰ ਚੁੰਘਣੀ ਦਿੰਦੀ। ਨਹਾਉਂਦੀ। ਕੱਪੜੇ ਪਾਉਂਦੀ। ਫਿਰ ਥੋੜ੍ਹਾ ਵੱਡਾ ਹੋਇਆ ਤਾਂ ਸਕੂਲ ਛੱਡ ਆਉਂਦੀ। ਤੇ ਫਿਰ ਇਸ ਤਰ੍ਹਾਂ ਦੀ ਖਾਮੋਸ਼ ਜ਼ਿੰਦਗੀ ਜਿਊਂਦਾ ਮੈਂ ਬੀ. ਏ. ਕਰ ਗਿਆ। ਸ਼ਹਿਰ ‘ਚ ਜਦੋਂ ਕੋਰੀਅਰ ਕੰਪਨੀ ਆਈ ਤਾਂ ਮੈਂ ਇਸ ਦੀ ਏਜੰਸੀ ਲੈ ਲਈ। ਦਾਦੀ ਕੋਲ ਇੱਕ ਦੇ ਪਲਾਟ ਸਨ। ਤੇ ਪਿਤਾ ਨੇ ਵੀ ਕੁਝ ਪੈਸੇ ਭੇਜ ਕੇ ਸਾਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰ ਦਿੱਤਾ ਸੀ।
ਜਦੋਂ ਕੰਪਨੀ ਨੇ ਦਫ਼ਤਰ ਦਾ ਵਿਸਥਾਰ ਕਰਨ ਦੀ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਹਾਂ ਕਰ ਦਿੱਤੀ। ਹੁਣ ਮੇਰੇ ਕੋਲ ਸਾਡੇ ਜ਼ਿਲ੍ਹੇ ਦੇ ਇਲਾਵਾ ਚਾਰ ਹੋਰ ਜ਼ਿਲ੍ਹਿਆਂ ਦਾ ਕੰਪਨੀ ਦਾ ਲੇਖਾ-ਜੋਖਾ ਹੁਣ ਸਾਡੇ ਦਫ਼ਤਰ ਰਾਹੀਂ ਹੀ ਕੰਪਨੀ ਕਰਦੀ ਹੈ। ਤੇ ਮੇਰੇ ਅੰਡਰ ਹੁਣ ਚਾਰ ਮੁਲਾਜ਼ਮ ਹੋਰ ਹਨ। ਇੱਕ ਰਾਵੀ, ਦੂਜੇ ਮਿਸ਼ਰਾ ਜੀ, ਤੀਜੀ ਸੋਨੀਆ ਤੇ ਚੌਥੀ ਸ਼ੀਲਾ।
ਹਾਂ ਸ਼ੀਲਾ ਚੁੱਪ ਹੀ ਤਾਂ ਰਹਿੰਦੀ ਹੈ। ਮੈਂ ਉਸ ਵੱਲ ਕੈਬਿਨ ਦੇ ਸ਼ੀਸ਼ੇ ‘ਚੋਂ ਨਜ਼ਰ ਫੇਰ ਕੇ ਦੇਖਦਾਂ ਉਹ ਹੁਣ ਵੀ ਚੁੱਪਚਾਪ ਬੈਠੀ ਹੈ। ਮੇਰਾ ਜੀਅ ਕਰਦਾ ਹੁੰਦਾ ਹੈ ਕਿ ਉਸ ਨਾਲ ਖੁੱਲ੍ਹ ਕੇ ਗੱਲਾਂ ਕਰਾਂ। ਪਰ ਇੱਦਾਂ ਮੈਂ ਕਰ ਨਹੀਂ ਸਕਿਆ।
ਮੈਨੂੰ ਯਾਦ ਆਇਆ ਜਦੋਂ ਮਿਸ਼ਰਾ ਜੀ ਨੇ ਮੈਨੂੰ ਸ਼ੀਲਾ ਬਾਰੇ ਦੱਸਦਿਆਂ ਮੈਨੂੰ ਕਿਹਾ ਸੀ, ‘ਸਰ ਇੱਕ ਔਰਤ ਏ, ਉਸ ਨੂੰ ਨੌਕਰੀ ਦੀ ਲੋੜ ਏ।ਜੇ ਤੁਸੀਂ ਕਹੇਂ ਤਾਂ ਆਪਾਂ ਦਫ਼ਤਰ ‘ਚ ਉਸ ਨੂੰ ਪੀਅਨ ਦੇ ਤੌਰ ‘ਤੇ ਰੱਖ ਸਕਦੇ ਹਾਂ।’
ਮੈਂ ਉਹਨਾਂ ਨੂੰ ਹਾਂ ਕਰ ਦਿੱਤੀ ਸੀ। ਤੇ ਕੰਪਨੀ ਨੂੰ ਸ਼ੀਲਾ ਦੇ ਪੀਅਨ ਰੱਖ ਲੈਣ ਬਾਰੇ ਮੇਲ ਭੇਜ ਕੇ ਦੱਸ ਦਿੱਤਾ ਸੀ। ਬਾਇਓਡਾਟਾ ਜਦੋਂ ਸੋਨੀਆ ਨੇ ਮੈਨੂੰ ਦਸਤਖਤ ਲਈ ਭੇਜਿਆ ਤਾਂ ਮੈਂ ਪੜ੍ਹ ਲਿਆ ਸੀ। ਇਸ ਵਿਚਾਰੀ ਦਾ ਪਤੀ ਅੰਗਹੀਣ ਹੈ।ਤੇ ਇਹ ਪਹਿਲਾਂ ਲੋਕਾਂ ਦੇ ਘਰਾਂ ‘ਚ ਕੰਮ ਕਰਕੇ ਟਾਈਮ ਬਤੀਤ ਕਰ ਰਹੀ ਸੀ। ਘਰ ‘ਚ ਇਹਦੇ ਤਿੰਨ ਬੱਚੇ ਹਨ।ਜੋ ਅਜੇ ਵਿਆਹ ਕਰਵਾ ਕੇ ਅੱਡ ਰਹਿ ਰਹੇ ਹਨ। ਹੁਣ ਇਹ ਆਪਣੇ ਅੰਗਹੀਣ ਪਤੀ ਨਾਲ ਹੀ ਰਹਿ ਰਹੀ ਹੈ।
ਇੱਥੋਂ ਇਸਨੂੰ ਛੇ ਹਜ਼ਾਰ ਤਨਖ਼ਾਹ ਕੰਪਨੀ ਵੱਲੋਂ ਦਿੱਤੀ ਜਾਂਦੀ ਹੈ।ਅੱਠ ਘੰਟੇ ਡਿਊਟੀ।ਇਹ ਘਰ ‘ਚ ਵੀ ਕੰਮ ਕਰ ਲੈਂਦੀ ਹੈ।
ਜਦੋਂ ਇਹ ਮੈਨੂੰ ਕਈ ਵਾਰ ਟੋਕੇ ਤੋਂ ਵੀ ‘ਜੀ ਸਰ’, ‘ਜੀ ਸਰ’ ਕਹਿੰਦੀ ਹੈ ਤਾਂ ਮੈਨੂੰ ਬੁਰਾ ਲੱਗਣ ਲੱਗਦਾ ਹੈ। ਮੱਥਾ ਪਸੀਨੇ ਨਾਲ ਭਰ ਜਾਂਦਾ ਹੈ ਮੇਰਾ। ਬੇਚੈਨ ਹੋ ਜਾਂਦਾ ਹਾਂ ਮੈਂ। ਇਸੇ ਲਈ ਮੈਂ ਸ਼ੀਲਾ ਨੂੰ ਬਹੁਤਾ ਕੰਮ ਕਰਨ ਲਈ ਨਹੀਂ ਕਹਿੰਦਾ। ਚਾਹ ਦਾ ਸਮਾਂ ਮੈਂ ਤਿੰਨ ਵਾਰ ਫਿਕਸ ਕੀਤਾ ਹੋਇਆ ਹੈ। ਇਹ ਆਪੇ ਉਦੇਂ ਚਾਹ ਪਕੜਾ ਜਾਂਦੀ ਹੈ।
ਇਸਦੇ ‘ਜੀ-ਜੀ’ ਕਹਿਣ ਤੋਂ ਜੋ ਮੈਨੂੰ ਘਬਰਾਹਟ ਹੁੰਦੀ ਹੈ, ਉਸਦਾ ਕਾਰਨ ਪਹਿਲਾਂ ਇਸ ਦਫ਼ਤਰ ‘ਚ ਮੇਰੀ ਕੁਲੀਗ ਰਹੀ ਸੋਨੀਆ ਹੀ ਤਾਂ ਹੈ।ਉਸਦਾ ਮੇਰੀਆਂ ਅੱਖਾਂ ਸਾਹਮਣੇ ਖਿੜ-ਖਿੜ ਹੱਸਦੀ ਦਾ ਚਿਹਰਾ ਉੱਭਰ ਆਇਆ ਹੈ।
ਕਿਵੇਂ ਚੰਦਰੀ ਕੁਝ ਮਹੀਨਿਆਂ ‘ਚ ‘ਸਰ … ਸਰ’ ਕਰਦੀ, ਪਹਿਲਾਂ ‘ਜੀ-ਜੀ’ ਤੇ ਫਿਰ ‘ਤੂੰ-ਤੂੰ’ ਤੱਕ ਪਹੁੰਚ ਗਈ ਸੀ।
ਪਤਾ ਨਹੀਂ ਕਿਹੜੀ ਖਿੱਚ ਸੀ ਉਸ ਅੰਦਰ…। ਮੇਰੀਆਂ ਨਜ਼ਰਾਂ ਦਫ਼ਤਰ ‘ਚ ਉਸੇ ਨੂੰ ਹੀ ਤਲਾਸ਼ਦੀਆਂ ਰਹਿੰਦੀਆਂ। ਮੈਂ ਕੋਈ ਨਾ ਕੋਈ ਕੰਮ ਕਹਿਣ ਦੇ ਬਹਾਨੇ ਉਸਨੂੰ ਕੈਬਿਨ ‘ਚ ਬੁਲਾ ਲੈਂਦਾ ਤਾਂ ਕਿ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਰਹੇ। ਸ਼ਾਇਦ ਉਹਨੇ ਵੀ ਮੇਰੀਆਂ ਚੋਰ ਨਜ਼ਰਾਂ ਨੂੰ ਪਹਿਚਾਣ ਲਿਆ ਹੋਵੇ। ਫਿਰ ਮੈਨੂੰ ਹੀ ਪਤੈ ਕਿਵੇਂ ਖਹਿੜਾ ਛੁਡਾਇਆ ਸੀ ਮੈਂ ਉਸ ਕੋਲੋਂ।
ਮੈਨੂੰ ਅੱਜ ਵੀ ਯਾਦ ਹੈ।ਉਹ ਸਾਲ ਕੁ ਪਹਿਲਾਂ ਦੇ ਪਲ…।ਕਿਵੇਂ ਉਸ ਨੇ ਮੈਨੂੰ ਆਪਣੇ ਅਕਸ਼ਨ ਨਾਲ ਜਾਦੂ ਫੇਰ ਮੈਨੂੰ ਭਰਮਾ ਲਿਆ ਸੀ। ਬੇਚੈਨ ਹੋ ਜਾਂਦਾ ਸਾਂ ਮੈਂ। ਉਸ ਦੀ ਅਣਹੋਂਦ ਬੜਾ ਅੱਖੜਦੀ। ਰਾਤਾਂ ਲੰਮੀਆਂ ਲੱਗਦੀਆਂ। ਮਨ ਕਰਦਾ ਦਫ਼ਤਰ ਸਾਰੀ ਰਾਤ ਹੀ ਕਿਉਂ ਨਹੀਂ ਖੁੱਲ੍ਹਦਾ। ਸਾਰੀ-ਸਾਰੀ ਰਾਤ ਖੁਦ ਨਾਲ ਗੱਲਾਂ ਕਰਦੇ ਬਤੀਤ ਹੁੰਦੀ ਪਰ ਸੋਨੀਆ ਜਿਵੇਂ ਮੈਨੂੰ ਟਿੱਚ ਸਮਝਦੀ ਸੀ।
‘ਸਰ ਕੋਈ ਕੰਮ ਸੀ….ਮੈਨੂੰ ਬੁਲਾਇਆ।’ ਉਹ ਅਕਸਰ ਕਹਿੰਦੀ ਮੈਂ ਉਸ ਨੂੰ ਕੈਬਿਨ ‘ਚ ਬੁਲਾ ਤਾਂ ਲੈਂਦਾ ਪਰ ਕੰਮ ਕੋਈ ਯਾਦ ਨਾ ਰਹਿੰਦਾ।
‘ਉਹ …ਹ, ਸੌਰੀ .. ਸੌਰੀ .. ਸੋਨੀਆ …. ਮੈਂ ਭੁੱਲ ਗਿਆ……ਕੰਮ ਕੀ ਕਹਿਣਾ ਸੀ ਤੈਨੂੰ…।’ ਮੈਂ ਘਾਬਰ ਕੇ ਬੋਲਦਾ ਸਾਂ।
ਉਹ ਚਿਹਰੇ ‘ਤੇ ਮੁਸਕਰਾਹਟ ਲਿਆਉਂਦੀ। ਉਸ ਦੀਆਂ ਗੱਲ੍ਹਾਂ ਦੇ ਪੈਂਦੇ ਟਵਿੰਕਲ ਮੈਨੂੰ ਬੜੇ ਮੋਹਣੇ ਜਾਪਦੇ। ਇੱਕ ਖ਼ਾਸ ਅਦਾ ਨਾਲ ਉਹ ਆਪਣੇ ਸੀਨੇ ਨੂੰ ਫੁਲਾਉਂਦੀ।ਤੇ ਫਿਰ ਇੱਕ ਹੋਰ ਅਦਾ ਨਾਲ ਖਿੜ-ਖਿੜ ਕਰਦੀ ਕੈਬਿਨ ‘ਚੋਂ ਬਾਹਰ ਚਲੀ ਜਾਂਦੀ ਸੀ।
ਤੇ ਮੈਂ ਕਿਸੇ ਅਲੱਗ ਵੇਗ ‘ਚ ਰੰਗਿਆ, ਗੁਆਚਿਆ ਰਹਿੰਦਾ।ਉਦੋਂ ਸੋਨੀਆ ਤੋਂ ਸਿਵਾਏ ਮੇਰੇ ਦਿਮਾਗ਼ ‘ਤੇ ਹੋਰ ਕੋਈ ਚਿਹਰਾ ਨਾ ਹੁੰਦਾ।
ਆਹਿਸਤਾ-ਆਹਿਸਤਾ ਕੈਬਿਨ ‘ਚ ਆਉਂਦੀ ਸੋਨੀਆ ਹੁਣ ਮੇਰੇ ਹੋਰ ਵੀ ਨਜ਼ਦੀਕ ਆਉਂਦੀ ਜਾ ਰਹੀ ਸੀ।ਕੋਈ ਫਾਈਲ ਵਗ਼ੈਰਾ ‘ਤੇ ਦਸਤਖਤ ਕਰਵਾਉਣੇ ਹੁੰਦੇ ਜਾਂ ਕੋਈ ਕੰਪਨੀ ਦੇ ਆਰਡਰ ਮੈਨੂੰ ਸਮਝਾਉਣਾ ਹੁੰਦਾ ਤਾ ਉਹ ਮੇਰੀ ਕੁਰਸੀ ਦੇ ਬਿਲਕੁਲ ਲਾਗੇ ਹੋ ਜਾਂਦੀ।ਉਸਦੇ ਹੱਥਾਂ ਦਾ ਸਪਰਸ਼ ਤਾਂ ਮੇਰੇ ਹੱਥਾਂ ਨੇ ਕਈ ਵਾਰ ਮਹਿਸੂਸ ਕੀਤਾ ਸੀ। ਤੇ ਫਿਰ ਉਹ ਹੌਲੀ-ਹੌਲੀ ਫਾਈਲ ਬਾਰੇ ਸਮਝਾਉਂਦੀ- ਸਮਝਾਉਂਦੀ ਮੇਰੀ ਕੁਰਸੀ ਵੱਲ ਇੰਨਾ ਝੁਕ ਜਾਂਦੀ ਕਿ ਉਸਦੀਆਂ ਕੋਮਲ ਛਾਤੀਆਂ ਮੇਰੇ ਮੋਢੇ ਨਾਲ ਆ ਟਕਰਾਉਂਦੀਆਂ। ਅਜਿਹੇ ਸਮੇਂ ‘ਚ ਮੇਰੀ ਸਾਰੀ ਸੁੱਧ-ਬੁੱਧ ਛੂ- ਮੰਤਰ ਹੋ ਜਾਂਦੀ ਸੀ।
ਇਨ੍ਹਾਂ ਸ਼ਰਾਰਤੀ ਪਲਾਂ ਦਾ ਸਿਲਸਿਲਾ ਜਾਰੀ ਰਹਿੰਦਾ-ਰਹਿੰਦਾ ਹੋਰ ਵੀ ਚੁਲਬੁਲਾ ਉਸ ਦਿਨ ਹੋ ਗਿਆ।ਜਦੋਂ ਕੋਈ ਕੰਮ ਕਰਵਾਉਣ ਲਈ ਆਈ ਸੋਨੀਆ ਨੇ ਮੇਰੇ ਬੁੱਲ੍ਹਾਂ ‘ਤੇ ਆਪਣੇ ਕੋਮਲ ਬੁੱਲ੍ਹ ਟਿਕਾ ਦਿੱਤੇ। ਮੈਨੂੰ ਤਾਂ ਕੁਝ ਸੁੱਝ ਨਹੀਂ ਸੀ ਰਿਹਾ। ਮੈਂ ਤਾਂ ਕੈਬਿਨ ਦੇ ਸ਼ੀਸ਼ੇ ‘ਚੋਂ ਬਾਹਰ ਨਜ਼ਰ ਮਾਰ ਕੇ ਦੇਖਿਆ।ਕਿੱਧਰੇ ਕੋਈ
ਨਹੀਂ ਸੀ। ਸ਼ਾਇਦ ਲੰਚ ਕਰਨ ਲਈ ਸਾਰੇ ਸਟਾਫ਼-ਰੂਮ ‘ਚ ਚਲੇ ਗਏ ਸਨ। ਮੈਂ ਮਲ੍ਹਾਂ ਉਸ ਦੀ ਜਕੜ ‘ਚੋਂ ਜੁਦਾ ਹੋ ਪਾਇਆ ਸਾਂ।
ਫਿਰ ਤਾਂ ਅਸੀਂ ਇਕ-ਦੂਜੇ ਨਾਲ ਇੰਝ ਘੁਲ-ਮਿਲ ਗਏ ਜਿਵੇਂ ਸ਼ਰਬਤ ਵਿਚ ਪਾਣੀ ਘੁਲਦਾ ਹੈ।
ਇਕ ਦਿਨ ਸੋਨੀਆ ਨੇ ਮੈਨੂੰ ਘਰ ਆਉਣ ਦਾ ਨਿਮੰਤਰਣ ਦਿੱਤਾ। ਉਸ ਦਾ ਜਨਮ ਦਿਨ ਸੀ। ਮੈਂ ਗਿਫ਼ਟ ਲੈ ਕੇ ਉਸ ਦੇ ਘਰ ਪਹੁੰਚਿਆ। ਉਸ ਦਾ ਸਾਰਾ ਘਰ ਨਜ਼ਰਾਂ ਨਾਲ ਛਾਣ ਮਾਰਿਆ ਪਰ ਸੋਨੀਆ ਦੇ ਸਿਵਾ ਉੱਥੇ ਹੋਰ ਕੋਈ ਨਹੀਂ ਸੀ। ਅਸੀਂ ਦੋਵੇਂ ਸਾਂ।
”ਬਾਕੀ ਸਾਰੇ ?” ਮੈਂ ਪੁੱਛਿਆ।
‘ਕਿਉਂ, ਮੈਂ ਤੁਹਾਨੂੰ ਦਿਖਾਈ ਨ੍ਹੀਂ ਦੇ ਰਹੀ ?’ ਸੋਨੀਆ ਨੇ ਲਾਪਰਵਾਹੀ ਨਾਲ ਮੇਰੇ ਹੱਥ ਆਪਣੇ ਹੱਥਾਂ ‘ਚ ਲੈਂਦਿਆਂ ਕਿਹਾ ਸੀ।
”ਹਾਂ …ਹਾਂ…। ਹੈਪੀ ਬਰਥ-ਡੇ…ਇਹ ਲੈ ਤੇਰਾ ਗਿਫ਼ਟ …।” ਮੈਂ ਉਸ ਵੱਲ ਇੱਕ ਪੈਕਟ ਕਰਦਿਆਂ ਕਿਹਾ ਸੀ।
‘ਸੁਰੇਸ਼, ਮੇਰਾ ਅੱਜ ਬਰਥ-ਡੇ ਨ੍ਹੀਂ ਏ …।’ ਉਹ ਗਿਫ਼ਟ ਨੂੰ ਪਰ੍ਹਾਂ ਸੁੱਟਦਿਆਂ ਬੋਲੀ ਸੀ।
”ਕੀ ਮਤਲਬ?” ਮੈਂ ਦੁਬਿਧਾ ਜ਼ਾਹਿਰ ਕੀਤੀ।
‘ਬੁਧੂ …ਇਕ ਇਕੱਲੀ ਕੁੜੀ ਆਪਣੇ ਘਰ ਤੈਨੂੰ ਇਸ ਤਰ੍ਹਾਂ ਬੁਲਾ ਰਹੀ ਏ…ਤੇ ਤੂੰ ….!” ਉਹਨੇ ਮੈਨੂੰ ਆਪਣੀਆਂ ਬਾਹਾਂ ਦੇ ਘੇਰੇ ‘ਚ ਵਲ ਲਿਆ, ”ਜਾਣਦਾ ਏਂ ਸੁਰੇਸ਼ … ਮੈਂ ਤੇਰੀਆਂ ਅੱਖਾਂ ‘ਚੋਂ ਮੇਰੇ ਪ੍ਰਤੀ ਇੱਕ ਤਲਾਸ਼ ਪਹਿਲੇ ਦਿਨ ਹੀ ਮਹਿਸੂਸ ਕਰ ਲਈ ਸੀ …..ਤੂੰ ਵੀ ਮੈਨੂੰ ਬੜਾ ਚੰਗਾ ਲਗਦੈਂ ਏਂ।” ਮੇਰੀ ਛਾਤੀ ਨਾਲ ਚਿੰਬੜ ਕੇ ਉਸਨੇ ਚੁੰਮਣਾਂ ਦੀ ਬੁਛਾੜ ਲਗਾ ਦਿੱਤੀ।
ਮੈਂ ਵੀ ਕਿਸੇ ਗਹਿਰੇ ਵੇਗ ‘ਚ ਗੁੰਮ ਹੁੰਦਾ ਜਾ ਰਿਹਾ ਸਾਂ…। ਸੋਨੀਆ ਦੇ ਇਕ-ਇਕ ਕਰ ਪਹਿਨੇ ਕੱਪੜੇ ਘਟਦੇ ਜਾ ਰਹੇ ਸਨ। ਮੈਂ ਉਸ ਦੀਆਂ ਕੋਮਲ ਛਾਤੀਆਂ ਦੇ ਉਭਾਰਾਂ ਨੂੰ ਪਾਗਲਾਂ ਵਾਂਗ ਸਿਪ-ਸਿਪ ਕਰ ਪੀਂਦਾ ਜਾ ਰਿਹਾ ਸੀ। ਕੁਝ ਦੇਰ ਉਸਨੇ ਇਸ ਤਰ੍ਹਾਂ ਹੁੰਦਾ ਦੇਖ ਆਪਣੀਆਂ ਅੱਖਾਂ ਮੁੰਦ ਲਈਆਂ ਸਨ। ਫਿਰ ਕੁਝ ਚਿਰ ਬਾਅਦ ਜਿਵੇਂ ਉਸ ਅੰਦਰ ਕੁਝ ਬਦਲਦਾ ਜਾ ਰਿਹਾ ਹੋਵੇ। ਦਸ ਮਿੰਟ ਪੰਦਰਾਂ ਮਿੰਟ ਪਤਾ ਨਹੀਂ ਅੱਧਾ ਘੰਟਾ। ਉਹਨੇ ਅੱਖਾਂ ਖੋਲ੍ਹ ਲਈਆਂ।ਉਹ ਮੈਨੂੰ ਹੋਰ ਪਾਸੇ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਮੈਂ ਤਾਂ ਉਸਦੇ ਉਭਾਰਾਂ ਨਾਲ ਖੇਡਣ ‘ਚ ਮਸਤ ਸਾਂ। ਜਦੋਂ ਕਾਫ਼ੀ ਚਿਰ ਏਦਾਂ ਹੀ ਹੁੰਦਾ ਰਿਹਾ ਤਾਂ ਉਹ ਬੋਲੀ, ‘ਇਸ ਤੋਂ ਅੱਗੇ ਵੀ ਕੁਝ ਹੁੰਦਾ ਏ ….।ਬੁਧੂ…।’ ਉਹ ਅਚਾਨਕ ਬਦਲ ਜਿਹੀ ਗਈ ਸੀ। ਪਰ ਮੇਰੇ ਬੁੱਲ੍ਹ ਤਾਂ ਉਸਦੇ ਉਭਾਰਾਂ ਨਾਲ ਖੇਡਣ ਵਿਚ ਮਸਤ ਸਨ।
‘ਛੱਡੋ. ਸੁਰੇਸ਼ ਪਲੀਜ਼ …ਮੈਨੂੰ ਹਟੇ …।’
‘ਸੁਰੇਸ਼ …ਤੈਨੂੰ ਕਿਹਾ ਹਟ ਪਰ੍ਹਾਂ।’ ਉਹਨੇ ਇੱਕ ਝਟਕੇ ਨਾਲ ਮੈਨੂੰ ਪਰ੍ਹਾਂ ਧੱਕ ਦਿੱਤਾ। ਤੇ ਫਿਰ ਇਕ-ਇਕ ਕਰਕੇ ਆਪਣੇ ਲਾਹੇ ਕੱਪੜੇ ਪਾਉਣ ਲੱਗ ਪਈ। ਉਸਦਾ ਵਿਹਾਰ ਮਿੰਟਾਂ ‘ਚ ਮੇਰੇ ਪ੍ਰਤੀ ਕਾਫੀ ਰੁੱਖਾ ਹੋ ਗਿਆ
”ਕੁਝ ਚਿਰ ਬਾਅਦ ਉਹ ਥੋੜ੍ਹੀ ਸਹਿਜ ਹੋਈ ਤਾਂ ਬੋਲੀ, ”ਚੰਗਾ ਸੁਰੇਸ਼ ਹੁਣ ਤੂੰ ਜਾਹ…।” ”ਉਸਦੀ ਪਹਿਲਾਂ ਵਾਲੀ ਅਦਾ ਹੁਣ ਨਹੀਂ ਰਹੀ ਸੀ। ਅੱਧੇ ਘੰਟੇ ‘ਚ ਹੀ ਉਸ ਅੰਦਰ ਇੰਨਾ ਬਦਲਾਅ ਆ ਗਿਆ। ਮੈਂ ਨਮੋਸ਼ੀ ‘ਚ ਉੱਥੋਂ ਵਾਪਸ ਪਰਤ ਆਇਆ ਸਾਂ।
ਸਾਰੀ ਰਾਤ ਮੈਨੂੰ ਸੋਨੀਆ ਦੇ ਬੋਲ ਹੀ ਸੁਣਾਈ ਦਿੰਦੇ ਰਹੇ-”ਇਸ ਤੋਂ ਅੱਗੇ ਵੀ ਕੁਝ ਹੁੰਦਾ ਏ! ਬੁਧੂ .!”
ਅਗਲੇ ਦਿਨ ਝਿਜਕਦਾ-ਝਿਜਕਦਾ ਜਦੋਂ ਮੈਂ ਦਫ਼ਤਰ ਆਇਆ। ਮੇਰੀਆਂ ਨਿਗਾਹਾਂ ਸੋਨੀਆ ਨੂੰ ਹੀ ਭਾਲਣ ਲੱਗੀਆਂ ਸਨ ਪਰ ਮਿਸ਼ਰੇ ਨੇ ਮੇਰੇ ਹੱਥਾਂ ‘ਚ ਅਰਜ਼ੀ ਪਕੜਾਉਂਦਿਆਂ ਕਿਹਾ, ‘ਸਰ, ਇਹ ਸੋਨੀਆ ਨੇ ਭੇਜੀ ਏ।”
ਮੈਂ ਦੇਖਿਆ ਸੋਨੀਆ ਨੇ ਆਪਣਾ ਨੌਕਰੀ ਤੋਂ ਅਸਤੀਫ਼ਾ ਲਿਖ ਕੇ ਦਿੱਤਾ ਸੀ। ਮੈਂ ਕੀ ਕਰਦਾ। ਰੱਖ ਲਿਆ। ਮਿਸ਼ਰਾ ਹੁਰਾਂ ਨੇ ਨਵੇਂ ਕੁਲੀਗ ਰੱਖਣ ਦਾ ਇੱਕ ਲੋਕਲ ਅਖ਼ਬਾਰ ‘ਚ ਇਸ਼ਤਿਹਾਰ ਲਗਾ ਦਿੱਤਾ।
ਕੁਝ ਦਿਨ ਤਾਂ ਮੈਂ ਵੀ ਉਦਾਸ ਰਿਹਾ ਪਰ ਫਿਰ ਸਮੇਂ ਦੇ ਨਾਲ ਮੇਰਾ ਮਨ ਪਹਿਲਾਂ ਵਾਂਗ ਦਫ਼ਤਰ ਦੀਆਂ ਫਾਈਲਾਂ ‘ਚ ਗੁਆਚਣ ਲੱਗਾ। ਕਦੇ ਸੋਨੀਆ ਦੀ ਯਾਦ ਆਉਂਦੀ ਤਾਂ ਮੈਂ ਦਰਾਜ ਖੋਲ੍ਹ ਲੈਂਦਾ ਸਾਂ।
”ਸਰ, ਮਿਸ਼ਰਾ ਜੀ ਨੇ ਰੌਇਲ ਕੰਪਨੀ ਵਾਲੀ ਫਾਈਲ ਭੇਜੀ ਏ ਤੁਹਾਡੇ ਦੇਖਣ ਲਈ।” ਸ਼ੀਲਾ ਨੇ ਮੈਨੂੰ ਸੋਚਾਂ ‘ਚੋਂ ਬਾਹਰ ਕੱਢ ਲਿਆ।
ਮੈਂ ਫਾਈਲ ਫੜ ਕੇ ਟੇਬਲ ‘ਤੇ ਰੱਖ ਲਈ ਹੈ। ਉਹ ਚਲੀ ਗਈ ਹੈ।
ਸੋਨੀਆ ਦੇ ਇਸ ਤਰ੍ਹਾਂ ਚਲੇ ਜਾਣ ਤੋਂ ਬਾਅਦ ਮੇਰਾ ਜਿਵੇਂ ਕਿਸੇ ‘ਤੇ ਵਿਸਾਹ ਹੀ ਨਾ ਰਹਿ ਗਿਆ ਹੋਵੇ। ਮੈਂ ਕੰਪਨੀ ਦੇ ਕੰਮਾਂ ਨਾਲ ਖ਼ੁਦ ਨੂੰ ਢਾਲ ਲੈਣ ਦੀ ਕੋਸ਼ਿਸ਼ ਕਰਨ ਲੱਗ ਪਿਆ ਸਾਂ। ਕਦੇ ਮੇਰੀ ਆਦਤ ਤੰਗ ਕਰਦੀ ਤਾਂ ਮੈਂ ਨਿੱਪਲ ਮੂੰਹ ‘ਚ ਪਾ ਚੂਸਣ ਲਗਦਾ ਸਾਂ। ਪਰ ਫਿਰ ਵੀ ਕਦੇ ਨਾ ਕਦੇ ਸੋਨੀਆ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਅਚਾਨਕ ਆ ਕੁੱਦਦਾ। ਉਸਦੇ ਉਭਾਰ ਦਿਖਾਈ ਦਿੰਦੇ ਤਾਂ ਮੇਰੇ ਬੁੱਲ੍ਹ ਆਪਣੇ ਆਪ ਕੰਬਣ ਲੱਗ ਜਾਂਦੇ ਸਨ ਪਰ ਮੇਰੇ ਕਾਰਨ ਉਸ ਦੀ ਕਾਮੁਕ ਇੱਛਾ ਸਸ਼ਾਂਤ ਨਾ ਹੋ ਸਕਣ ਦਾ ਮੈਨੂੰ ਦੁੱਖ ਜ਼ਰੂਰ ਹੋਇਆ ਸੀ।
ਦਰਅਸਲ ਮੇਰਾ ਉਸ ਨਾਲ ਕਾਮੁਕ ਸੰਬੰਧ ਬਣਾਉਣ ਦਾ ਕੋਈ ਇਰਾਦਾ ਹੀ ਨਹੀਂ ਸੀ। ਮੈਂ ਤਾਂ ਉਸਦੇ ਉਭਾਰਾਂ ਨੂੰ ਨੇੜੇ ਤੋਂ ਦੇਖਣਾ ਤੇ ਉਹਨਾਂ ਨਾਲ ਖੇਡ ਕੇ ਮਾਣਨਾ ਚਾਹੁੰਦਾ ਸਾਂ ਪਰ ਉਸਨੇ ਕਦੇ ਮੇਰੇ ਬਾਰੇ ਇਸ ਤਰ੍ਹਾਂ ਦਾ ਖਿਆਲ ਸ਼ਾਇਦ ਮਨ ‘ਤੇ ਨਾ ਲਿਆਂਦਾ ਹੋਵੇ।
—
”ਆਪਣਾ ਖ਼ਿਆਲ ਰੱਖੇ ਸੁਰੇਸ਼ ਇਹ ਇੱਛਾ ਦਾ ਮੁੱਢ ਤੁਹਾਡੇ ਬਚਪਨ ਤੋਂ ਸ਼ੁਰੂ ਹੁੰਦਾ ਏ। ਤੁਹਾਡੇ ਪਾਲਣ-ਪੋਸਣ, ਰਹਿਣ-ਸਹਿਣ ਕਾਰਨ ਵੀ ਇੱਦਾਂ ਹੁੰਦਾ ਏ….ਤੁਸੀਂ ਚਿੰਤਾ ਨਾ ਕਰੋ ਦਰਅਸਲ ਤੁਹਾਨੂੰ ਬਚਪਨ ‘ਚ ਆਪਣੀ ਮਾਂ ਦਾ ਦੁੱਧ ਪੀਣ ਲਈ ਨਹੀਂ ਮਿਲਿਆ… ਇਹ ਅਤ੍ਰਿਪਤੀ ਹੀ ਤੁਹਾਡਾ ਪਿੱਛਾ ਨ੍ਹੀਂ ਛੱਡ ਰਹੀ। ਇਸੇ ਲਈ ਤੁਹਾਨੂੰ ਕਿਸੇ ਨਾ ਕਿਸੇ ਔਰਤ ਦੀਆਂ ਛਾਤੀਆਂ ਆਕਰਸ਼ਿਤ ਕਰਦੀਆਂ ਰਹਿੰਦੀਆਂ ਨੇ….ਬਚਪਨ ‘ਚ ਤੁਸੀਂ ਆਪਣੀ ਇਹ ਤ੍ਰਿਪਤੀ ਅੰਗੂਠਾ ਚੂਸ ਕੇ ਕਰ ਲੈਂਦੇ ਹੋਵੋਂਗੇ ਪਰ ਹੁਣ ਜਵਾਨ ਅਵਸਥਾ ‘ਚ ਇਹ ਅਤ੍ਰਿਪਤੀ ਹੋਰ ਵੀ ਜ਼ਿਆਦਾ ਵਿਸਫੋਟਕ ਹੁੰਦੀ ਜਾ ਰਹੀ ਏ।…ਮਾਂ ਦੇ ਪਿਆਰ ਤੋਂ ਵਾਂਝੇ ਬੱਚਿਆਂ ਅੰਦਰ ਇਸ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੋ ਹੀ ਜਾਂਦੀਆਂ ਨੇ।…ਤੁਸੀਂ ਚੰਗਾ ਕੀਤਾ ਜੋ ਮੇਰੇ ਕੋਲ ਆਪਣੀ ਸਮੱਸਿਆ ਲੈ ਕੇ ਆ ਗਏ…ਨਹੀਂ ਤਾਂ ਇਸ ਦਾ ਅੰਤ ਕਾਫ਼ੀ ਬੁਰਾ ਹੋਣ ਦੀ ਸੰਭਾਵਨਾ ਰਹਿੰਦੀ ਏ…। ਮੈਂ ਤੁਹਾਨੂੰ ਇਹ ਕੁਝ ਲਿਖ ਕੇ ਦੇ ਰਿਹਾਂ, ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਅੱਜ ਤੋਂ ਹੀ ਸ਼ੁਰੂ ਕਰ ਦੇਵੇ।” ਮੈਂ ਉਥੋਂ ਆ ਕੇ ਜਦ ਰਸਤੇ ‘ਚ ਚਿੱਟ ਪੜ੍ਹ ਕੇ ਦੇਖੀ ਤਾਂ ਉਸ ‘ਚ ਚੂਸਣ ਵਾਲੀ ਟਾਫੀਆਂ, ਕੋਈ ਗੇਮ ਖੇਡਣ ਤੇ ਵੱਧ ਤੋਂ ਵੱਧ ਲੋਕਾਂ ਨਾਲ ਵਿਚਰਣ ਤੋਂ ਇਲਾਵਾ ਚੁੰਘਣੀ ਦੀ ਵਰਤੋਂ ਕਰ ਲੈਣ ਬਾਰੇ ਲਿਖਿਆ ਸੀ। ਕੁਝ ਦਿਨ ਤਾਂ ਮੈਂ ਡਾ. ਗੁਪਤਾ ਦੇ ਕਹੇ ਅਨੁਸਾਰ ਕੀਤਾ।ਪਰ ਫਿਰ ਬੋਝਲ ਲੱਗਣ ਲੱਗ ਪਿਆ। ਹਰ ਪਲ ਟਾਫੀ ਮੂੰਹ ‘ਚ ਪਾਈ ਰੱਖਣਾ ਮੈਨੂੰ ਚੰਗਾ ਨਾ ਲਗਦਾ। ਮੈਂ ਨਿੱਪਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਅੱਗੇ ਨਾਲੋਂ ਫ਼ਰਕ ਤਾਂ ਕਾਫੀ ਪਿਆ। ਪਰ ਆਹ ਜਦੋਂ ਦੀ ਦਫ਼ਤਰ ‘ਚ ਰਾਵੀ ਆਈ ਹੈ। ਮੇਰੇ ਅੰਦਰ ਜਿਵੇਂ ਫਿਰ ਕੁਝ ਰੀਂਘਣ ਲੱਗ ਪਿਆ ਹੈ। ਮੇਰੇ ਸਾਰੇ ਉਪਾਅ ਧਰੇ-ਧਰਾਏ ਰਹਿ ਗਏ ਹਨ।
ਹੁਣ ਮੈਨੂੰ ਸੋਨੀਆ ਵਾਂਗ ਰਾਵੀ ਹੀ ਦਿਖਾਈ ਦਿੰਦੀ ਰਹਿੰਦੀ ਹੈ।ਰਾਵੀ ਭਾਵੇਂ ਮੇਰੇ ਵੱਲ ਕੋਈ ਇਸ ਤਰ੍ਹਾਂ ਦਾ ਵਿਸ਼ੇਸ਼ ਧਿਆਨ ਨਹੀਂ ਦਿੰਦੀ ਲਗਦੀ ਪਰ ਉਸ ਦੇ ਉੱਪਰ ਉਠੇ ਉਭਾਰ ਜਾਗਦੇ-ਸੌਂਦੇ ਮੇਰੇ ਮਨ ‘ਤੇ ਹਾਵੀ ਹੁੰਦੇ ਰਹਿੰਦੇ ਹਨ।
ਰਾਵੀ ਕੋਈ ਕੰਮ ਲਈ ਮੇਰੇ ਕੈਬਿਨ ‘ਚ ਜਦੋਂ ਆਉਂਦੀ ਹੈ ਤਾਂ ਮੈਂ ਉਸ ਵਿਚੋਂ ਸੋਨੀਆ ਨੂੰ ਹੀ ਦੇਖਣ ਲੱਗਦਾ ਹਾਂ। ਉਹ ਬਿਨਾਂ ਕਿਸੇ ਉਤਸੁਕਤਾ ਦੇ ਮੇਰੇ ਵੱਲ ਦੇਖੋ ਵਾਪਸ ਪਰਤ ਜਾਂਦੀ ਹੈ।
ਪਰ ਮੇਰੇ ਅੰਦਰ ਤਾਂ ਜਿਵੇਂ ਇਹ ਭਟਕਣਾ ਜਵਾਲ਼ਾ ਬਣ ਫਟਣ ਲੱਗ ਪਈ ਹੋਵੇ।ਰਾਵੀ ਦਾ ਜਿਸਮ, ਉਸ ਦੀਆਂ ਛਾਤੀਆਂ ਇੰਝ ਲੱਗਦਾ ਜਿਵੇਂ ਮੈਂ ਬਰਫ਼ੀਲੀਆਂ ਚੋਟੀਆਂ ਦੀ ਸੈਰ ਕਰਨ ਲੱਗ ਪਿਆ ਹੋਵਾਂ।
ਮੈਂ ਕਈ ਵਾਰ ਜਾਣ-ਬੁਝ ਕੇ ਰਾਵੀ ਨੂੰ ਸੋਨੀਆ ਵਾਂਗ ਆਪਣੇ ਕੈਬਿਨ ‘ਚ ਬੁਲਾ ਲੈਂਦਾ। ਕਿਸੇ ਕੰਪਨੀ ਦੇ ਫਾਰਮਾਂ ਬਾਰੇ ਪੁੱਛਣ ਲੱਗਦਾ…ਉਸਦੇ ਜਿਸਮ ਨਾਲ ਖਹਿੰਦਾ। ਉਹ ਥੋੜ੍ਹਾ ਤ੍ਰਭਕ ਕੇ ਪਰ੍ਹਾਂ ਹੋ ਜਾਂਦੀ। ਮੈਂ ਕੈਬਿਨ ‘ਚ ਲੱਗੇ ਸ਼ੀਸ਼ੇ ਥਾਣੀਂ ਰਾਵੀ ਨੂੰ ਕੰਮ ਕਰਦਿਆਂ ਦੇਖਦਾ ਰਹਿੰਦਾ।ਉਹ ਕਿਸੇ ਨਾ ਕਿਸੇ ਫਾਈਲ ‘ਚ ਗੁਆਚੀ ਹੁੰਦੀ।ਜਦੋਂ ਕਈ ਵਾਰ ਉੱਠ ਕੇ ਕੋਈ ਫਾਈਲ ਚੁੱਕ ਕੇ ਮੇਰੇ ਵੱਲ ਆਉਣ ਨੂੰ ਕਰਦੀ ਤਾਂ ਚੌਕਸ ਹੋ ਕੇ ਪਹਿਲਾਂ ਹੀ ਕਿਸੇ ਫਾਈਲ ਨੂੰ ਖੋਲ੍ਹ ਬੈਠਦਾ ਤਾਂ ਕਿ ਉਸ ਨੂੰ ਲੱਗੇ ਕਿ ਮੈਂ ਵੀ ਕੰਮ ‘ਚ ਕਾਫੀ ਰੁੱਝਾ ਹੋਇਆ ਹਾਂ।ਉਹ ਆਉਂਦੀ ਮੈਨੂੰ ਕੁਝ ਫਾਈਲ ‘ਚੋਂ ਘੋਖ ਕੇ ਦੱਸਦੀ। ਮੈਂ ਚਾਹੁੰਦਾ ਕਿ ਉਹ ਥੋੜ੍ਹਾ ਮੇਰੇ ਟੇਬਲ ‘ਤੇ ਝੁਕੇ ਤੇ ਮੈਂ ਉਸ ਦੀ ਪਹਿਨੀ ਕਮੀਜ਼ ਦੇ ਗਲਵੇਂ ‘ਚੋਂ ਉਸ ਦੇ ਉਭਾਰਾਂ ਨੂੰ ਦੇਖਣ ਦੀ ਇੱਛਾ ਪੂਰੀ ਕਰ ਸਕਾਂ। ਪਰ ਉਹ ਮੇਰੀਆਂ ਨਜ਼ਰਾਂ ਨੂੰ ਪਹਿਲਾਂ ਹੀ ਪਹਿਚਾਣ ਲੈਂਦੀ ਤੇ ਚੁੰਨੀ ਨਾਲ ਆਪਣੇ ਉਭਾਰਾਂ ਨੂੰ ਚੰਗੀ ਤਰ੍ਹਾਂ ਕੱਜ ਲੈਂਦੀ ਸੀ।
ਰਾਵੀ ਦਾ ਇਸ ਤਰ੍ਹਾਂ ਕਰਨਾ ਮੈਨੂੰ ਬਹੁਤ ਚੰਗਾ ਲਗਦਾ। ਇਹ ਵੀ ਉਸਦੀ ਇੱਕ ਅਦਾ ਹੀ ਤਾਂ ਸੀ।
ਅਦਾ ਤਾਂ ਅੱਜ ਮੈਂ ਵੀ ਦਿਖਾਉਣ ਦਾ ਮਨ ਬਣਾਇਆ ਸੀ।ਰਾਵੀ ਨੂੰ ਇੱਕ ਫਾਈਲ ਫੜ ਨਿਪਟਾ ਕੇ ਮੈਨੂੰ ਦਿਖਾਉਣ ਲਈ ਆਖ ਮੈਂ ਸ਼ੀਲਾ ਨੂੰ ਛੁੱਟੀ ਦੇ ਦਿੱਤੀ ਸੀ।ਮਿਸ਼ਰਾ ਅੱਜ ਬਿਮਾਰ ਹੋਣ ਕਾਰਨ ਪਹਿਲਾਂ ਹੀ ਨਹੀਂ ਆਇਆ ਸੀ।ਹੁਣ ਦਫ਼ਤਰ ‘ਚ ਸਿਰਫ਼ ਮੈਂ ਤੇ ਰਾਵੀ ਹੀ ਸਾਂ।
ਕਿੰਨਾ ਚਿਰ ਮੈਂ ਉਸ ਵੱਲੋਂ ਫਾਈਲ ਨਿਪਟਾਉਣ ਦੀ ਉਡੀਕ ਕਰਦਾ ਉਸ ਨੂੰ ਸ਼ੀਸ਼ੇ ‘ਚੋਂ ਵੇਖ ਰਿਹਾ ਸਾਂ। ਕੁਝ ਦੇਰ ਬਾਅਦ ਉਹ ਆਪਣੀ ਕੁਰਸੀ ‘ਚੋਂ ਉੱਠ ਖੜੀ ਹੋਈ। ਫਾਈਲ ਹੱਥ ‘ਚ ਫੜ ਉਹ ਸਿੱਧਾ ਮੇਰੇ ਕੈਬਿਨ ‘ਚ ਆ ਗਈ।
‘ਸਰ, ਇਹ ਰੋਇਲ ਕੰਪਨੀ ਦਾ ਹਿਸਾਬ ਮੇਚ ਨਹੀਂ ਆ ਰਿਹਾ। ਇਹ ਦੇਖੋ।’ ਉਹ ਮੇਰੀ ਕੁਰਸੀ ਕੋਲ ਆ ਥੋੜ੍ਹਾ ਝੁੱਕ ਕੇ ਟੇਬਲ ‘ਤੇ ਫਾਈਲ ਖੋਲ੍ਹ ਮੈਨੂੰ ਦਿਖਾਉਣ ਲੱਗੀ। ਮੈਂ ਉਸਦੇ ਉਭਾਰਾਂ ਨੂੰ ਆਪਣੇ ਮੋਢੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਉਹ ਚਉਕ ਕੇ ਪਰ੍ਹਾਂ ਖਿਸਕ ਗਈ।
‘ਰਾਵੀ, ਤੂੰ ਮੈਨੂੰ ਬਹੁਤ ਚੰਗੀ ਲਗਦੀ ਏ …ਮੈਂ ਤੈਨੂੰ ਚਾਹੁਣ ਲੱਗ ਪਿਆ ਹਾਂ… ਮੈਂ ਤੇਰੇ ਬਿਨਾਂ ਨੀਂ ਰਹਿ ਸਕਦਾ।’ ਆਖ ਮੈਂ ਉਹਦੇ ਹੱਥ ਫੜ ਕੇ ਉਸ ਨੂੰ ਆਪਣੇ ਵੱਲ ਖਿੱਚ ਲਿਆ।
‘ਸਰ, ਹਟੇ ਪਲੀਜ਼…।’ ਉਹ ਬੋਲੀ ਜਾ ਰਹੀ ਹੈ ਪਰ ਮੈਂ ਕਿਸੇ ਅਦਿੱਸ ਵੇਗ ਦਾ ਡੰਗਿਆ ਲਗਾਤਾਰ ਵਹਿਣ ‘ਚ ਵਹਿੰਦਾ ਜਾ ਰਿਹਾ ਸਾਂ।
‘ਹਟੇ ਸਰ, ਚੰਗਾ ਜੇ ਤੁਸੀਂ ਇਸੇ ਤਰ੍ਹਾਂ ਹੀ ਚਾਹੁੰਦੇ ਹੋ ਤਾਂ ਫਿਰ ਇਹ ਲਓ……!” ਇਹ ਆਖ ਉਹਨੇ ਆਪਣੀ ਕਮੀਜ਼ ਉਤਾਂਹ ਚੁੱਕ ਲਈ।
ਮੈਂ ਦੇਖਿਆ ਉਸਦੀ ਪਹਿਲੀ ਬਰਾਅ ਕਾਰਨ ਹੀ ਉਸਦੇ ਉਭਾਰ ਕਾਫ਼ੀ ਭਾਰੀ ਤੇ ਸੁਡੌਲ ਲੱਗ ਰਹੇ ਸਨ ਪਰ ਅਸਲ ‘ਚ ਅਜਿਹਾ ਕੁਝ ਵੀ ਨਹੀਂ ਸੀ। ਉਸਦੇ ਉਭਾਰਾਂ ਦੀ ਇਸ ਤਰ੍ਹਾਂ ਦੀ ਹਾਲਤ ਮੇਰੇ ਕੋਲੋਂ ਦੇਖੀ ਨਹੀਂ ਜਾ ਰਹੀ ਸੀ। ਮੈਨੂੰ ਨਮੋਸ਼ੀ ‘ਚ ਪਏ ਦੇਖ ਉਹ ਫਿਰ ਬੋਲੀ-
‘ਸਰ ਮੈਨੂੰ ਵੀਹ ਸਾਲਾਂ ਦੀ ਉਮਰ ‘ਚ ਹੀ ਬ੍ਰੇਸਟ ਕੈਂਸਰ ਸੀ। ਡਾਕਟਰਾਂ ਨੇ ਮੇਰੀਆਂ ਦੋਵੇਂ ਛਾਤੀਆਂ ਕੱਟ ਕੇ ਮੈਨੂੰ ਬਚਾ ਲਿਆ…. ਪਰ ਕੀ ਮੈਂ ਤੁਹਾਨੂੰ ਅਜਿਹੀ ਹਾਲਤ ‘ਚ ਵੀ ਸੁੰਦਰ ਤੇ ਚੰਗੀ ਲਗਦੀ ਆਂ…. ਜੇ ਸਹੀ ਏ…. ਤਾਂ ਮੈਂ ਤੁਹਾਡੀ ਹਰ ਗੱਲ ਮੰਨਣ ਲਈ ਰਾਜੀ ਹਾਂ।’ ਉਸਦਾ ਸਵਾਲ ਸੁਣ ਮੇਰੇ ਮੂੰਹੋਂ ਕੋਈ ਜਵਾਬ ਨਹੀਂ ਸੀ ਨਿਕਲ ਰਿਹਾ।


Read more
ਮੈਂ ਕੌਣ ਹਾਂ : (ਤੇਲਗੂ ਕਹਾਣੀ)
ਬੇਬਸ : (ਉੜੀਆ ਕਹਾਣੀ)
ਧੂੰਆਂ : (ਉਰਦੂ ਕਹਾਣੀ)