ਗੁਨਾਹ-ਏ-ਇਸ਼ਕ (ਹਿੰਦੀ ਕਹਾਣੀ)

  

ਉਰਮਿਲਾ ਸ਼ਿਰੀਸ਼

ਉਰਮਿਲਾ ਸ਼ਿਰੀਸ਼ ਦਾ ਜਨਮ 19 ਅਪ੍ਰੈਲ, 1959 ਨੂੰ ਹੋਇਆ। ਉਨ੍ਹਾਂ ਐਮ. ਏ. (ਹਿੰਦੀ), ਪੀਐਚ. ਡੀ., ਡੀ. ਲਿਟ. ਤੱਕ ਪੜ੍ਹਾਈ ਕੀਤੀ। ਹੁਣ ਤੱਕ ਉਨ੍ਹਾਂ ਦੀਆਂ ਵੱਖ-ਵੱਖ ਰਸਾਲਿਆਂ ਤੇ ਅਖ਼ਬਾਰਾਂ ਵਿਚ ਬਹੁਤ ਸਾਰੀਆਂ ਕਹਾਣੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਉਰਦੂ, ਅੰਗਰੇਜ਼ੀ, ਪੰਜਾਬੀ, ਸਿੰਧੀ ਤੇ ਉੜੀਆ ਵਿਚ ਕੁਝ ਕਹਾਣੀਆਂ ਦਾ ਅਨੁਵਾਦ ਵੀ ਕੀਤੀ। ਉਰਮਿਲਾ ਦੇ ‘ਉਰਮਿਲਾ ਸ਼ਿਰੀਸ਼ ਕੀ ਸ੍ਰੇਸ਼ਠ ਕਹਾਣੀਆਂ’, ‘ਦੀਵਾਰ ਕੇ ਪੀਛੇ’, ‘ਮੇਰੀ ਪ੍ਰਿਯ ਕਥਾਏਂ’, ‘ਗਿਆਰਹ ਲੰਬੀ ਕਹਾਨੀਆਂ’, ‘ਕੁਰਕੀ ਔਰਤ ਅਨਯ ਕਹਾਨੀਆਂ’, ‘ਰੰਗਮੰਚ’, ‘ਸ਼ਹਿਰ ਮੇਂ ਅਕੇਲੀ ਲੜਕੀ’ ਆਦਿ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਸਾਹਿਤ ਅਕਾਦਮੀ ਦਾ ਅਖਿਲ ਭਾਰਤੀ ਮੁਕਤੀਬੋਧ ਪੁਰਸਕਾਰ, ਕਮਲੇਸ਼ਵਰ ਕਥਾ ਸਨਮਾਨ ਸਮੇਤ ਕਈ ਵਿਸ਼ੇਸ਼ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਅਸੀਂ ਇਸ ਅੰਕ ਵਿਚ ਉਨ੍ਹਾਂ ਦੀ ਹਿੰਦੀ ਕਹਾਣੀ ‘ਗੁਨਾਹ-ਏ-ਇਸ਼ਕ’ ਜੋ ਕਿ ਡਾ. ਅਮਰਜੀਤ ਕੌਂਕੇ ਵੱਲੋਂ ਅਨੁਵਾਦ ਕੀਤੀ ਹੈ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ।

ਅਨੁਵਾਦ : ਡਾ. ਅਮਰਜੀਤ ਕੌਕੇ, 98142-31698

ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐਮ.ਏ., ਪੀ.ਐਚ.ਡੀ. ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਸੱਤ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ‘ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ, ਪਿਆਸ ਅਤੇ ਇਸ ਧਰਤੀ ‘ਤੇ ਰਹਿੰਦਿਆਂ ਪ੍ਰਕਾਸ਼ਿਤ। ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, ਆਕਾਸ਼ ਕੇ ਪੰਨੇ ਪਰ, ਪੰਜ ਕਾਵਿ-ਸੰਗ੍ਰਿਹ ਹਿੰਦੀ ਵਿਚ ਪ੍ਰਕਾਸ਼ਿਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ ਜਿਹੇ ਦਿੱਗਜ ਲੇਖਕਾਂ ਦੀਆਂ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਅਨੇਕ ਕਿਤਾਬਾਂ ਦਾ ਸੰਪਾਦਨ। ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ. ਅਤੇ ਪੀ.ਐਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦੇ ਸੰਪਾਦਕ।

 

ਸਰਲਾ ਨਮਿਤਾ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਕੰਮ ਕਰਦੀ ਹੈ । ਉਨ੍ਹਾਂ ਦੇ ਘਰ ਦੀ ਦੇਖਭਾਲ, ਸਫਾਈ, ਕਿਤਾਬਾਂ ਰੱਖਣਾ, ਅਖਬਾਰਾਂ ਨੂੰ ਤਰਤੀਬ ਵਿੱਚ ਰੱਖਣਾ, ਚਿੱਠੀਆਂ ਨੂੰ ਸੰਭਾਲ ਕੇ ਰੱਖਣਾ ਅਤੇ ਹਰ ਰੋਜ਼ ਦੀਆਂ ਜ਼ਰੂਰੀ ਗੱਲਾਂ ਡਾਇਰੀ ਵਿੱਚ ਨੋਟ ਕਰਨਾ । ਆਉਣ-ਜਾਣ ਵਾਲ਼ੇ ਲੋਕ ਸਰਲਾ ਨੂੰ ਬਹੁਤ ਪਸੰਦ ਕਰਦੇ ਹਨ । ਕਿਸੇ ਦੇ ਵੀ ਆਉਣ ਦੀ ਆਹਟ ਸੁਣਦੇ ਹੀ ਉਹ ਦਰਵਾਜ਼ਾ ਖੋਲ੍ਹ ਕੇ ਬੜੇ ਅਦਬ ਨਾਲ  ਉਨ੍ਹਾਂ ਨੂੰ ਬੈਠਾਉਂਦੀ ਹੈ । ਤੁਰੰਤ ਟ੍ਰੇ ਵਿੱਚ ਗਲਾਸ ਰੱਖ ਕੇ ਪਾਣੀ ਪਿਆਉਂਦੀ ਹੈ । ਫਿਰ ਚਾਹ ਲਈ ਪੁੱਛ ਕੇ ਅੰਦਰ ਆ ਜਾਂਦੀ ਹੈ । ਕਿਸ ਨੇ ਕਿਵੇਂ ਦੀ ਯਾਨੀ ਮਿੱਠੀ ਜਾਂ ਫਿੱਕੀ ਚਾਹ ਪੀਣੀ ਹੈ ਇਹ ਪੁੱਛਣਾ ਵੀ ਨਹੀਂ ਭੁੱਲਦੀ। ਸਰਲਾ ਨੇ ਮਲਿਕਾ ਦੇ ਜੀਵਨ ਨੂੰ ਕਿੰਨਾ ਸਹਿਜ, ਸਵਸਥ, ਸੁੰਦਰ, ਸੁਹਜਮਈ ਅਤੇ ਸਰਲ ਬਣਾ ਦਿੱਤਾ ਹੈ ਇਹ ਉਨ੍ਹਾਂ ਦੇ ਚਿਹਰੇ ਦੀ ਚਮਕ ਅਤੇ ਤੰਦਰੁਸਤੀ ਨੂੰ ਵੇਖ ਕੇ ਸਮਝ ਵਿੱਚ ਆਉਂਦਾ ਹੈ । ਦਿਨ ਭਰ ਗੱਲਾਂ ਕਰਨ ਵਾਲੀ ਸਰਲਾ ਅੱਜ ਸਵੇਰ ਤੋਂ ਹੀ ਚੁੱਪ ਸੀ। ਗੁਆਚੀ ਗੁਆਚੀ। ਮਨ ਹੀ ਮਨ ਕੁਝ ਸੋਚਦੀ-ਵਿਚਾਰਦੀ। ਕੋਈ ਬਹੁਤ ਵੱਡਾ ਦਵੰਦ ਉਸ ਦੇ ਅੰਦਰ ਚੱਲ ਰਿਹਾ ਸੀ ।
”ਸਰਲਾ, ਕੀ ਗੱਲ ਹੈ? ਘਰ ਵਿੱਚ ਸਭ ਠੀਕ ਤਾਂ ਹੈ ।”
”ਕਿਆ ਦੱਸਾਂ ਆਂਟੀ ਜੀ ਘਰ ਦੀਆਂ ਗੱਲਾਂ ਹਨ?”
”ਠੀਕ ਤਾਂ ਹੈ ਨਾ ਘਰ ਵਿੱਚ ਸਭ ?”


”ਕੱਲ੍ਹ ਮੈਨੂੰ ਇੰਦੌਰ ਜਾਣਾ ਪੈਣਾ ਹੈ ।”
”ਅਚਾਨਕ ਕਿਉਂ ।”
”ਮੇਰੀ ਨਨਾਣ ਬਹੁਤ ਦੁੱਖ ਵਿੱਚ ਹੈ।”
”ਕਿਉਂ ਕੀ ਹੋਇਆ?”
”ਉਸ ਦਾ ਕੱਲ੍ਹ ਫ਼ੋਨ ਆਇਆ ਸੀ। ਬਹੁਤ ਰੋ ਰਹੀ ਸੀ । ਤਰਲੇ ਕਰ ਰਹੀ ਸੀ ਕਿ ਭਰਜਾਈ ਮੈਨੂੰ ਬਚਾ ਲਓ , ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ । ਇੱਥੇ ਮੇਰੀ ਜਾਨ ਨੂੰ ਖ਼ਤਰਾ ਹੈ । ”
”ਤੂੰ ਕਦੇ ਦੱਸਿਆ ਨਹੀਂ ਕਿ ਤੇਰੀ ਨਨਾਣ ਵੀ ਹੈ।”
”ਮੇਰੇ ਪਤੀ ਨੇ ਉਸਨੂੰ ਮਰਿਆ ਹੋਇਆ ਮੰਨ ਕੇ ਆਪਣੇ ਪਰਵਾਰ ਵਿੱਚੋਂ ਉਸ ਦਾ ਨਾਮ ਹੀ ਛੇਕ ਦਿੱਤਾ ਸੀ।”
”ਕਿਉਂ! ਅਜਿਹਾ ਕੀ ਹੋ ਗਿਆ ਸੀ।”
”ਉਸ ਨੇ ਭੱਜ ਕੇ ਵਿਆਹ ਜੋ ਕੀਤਾ ਸੀ। ਸਾਡੇ ਸਭ ਦੀ ਮਰਜ਼ੀ ਦੇ ਖਿਲਾਫ ਜਾ ਕੇ ।”
”ਅੱਛਾ…..ਤਾਂ ਅਜਿਹਾ ਕਿਹੜਾ ਗੁਨਾਹ ਕਰ ਦਿੱਤਾ ਉਹਨੇ ਵਿਆਹ ਕਰਕੇ ।”
”ਗੁਨਾਹ ਹੀ ਤਾਂ ਸੀ ਆਂਟੀ। ਮੇਰੇ ਸਹੁਰਾ ਸਰਕਾਰੀ ਨੌਕਰੀ ਵਿੱਚ ਸਨ । ਦੋਵੇਂ ਭਰਾ ਚੰਗੇ ਖਾਸੇ ਕਮਾ ਰਹੇ ਹਨ । ਆਪਣੀ ਭੈਣ ਲਈ ਚੰਗਾ ਵਧੀਆ ਘਰ ਅਤੇ ਮੁੰਡਾ ਚਾਹੁੰਦੇ ਸਨ । ਉਸ ਦੇ ਲਈ ਮੁੰਡੇ ਵੇਖ ਵੀ ਰਹੇ ਸਨ ਕਿ ਉਹ ਉਸ ਕਮੀਨੇ ਮੁੰਡੇ ਦੇ ਚੱਕਰ ਵਿੱਚ ਪੈ ਗਈ । ਉਸ ਨੇ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਉਸ ਤੇ ਕਿ ਉਹ ਮੰਨੀ ਹੀ ਨਹੀਂ। ਸਾਨੂੰ ਸਾਰਿਆਂ ਨੂੰ ਧੋਖਾ ਦੇ ਕੇ ਝੂਠ ਬੋਲ ਕੇ ਚਲੀ ਗਈ ਸੀ ।”
”ਪਿਆਰ  ਹੁੰਦਾ ਹੀ ਹੈ ਐਸਾ ਜੋ ਨਾ ਜਾਤ ਵੇਖਦਾ ਹੈ ਨਾ ਵਰਗ ਨਾ ਊਚ-ਨੀਚ, ਜੇਕਰ ਹਿਸਾਬ – ਕਿਤਾਬ ਲਗਾ ਕੇ ਵਿਆਹ ਕੀਤਾ ਜਾਵੇ ਤਾਂ ਉਹ ਪਿਆਰ ਤਾਂ ਹੋ ਹੀ ਨਹੀਂ ਸਕਦਾ।”
‘ਆਂਟੀ, ਤੁਸੀਂ ਤਾਂ ਪਿਆਰ ਦੀਆਂ ਵੱਡੀਆਂ ਡੂੰਘੀਆਂ ਗੱਲਾਂ ਕਰਦੇ ਹੋ । ਮੈਂ ਨਹੀਂ ਜਾਣਦੀ ਪਿਆਰ ਵਿਆਰ ਕੀ ਹੁੰਦਾ ਹੈ ?”
”ਕਿਉਂਕਿ ਕਦੇ ਅਸੀਂ ਵੀ ਪਿਆਰ ਕੀਤਾ ਸੀ ।”
ਸਰਲਾ ਨੇ ਏਧਰ – ਉੱਧਰ ਵੇਖਿਆ ਕਿਤੇ ਅੰਕਲ ਤਾਂ ਨਹੀਂ ਸੁਣ ਰਹੇ ਹਨ ।
”ਘਬਰਾ ਨਾ ਸਰਲਾ ਤੇਰੇ ਅੰਕਲ ਦੇ ਨਾਲ ਹੀ ਅਸੀਂ ਪਿਆਰ ਵਿਆਹ ਕੀਤਾ ਸੀ । ਉਹ ਵੀ ਘਰ ਵਾਲਿਆਂ ਦੇ ਘੋਰ ਵਿਰੋਧ ਦੇ ਬਾਅਦ । ਸਾਡੇ ਤਾਂ ਵੱਡੇ ਭਰਾ ਨੇ ਸਾਨੂੰ ਕੁੱਟਿਆ ਮਾਰਿਆ ਵੀ ਸੀ ਅਤੇ . . . .”
‘ ਅਤੇ ਕੀ ਆਂਟੀ ?”
”ਅਤੇ ਉਹ ਸਾਰਾ ਕੁਝ ਕੀਤਾ ਸੀ, ਜੋ ਪਿਆਰ ਵਿਆਹ ਕਰਨ ਵਾਲਿਆਂ ਦੇ ਨਾਲ ਕੀਤਾ ਜਾਂਦਾ ਹੈ ਯਾਨੀ ਮਾਰ ਕੁਟਾਈ ਗਾਹਲਾਂ…..ਅਸੀਂ ਪੰਦਰਾਂ ਵੀਹ ਸਾਲ ਤੱਕ ਆਪਣੇ ਪੇਕੇ ਵਾਲਿਆਂ ਦਾ ਚਿਹਰਾ ਨਹੀਂ ਵੇਖਿਆ ਸੀ । ਸਾਰਿਆਂ ਨੇ ਸਾਡੇ ਨਾਲੋਂ ਸੰਬੰਧ ਤੋੜ ਲਏ ਸਨ । ਬੱਚੇ ਹੋਣ ਦੇ ਬਾਅਦ ਇੱਕ ਵਾਰ ਬਾਹਰ ਮਿਲੇ ਸਨ ਬਸ । ਜਾਣਦੇ ਹੋ ਅਸੀਂ ਕੌਣ ਹਾਂ ?
”ਕੌਣ ? ਕੌਣ ਹੋ ਤੁਸੀਂ ?” ਸਰਲਾ ਨੂੰ ਆਏ ਹੁਣੇ ਦੋ ਮਹੀਨੇ ਹੀ ਹੋਏ ਹਨ ਇਸ ਲਈ ਉਹ ਜ਼ਿਆਦਾ ਨਹੀਂ ਜਾਣਦੀ ਕਿ ਅੰਕਲ-ਆਂਟੀ ਦੇ ਪਰਿਵਾਰ ਵਾਲ਼ੇ ਕੌਣ ਹੈ ? ਰਿਸ਼ਤੇਦਾਰ ਕੌਣ ਹਨ ? ਆਂਟੀ ਨੂੰ ਇੱਕ ਦੋ ਵਾਰ ਸਾੜ੍ਹੀ ਪਾਈ ਵੇਖਿਆ ਸੀ ਨਹੀਂ ਤਾਂ ਉਹ ਘਰ ਵਿੱਚ ਸਲਵਾਰ ਸੂਟ ਜਾਂ ਗਾਊਨ ਹੀ ਪਹਿਨਦੀ ਸੀ । ਸ਼ਾਮ ਨੂੰ ਘੁੰਮਣ ਜਾਂਦੀ ਤਦ ਵੀ ਉਹ ਇਹੀ ਕੱਪੜੇ ਪਾਈ ਰੱਖਦੀ ਸੀ । ਉਨ੍ਹਾਂ ਦੀਆਂ ਗੋਰੀਆਂ ਸੁੰਦਰ ਪੈਰ-ਉਂਗਲੀਆਂ ਵਿੱਚ ਬਿਛੂਏ ਪਾਏ ਹੁੰਦੇ । ਬੱਚੇ ਬਾਹਰ ਸਨ ਇਸ ਲਈ ਉਨ੍ਹਾਂ ਨੂੰ ਵੀ ਵੇਖਿਆ ਨਹੀਂ ਸੀ ਹਾਂ ਉਨ੍ਹਾਂ ਸਭ ਦੀਆਂ ਤਸਵੀਰਾਂ ਪੂਰੇ ਘਰ ਵਿੱਚ ਲੱਗੀਆਂ ਸੀ । ਹਾਂ ਸਵੇਰੇ ਸ਼ਾਮ ਉਨ੍ਹਾਂ ਦੇ ਫੋਨ ਆਉਂਦੇ ਸਨ ਯਾਨੀ ਉਸ ਦੇ ਆਉਣ ਦੇ ਪਹਿਲਾਂ ਅਤੇ ਉਸ ਦੇ ਜਾਣ ਤੋਂ ਬਾਅਦ।
ਆਂਟੀ ਕੀ ਦੱਸਣਾ ਚਾਹੁੰਦੀ ਸੀ ? ਕੌਣ ਹੈ ਆਂਟੀ? ਉੱਤੇ ਬੰਦ ਰਹਿਣ ਵਾਲ਼ਾ ਕਮਰਾ ਹੀ ਇਸ ਰਹੱਸ ਨੂੰ ਲੁਕੋਈ ਬੈਠਾ ਸੀ, ਕਿਉਂਕਿ ਉੱਥੇ ਉਹਨੂੰ ਜਾਣ ਦੀ ਇਜਾਜ਼ਤ ਨਹੀਂ ਸੀ ।
”ਕੀ ਸੋਚਣ ਲੱਗੀ ਸਰਲਾ ?”
”ਉਸ ਦਾ ਰੋਣਾ ਮੇਰੇ ਕੰਨ ਵਿੱਚ ਗੂੰਜ ਰਿਹਾ ਹੈ ਆਂਟੀ । ਹੱਥ ਪੈਰ ਜੋੜੇ ਸਨ ਸਭ ਨੇ । ਬਾਅਦ ਵਿੱਚ ਥੱਪੜ ਵੀ ਮਾਰਿਆ ਸੀ ਪਰ ਉਹ ਨਹੀਂ ਮੰਨੀ ਸੀ । ਪਾਗਲ ਹੋ ਗਈ ਸੀ ਉਹ ਤਾਂ ਇਕਦਮ ਬਾਵਰੀ ।”
‘ ਜਦੋਂ ਪਿਆਰ-ਵਿਆਹ ਕੀਤਾ ਸੀ ਤਾਂ ਬੇਚੈਨ ਕਿਉਂ ਹੋਣਾ…..! ਜ਼ਰੂਰ ਕੋਈ ਵੱਡੀ ਗੱਲ ਹੋਵੇਗੀ ।”
”ਦੋਵੇਂ ਭਰਾਵਾਂ ਨੇ ਉੱਥੇ ਜਾਣ ਤੋਂ ਮਨਾਂ ਕਰ ਦਿੱਤਾ ਹੈ ਇਸ ਲਈ ਮੈਂ ਅਤੇ ਮੇਰੀ ਸੱਸ ਜਾ ਰਹੀਆਂ ਹਾਂ । ਪਤਾ ਨਹੀਂ ਕਿਸ ਮੁਸੀਬਤ ਵਿੱਚ ਹੋਵੇਗੀ ?”
”ਤੁਸੀਂ ਕੀ ਕਰੋਗੇ ?”
”ਪੁਲਿਸ ਨੂੰ ਸ਼ਿਕਾਇਤ ਕਰ ਦੇਵਾਂਗੀਆਂ ਹੋਰ ਕੀ?”
”ਕਿਸੀ ਆਦਮੀ ਨੂੰ ਲੈ ਜਾਣਾ ਆਪਣੇ ਨਾਲ ।”
”ਕੋਈ ਉਸ ਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ। ਕਹਿੰਦੇ ਹਨ ਕਿ ਉਸਨੇ ਕੁਕਰਮ ਕੀਤਾ ਹੈ ਤਾਂ ਉਸਨੂੰ ਭੁਗਤਣ ਦਿਓ।’ ਕਹਿੰਦੇ ਹੋਏ ਸਰਲਾ ਦਾ ਗਲ਼ਾ ਭਰ ਉੱਠਿਆ ।
”ਤੈਨੂੰ ਕੀ ਲੱਗਦਾ ਹੈ ! ਕੀ ਸਚਮੁੱਚ ਉਸਨੇ ਕੁਕਰਮ ਕੀਤਾ ਸੀ . . . . ?”
‘ਹੁਣ ਮੈਂ ਕੀ ਕਹਿ ਸਕਦੀ ਹਾਂ ? ਪਿਆਰ ਵਿੱਚ ਤਾਂ ਸਭ ਸੱਚਾ, ਸਭ ਸੁੰਦਰ, ਸਭ ਨੇਕ ਅਤੇ ਸਭ ਸੁਪਨਿਆਂ ਨਾਲ ਭਰਿਆ ਦਿਸਦਾ ਹੈ ਉਹਨੂੰ ਵੀ ਇਹੀ ਲੱਗਦਾ ਹੋਵੇਗਾ । ਹੁਣ ਹਕੀਕਤ ਕੀ ਹੈ ਜਾ ਕੇ ਦੇਖਾਂਗੀ।”
”ਗੁਨਾਹ-ਏ-ਇਸ਼ਕ ….।” ਉਹ ਮਨ ਹੀ ਮਨ ਬੁੜਬੁੜਾਈ ।
”ਆਂਟੀ ਕੀ ਮੈਨੂੰ ਛੁੱਟੀ ਮਿਲ ਜਾਵੇਗੀ ।”
”ਕਦੋਂ ਤੱਕ ਆ ਜਾਵੇਂਗੀ ?”
”ਦੋ ਤਿੰਨ ਦਿਨ ਤਾਂ ਲੱਗ ਹੀ ਜਾਣਗੇ ।”
”ਠੀਕ ਹੈ ਹਾਲਾਤ ਹੀ ਐਸੇ ਹਨ ਤਾਂ ਕੀ ਕਰ ਸਕਦੇ ਹਾਂ ? ਤੈਨੂੰ ਜਾਣਾ ਚਾਹੀਦਾ ਹੈ । ਆਪਣਿਆਂ ਦੀ ਸਪੋਰਟ ਬਹੁਤ ਵੱਡੀ ਤਾਕਤ ਅਤੇ ਤਸੱਲੀ ਦਿੰਦੀ ਹੈ । ਪਰਵਾਰ ਦਾ ਵਿਰੋਧ ਇਨਸਾਨ ਨੂੰ ਪਾਗਲ ਅਤੇ ਇਕੱਲਾ ਬਣਾ ਦਿੰਦਾ ਹੈ ।”
ਸਰਲਾ ਨੇ ਛੇਤੀ-ਛੇਤੀ ਕੰਮ ਸਮੇਟਿਆ । ਦੂਜੇ ਦਿਨ ਦਾ ਸਾਮਾਨ ਠੀਕ ਕੀਤਾ ਅਤੇ ਘਰ ਚਲੇ ਗਈ।
ਨੰਦਿਤਾ ਸਰਲਾ ਦੀ ਇਕਲੌਤੀ ਲਾਡਲੀ ਨਨਾਣ ਹੈ । ਕਾਲਜ ਵਿੱਚ ਪੜ ਰਹੀ ਸੀ ਬੀ.ਐੱਸ.ਸੀ. ਸੈਕਿੰਡ ਯੀਅਰ ਵਿੱਚ । ਬੱਸ ਵਿਚ ਆਉਂਦੇ-ਜਾਂਦੇ ਹੀ ਉਸ ਦੀ ਪਹਿਚਾਣ ਅਮੀਨ ਨਾਲ ਹੋਈ ਸੀ । ਅਮੀਨ ਬਹੁਤ ਹੀ ਹਸਮੁਖ ਸੁਭਾਅ ਦਾ ਮੁੰਡਾ ਸੀ। ਉਸਨੇ ਹੋਟਲ ਮੈਨੇਜਮੇਂਟ ਦਾ ਕੋਰਸ ਕੀਤਾ ਸੀ ਅਤੇ ਆਪਣੇ ਪਿਤਾ ਦੇ ਰੇਸਟੋਰੈਂਟ ਵਿੱਚ ਕੰਮ ਕਰ ਰਿਹਾ ਸੀ । ਨੰਦਿਤਾ ਅਤੇ ਉਸਦੀ ਦੋਸਤ ਅਕਸਰ ਹੀ ਉਸਦੇ ਰੇਸਟੋਰੈਂਟ ਵਿੱਚ ਜਾਂਦੀਆਂ ਅਤੇ ਘੰਟਿਆਂ ਬੱਧੀ ਮਸਤੀ ਕਰਦੀਆਂ। ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਨੰਦਿਤਾ ਨੂੰ ਪਤਾ ਹੀ ਨਹੀਂ ਲੱਗਿਆ ਸੀ । ਅਮੀਨ ਟਾਫੇਲ ਦੀ ਤਿਆਰੀ ਕਰ ਰਿਹਾ ਸੀ ਅਤੇ ਉਹ ਵਿਦੇਸ਼ ਵਿੱਚ ਜਾਕੇ ਐਮ.ਬੀ.ਏ. ਦੀ ਪੜਾਈ ਕਰਨਾ ਚਾਹੁੰਦਾ ਸੀ । ਨੰਦਿਤਾ ਵੀ ਅੱਗੇ ਪੜਾਈ ਕਰਕੇ ਕੋਈ ਨਾ ਕੋਈ ਜਾਬ ਕਰਨਾ ਚਾਹੁੰਦੀ ਸੀ । ਇਹ ਉਨ੍ਹਾਂ ਦਾ ਆਪਸ ਵਿੱਚ ਵਾਅਦਾ ਸੀ ਕਿ ਉਹ ਇੱਕ ਦੂਜੇ ਦੀ ਪੜਾਈ ਵਿੱਚ ਕਦੇ ਵੀ ਅੜਚਨ ਨਹੀਂ ਬਣਨਗੇ ਅਤੇ ਅੱਗੇ ਵਧਣ ਵਿੱਚ ਇੱਕ ਦੂਜੇ ਦਾ ਸਾਥ ਦੇਣਗੇ । ਸਹਿਯੋਗ ਕਰਣਗੇ। ਦੋਵੇਂ ਨੌਕਰੀ ਕਰਕੇ ਆਪਣਾ ਘਰ ਬਣਾਉਣਗੇ । ਨੰਦਿਤਾ ਚਾਹੁੰਦੀ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਹ ਦੋਵੇਂ ਵਿਆਹ ਕਰ ਲੈਣ, ਤਾਂ ਕਿ ਉਸਨੂੰ ਆਪਣੇ ਪਿਆਰ ਨੂੰ ਜਿਊਣ ਦਾ, ਉਸ ਦੀਆਂ ਯਾਦਾਂ ਵਿੱਚ ਰਹਿਣ ਦਾ, ਉਸਦੇ ਲਈ ਕੁਝ ਕਰਨ ਦਾ ਖੂਬਸੂਰਤ ਸਮਾਂ ਮਿਲ ਸਕੇ ।
ਭਰਾਵਾਂ ਨੂੰ ਖਬਰ ਕਿਸ ਨੇ ਦਿੱਤੀ ਸੀ ਨੰਦਿਤਾ ਨੂੰ ਨਹੀਂ ਪਤਾ ਪਰ ਹੁਣ ਉਹ ਚੇਤੰਨ ਹੋ ਗਏ ਸਨ । ਕਾਲਜ ਵਿੱਚ ਕੁਝ ਅਜਿਹੇ ਲੋਕ ਸਨ ਜੋ ਅਜਿਹੀਆਂ ਗੱਲਾਂ ਦੀਆਂ ਅਤੇ ਅਜਿਹੇ ਮੁੰਡੇ ਕੁੜੀਆਂ ਦੀਆਂ  ਖੋਜ-ਖਬਰਾਂ ਰੱਖਦੇ ਸਨ ਜੋ ਦੂਜੀ ਜਾਤ ਦੇ ਹੁੰਦੇ ਸਨ ਅਤੇ ਜਿਨ੍ਹਾਂ ਨਾਲ ਕੁੜੀਆਂ ਦਾ ਬਹੁਤ ਮਿਲਣਾ-ਜੁਲਣਾ ਹੁੰਦਾ ਸੀ । ਇੱਕ ਦਿਨ ਕਾਲਜ ਦੇ ਪ੍ਰੋਫੈਸਰ ਨੇ ਅਮੀਨ ਅਤੇ ਨੰਦਿਤਾ ਨੂੰ ਇਕੱਠੇ ਬੈਠੇ ਵੇਖ ਲਿਆ । ਉਦੋਂ ਹੀ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ ਅਤੇ ਕਾਲਜ ਸੱਦ ਲਿਆ । ਪਿਤਾ ਵਿੱਚ ਤਾਂ ਸਮਝੋ ਕੱਟੋ ਤਾਂ ਖੂਨ ਨਹੀਂ । ਕ੍ਰੋਧ ਅਤੇ ਸ਼ਰਮ ਦੇ ਨਾਲ ਉਹ ਥਰਥਰ ਕੰਬਣ ਲੱਗੇ । ਪ੍ਰੋਫੈਸਰ ਨੇ ਸਮਝਾਇਆ, ਸਮਝਦਾਰੀ ਤੋਂ ਕੰਮ ਲਓ ਜੇਕਰ ਤੁਸੀਂ ਸਮਝਦਾਰੀ ਨਾਲ ਕੰਮ ਨਹੀਂ ਲਿਆ ਤਾਂ ਤੁਹਾਡੀ ਧੀ ਹੱਥੋਂ ਨਿਕਲ ਜਾਵੇਗੀ । ਹੁਣ ਤੁਸੀਂ ਘਰ ਜਾਓ । ਜੇਕਰ ਤੁਸੀਂ ਜ਼ਰਾ ਵੀ ਗੁੱਸਾ ਜਾਂ ਵਿਰੋਧ ਜਤਾਇਆ ਤਾਂ ਉਹ ਬਗ਼ਾਵਤ ਕਰ ਦੇਵੇਗੀ ।” ਇਹ ਪ੍ਰੋਫੈਸਰ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ ਸੰਗਠਨ ਦੇ ਜਰਿਏ ਰਾਜਨੀਤੀ ਵਿੱਚ ਆਪਣੀ ਜਗ੍ਹਾ ਬਣਾਉਣ ਲਈ ‘ਕੁਛ ਵਿਸ਼ੇਸ਼’ ਕਰਕੇ ਉਸਤਤ ਲੁੱਟਦੇ ਸਨ ਅਤੇ ਪਾਰਟੀ ਦੇ ‘ਵਾਫਾਦਾਰ’ ਬਣ ਕੇ ਸਮਾਜ ਦੀਆਂ ਕੁੜੀਆਂ ਦੀ ਰੱਖਿਆ ਕਰਨ ਦੀ ਸਹੁੰ ਖਾਂਦੇ ਸਨ । ਪਰ ਇਨ੍ਹਾਂ ਦਾ ਆਪਣਾ ਚਰਿੱਤਰ ਅਜਿਹਾ ਸੀ ਕਿ ਕਈ ਵਾਰ ਇਨ੍ਹਾਂ ਦੇ ਚਾਲ ਚਲਣ-ਸੁਭਾਅ ਅਤੇ ‘ਬੁਰੀਆਂ ਨਜ਼ਰਾਂ’ ਨਾਲ ਦੇਖਣ ਜਾਂ ਘੂਰਨ ਦੀਆਂ ਸ਼ਿਕਾਇਤਾਂ ਹੋ ਚੁੱਕੀਆਂ ਸੀ ।
”ਕਾਲਜ ਤਾਂ ਨਹੀਂ ਆਵੇਗੀ ਹੁਣ ਇਹ । ਤੁਸੀਂ ਵੇਖ ਲਓ ਸਰ । ਤੁਹਾਡਾ ਅਹਿਸਾਨ ਅਸੀ ਜਿੰਦਗੀ ਭਰ ਨਹੀਂ ਭੁੱਲਾਂਗੇ । ਤੁਸੀਂ ਸਾਡੀ ਇੱਜਤ ਬਚਾ ਲਈ।”
”ਅਸੀਂ ਸੰਭਾਲ ਲਵਾਂਗੇ। ਅਸੀ ਤੁਹਾਨੂੰ ਦਿਖਾਉਣਾ ਇਸ ਲਈ ਚਾਹੁੰਦੇ ਸੀ ਤਾਂ ਕਿ ਤੁਹਾਨੂੰ ਭਰੋਸਾ ਹੋ ਜਾਵੇ ਨਹੀਂ ਤਾਂ ਉਹ ਤੁਹਾਨੂੰ ਝੂਠ ਬੋਲ ਦਿੰਦੀ ਕਿ ਅਸੀਂ ਉਸਦੇ ਬਾਰੇ ਵਿੱਚ ਗਲਤ ਗੱਲਾਂ ਪ੍ਰਸਾਰਿਤ ਕਰ ਰਹੇ ਹਾਂ ।”
ਪਿਤਾ ਨੇ ਘੁੱਟੀਆਂ ਮੁੱਠੀਆਂ ਨੂੰ ਖੋਲ੍ਹਿਆ । ਘੁੱਟੇ ਦੰਦਾਂ ਯਾਨੀ ਜੁਬਾੜੇ ਨੂੰ ਢਿੱਲਾ ਕੀਤਾ। ਅੱਖਾਂ ਵਿੱਚ ਉੱਤਰ ਆਏ ਖੂਨ ਦਾ ਰੰਗ ਬਦਲਣ ਦਿੱਤਾ । ਦਿਮਾਗ ਦੀਆਂ ਨਾੜਾਂ ਜੋ ਚਟਕ ਰਹੀਆਂ ਸਨ ਅਤੇ ਬਾਹਰ ਫੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਨ੍ਹਾਂ ਉੱਤੇ ਉਂਗਲੀਆਂ ਫੇਰੀਆਂ ਫਿਰ ਪ੍ਰੋਫੈਸਰ ਨੂੰ ਨਮਸਕਾਰ ਕਰਕੇ ਉਨ੍ਹਾਂ ਦੇ ਦੋਵੇਂ ਹੱਥ ਘੁੱਟ ਕੇ ਧੰਨਵਾਦ ਕਰਦੇ ਹੋਏ ਆਪਣੀ ਅੱਖਾਂ ਵਿਚ ਉੱਭਰ ਆਏ ਹੰਝੂਆਂ ਨੂੰ ਲੁਕਾਉਂਦੇ ਹੋਏ ਚਲੇ ਗਏ । ਨੰਦਿਤਾ ਇਸ ਸਾਰੇ ਘਟਨਾਕਰਮ ਤੋਂ ਅਨਜਾਣ ਸੀ । ਉਹ ਤਾਂ ਚਿੜੀਆਂ ਦੇ ਵਾਂਗ ਚਹਿਕ ਰਹੀ ਸੀ । ਨਦੀ ਦੀ ਧਾਰ ਵਾਂਗ ਕਲਕਲ ਕਰ ਰਹੀ ਸੀ । ਉਸ ਦੇ ਚਿਹਰੇ ਉੱਤੇ ਗੁਲਾਬੀ ਆਭਾ ਫੁੱਲਾਂ ਦੀ ਤਰ੍ਹਾਂ ਖਿੜੀ ਹੋਈ ਸੀ । ਉਸਨੇ ਆਪਣੇ ਵਾਲਾਂ ਨੂੰ ਖੋਲ ਲਿਆ ਸੀ ਜਿਸ ਦੀਆਂ ਲਿਟਾਂ ਝੂਲਕੇ ਉਸਦੇ ਅੱਧੇ ਚਿਹਰੇ ਨੂੰ ਢਕ ਰਹੀਆਂ ਸਨ । ਅਮੀਨ ਪੱਥਰ ਦੇ ਬੈਂਚ ਉੱਤੇ ਦੋਵੇਂ ਪੈਰ ਫੈਲਾ ਕੇ ਬੈਠਾ ਸੀ । ਫਾਈਲ ਵਿੱਚ ਰੱਖੇ ਕਾਗਜ਼ ਖੋਲ੍ਹ ਕੇ ਨੰਦਿਤਾ ਨੂੰ ਇੱਕ-ਇੱਕ ਕਰਕੇ ਵਿਖਾ ਰਿਹਾ ਸੀ । ਨੰਦਿਤਾ ਅਚਾਨਕ ਉਦਾਸ ਹੋ ਗਈ। ਉਸ ਦੀ ਚਹਿਚਾਹਟ…. ਖਿੜਖਿੜਾਹਟ ਖਾਮੋਸ਼ ਹੋ ਗਈ ।
”ਤਾਂ ਅਗਸਤ ਵਿੱਚ ਚਲੇ ਜਾਓਗੇ ।”
”ਤੂੰ ਵੀ ਤਾਂ ਕਾਲਜ ਕਲੀਅਰ ਕਰਕੇ ਆ ਜਾਣਾ ਹੈ । ਚੰਗਾ ਜਿਹਾ ਵਿਸ਼ਾ ਵੇਖ ਲੈ ਜਿਸ ਵਿੱਚ ਤੂੰ ਪੀ. ਜੀ. ਕਰ ਸਕੇਂ ।”
‘ਇਸ ਤੋਂ ਪਹਿਲਾਂ ਅਸੀਂ ਵਿਆਹ ਕਰ ਲਵਾਂਗੇ।”
”ਬਿਲਕੁਲ ।”
”ਕੋਰਟ ਵਿੱਚ ਅਰਜ਼ੀ ਦੇ ਦਿੰਦੇ ਹਾਂ ।”
”ਤਾਰੀਖ ਤੈਅ ਹੋਈ ਅਠਾਰਾਂ ਜੁਲਾਈ ।”
ਅਮੀਨ ਨੇ ਨੰਦਿਤਾ ਦੇ ਕੰਨਾਂ ਦੇ ਕੋਲ ਜਾ ਕੇ ਲੱਗਭੱਗ ਗੁਣਗੁਣਾਉਂਦੇ  ਹੋਏ ਕਿਹਾ -”ਤੇਰੇ ਇਸ਼ਕ ਦੀ ਇੰਤਹਾ ਚਾਹੁੰਦਾ ਹਾਂ, ਮੇਰੀ ਸਾਦਗੀ ਵੇਖ ਕੀ ਚਾਹੁੰਦਾ ਹਾਂ । ( ਅੱਲਾਮਾ ਇਕਬਾਲ )
ਉਨ੍ਹਾਂ ਦੋਹਾਂ ਨੇ ਇੱਕ ਦੂੱਜੇ ਦਾ ਹੱਥ ਦੱਬਿਆ ਜਿਵੇਂ ਕਹਿ ਰਹੇ ਹੋਣ ਕਿ ਹੁਣ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ ਭਾਵੇਂ ਸਾਡੇ ਇਸ਼ਕ ਦਾ ਰਸਤਾ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ ।
ਨੰਦਿਤਾ ਸੁਪਨਿਆਂ ਵਿੱਚ ਡੁੱਬੀ ਮਨ ਹੀ ਮਨ ਆਪਣੇ ਖੂਬਸੂਰਤ ਭਾਵੀ ਜੀਵਨ ਦਾ ਸੁਫ਼ਨਾ ਵੇਖਦੀ ਹੋਈ ਜਦੋਂ ਘਰ ਪਹੁੰਚੀ ਤਾਂ ਵੇਖਿਆ ਸਾਹਮਣੇ ਵਾਲ਼ੇ ਕਮਰੇ ਵਿੱਚ ਪਿਤਾ, ਦੋਨਾਂ ਭਰਾ, ਭਰਜਾਈ ਅਤੇ ਮਾਤਾ ਜੀ ਬੈਠੇ ਹਨ । ਸਭ ਦੇ ਚਿਹਰੇ ਉੱਤੇ ਇੱਕ ਹੀ ਭਾਵ ਸੀ ਗ਼ੁੱਸੇ ਦਾ, ਖੌਫ ਦਾ, ਨਫ਼ਰਤ ਦਾ । ਲੱਗ ਰਿਹਾ ਸੀ ਸਾਰੇ ਇਕੱਠੇ ਉਸ ਉੱਤੇ ਟੁੱਟ ਪੈਣਗੇ ਅਤੇ ਮਾਰ ਹੀ ਦੇਣਗੇ। ਨੰਦਿਤਾ ਦੇ ਪੈਰ ਕੰਬਣ ਲੱਗੇ । ਪੂਰੀ ਦੇਹ ਵਿੱਚ ਕੰਬਣੀ ਦੌੜ ਗਈ । ਫਿਰ ਉਸਨੇ ਆਪ ਨੂੰ ਨਾਰਮਲ ਵਿਖਾਉਣ ਦੀ ਕੋਸ਼ਿਸ਼ ਕੀਤੀ । ਉਹ ‘ਡਰ’ ਨੂੰ ਆਪਣੇ ਦਿਲ-ਦਿਮਾਗ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੁੰਦੀ ਸੀ ।
”ਕੀ ਹੋਇਆ…? ਉਸ ਨੇ ਬਮੁਸ਼ਕਿਲ ਪੁੱਛਿਆ ।”
”ਕਿਸਦੇ ਨਾਲ ਸੀ ?”
”ਕਾਲੇਜ ਵਿੱਚ । ਆਪਣੇ ਦੋਸਤਾਂ ਦੇ ਨਾਲ ।”
”ਦੋਸਤ ! ਕੌਣ ਦੋਸਤ ?­”
”ਨੀਹਾਰਿਕਾ, ਸਲਮਾ, ਲਤੀਫ, ਮੰਜੂ ।”
”ਹੋਰ…..”
”ਔਰ ਅਮੀਨ….। ਨੰਦਿਤਾ ਵੀ ਗੱਲ ਨੂੰ ਸਹਿਜ ਢੰਗ ਨਾਲ ਰੱਖਣਾ ਚਾਹੁੰਦੀ ਸੀ ।
”ਅਮੀਨ ਨਾਲ ਕਦੋਂ ਤੋਂ ਦੋਸਤੀ ਹੈ ?”
”ਜਦੋਂ ਤੋਂ ਕਾਲਜ ਜਾ ਰਹੇ ਹਾਂ ।”
”ਕੱਲ ਤੋਂ ਉਸਨੂੰ ਨਹੀਂ ਮਿਲੇਂਗੀ ।”
”ਪਰ ਕਿਉਂ ! ਕਿਉਂ ਨਹੀਂ ਮਿਲਾਂਗੀ ।”
”ਕਹਿ ਦਿੱਤਾ ਨਹੀਂ ਬਸ ਪਾਪਾ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਕੇ ਆਏ ਹਨ ।”
”ਕੀ ਵੇਖਿਆ ਪਾਪਾ ਨੇ? ਦੱਸੋ ਮੈਨੂੰ। ਕਿੱਥੇ ਵੇਖਿਆ? ਕਿਸਨੇ ਤੁਹਾਨੂੰ ਦੱਸਿਆ । ਜ਼ਰੂਰ ਯਾਦਵ ਸਰ ਨੇ ਪਾਪਾ ਨੂੰ ਸੱਦ ਕੇ ਉਨ੍ਹਾਂ ਨੂੰ ਭੜਕਾਇਆ ਹੋਵੇਗਾ। ਇੱਕ ਗਰੁੱਪ ਵਿਸ਼ੇਸ਼ ਨਾਲ ਜੁੜਨ ਲਈ ਅਜਿਹੀਆਂ ਹਰਕਤਾਂ ਕਰਦੇ ਹਨ । ਉਹ ਕੁੜੀਆਂ ਦੇ ਠੇਕੇਦਾਰ ਬਣ ਕੇ ਉਨ੍ਹਾਂ ਦੀ ਜਾਸੂਸੀ ਕਰਦੇ ਹਨ । ਉਹ ਪੜ੍ਹਾਉਣ ਘੱਟ ਅਤੇ ਚੌਧਰ ਜ਼ਿਆਦਾ ਕਰਨ ਆਉਂਦੇ ਹਨ । ਉਹ ਦਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ  ਆਪਣੇ ਸਮਾਜ ਦੀਆਂ ਕੁੜੀਆਂ ਦੀ ਕਿੰਨੀ ਚਿੰਤਾ ਹੈ। ਅਸਲ ਵਿੱਚ ਉਨ੍ਹਾਂ ਨੂੰ ਕੁੜੀਆਂ ਦੀ ਨਹੀਂ ਆਪਣੇ ਭਵਿੱਖ ਦੀ ਚਿੰਤਾ ਹੈ । ਨੰਦਿਤਾ ਗ਼ੁੱਸੇ ਵਿੱਚ ਬੋਲੀ ਜਾ ਰਹੀ ਸੀ । ਨੰਦਿਤਾ ਸਮਝ ਗਈ । ਕਾਲਜ ਵਿੱਚ ਇੱਕ ਖੁਫੀਆ ਗਰੁੱਪ ਹੈ ਜੋ ਕੁੜੀਆਂ ਉੱਤੇ ਨਜ਼ਰ ਰੱਖਦਾ ਹੈ। ਉਨ੍ਹਾਂ ਦੀ ਦੋਸਤੀ ਕਿਸ-ਕਿਸ ਨਾਲ ਹੈ, ਉਹ ਕਿੱਥੇ ਕਿਸਦੇ ਨਾਲ ਆਉਂਦੀ ਜਾਂਦੀ ਹੈ? ਸਾਰੀ ਰਿਪੋਰਟ ਤਿਆਰ ਕਰਦਾ ਹੈ ਉਹ ਖੁਫੀਆ ਗਰੁੱਪ! ਉਸੇ ਖੁਫੀਆ ਗਰੁੱਪ ਨੇ ਪਾਪਾ ਨੂੰ ਦੱਸਿਆ ਹੋਵੇਗਾ ।
”ਮੇਰੀ ਉਸ ਨਾਲ ਸਿਰਫ਼ ਦੋਸਤੀ ਹੈ । ਉਹ ਬਹੁਤ ਹੀ ਚੰਗਾ ਮੁੰਡਾ ਹੈ । ਅਗਸਤ ਵਿੱਚ ਵਿਦੇਸ਼ ਜਾ ਰਿਹਾ ਹੈ ਏਮ.ਬੀ.ਏ. ਕਰਨ ਦੇ ਲਈ । ਉਸਦੇ ਪਾਪਾ ਦਾ ਰੇਸਟੋਰੈਂਟ ਹੈ ਅਤੇ ਉਸਦੀ ਭੂਆ ਹਿੰਦੂ ਹੈ । ਤੁਸੀ ਨਹੀਂ ਜਾਣਦੇ ਪਰ ਉਨ੍ਹਾਂ ਦਾ ਪਰਵਾਰ ਬਹੁਤ ਇੱਜ਼ਤ ਵਾਲ਼ਾ ਪਰਵਾਰ ਹੈ ।” ਨੰਦਿਤਾ ਇੱਕੋ ਲੈਅ ਵਿੱਚ ਹੀ ਬੋਲਦੀ ਜਾ ਰਹੀ ਸੀ ।
”ਮੈਨੂੰ ਦੱਸੇਂਗੀ ? ਮੈਨੂੰ ਸਮਝਾਏਂਗੀ ਕਿ ਕੌਣ ਕੀ ਹੈ ? ਭਰਾ ਨੇ ਅੱਗੇ ਵਧਕੇ ਉਸਨੂੰ ਡਾਂਟਦੇ ਹੋਏ ਕਿਹਾ।
‘ ਤੁਸੀਂ ਬੇਵਜਾਹ ਮੇਰੇ ਉੱਤੇ ਸ਼ੱਕ ਕਰ ਰਹੇ ਹੋ  ।”
ਸਾਰੇ ਇੱਕ ਦੂਜੇ ਦਾ ਚਿਹਰਾ ਦੇਖਣ ਲੱਗੇ । ਪ੍ਰੋਫੈਸਰ ਨੇ ਕਿਹਾ ਸੀ ਬਹੁਤ ਸਮਝਦਾਰੀ ਨਾਲ ਕੰਮ ਲੈਣਾ । ਸਬਰ ਸੇ । ਸਮਝਦਾਰੀ ਨਾਲ । ਜੇਕਰ ਤੁਸੀਂ ਜ਼ਿਆਦਾ ਸਖਤੀ ਵਰਤੀ ਤਾਂ ਮਾਮਲਾ ਤੁਹਾਡੇ ਹੱਥੋਂ ਨਿਕਲ ਜਾਵੇਗਾ ।
ਹੁਣ ਦੋਵੇਂ ਭਰਾ ਨੰਦਿਤਾ ਦੀ ਜਾਸੂਸੀ ਵਿੱਚ ਲੱਗ ਗਏ । ਕੋਈ ਨਾ ਕੋਈ ਉਸ ਨੂੰ ਛੱਡਣ ਜਾਂਦਾ । ਲੈਣ ਆਉਂਦਾ । ਕਲਾਸ ਦੀਆਂ ਕੁੜੀਆਂ ਤੋਂ ਉਸ ਦੇ ਕਾਲਜ ਵਿੱਚ ਹੋਣ ਦਾ ਪਤਾ ਕਰਦੇ । ਇਹੀ ਸਿਲਸਿਲਾ ਜਾਰੀ ਸੀ । ਨੰਦਿਤਾ ਨੇ ਵੀ ਅਮੀਨ ਨੂੰ ਖਬਰ ਕਰ ਦਿੱਤੀ ਸੀ । ਕੋਰਟ ਦੀ ਤਾਰੀਖ ਤੈਅ ਸੀ । ਵਿਆਹ ਦੀ ਤਾਰੀਖ ਦੇ ਬਾਰੇ ਵਿੱਚ ਇਨ੍ਹਾਂ ਦੋਨਾਂ ਦੇ ਬਗ਼ੈਰ ਕਿਸੇ ਨੂੰ ਪਤਾ ਨਹੀਂ ਸੀ । ਬਲਕਿ ਨੰਦਿਤਾ ਨੇ ਸਲਮਾ ਮੈਡਮ ਸੇ ਗੱਲ ਕੀਤੀ ਸੀ ।
”ਮੈਂ ਅਮੀਨ ਨਾਲ ਵਿਆਹ ਕਰਨਾ ਚਾਹੁੰਦੀ ਹਾਂ ।”
”ਦੇਖ  ਨੰਦਿਤਾ, ਪਹਿਲਾਂ ਤੈਅ ਕਰੋ ਕਿ ਇਹ ਪਿਆਰ-ਵਿਆਰ ਸੱਚਾ ਹੈ ਜਾਂ ਗੁਬਾਰੇ ਦੀ ਤਰ੍ਹਾਂ ਹੈ ਕਿ ਘਰ ਵਾਲਿਆਂ ਨੇ ਥੋੜ੍ਹਾ ਜਿਹਾ ਵਿਰੋਧ ਕੀਤਾ ਤੇ ਹਵਾ ਨਿਕਲ ਗਈ । ਅਸੀਂ ਸਾਰੇ ਬਾਹਰੋਂ ਬੜੇ ਐਡਵਾਂਸ ਦਿਸਦੇ ਹਾਂ । ਐਡਵਾਂਸ ਅਤੇ ਸੇਕਿਉਲਰ ਬਣੇ ਫਿਰਦੇ ਹਾਂ । ਪਰ ਜਦੋਂ ਗੱਲ ਪਰਸਨਲ ਹੁੰਦੀ ਹੈ, ਸ਼ਾਦੀ ਵਿਆਹ ਦੀ ਹੁੰਦੀ ਹੈ ਤਾਂ ਅਚਾਨਕ ਸਾਨੂੰ ਆਪਣੀ ਸੁਸਾਇਟੀ, ਪੇਕਾ, ਧਰਮ, ਕਲਚਰ,ਪਰੰਪਰਾਵਾਂ, ਸਭ ਯਾਦ ਆਉਣ ਲੱਗਦੀਆਂ ਹੈ । ਰੋਟੀ-ਬੋਟੀ ਵਿੱਚ ਨਾਲ ਬੈਠਣ ਵਾਲ਼ੇ, ਹਮਨਿਵਾਲਾ, ਹਮਪਿਆਲਾ ਵੀ ਉਸੇ ਸੋਚ ਵਿੱਚ ਪਰਤ ਜਾਂਦੇ ਹਾਂ । ਇਸ ਲਈ ਬੇਕਾਰ ਦਾ ਝਗੜਾ ਕਰਨ ਦੀ ਜ਼ਰੂਰਤ ਨਹੀਂ ਹੈ । ਦੋ ਪਰਵਾਰ ਦੁਸ਼ਮਣ ਬਣ ਜਾਣਗੇ । ਫਿਰ ਮਾਰ ਕੁੱਟ, ਜੇਲ੍ਹ । ਤੁਹਾਡੀ ਜ਼ਿੰਦਗੀ ਤਬਾਹ ਹੋ ਜਾਵੇਗੀ ਅਤੇ ਮੁੰਡੇ ਦਾ ਕਰੀਅਰ ਵੀ ਬਰਬਾਦ ਹੋ ਜਾਵੇਗਾ । ਅਸੀਂ ਅਣਗਿਣਤ ਕੇਸ ਵੇਖੇ ਹਨ । ਅਣਗਿਣਤ ਲੋਕਾਂ ਨੂੰ  ਮਰਦਿਆਂ ਤੜਫ਼ਦਿਆਂ ਵੇਖਿਆ ਹੈ । ਇਨ੍ਹਾਂ ਅੱਖਾਂ ਵਿੱਚ ਉਹ ਮੰਜਰ ਹੁਣੇ ਵੀ ਪਏ ਹਨ । ਆਪਣੇ ਕੌਲ ਅਤੇ ਈਮਾਨ ਉੱਤੇ ਕਿੰਨੇ ਲੋਕ ਕਾਇਮ ਰਹਿੰਦੇ ਹਨ । ਕੁੜੀਆਂ ਤਾਂ ਗਿੱਲੀ ਮਿੱਟੀ ਦੇ ਵਾਂਗ ਫੈਲ ਬਿਖਰ ਹਨ।” ਸਲਮਾ ਮੈਡਮ ਬੇਲਿਹਾਜ ਹੋਕੇ ਬੋਲੀ ਜਾ ਰਹੀ ਸੀ ।
”ਨਹੀਂ ਮੈਡਮ, ਅਸੀਂ ਲੋਕ ਆਪਣੇ ਵਾਅਦੇ ਉੱਤੇ ਡਟੇ ਹਾਂ। ਕੋਰਟ ਵਿੱਚ ਅਠਾਰਾਂ ਜੁਲਾਈ ਦੀ ਐਪਲੀਕੇਸ਼ਨ ਦੇ ਦਿੱਤੀ ਹੈ ਪਰ ਵਿਆਹ ਦੇ ਬਾਅਦ ਅਸੀਂ ਕਿੱਥੇ ਜਾਵਾਂਗੇ ? ਕੌਣ ਸਾਡੀ ਹਿਫਾਜਤ ਕਰੇਗਾ? ਕਿਉਂਕਿ ਮੇਰੇ ਭਰਾ ਵੀ ਘੱਟ ਨਰਾਜ਼ ਨਹੀਂ ਹਨ । ਉਹ ਕੋਈ ਵੀ ਹੱਦ ਪਾਰ ਕਰ ਸਕਦੇ ਹਨ ।”
‘ਉਨ੍ਹਾਂ ਨੂੰ ਪਤਾ ਹੈ ਕਿ ਤੁਸੀਂ ਦੋਵੇਂ ਨਿਕਾਹ ਕਰਨ ਜਾ ਰਹੇ ਹੋ ?”
”ਨਹੀਂ, ਸਾਡੇ ਵਿਆਹ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੈ ।”
”ਪਹਿਲਾਂ ਸੋਚ ਲਓ। ਦਿਲ-ਦਿਮਾਗ ਦੀ ਅਵਾਜ਼ ਸੁਣ ਲਓ । ਅੱਗੇ ਪਿੱਛੇ ਆਉਣ ਵਾਲੀਆਂ ਮੁਸੀਬਤਾਂ ਦੇ ਬਾਰੇ ਸਮਝ ਲਓ । ਘਰਵਾਲਿਆਂ ਤੋਂ ਅੱਡ ਰਹਿ ਸਕੇਂਗੀ ? ਸਮਾਜ ਅਤੇ ਰਿਸ਼ਤੇਦਾਰਾਂ ਦਾ ਪ੍ਰੈਸ਼ਰ ਝੱਲ ਸਕੇਂਗੀ ?” ਸਲਮਾ ਮੈਡਮ ਦੇ ਸਵਾਲ ਉਸਦੇ ਹਿਰਦੇ ਵਿੱਚ ਛੁਰੀ ਵਾਂਗ ਵੱਜ ਰਹੇ ਸਨ । ਸ਼ਾਇਦ ਸਲਮਾ ਮੈਡਮ ਉਸ ਦੀ ਪਰੀਖਿਆ ਲੈ ਰਹੀ ਸੀ । ਉਸਨੂੰ ਅਜਮਾ ਰਹੀ ਸੀ । ਉਹਨੂੰ ਡਰਾ ਕੇ ਉਸਦੇ ਇਰਾਦੇ ਨੂੰ ਪਰਖ ਰਹੀ ਸੀ । ਉਸਦੇ ਸੰਕਲਪ ਅਤੇ ਸਮਰਪਣ ਦੀ ਥਾਹ ਨੂੰ । ਗੰਭੀਰਤਾ ਨੂੰ ।
”ਪੂਰਾ ਚੰਗੀ ਤਰਾਂ, ਠੰਢੇ ਦਿਲ-ਦਿਮਾਗ ਨਾਲ ਸੋਚ-ਸਮਝ ਕੇ ਫ਼ੈਸਲਾ ਲੈ ਕੇ ਕੱਲ ਦੱਸਣਾ । ਤਾਂ ਅਸੀ ਅੱਗੇ ਦੀ ਗੱਲ ਕਰਾਂਗੇ । ਮਾਸ਼ਾਅੱਲਾਹ ਸਭ ਠੀਕ ਹੋਵੇਗਾ ।” ਕਹਿ ਕੇ ਉਹ ਕਲਾਸ ਲੈਣ ਚੱਲੀ ਗਈ । ਉਨ੍ਹਾਂ ਦੇ ਜੂੜੇ ਵਿੱਚ ਬੱਝੀ ਬੇੜੀ ਦੀ ਖੁਸ਼ਬੂ ਪੂਰੇ ਰੂਮ ਵਿੱਚ ਮਹਿਕ ਰਹੀ ਸੀ । ਸਲਮਾ ਮੈਡਮ ਆਪਣੀ ਖੂਬਸੂਰਤੀ ਦੇ ਲਈ, ਆਪਣੀਆਂ ਅਦਾਵਾਂ ਦੇ ਲਈ,  ਆਪਣੀਆਂ ਗੱਲਾਂ ਦੇ ਲਈ, ਆਪਣੇ ਲਾਈਫ ਸਟਾਈਲ ਲਈ ਪੂਰੇ ਕਾਲਜ ਵਿੱਚ ਜਾਣੀ ਜਾਂਦੀ ਸੀ । ਸ਼ੇਅਰੋ ਸ਼ਾਇਰੀ ਵਿੱਚ ਤਾਂ ਉਨ੍ਹਾਂ ਦਾ ਕੋਈ ਸ਼ਾਨੀ ਨਹੀਂ ਸੀ । ਮੁੰਡੇ ਕੁੜੀਆਂ ਦੀ ਭੀੜ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ। ਨੰਦਿਤਾ ਦਾ ਉਰਦੂ ਵਿਸ਼ਾ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਜੁੜੀ ਹੋਈ ਸੀ ਸਾਹਿਤਕ ਅਤੇ ਸਾਂਸਕ੍ਰਿਤਕ ਗਤੀਵਿਧੀਆਂ ਦੇ ਮਾਧਿਅਮ ਨਾਲ ।
”ਮੈਡਮ, ਅਸੀ ਆਪਣੇ ਫ਼ੈਸਲਾ ਉੱਤੇ ਅਡਿਗ ਰਹਾਂਗੇ ।” ਜਾਂਦੇ-ਜਾਂਦੇ ਨੰਦਿਤਾ ਨੇ ਕਿਹਾ । ਪਤਾ ਨਹੀਂ ਕਿਉਂ ਪਹਿਲੀ ਵਾਰ ਉਸਨੂੰ ਬੇਚੈਨੀ ਹੋ ਰਹੀ ਸੀ । ਉਸ ਦੀਆਂ ਅੱਖਾਂ ਵਿੱਚ ਅੱਥਰੂ ਭਰ ਆਏ ਸਨ । ਉਹ ਸਲਮਾ ਮੈਡਮ ਦੇ ਦੋਵੇਂ ਹੱਥ ਫੜ ਕੇ ਬੈਠੀ ਸੀ ।
‘ ਹੁਣ ਘਰ ਜਾਓ ।’ ਸਲਮਾ ਮੈਡਮ ਨੇ ਉਸਦੇ ਮੋਢੇ ਨੂੰ ਥਪਥਪਾਤੇ ਹੋਏ ਕਿਹਾ ।
ਬਾਹਰ ਭਰਾ ਆ ਗਿਆ ਸੀ । ਭਰਾ ਜੇਤੂ ਦੀ ਤਰ੍ਹਾਂ ਖੜ੍ਹਾ ਸੀ । ਉਸਨੂੰ ਲੱਗ ਰਿਹਾ ਸੀ ਉਸਨੇ ਆਪਣੀ ਭੈਣ ਨੂੰ ਕੰਟਰੋਲ ਵਿੱਚ ਕਰ ਲਿਆ ਹੈ । ਉਹ ਡਰ ਗਈ ਹੈ। ਮੰਨ ਗਈ ਹੈ । ਉਸਦੇ ਖੂਨ ਵਿੱਚ ਡਰ ਅਤੇ ਖੌਫ ਹੀ ਵਗਣਾ ਚਾਹੀਦਾ ਹੈ । ਵਰਨਾ ਮੈਂ ਉਸਦਾ ਉਹ ਹਾਲ ਕਰਾਂਗਾ ਕਿ ਜ਼ਿੰਦਗੀ ਭਰ ਬਾਹਰ ਨਿਕਲਣ ਦੇ ਲਾਇਕ ਨਹੀਂ ਰਹਿ ਜਾਵੇਗੀ ।
ਨੰਦਿਤਾ ਘਰ ਵਿੱਚ ਇਕਦਮ ਨਾਰਮਲ ਸੀ । ਸ਼ੱਕ ਲਈ ਉਸਨੇ ਕੁਝ ਵੀ ਨਹੀਂ ਛੱਡਿਆ ਸੀ । ਕੱਪੜੇ ਥਾਂ ਸਿਰ ਉੱਤੇ ਸਨ । ਕਿਤਾਬਾਂ ਆਪਣੀ ਟੇਬਲ ਉੱਤੇ ਸਨ। ਮੋਬਾਈਲ ਵਿੱਚ ਅਮੀਨ ਨਾਮ ਦਾ ਕੋਈ ਮੁੰਡਾ ਨਹੀਂ ਸੀ। ਚੈਟ ਵਿੱਚ ਕੋਈ ਸੰਦੇਹਪੂਰਨ ਗੱਲ ਨਹੀਂ ਸੀ ।
ਭਾਈਆਂ ਨੂੰ ਲੱਗਦਾ ਰਿਹਾ ਕਿ ਹੋ ਸਕਦਾ ਹੈ ਨੰਦਿਤਾ ਸੱਚ ਬੋਲ ਰਹੀ ਹੋਵੇ । ਉਸਦੀ ਅਮੀਨ ਨਾਲ ਕੇਵਲ ਦੋਸਤੀ ਭਰ ਹੋਵੇ।
ਅਠਾਰਾਂ ਜੁਲਾਈ ਕਰੀਬ ਆ ਰਹੀ ਸੀ । ਅਮੀਨ ਬਾਹਰ ਨਹੀਂ ਕਾਲਜ ਦੇ ਅੰਦਰ ਬਸ ਦੂਰੋਂ ਇਸ਼ਾਰਾ ਜਿਹਾ ਕਰ ਦਿੰਦਾ ਸੀ, ਕਿਉਂਕਿ ਹੁਣ ਵੀ ਉਸ ਉੱਤੇ ਖੁਫੀਆ ਗਰੁਪ ਨੇ ਆਪਣੀ ਨਜ਼ਰ ਰੱਖੀ ਹੋਈ ਸੀ । ਪ੍ਰੈਕਟੀਕਲ ਦਾ ਬਹਾਨਾ ਬਣਾਉਣਾ ਹੋਵੇਗਾ । ਹਾਲਾਂਕਿ ਜੁਲਾਈ ਵਿੱਚ ਪ੍ਰੈਕਟੀਕਲ ਕਲਾਸ ਰੈਗੂਲਰ ਨਹੀਂ ਹੁੰਦੀ ਸੀ । ‘ਆਜ ਤੁਸੀਂ ਥੋੜ੍ਹਾ ਲੇਟ ਆਣਾ ਲੱਗਭੱਗ ਤਿੰਨ ਵਜੇ । ‘ ਨੰਦਿਤਾ ਨੇ ਭਰਾ ਨੂੰ ਸਹਿਜ ਢੰਗ ਨਾਲ ਕਿਹਾ ।
ਉਹ ਦੋਵੇਂ ਪਹਿਲਾਂ ਕੋਰਟ ਗਏ । ਉਸਦੇ ਬਾਅਦ ਮਸਜਦ ਅਤੇ ਬਾਅਦ ਵਿੱਚ ਸਿੱਧੇ ਪੂਨਾ ਲਈ ਰਵਾਨਾ ਹੋ ਗਏ । ਭਰਾ ਬਾਹਰ ਖੜ੍ਹਾ ਸੀ । ਵਾਰ ਵਾਰ ਘੜੀ ਵੇਖ ਰਿਹਾ ਸੀ । ਗਾਰਡ ਨੂੰ ਪੁੱਛ ਕੇ ਅੰਦਰ ਗਿਆ । ਕਲਾਸ ਵਿੱਚ ਵੇਖਿਆ । ਸਭ ਤੋਂ ਪੁੱਛਿਆ । ਯਾਦਵ ਸਰ ਨੂੰ ਫੋਨ ਲਾਇਆ । ਫਿਰ ਪ੍ਰੈਕਟੀਕਲ ਦੇ ਬਾਰੇ ਵਿੱਚ ਜਾਣਕਾਰੀ ਲਈ । ਪਤਾ ਚੱਲਿਆ ਨੰਦਿਤਾ ਅੱਜ ਨਾ ਕਲਾਸ ਵਿੱਚ ਆਈ ਸੀ, ਨਾ ਪ੍ਰੈਕਟੀਕਲ ਲਈ ਗਈ ਸੀ, ਨਾ ਹੀ ਕਿਸੇ ਨੂੰ ਕਾਲਜ ਵਿੱਚ ਦਿਸੀ ਸੀ । ਪ੍ਰਿੰਸੀਪਲ ਨੇ ਸਬੰਧਤ ਪ੍ਰੋਫ਼ੈਸਰਸ ਨੂੰ ਬੁਲਾਇਆ ਰਜਿਸਟਰ ਸਮੇਤ । ਪੂਰੇ ਕਾਲਜ ਵਿੱਚ ਖਬਰ ਫੈਲ ਗਈ। ਸਭ ਹੈਰਾਨ ਸਨ । ਪਰੇਸ਼ਾਨ ਸਨ । ਕੋਈ ਨੰਦਿਤਾ ਨੂੰ ਕੋਸ ਰਿਹਾ ਸੀ ਤਾਂ ਕੋਈ ਅਮੀਨ ਨੂੰ ।
ਫੋਨ ਉੱਤੇ ਫੋਨ ਕੀਤੇ ਜਾ ਰਹੇ ਸਨ । ਪਿਤਾ ਭਰਾ ਅਤੇ ਕੁਝ ਨਜ਼ਦੀਕੀ ਲੋਕ ਉਸਦੀ ਖੋਜ ਵਿੱਚ ਲੱਗ ਗਏ । ਅਮੀਨ ਦੇ ਅੱਬਾ ਦੇ ਰੇਸਟੋਰੈਂਟ ਉੱਤੇ ਤਲਾਸ਼ੀ ਲਈ ਗਈ । ਪੁਲਿਸ ਕੋਲ ਜਾਣ ਦਾ ਵਿਚਾਰ ਤਿਆਗ ਦਿੱਤਾ ਗਿਆ, ਕਿਉਂਕਿ ਨੰਦਿਤਾ ਬਾਲਿਗ ਸੀ। ਆਪਣੀ ਮਰਜ਼ੀ ਨਾਲ ਗਈ ਸੀ । ਅਤੇ ਅਜਿਹੇ ਮਾਹੌਲ ਵਿੱਚ ਜਦੋਂ ਹਰ ਛੋਟੀ ਜਿਹੀ ਗੱਲ ਮੀਡਿਆ ਵਿੱਚ ਆਕੇ ਛਾ ਜਾਂਦੀ ਹੈ ਅਤੇ ਟੀ. ਵੀ. ਉੱਤੇ ਚਲਣ ਵਾਲੀ ਬਹਿਸ ਹਰ ਗੱਲ ਨੂੰ ਧਾਰਮਿਕ ਕੱਟੜਤਾ ਨਾਲ ਜੋੜ ਦਿੰਦੀਆਂ ਹਨ, ਅਜਿਹੇ ਵਿੱਚ ਪਿਆਰ ਵਿਆਹ ਜਿਹੇ ਵਿਸ਼ੇ ਨੂੰ ਕਿਸੇ ਨਿਊਜ਼ ਚੈਨਲ ਜਾਂ ਸਮਾਜਿਕ ਅਤੇ ਧਾਰਮਿਕ ਸੰਗਠਨ ਦੇ ਹੱਥ ਵਿੱਚ ਦੇਣਾ ਮੂਰਖਤਾ ਹੀ ਸੀ । ਪਰ ਧੂੰਆਂ ਅਤੇ ਅੱਗ ਦੀਆਂ ਲਪਟਾਂ ਜਿਵੇਂ ਬੰਨ੍ਹਿਆਂ ਨਹੀਂ ਜਾ ਸਕਦੀਆਂ ਉਸੇ ਤਰ੍ਹਾਂ ਇਹ ਖਬਰ ਵੀ ਫੈਲ ਗਈ ਸੀ । ਗੱਲ ਪਾਰਸ਼ਦ ਤੋਂ ਹੁੰਦੀ ਹੋਈ ਕੁਝ ਅਜਿਹੇ ਸੰਗਠਨਾਂ ਦੇ ਕੋਲ ਪਹੁੰਚ ਗਈ ਜੋ ਆਪਣੇ ਦੇਸ਼, ਸਮਾਜ ਅਤੇ ਜਾਤੀ ਦੀ ਰੱਖਿਆ ਦਾ ਫਰਜ਼ ਜਨੇਊ ਦੀ ਤਰ੍ਹਾਂ ਪਹਿਨੀ ਹਮੇਸ਼ਾ ਰੱਖਿਆ ਕਰਨ ਲਈ ਤਤਪਰ ਰਹਿੰਦੇ ਸਨ । ਉਨ੍ਹਾਂ ਨੇ ਚਾਰੋਂ ਪਾਸੇ ਆਪਣੇ ਜਾਸੂਸ ਫੈਲਾ ਦਿੱਤੇ ਅਮੀਨ ਦੇ ਅੱਬਾ ਦੇ ਰੇਸਟੋਰੈਂਟ ਦੀ ਘੇਰਾਬੰਦੀ ਦੁਬਾਰਾ ਕਰ ਲਈ ਸੀ ।
”ਫੋਨ ਕਰੋ ਬੇਟੇ ਨੂੰ । ਵਾਪਸ ਬੁਲਾਓ । ਕਿਤੇ ਵੀ ਹੋਵੇਗਾ ਸਾਡੇ ਆਦਮੀ ਉਸ ਨੂੰ ਫੜ ਲੈਣਗੇ । ਪਤਾਲ ਵਿੱਚੋਂ ਵੀ ਚੁੱਕ ਲਿਆਵਾਂਗੇ ।”
”ਸਾਨੂੰ ਨਹੀਂ ਪਤਾ । ਇਹ ਉਸ ਦਾ ਨੰਬਰ ਹੈ ਤੁਸੀਂ ਲਾ ਲਵੋ ।” ਉਹ ਬੇਬਸ ਹੋ ਕੇ ਇਨ੍ਹਾਂ ਜ਼ਿੰਮੇਦਾਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ।
”ਅਸੀਂ ਨਹੀਂ ਚਾਹੁੰਦੇ ਕਿ ਗੱਲ ਬਾਹਰ ਜਾਵੇ । ਲੜਾਈ ਝਗੜਾ ਹੋ ਜਾਵੇ ਦੋ ਫਿਰਕਿਆਂ ਦੇ ਵਿੱਚ ਨਫਰਤ ਅਤੇ ਹਿੰਸਾ ਫੈਲੇ ।” ਉਹ ਸਖ਼ਤ ਲਹਿਜੇ ਵਿੱਚ ਬੋਲੇ । ਅਮੀਨ ਦੇ ਅੱਬਾ ਜਾਣਦੇ ਸਨ ਗੱਲ ਫੈਲੇਗੀ ਤਾਂ ਹੰਗਾਮਾ ਖੜ੍ਹਾ ਹੋ ਜਾਵੇਗਾ ।
”ਤੁਸੀਂ ਉਸਨੂੰ ਵਾਪਸ ਨਹੀਂ ਬੁਲਾਇਆ ਤਾਂ ਅਸੀ ਤੁਹਾਡੀ ਸ਼ਿਕਾਇਤ ਥਾਣੇ ਵਿਚ ਕਰਾਂਗੇ ।”
”ਬੇਸ਼ਕ ਕਰ ਦਿਓ ।”
ਹੁਣ ਉਹ ਇੱਕ ਦੂਜੇ ਨੂੰ ਫੋਨ ਕਰਕੇ ਟ੍ਰੇਨ, ਬਸ, ਟੈਕਸੀ ਦਾ ਪਤਾ ਕਰਵਾ ਰਹੇ ਸਨ । ਫੋਟੋਆਂ ਭੇਜ ਰਹੇ ਸਨ। ਵਟਸਐਪ ਉੱਤੇ ਉਨ੍ਹਾਂ ਦੀ ਗਤੀਵਿਧੀਆਂ ਤੇਜ਼ੀ ਨਾਲ ਚੱਲ ਰਹੀਆਂ ਸੀ । ਅਮੀਨ ਦੇ ਅੱਬਾ ਦੀ ਜਾਨ ਹਲਕ ਵਿੱਚ ਅਟਕੀ ਹੋਈ ਸੀ ਉਨ੍ਹਾਂ ਨੂੰ ਆਪਣੇ ਆਪ ਤੋਂ ਜ਼ਿਆਦਾ ਅਮੀਨ ਅਤੇ ਨੰਦਿਤਾ ਦੀ ਫਿਕਰ ਸੀ।
‘ਤੁਹਾਨੂੰ ਆਖਰੀ ਵਾਰ ਚਿਤਾਵਨੀ ਦੇ ਰਹੇ ਹਾਂ । ਤੁਸੀ ਆਪਣੇ ਮੁੰਡੇ ਨੂੰ ਸੱਦ ਲਵੋ ਨਹੀਂ ਤਾਂ ਅਸੀ ਵੀ ਤੁਹਾਡਾ ਜਿਊਣਾ ਮੁਸ਼ਕਲ ਕਰ ਦਿਆਂਗੇ । ਕੋਈ ਕੁਝ ਨਹੀਂ ਕਰ ਸਕੇਗਾ ।”
ਉਹ ਚਾਰੇ ਧਮਕੀ ਦੇ ਕੇ ਚਲੇ ਤਾਂ ਗਏ ਉੱਤੇ ਅਮੀਨ ਦੇ ਅੱਬਾ ਅਤੇ ਬਾਕੀ ਲੋਕਾਂ ਦੇ ਦਿਲ ਵਿੱਚ ਖੌਫ ਦਾ ਗੁਬਾਰ ਭਰ ਗਏ ਸਨ । ਸੋਚ-ਸੋਚ ਕੇ ਉਨ੍ਹਾਂ ਦੀ ਰੂਹ ਕੰਬ ਰਹੀ ਸੀ। ਉਨ੍ਹਾਂ ਚਾਰਾਂ ਦੇ ਜਾਂਦੇ ਹੀ ਉਨ੍ਹਾਂ ਨੇ ਦਸ-ਬਾਰ੍ਹਾਂ ਰਿਸ਼ਤੇਦਾਰਾਂ ਨੂੰ, ਕੁਝ ਸੰਗਠਨ ਦੇ ਲੋਕਾਂ ਨੂੰ ਫੋਨ ਲਗਾ ਕੇ ਸਾਰੀ ਵਸਤੁਸਥਿਤੀ ਦੱਸੀ ।
ਜਦੋਂ ਤੱਕ ਕਿ ਉਹ ਸ਼ਹਿਰ ਵਿੱਚ ਤਲਾਸ਼ੇ ਜਾਂਦੇ ਤਦ ਤੱਕ ਨੰਦਿਤਾ ਅਤੇ ਅਮੀਨ ਇੰਦੌਰ ਹੁੰਦੇ ਹੋਏ ਪੂਨਾ ਪਹੁੰਚ ਚੁੱਕੇ ਸਨ । ਉਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ । ਇਨ੍ਹਾਂ ਦੇ ਘਰ ਵਿੱਚ ਸੋਗ ਪਸਰਿਆ ਸੀ । ਉਹ ਸਭ ਖੁਸ਼ ਸਨ । ਇਹ ਸਭ ਭੈਅਗ੍ਰਸਤ ਅਤੇ ਸ਼ਰਮਿੰਦਾ ਸਨ । ਉਹ ਆਪਣੀ ਬਹੂ ਬੇਟੇ ਦੀ ਸੁੱਖ ਸਹੂਲਤ ਦਾ ਇੰਤਜ਼ਾਮ ਕਰਨ ਵਿੱਚ ਲੱਗੇ ਹੋਏ ਸਨ ਅਤੇ ਇਹ ਸਭ ਉਸ ਦੇ ਮਰਨ ਦੀ, ਚਿਹਰਾ ਨਾ ਦੇਖਣ ਦੀ ਪ੍ਰਤਿਗਿਆ ਕਰਦੇ ਹੋਏ ਸੰਕਲਪ ਲੈ ਰਹੇ ਸਨ। ਨੰਦਿਤਾ ਦਾ ਇਹ ਕਠੋਰ, ਨਿਰਲੱਜ ਰੂਪ ਇਸ ਸਭ ਦੀਆਂ ਰੂਹਾਂ ਨੂੰ ਛਲਣੀ ਕਰੀ ਜਾ ਰਿਹਾ ਸੀ । ਉਨ੍ਹਾਂ ਦੀ ਭਾਸ਼ਾ ਵਿਚ ਜਿੰਨੇ ਵਿਸ਼ੇਸ਼ਣ ‘ਬੁਰੀ ਲੜਕੀ’ ਲਈ ਹੋਣਗੇ , ਉਸ ਤੋਂ ਵੀ ਜ਼ਿਆਦਾ ਭੈੜੇ ਸ਼ਬਦ ਉਸਦੇ ਲਈ ਬੋਲੇ ਜਾ ਰਹੇ ਸਨ । ਸਦੀਆਂ ਤੋਂ ਇਹੀ ਹੁੰਦਾ ਆ ਰਿਹਾ ਹੈ ਸ਼ਾਇਦ ਅੱਗੇ ਵੀ ਹੁੰਦਾ ਰਹੇਗਾ ਪਰ ਨੰਦਿਤਾ ਅਤੇ ਅਮੀਨ ਵੀ ਪੈਦਾ ਹੁੰਦੇ ਰਹਿਣਗੇ ਅਤੇ ਪਿਆਰ ਨੂੰ ਜਿਊਣ ਲਈ ਪਰਿਵਾਰ ਦਾ ਵਿਰੋਧ ਅਤੇ ਗਾਲਾਂ ਖਾਂਦੇ ਰਹਿਣਗੇ ।
ਪੁਲਿਸ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਇਸ ਗੱਲ ਉੱਤੇ ਰਾਤ ਭਰ ਪੂਰਾ ਵਿਚਾਰ ਵਿਮਰਸ਼ ਚੱਲਦਾ ਰਿਹਾ। ਬਦਨਾਮੀ ਦਾ, ਡਰ ਦਾ ਤਗਮਾ ਮੱਥੇ ਉੱਤੇ ਨਾ ਲੱਗੇ ਇਸ ਤੋਂ ਬਚਣ ਦੇ ਉਪਰਾਲਿਆਂ ਉੱਤੇ ਚਰਚਾ ਹੁੰਦੀ ਰਹੀ । ਓੜਕ ਇਹੀ ਤੈਅ ਹੋਇਆ ਕਿ ਉਸਨੂੰ ਮਰਿਆ ਹੋਇਆ ਮੰਨ ਕੇ ਸਾਰੇ ਰਿਸ਼ਤੇ , ਨਾਤੇ ਤੋੜ ਕੇ ਭੁੱਲ ਕੇ ਉਸਨੂੰ  ਉਸਦੇ ਹਾਲ ਉੱਤੇ ਛੱਡ ਦੇਣ ਵਿੱਚ ਹੀ ਪਰਿਵਾਰ ਨੂੰ ਆਪਣੀ ਭਲਾਈ ਨਜ਼ਰ ਆ ਰਹੀ ਸੀ।
ਉਦੋਂ ਤੋਂ ਨੰਦਿਤਾ ਉਨ੍ਹਾਂ ਦੇ ਲਈ ‘ਮਰੀ’ ਹੋਈ ਸੀ। ਬਾਹਰ ਕੱਢੀ ਹੋਈ ਸੀ । ਪਰ ਨੰਦਿਤਾ ਨੇ ਨਹੀਂ ਕਦੇ ਘਰਵਾਲਿਆਂ ਨੂੰ ਮਰਿਆ ਹੋਇਆ ਮੰਨਿਆ ਨਾ ਹੀ ਆਪਣੇ ਵੱਲੋਂ ਕੋਈ ਸੰਬੰਧ ਖਤਮ ਕੀਤੇ । ਉਹ ਅਮੀਨ ਦੇ ਨਾਲ ਖੁਸ਼ ਸੀ । ਆਪਣੇ ਸੁਪਨਿਆਂ ਨੂੰ ਸਾਕਾਰ ਕਰਦੀ ਹੋਈ । ਅਗਸਤ ਵਿੱਚ ਅਮੀਨ ਨੇ ਵਿਦੇਸ਼ ਜਾਣਾ ਸੀ । ਉਹ ਪੂਰੀ ਤਿਆਰੀਆਂ ਕਰ ਚੁੱਕੀ ਸੀ । ਅਮੀਨ ਦਾ ਮੰਨਣਾ ਸੀ ਕਿ ਨੰਦਿਤਾ ਨੂੰ ਪੂਨਾ ਵਿੱਚ ਰਹਿ ਕੇ ਆਪਣੀ ਪੜਾਈ ਪੂਰੀ ਕਰਨੀ ਚਾਹੀਦੀ ਹੈ । ਫਿਲਹਾਲ ਭੋਪਾਲ ਵਿੱਚ ਰਹਿਣਾ ਉਸਦੇ ਲਈ ਠੀਕ ਨਹੀਂ ਹੋਵੇਗਾ । ਮਾਹੌਲ ਹੋਰ ਖ਼ਰਾਬ ਹੋਵੇਗਾ । ਉਹ ਚਿੰਤਤ ਸੀ ਨੰਦਿਤਾ ਨੂੰ ਲੈ ਕੇ ਪਰ ਉਸਦਾ ਜਾਣਾ ਵੀ ਜਰੂਰੀ ਸੀ ਕਿਉਂਕਿ ਸਿਤੰਬਰ ਤੋਂ ਉਸ ਦੀਆਂ ਕਲਾਸਾਂ ਸ਼ੁਰੂ ਹੋਣ ਵਾਲੀਆਂ ਸਨ ।
ਅਮੀਨ ਦੇ ਜਾਣ ਦੇ ਬਾਅਦ ਨੰਦਿਤਾ ਨੂੰ ਪੂਰਾ ਸ਼ਹਿਰ ਸੰਨਾਟੇ ਵਿੱਚ ਡੁੱਬਿਆ ਹੋਇਆ ਲੱਗਣ ਲੱਗਿਆ ਸੀ । ਉਹ ਸਾਰੇ ਸਰਟੀਫਿਕੇਟ ਚੱਕ ਕੇ ਐਡਮਿਸ਼ਨ ਦੀ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮਨ ਸੀ ਕਿ ਜਖ਼ਮੀ ਪੰਛੀ ਦੀ ਤਰ੍ਹਾਂ ਫੜਫੜਾ ਰਿਹਾ ਸੀ । ਅਮੀਨ ਅਤੇ ਨੰਦਿਤਾ ਦੀ ਫੋਨ ਉੱਤੇ ਗੱਲ ਹੁੰਦੀ । ਵਟਸਅਪ ਉੱਤੇ ਚੈਟ ਹੁੰਦੀ । ਘੰਟਿਆਂ ਬੱਧੀ ਉਹ ਇੱਕ ਦੂੱਜੇ ਨੂੰ ਵੇਖਦੇ – ਨਿਹਾਰਦੇ , ਹੱਸਦੇ ਗੱਲਾਂ ਕਰਦੇ ਹੋਏ ਕੱਢ ਦਿੰਦੇ ਫਿਰ ਵੀ ਨੰਦਿਤਾ ਦੀ ਉਦਾਸੀ ਘੱਟ ਨਹੀਂ ਹੋ ਰਹੀ ਸੀ । ਉਹ ਆਪਣੇ ਖਾਲੀਪਣ ਨੂੰ ਭਰਨ ਲਈ ਆਪਣੇ ਪੁਰਾਣੇ ਦੋਸਤਾਂ ਦੇ ਵਿੱਚ ਪਰਤਣ ਲੱਗੀ । ਪਹਿਲਾਂ ਮੈਸੇਜ ਉੱਤੇ ਗੱਲ ਹੁੰਦੀ ਸੀ ਹੁਣ ਸਿੱਧੇ-ਸਿੱਧੇ । ਉਸਨੇ ਆਪਣਾ ਪਤਾ ਠਿਕਾਣਾ ਦੱਸ ਦਿੱਤਾ ਸੀ ਇਸ ਵਾਅਦੇ ਦੇ ਨਾਲ ਕਿ ਉਹ ਲੋਕ ਕਿਸੇ ਨੂੰ ਵੀ ਉਸਦੇ ਬਾਰੇ ਵਿੱਚ ਨਹੀਂ ਦੱਸਣਗੇ । ਪਰ ਉਸਦਾ ਪਤਾ ਘਰਵਾਲਿਆਂ ਨੂੰ ਚੱਲ ਹੀ ਗਿਆ । ਉਨ੍ਹਾਂ ਦਾ ਖੂਨ ਖੌਲਣ ਲੱਗਿਆ ਸੀ । ਉਨ੍ਹਾਂ ਨੂੰ ਆਪਣੀ ਗੁਆਚੀ ਇੱਜ਼ਤ ਸੌਣ ਸੋਣ ਨਹੀਂ ਦੇ ਰਹੀ ਸੀ ! ਉਹ ਸਭ ਆਪਣੀ ਹਾਰ ਦਾ ਬਦਲਾ ਲੈਣ ਦੇ ਲਈ ਤੜਫ਼ ਰਹੇ ਸਨ ਜਖ਼ਮੀ ਸੱਪ ਦੀ ਤਰ੍ਹਾਂ !
”ਵਾਪਸ ਬੁਲਾਉਣ ਦਾ ਮੌਕਾ ਹੈ ।”
”ਹੁਣ ਕੋਈ ਫਾਇਦਾ ਨਹੀਂ । ਉਹ ਸਾਡੇ ਪਰਵਾਰ ਅਤੇ ਸਮਾਜ ਦੇ ਲਾਇਕ ਨਹੀ ਰਹੀ ।”
”ਫਿਰ ਵੀ ਇਵੇਂ ਛੱਡ ਦੇਣਾ ਠੀਕ ਨਹੀਂ ਹੈ ।”
”ਅਸੀਂ ਉਸਦਾ ਚਿਹਰਾ ਤੱਕ ਨਹੀਂ ਵੇਖਣਾ ਚਾਹੁੰਦੇ ।”
”ਬਾਦ ਵਿੱਚ ਪਛਤਾਓਗੇ ।”
”ਨਹੀਂ । ਨਹੀਂ ਪਛਤਾਵਾਂਗੇ  ।”
ਕੁਛ ਮਹੀਨੇ ਇਵੇਂ ਹੀ ਲੰਘ ਗਏ ।
ਇਨ੍ਹਾਂ ਦੋਸਤਾਂ ਤੋਂ ਪਤਾ ਲੱਗਿਆ ਕਿ ਨੰਦਿਤਾ ਹੁਣ ਇੰਦੌਰ ਵਿੱਚ ਹੈ । ਅਮੀਨ ਦੀ ਭੂਆ ਦੇ ਨਾਲ ਰਹਿ ਰਹੀ ਹੈ । ਇੰਦੌਰ ਵਿੱਚ ਹੀ ਉਹ ਆਪਣੀ ਅੱਗੇ ਦੀ ਪੜ੍ਹਾਈ ਕਰੇਗੀ ।
ਜਦੋਂ ਮੁੰਡੇ ਨੇ ਨਾਲ ਹੀ ਨਹੀਂ ਰਹਿਣਾ ਸੀ ਤਾਂ ਹੁਣੇ ਵਿਆਹ ਕਰਨ ਦੀ ਕੀ ਜ਼ਰੂਰਤ ਸੀ ।” ਸਾਡੀ ਕੁੜੀ ਹੀ ਪਾਗਲ ਸੀ । ਉਸਦੀ ਚੀਕਣੀਆਂ ਚੋਪੜੀਆਂ ਗੱਲਾਂ ਵਿੱਚ ਆ ਗਈ । ਸਵਾਲ ਸਨ ਪਰ ਜਵਾਬ ਨਹੀਂ ਸਨ, ਕਿਉਂਕਿ ਇਸ਼ਕ ਵਿੱਚ ਸਵਾਲ ਜਵਾਬ ਦੀ ਕੋਈ ਥਾਂ ਨਹੀਂ ਹੁੰਦੀ ।
ਠੀਕ ਇੱਕ ਸਾਲ ਬਾਅਦ ਅਮੀਨ ਪਰਤਿਆ ਸੀ ਕੁਝ ਦਿਨਾਂ ਲਈ । ਉਹ ਬਦਲਿਆ ਬਦਲਿਆ ਜਿਹਾ ਲੱਗ ਰਿਹਾ ਸੀ। ਉਹ ਬੇਹੱਦ ਵਿਆਕੁਲ ਸੀ। ਵਟਸਅਪ ਉੱਤੇ ਉਸਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਸੀ ਨੰਦਿਤਾ ਦੇ ਘਰਵਾਲ਼ੇ ਇਸ ਤਰ੍ਹਾਂ ਲੁਕ ਕੇ ਉਸਨੂੰ ਪ੍ਰੇਸ਼ਾਨ ਕਰਨਗੇ । ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ । ਅਮੀਨ ਨੇ ਮਨ ਨਾਲ, ਆਤਮਾ ਨਾਲ, ਪ੍ਰਾਣਾਂ ਨਾਲ, ਪੂਰੀ ਈਮਾਨਦਾਰੀ ਨਾਲ ਨੰਦਿਤਾ ਨੂੰ ਪਿਆਰ ਕੀਤਾ ਸੀ । ਇਸ ਗੱਲ ਨੇ ਨੰਦਿਤਾ ਦੀ ਆਤਮਾ ਨੂੰ ਛਲਣੀ ਕਰ ਦਿੱਤਾ ਸੀ । ਕਿ ਦੂਰ ਰਹਿਕੇ ਵੀ ਅਮੀਨ ਪ੍ਰੇਸ਼ਾਨ ਹੈ । ਉਹ ਸਮਝ ਨਹੀਂ ਪਾ ਰਹੀ ਸੀ ਕਿ ਉਸਨੂੰ ਅਮੀਨ ਦੇ ਕੋਲ ਜਾਣਾ ਚਾਹੀਦਾ ਹੈ ਜਾਂ ਇੱਥੇ ਰਹਿਕੇ ਆਪਣਾ ਕਰੀਅਰ ਬਣਾਉਣਾ ਚਾਹੀਦਾ ਹੈ । ਸ਼ਿਕਾਇਤਾਂ ਤਾਂ ਹੋਰ ਵੀ – ਜਿਵੇਂ ਨੰਦਿਤਾ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਧਮਕਾਇਆ ਜਾ ਰਿਹਾ ਸੀ। ਜਿਸਦੇ ਨਾਲ ਉਸਦੀ ਭੂਆ ਪਰੇਸ਼ਾਨ ਸੀ । ਅਮੀਨ ਨੇ ਪਰਤਣਾ ਸੀ ਅਤੇ ਇਸ ਤਣਾਅ ਅਤੇ ਗ਼ੁੱਸੇ ਵਿੱਚ ਆਕੇ । ਨੰਦਿਤਾ ਨੇ ਫੋਨ ਕੀਤਾ ਸੀ ਆਪਣੀ ਭਰਜਾਈ ਨੂੰ ।
‘ਜਦੋਂ ਉਸਨੇ ਸਾਡੀ ਗੱਲ ਨਹੀਂ ਸੁਣੀ ਸੀ । ਹੁਣ ਅਸੀ ਉਸਦੀ ਮਦਦ ਕਿਉਂ ਕਰੀਏ । ਮਰਨ ਦਿਓ ।’
”ਇੱਕ ਵਾਰ ਵੇਖ ਆਉਂਦੇ ਹਾਂ ।” ਭਰਜਾਈ ਅਰਦਾਸ ਕਰ ਰਹੀ ਸੀ ।
”ਤੂੰ ਕਾਹਤੋਂ ਉਸਦਾ ਪੱਖ ਲੈ ਰਹੀ ਹੈਂ । ਉਹ ਮੇਰੀ ਭੈਣ ਸੀ । ਪਰ ਹੁਣ ਉਸਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈ ।”
”ਰਿਸ਼ਤਾ ਤੋੜ ਦੇਣ ਨਾਲ ਰਿਸ਼ਤਾ ਤਾਂ ਨਹੀਂ ਟੁੱਟ ਜਾਂਦਾ ਹੈ । ਹੈ ਤਾਂ ਇਸ ਘਰ ਦੀ ਕੁੜੀ ।”
”ਇਸ ਘਰ ਦੀ ਕੁੜੀ ਨੇ ਸਾਨੂੰ ਕਿਤੇ ਦਾ ਨਹੀਂ ਛੱਡਿਆ । ਵੇਖ ਰਹੀ ਹੈ ਤੇਰੇ ਦਿਉਰ ਦਾ ਵਿਆਹ ਤੱਕ ਨਹੀਂ ਹੋ ਰਿਹਾਹੈ । ਟੀ. ਵੀ. ਵਿਚ ਬਹਿਸ ਸੁਣ ਕੇ ਤੈਨੂੰ ਲੱਗਦਾ ਹੈ ਸਮਾਜ ਬਦਲ ਗਿਆ ਹੈ, ਲੋਕ ਬਦਲ ਗਏ ਹੈ । ਉਨ੍ਹਾਂ ਦੀ ਸੋਚ ਬਦਲ ਗਈ ਹੈ । ਸਭ ਝੂਠ ਹੈ, ਵਿਖਾਵਾ ਹੈ । ਕੋਈ ਨਹੀਂ ਜਾਵੇਗਾ ਉਸਨੂੰ ਮਿਲਣ ।” ਪਿਤਾ ਨੇ ਆਦੇਸ਼ ਸੁਣਾ ਦਿੱਤਾ ਸੀ ।
ਦੂਸਰੀ ਸਵੇਰ ਹੀ ਸਰਲਾ ਨੇ ਫੋਨ ਕੀਤਾ ।
”ਆਂਟੀ, ਮੈਂ ਕੰਮ ਉੱਤੇ ਆ ਰਹੀ ਹਾਂ । ‘
”ਕਿਉਂ, ਇੰਦੌਰ ਨਹੀਂ ਜਾ ਰਹੀ  !”
”ਨਹੀਂ । ਉਸਦੇ ਭਰਾਵਾਂ ਨੇ ਮਨਾ ਕਰ ਦਿੱਤਾ ਹੈ।”
”ਕਿਉਂ । ਕਿਉਂ ਮਨਾ ਕਰ ਦਿੱਤਾ ? ਉਸ ਕੁੜੀ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਪਿਆਰ ਹੀ ਤਾਂ ਕੀਤਾ ਸੀ । ਪਿਆਰ, ਸੱਚਾ ਪਿਆਰ ਜਿਸਦੇ ਲਈ ਲੋਕ ਤਰਸਦੇ ਹਨ ।”
”ਤੁਹਾਡੇ ਗੁਨਾਹ – ਬੁਨਾਹ ਨੂੰ ਅਸੀ ਨਹੀਂ ਜਾਣਦੇ । ਸਾਡੇ ਪਰਵਾਰ ਦੀ ਨਜ਼ਰ ਵਿੱਚ ਉਹ ਗੁਨਾਹਗਾਰ ਹੈ ।” ਸਰਲਾ ਨੇ ਤਲਖੀ ਸੇ ਕਿਹਾ ।
ਸਰਲਾ ਕੰਮ ਉੱਤੇ ਆ ਗਈ ਸੀ । ਕੱਲ ਜੋ ਚਿੰਤਾ ਉਸਦੇ ਚਿਹਰੇ ਉੱਤੇ ਵਿਖਾਈ ਦੇ ਰਹੀ ਸੀ ਅੱਜ ਉਸਦਾ ਕੋਈ ਰੂਪ ਰੰਗ ਨਹੀਂ ਦਿਸ ਰਿਹਾ ਸੀ । ਪਰ ਉਹ ਚਿੰਤੀਤ ਸੀ । ਵਿਆਹ ਦੇ ਬਾਅਦ ਰਿਸ਼ਤੇਦਾਰਾਂ , ਸਮਾਜ ਦੇ ਠੇਕੇਦਾਰਾਂ, ਉਨ੍ਹਾਂ ਦੀਆਂ ਗੱਲਾਂ, ਉਲਾਹਮਿਆਂ ਨੂੰ ਝੱਲਣਾ ਕਈ ਕਈ ਮੌਤਾਂ ਦੀ ਯਾਤਨਾ ਸਹਿਣ ਤੋਂ ਜ਼ਿਆਦਾ ਦਰਦਨਾਕ ਹੁੰਦਾ ਹੈ । ਨੰਦਿਤਾ ਵੀ ਉਸੇ ਯਾਤਨਾ ਵਿੱਚੋਂ ਲੰਘ ਰਹੀ ਹੈ । ਸਾਲਾਂ ਬਾਅਦ ਉਹੀ ਯਾਤਨਾ ਉਨ੍ਹਾਂ ਦੀਆਂ ਰਗਾਂ ਵਿੱਚ ਵਹਿ ਰਹੀ ਸੀ । ਉਹ ਤੜਫ਼ ਰਹੀ ਸੀ ! ਉਹ ਡਰ ਰਹੀ ਸੀ । ਉਹ ਘਬਰਾ ਰਹੀ ਸੀ । ਉਹ ਨੰਦਿਤਾ ਨੂੰ ਉਸ ਯਾਤਨਾਗ੍ਰਹ ਵਿੱਚੋਂ ਕੱਢਣਾ ਚਾਹੁੰਦੀ ਸੀ ।
”ਸਰਲਾ, ਤੈਨੂੰ ਜਾਣਾ ਚਾਹੀਦਾ ਹੈ ।”
”ਆਂਟੀ, ਜਦੋਂ ਉਸਦੇ ਸਗੇ ਮਾਂ ਬਾਪ ਅਤੇ ਭਰਾਵਾਂ ਨੂੰ ਫਿਕਰ ਨਹੀਂ ਹੈ, ਤਾਂ ਮੈਂ ਤਾਂ ਪਰਾਈ ਹਾਂ ਮੈਨੂੰ ਕੀ ਲੈਣਾ ਦੇਣਾ । ਛੱਡੋ ਨਾ ਆਂਟੀ । ਸਭ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ।”
”ਏਹ ਤੂੰ ਆਪਣੀ ਨਹੀਂ ਉਨ੍ਹਾਂ ਦੀ ਭਾਸ਼ਾ ਬੋਲ ਰਹੀ ਹੈਂ । ਆਪਣੀ ਅੰਤਰਆਤਮਾ ਤੋਂ ਪੁੱਛ ਸਰਲਾ ।”
”ਉਸ ਨਾਲ ਕੀ ਹੋਵੇਗਾ ਆਂਟੀ ! ਕਿਸੇ ਵਿੱਚ ਕੋਈ ਆਤਮਾ ਨਹੀਂ ਹੈ ।  ਆਪਣੇ ਫੋਨ ਵਿੱਚੋਂ ਸਾਰਿਆਂ ਨੇ  ਉਸਦਾ ਨੰਬਰ ਤੱਕ ਡਿਲੀਟ ਕਰ ਦਿੱਤਾ ਹੈ ।” ”ਮੈਂ ਵੀ ਕਰ ਦਿਆਂਗੀ । ਮੈਂ ਕਿਉਂ ਉਸਦੇ ਪਿੱਛੇ ਆਪਣੇ ਸੰਬੰਧ ਖ਼ਰਾਬ ਕਰਾਂ ।” ਸਰਲਾ ਨੇ ਗੱਲ ਨੂੰ ਇਵੇਂ ਖ਼ਤਮ ਕੀਤਾ ਜਿਵੇਂ ਅੱਗੇ ਉਹ ਇੱਕ ਸ਼ਬਦ ਵੀ ਨਾ ਬੋਲਣਾ ਸੁਣਨਾ ਚਾਹੁੰਦੀ ਹੋਵੇ  ।
‘ਇੱਕ ਕੰਮ ਕਰ ਮੇਰੇ ਨਾਲ ਇੰਦੌਰ ਚੱਲ ।”
”ਘਰਵਾਲ਼ੇ ਨਹੀਂ ਜਾਣ ਦੇਣਗੇ । ਆਂਟੀ , ਤੁਸੀ ਕਿਉਂ ਤਕਲੀਫ ਕਰ ਰਹੀ ਹੋ ?”
”ਕਹੋ ਕਿ ਆਂਟੀ ਦੇ ਨਾਲ ਜਾਣਾ ਹੈ ।”
”ਉਹ ਨਹੀਂ ਮੰਨਣਗੇ ।”
”ਮੈਂ ਗੱਲ ਕਰੂੰ, ਮੇਰੀ ਗੱਲ ਕਿਵੇਂ ਟਾਲ ਸਕਦੇ ਹਨ ?”
”ਉਨ੍ਹਾਂ ਨੂੰ ਕਦੇ ਪਤਾ ਚੱਲ ਗਿਆ ਤਾਂ ਉਹ ਮੈਨੂੰ ਘਰੋਂ ਕੱਢ ਦੇਣਗੇ । ਆਂਟੀ, ਮੈਂ ਆਪਣੀ ਘਰ ਗ੍ਰਹਿਸਤੀ ਬਰਬਾਦ ਨਹੀਂ ਕਰਨਾ ਚਾਹੁੰਦੀ  । ਉਹ ਮਰੇ ਜਾਂ ਜਿੰਦਾ ਰਹੇ ਮੇਰੀ ਬਲਾ ਤੋਂ ਮੈਂ ਕੌਣ ਹੁੰਦੀ ਹਾਂ ?” ਸਰਲਾ ਦਾ ਰੋਨਾ ਨਿਕਲ ਗਿਆ। ਉਹ ਸਿਸਕ ਸਿਸਕ ਕੇ ਰੋ ਰਹੀ ਸੀ ।
”ਅਗਰ ਇੰਨਾ ਦਰਦ ਹੈ ਉਸਦੇ ਲਈ, ਚਿੰਤਾ ਹੈ ਤਾਂ ਥੋੜ੍ਹੀ ਹਿੰਮਤ ਵੀ ਦਿਖਾ। ਵਿਰੋਧ ਝੱਲ ਲਵੇਂਗੀ ਤਾਂ ਪਹਾੜ ਤਾਂ ਨਹੀਂ ਟੁੱਟ ਜਾਵੇਗਾ । ਸਾਡੀ ਤਾਂ ਉਹ ਕੁਝ ਵੀ ਨਹੀਂ ਲੱਗਦੀ । ਨਾ ਜਾਨ ਨਾ ਪਹਿਚਾਣ ਪਰ ਅਸੀ ਚਲਣ ਨੂੰ ਤਿਆਰ ਹਾਂ ਨਾ । ਇਸ ਸਮੇਂ ਉਸਦਾ ਸਾਥ ਦੇਣਾ ਜਰੂਰੀ ਹੈ ।”
”ਆਪ ਗੱਲ ਕਰ ਲਓ । ਆਂਟੀ, ਪਰ ਇੰਦੌਰ ਦਾ ਨਾ ਕਹਿਣਾ । ਉਨ੍ਹਾਂ ਨੂੰ ਸ਼ੱਕ ਹੋ ਜਾਵੇਗਾ ।”
”ਠੀਕ ਹੈ ।”
ਉਹ ਰਸਤੇ ਭਰ ਸੋਚਾਂ ਵਿੱਚ ਡੁੱਬੀ ਰਹੀ । ਜਾ ਤਾਂ ਰਹੀ ਹਾਂ ਪਰ ਨੰਦਿਤਾ ਨੇ ਹੀ ਮਨਾ ਕਰ ਦਿੱਤਾ ਤਾਂ ? ਪਤਾ ਨਹੀਂ ਕਿੰਨੇ ਤਰ੍ਹਾਂ ਦੇ ਖਿਆਲ ਉਸ ਦੇ ਦਿਲ ਦਿਮਾਗ ਵਿੱਚ ਚੱਲ ਰਹੇ ਸਨ । ਇੱਕ ਤਾਂ ਨੰਦਿਤਾ ਉਨ੍ਹਾਂ ਨੂੰ ਜਾਣਦੀ ਤੱਕ ਨਹੀਂ ਹੈ । ਨੰਦਿਤਾ ਦਾ ਉਨ੍ਹਾਂ ਨਾਲ ਕੀ ਰਿਸ਼ਤਾ ਹੈ ? ਰਿਸ਼ਤਾ ਹੈ । ਹੈ . . . . ! ਆਤਮਾ ਦਾ, ਪਿਆਰ ਦਾ, ਦੁੱਖ ਦਾ, ਨੰਦਿਤਾ ਉਨ੍ਹਾਂ ਦੀ ਆਤਮਸਖੀ ਹੈ…..ਪ੍ਰੇਮਸਖੀ ਹੈ…..। ਉਸਦੇ ਨਾਲ ਬਾਹਰ ਦਾ ਨਹੀਂ ਅੰਦਰ ਦਾ ਰਿਸ਼ਤਾ ਹੈ । ਜੋ ਅਪਰਿਭਾਸ਼ਿਤ ਹੈ, ਅਣਕਿਹਾ ਹੈ । ਨੰਦਿਤਾ ਉਨ੍ਹਾਂ ਦੀ ਸਰੀਰਕ ਨਹੀਂ ਆਤਮਕ ਹਮਰਾਹ ਹੈ । ਹਮਦਰਦ ਹੈ ।
ਸਰਲਾ ਫ਼ੋਨ ਉੱਤੇ ਗੱਲ ਕਰੀ ਜਾ ਰਹੀ ਸੀ । ਘਰ ਦਾ ਪਤਾ, ਲੋਕੇਸ਼ਨ ਸਭ ਕੁੱਝ ਜਾਣ ਰਹੀ ਸੀ । ਦੁਪਹਿਰ ਵਿੱਚ ਉਹ ਦੋਵੇਂ ਨੰਦਿਤਾ ਦੇ ਘਰ ਸੀ । ਡੇਢ ਸਾਲ ਬਾਅਦ ਨੰਦਿਤਾ ਨੂੰ ਵੇਖ ਰਹੀ ਸੀ । ਨੰਦਿਤਾ ਥੋੜ੍ਹੀ ਪਤਲੀ ਹੋ ਗਈ ਸੀ । ਚਿਹਰੇ ਦੀ ਚਮਕ ਵੀ ਫਿੱਕੀ ਪੈ ਗਈ ਸੀ । ਘਰ ਵਿੱਚ ਉਸਦੀ ( ਅਮੀਨ ਦੀ ) ਭੂਆ ਸੀ । ਅਮੀਨ ਕਿਤੇ ਗਿਆ ਹੋਇਆ ਸੀ । ਭੂਆ ਦਾ ਪੁੱਤਰ ਸੀ । ਛੋਟਾ ਘਰ ਪਰ ਕਾਇਦੇ ਨਾਲ ਸਜਿਆ ਹੋਇਆ । ਫੁੱਲਾਂ ਦੀ ਮਹਿਕ ਨਾਲ ਮਹਿਕਿਆ ਹੋਇਆ ! ਗਮਲਿਆਂ ਵਿੱਚ ਤਰ੍ਹਾਂ – ਤਰ੍ਹਾਂ ਦੇ ਫੁੱਲ ਖਿੜੇ ਸਨ ।
”ਏ ਮੱਲਿਕਾ ਆਂਟੀ ਹੈ । ਮੈਂ ਇਨ੍ਹਾਂ ਦੇ ਘਰ ਜਾਬ ਕਰਦੀ ਹਾਂ । ਆਂਟੀ  ਚੱਲਣ ਫਿਰਣ ਦੀ ਹਾਲਤ ਵਿੱਚ ਨਹੀਂ ਹੈ ਪਰ ਅਸੀਂ ਫਿਰ ਵੀ ਤੁਹਾਡੀ ਖਾਤਰ ਆਈਆਂ ਹਾਂ । ਮੈਂ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ , ਵਰਨਾ ਤੂੰ ਤਾਂ ਜਾਣਦੀ ਹੈਂ ਆਪਣੇ ਭਰਾਵਾਂ ਨੂੰ ।” ਸਰਲਾ ਹੁਣ ਸਹਿਜਭਾਵ ਨਾਲ ਗੱਲ ਕਰ ਰਹੀ ਸੀ ।
”ਜਾਣਦੀ ਹਾਂ ਤੁਹਾਨੂੰ ਉਨ੍ਹਾਂ ਨੇ ਕੀ ਕਿਹਾ ਹੋਵੇਗਾ ਕਿ ਅਸੀਂ ਨਾਤੇ ਰਿਸ਼ਤੇ ਤੋੜ ਲਏ ਹਨ । ਕੋਈ ਸੰਬੰਧ ਨਹੀਂ ਹੈ ਸਾਡਾ ਪਰ ਪਿੱਛੇ ਲੱਗੇ ਉਨ੍ਹਾਂ ਦੇ ਜਾਸੂਸਾਂ ਨੇ , ਸੰਗਠਨਾਂ ਨੇ ਮੇਰਾ ਜੀਣਾ ਮੁਹਾਲ ਕਰ ਦਿੱਤਾ ਹੈ । ਆਏ ਦਿਨ ਧਮਕੀਆਂ ਦਿਵਾਉਂਦੇ ਹਨ ਪਰੇਸ਼ਾਨ ਕਰਦੇ ਹਨ । ਮੈਂ ਪੁਲਿਸ ਵਿੱਚ ਸ਼ਿਕਾਇਤ ਵੀ ਲਿਖਵਾਈ ਹੈ । ਉਨ੍ਹਾਂ ਨੇ ਤੁਹਾਨੂੰ ਦੱਸਿਆ ? ਨਹੀਂ ਨਾ ।”
”ਕੀ……।” ਇੱਕ ਹੋਰ ਡਰਾਮੇ ਤੋਂ ਪਰਦਾ ਉਠ ਰਿਹਾ ਸੀ ।
”ਮੈਂ ਤਾਂ ਅਮੀਨ ਦੇ ਨਾਲ ਚਲੀ ਜਾਂਦੀ ਪਰ ਕਿਵੇਂ ਜਾਵਾਂ ਕੇਸੇ ? ਨਾ ਮੇਰਾ ਕਾਲਜ ਦਾ ਏਗਜ਼ਾਮ ਕਲੀਅਰ ਹੋਇਆ ਹੈ ਨਾ ਐਡਮਿਸ਼ਨ ਲੈ ਸਕੀ । ਮੇਰੀ ਵਜ੍ਹਾ ਨਾਲ ਫੂਫੀ (ਭੂਆ ਦੀ ਜਗ੍ਹਾ ਉਸਨੇ ਫੂਫੀ ਕਿਹਾ ), ਵੀ ਪਰੇਸ਼ਾਨ ਰਹਿੰਦੀ ਹੈ । ਫੂਫੀ ਅਤੇ ਉਨ੍ਹਾਂ ਦੇ ਬੇਟੇ ਨੇ ਦੁਬਈ ਜਾਣਾ ਹੈ ਦੀਦੀ ਦੀ ਡਿਲੀਵਰੀ ਹੋਣੀ ਹੈ ਅਗਲੇ ਮਹੀਨੇ। ਫੂਫੀ ਨੂੰ ਰਾਤ ਦਿਨ ਮੇਰੀ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਸੇ ਦਿਨ ਬਵਾਲ ਨਾ ਮਚ ਜਾਵੇ । ਉਸ ਦਿਨ ਮੈਂ ਤੁਹਾਨੂੰ ਫੋਨ ਕੀਤਾ ਸੀ ਤਦ ਪਤਾ ਨਹੀਂ ਕਿੱਥੇ ਦੇ ਲੋਕ ਘਰ ਵਿੱਚ ਆਕੇ ਸਾਡੇ ਸਭ ਦੇ ਨਾਲ ਮਾਰ ਕੁਟਾਈ ਕਰਕੇ ਗਏ ਸਨ । ਪਲੀਜ ਭਰਜਾਈ ਮੈਂ ਤੁਹਾਡੇ ਹੱਥ ਜੋੜਦੀ ਹਾਂ ਇਹ ਸਭ ਬੰਦ ਕਰਵਾਉ। ਉਹ ਦੋਹਰੀ ਚਾਲ ਚੱਲ ਰਹੇ ਹਾਂ । ਮੈਂ ਵਾਪਸ ਤਾਂ ਆਵਾਂਗੀ ਨਹੀਂ । ਮੈਂ ਖੁਸ਼ ਹਾਂ ਇੱਥੇ । ਅਮੀਨ ਦੇ ਪਾਪਾ ਨੂੰ ਵੀ ਉਹ ਲੋਕ ਪਰੇਸ਼ਾਨ ਕਰਦੇ ਰਹੇ ਹਨ ਪਰ  ।
”ਪਰ ਕੀ?”
”ਆਂਟੀ ਇੱਕ ਦਿਨ ਦਸ ਬਾਰਾਂ ਮੁੰਡੇ ਮੇਰੇ ਘਰ ਵਿੱਚ ਆ ਗਏ । ਮੈਨੂੰ ਸਮਝਾਉਣ ਲੱਗੇ ਕਿ ਮੈਂ ਦਲਦਲ ਵਿੱਚ ਡਿੱਗ ਚੁੱਕੀ ਹਾਂ । ਹੁਣ ਵੀ ਵਕਤ ਹੈ ਇਸ ਤੋਂ ਬਾਹਰ ਨਿਕਲਣ ਦਾ। ਉਹ ਕਿਸੇ ਕਾਊਂਸਲਰ ਨੂੰ ਲੈ ਕੇ ਆਏ ਸਨ । ਉਨ੍ਹਾਂ ਦੇ ਨਾਲ ਕੁੱਝ ਸਮਾਜ ਸੁਧਾਰਕ ਟਾਈਪ ਦੇ ਲੋਕ ਸਨ । ਉਨ੍ਹਾਂ ਨੇ ਅਮੀਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ ।” ਕਹਿਕੇ ਨੰਦਿਤਾ ਫੁੱਟ ਫੁੱਟ ਕੇ ਰੋਣ ਲੱਗੀ ,” ਆਂਟੀ ਉਨ੍ਹਾਂ ਲੋਕਾਂ ਨੇ ਅਮੀਨ ਨੂੰ ਕੁਝ ਕਰ ਦਿੱਤਾ ਤਾਂ ? ਤੁਸੀ ਸੋਚ ਨਹੀਂ ਸਕਦੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਕੀਤਾ ਸੀ । ਮੈਂ ਰਾਤ-ਰਾਤ ਭਰ ਜਾਗਦੀ ਰਹੀ । ਮੈਂ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਵੀ ਪਾ ਦਿੱਤੀ ਸੀ ਪਰ ਉਹ ਸਭ ਇੱਕ ਹਨ । ਉਹ ਮੈਨੂੰ ਭਟਕੀ ਹੋਈ , ਭੱਜੀ ਹੋਈ ਕੁੜੀ ਸਾਬਤ ਕਰਨ ਉੱਤੇ ਤੁਲੇ ਹੋਏ ਹਨ।”
ਉਹ ਹੁਣ ਤੱਕ ਚੁੱਪ ਸੀ । ਸਾਰੀਆਂ ਗੱਲਾਂ ਸੁਣ ਰਹੀ ਸੀ । ਚਾਹ ਦੇ ਨਾਲ ਪਕੌੜੇ ਆ ਗਏ ਸਨ । ਭੂਆ ਨਾਲ ਹੁਣ ਉਨ੍ਹਾਂ ਦੀ ਗੱਲਾਂ ਚੱਲ ਰਹੀ ਸੀ । ਭੂਆ ਕਦੇ ਠਹਾਕਾ ਲਗਾਉਂਦੀ ਤਾਂ ਕਦੇ ਖਾਮੋਸ਼ ਹੋ ਜਾਂਦੀ । ਭੂਆ, ਮਲੀਕਾ ਅਤੇ ਨੰਦਿਤਾ ਤਿੰਨਾਂ ਦੇ ਦੁੱਖ ਦੇ ਰਸਤੇ ਜਿਵੇਂ ਇੱਕੋ ਜਿਹੇ ਹੀ ਸਨ ਜਿਨ੍ਹਾਂ ਉੱਤੇ ਫਿਲਹਾਲ ਕੰਡਿਆਂ ਦੀ ਫਸਲ ਖੜ੍ਹੀ ਸੀ ।
”ਕੀ ਤੂੰ ਮੇਰੇ ਨਾਲ ਚਲੇਂਗੀ ?” ਮੈਂ ਤੁਹਾਡੀ ਹਾਲਤ ਸਮਝਦੀ ਹਾਂ ।” ਉਨ੍ਹਾਂ ਨੇ ਪੁੱਛਿਆ ।
”ਤੁਹਾਡੇ ਨਾਲ ਉਹ ਵੀ ਉੱਥੇ ? ਨਹੀਂ । ਨਹੀਂ ਆਂਟੀ ਉਹ ਲੋਕ ਤੁਹਾਡਾ ਵੀ ਜੀਣਾ ਹਰਾਮ ਕਰ ਦੇਣਗੇ ।”
”ਉਹ ਸਾਡਾ ਜੀਣਾ ਹਰਾਮ ਨਹੀਂ ਕਰ ਸਕਦੇ । ਤੁਹਾਡੇ ਅੰਕਲ ਇਨ੍ਹਾਂ ਸਾਰੀਆਂ ਧਮਕੀਆਂ ਨਾਲ ਡਰਨ ਵਾਲ਼ੇ ਨਹੀਂ । ਜਾਣਦੀ ਹੋ ਉਹ ਕੌਣ ਹਨ ?, ਕੀ ਹਨ?”
”ਕੀ ਨੇ ਅੰਕਲ ? ” ”ਅੰਕਲ ਸੰਪਾਦਕ ਹਨ ਮਸ਼ਹੂਰ ਸੰਪਾਦਕ ਲੇਖਕ।” ਉਨ੍ਹਾਂ ਸਾਰਿਆਂ ਨੇ  ਇੱਕ ਦੂਜੇ ਵੱਲ ਵੇਖਿਆ। ”ਕੀ ਸੋਚ ਰਹੀ ਹੈਂ ?”
”……… ।”
”ਸਰਲਾ ਦੀ ਜਗ੍ਹਾ ਤੂੰ ਸਾਡੇ ਇੱਥੇ ਜਾਬ ਕਰੇਂਗੀ। ਸਾਡੇ ਘਰ ਵਿੱਚ ਹੀ ਸੇਪਰੇਟ ਕਮਰਾ ਹੈ ਉਸ ਵਿੱਚ ਰਹਿ ਸਕਦੀ ਹੈਂ । ਉਥੇ ਹੀ ਆਪਣੀ ਪੜਾਈ ਕਰਨਾ । ਦੇਖੋ ਡਰ ਕੇ ਘੁਟ ਕੇ ਜਿਉਣਾ ਕਾਇਰਾਂ ਦਾ ਕੰਮ ਹੈ । ਹੁਣ ਬਹੁਤ ਹੋ ਗਿਆ । ਜ਼ਰੂਰਤ ਪਈ ਤਾਂ ਤੁਹਾਡੇ ਅੰਕਲ, ਤੁਹਾਡੇ ਪ੍ਰੋਟੇਕਸ਼ਨ ਦਾ ਇੰਤਜ਼ਾਮ ਕਰਵਾ ਦੇਣਗੇ । ‘
ਭੂਆ ਉਨ੍ਹਾਂ ਦਾ ਪੁੱਤਰ ਅਤੇ ਅਮੀਨ ਸਭ ਹੈਰਾਨੀ ਵਿੱਚ ਸਨ । ਖਾਮੋਸ਼ । ਸਰਲਾ ਉਨ੍ਹਾਂ ਨੂੰ ਦੱਸ ਰਹੀ ਸੀ ਕਿ ਕਦੋਂ ਤੋਂ ਉਹ ਉਨ੍ਹਾਂ ਦੇ ਘਰ ਵਿੱਚ ਕੰਮ ਕਰ ਰਹੀ ਹੈ । ਪਰ ਸਰਲਾ ਡਰ ਦੇ ਮਾਰੇ ਪੀਲੀ ਪਈ ਜਾ ਰਹੀ ਸੀ ਉਸਨੂੰ ਨੰਦਿਤਾ ਤੋਂ ਜ਼ਿਆਦਾ ਆਪਣੇ ਪਤੀ ਅਤੇ ਦੇਵਰ ਦੀ ਚਿੰਤਾ ਸਤਾ ਰਹੀ ਸੀ ਕਿ ਇਸ ਸਾਰੇ ਝਮੇਲੇ ਵਿੱਚ ਕਿਤੇ ਉਹ ਨਾ ਫਸ ਜਾਵੇ । ਸਿੱਧੇ-ਸਾਦੇ ਹਸਮੁੱਖ ਅੰਕਲ ਹੁਣ ਉਸਨੂੰ ਖਤਰਨਾਕ ਨਜ਼ਰ ਆ ਰਹੇ ਸਨ ।
”ਤੁਸੀਂ ਸਾਨੂੰ ਸੋਚਣ ਦਾ ਮੌਕਾ ਦਿਓ । ਘਰ ਤਾਂ ਸਾਡਾ ਵੀ ਹੈ । ਪੂਰਾ ਪਰਿਵਾਰ ਹੈ । ਹਾਲਾਂਕਿ ਮੈਂ ਬਾਹਰ ਹਾਂ ਇਸ ਲਈ ਕੋਈ ਵੀ ਰਿਸਕ ਨਹੀਂ ਲੈ ਸਕਦਾ । ਨੰਦਿਤਾ ਨੂੰ ਸੁਰੱਖਿਅਤ ਜਗ੍ਹਾ ਉੱਤੇ ਰੱਖਣਾ ਪਹਿਲੀ ਅਗੇਤ ਹੈ । ਫੂਫੀ ਨੇ ਵੀ ਜਾਣਾ ਹੈ । ਮੇਰੇ ਪਿੱਛੋਂ ਕੋਈ ਕਾਂਡ ਨਾ ਹੋ ਜਾਵੇ ਬਸ ਇਹੀ ਚਿੰਤਾ ਮੈਨੂੰ ਖਾਈ ਜਾ ਰਹੀ ਹੈ ।” ਅਮੀਨ ਦੀ ਗੱਲਬਾਤ ਤੋਂ, ਸ਼ਖਸੀਅਤ ਤੋਂ ਮੱਲੀਕਾ ਵੀ ਪ੍ਰਭਾਵਿਤ ਹੋ ਗਈ ਸੀ । ਅਮੀਨ ਵਿੱਚ ਉਨ੍ਹਾਂ ਨੂੰ ਆਪਣੇ ਬੇਟੇ ਦੀ ਛਵੀ ਨਜ਼ਰ ਆ ਰਹੀ ਸੀ ।
ਤਾਂ ਹੀ ਤਾਂ ਕਹਿ ਰਹੀ ਹਾਂ ਅਤੇ ਤੂੰ ਵੀ ਚਿੰਤਾ ਮਤ ਕਰ । ਤੈਨੂੰ ਵੀ ਸੁਰੱਖਿਅਤ ਪਹੁੰਚਾ ਦੇਵਾਂਗੇ । ਭਰੋਸਾ ਕਰੋ । ਪਤਾ ਨਹੀਂ ਕੀ ਹੋ ਗਿਆ ਸਾਡੇ ਸਮਾਜ ਨੂੰ ! ਕੁੜੀ ਦਾ ਸੁੱਖ ਨਹੀਂ ਵੇਖਿਆ ਜਾਂਦਾ । ਬਸ ਜਾਤੀ ਅਤੇ ਧਰਮ ਦੇ ਠੇਕੇਦਾਰ ਬਣਕੇ ਉਸਦਾ ਜੀਵਨ ਨਰਕ ਬਣਾ ਦੇਣਾ ਚਾਹੁੰਦੇ ਹਨ ।” ਉਨ੍ਹਾਂ ਨੇ ਮੁਸਕਰਾ ਕੇ ਕਿਹਾ ,” ਪਰ ਸਾਨੂੰ ਵੇਖ ਕੇ ਤੈਨੂੰ ਕੀ ਲੱਗਦਾ ਹੈ ? ਸਰਲਾ ਵੀ ਅੱਜ ਤੱਕ ਨਹੀਂ ਜਾਣ ਸਕੀ । ਮੈਂ ਮੁਸਲਮਾਨ ਪਰਵਾਰ ਤੋਂ ਹਾਂ । ਪਠਾਣਾਂ ਦੇ ਪਰਵਾਰ ਵਿੱਚੋਂ । ਸਾੜ੍ਹੀ ਪਹਿਨਦੀ ਹਾਂ । ਬਿਛੂਏ ਪਹਿਨਦੀ ਹਾਂ । ਜੇਕਰ ਪੂਜਾ-ਪਾਠ ਕਰਦੀ ਹਾਂ ਤਾਂ ਨਮਾਜ ਵੀ ਪੜ੍ਹਦੀ ਹਾਂ ।”
”ਕੀ?” ਸਰਲਾ ਉਨ੍ਹਾਂ ਦਾ ਚਿਹਰਾ ਦੇਖੀ ਜਾ ਰਹੀ ਸੀ । ਸਰਲਾ ਨੂੰ ਹੁਣ ਸਮਝ ਵਿੱਚ ਆਇਆ ਕਿ ਅੰਕਲ, ਆਂਟੀ ਨੂੰ ‘ਬੇਗਮ’ ਕਹਿਕੇ ਕਿਉਂ ਬੁਲਾਉਂਦੇ ਸਨ । ਇੱਕ ਅਜਿਹਾ ਪਰਿਵਾਰ ਜਿੱਥੇ ਰਿਸ਼ਤੇ – ਨਾਤੇ ਦਿਸਦੇ ਸਨ ਧਰਮ ਨਹੀਂ ! ਜਿੱਥੇ ਪਿਆਰ ਦਿਸਦਾ ਸੀ ਜਾਤ ਨਹੀਂ ! ਜਿੱਥੇ ਸਦਭਾਵ ਦਿਸਦਾ ਸੀ ਰਵਾਇਤਾਂ ਨਹੀਂ ।
ਅੰਤ ਵਿੱਚ ਇਹੀ ਤੈਅ ਹੋਇਆ ਕਿ ਅਮੀਨ ਵਿਦੇਸ਼ ਜਾਣ ਤੋਂ ਪਹਿਲਾਂ ਨੰਦਿਤਾ ਨੂੰ ਮਲਿਕਾ ਆਂਟੀ (ਅਸਲੀ ਨਾਮ ਮਾਇਰਾ ) ਦੇ ਘਰ ਛਡਦਾ ਹੋਇਆ ਜਾਵੇਗਾ ਪਰ ਖ਼ਤਰਾ ਸੀ ਪਹਿਚਾਣੇ ਜਾਣ ਦਾ ।ਘਾਤ ਲਾਈ ਬੈਠੇ, ਜਾਸੂਸੀ ਕਰਨ ਵਾਲਿਆਂ ਤੋਂ, ਸੋ ਨੰਦਿਤਾ ਮੱਲੀਕਾ ਆਂਟੀ ਦੇ ਨਾਲ ਉਨ੍ਹਾਂ ਦੀ ਗੱਡੀ ਵਿੱਚ ਆਉਣ ਦੀ ਤਿਆਰੀ ਕਰਨ ਲੱਗੀ ।
”ਬਸ ਆਂਟੀ , ਇੱਕ ਸਾਲ ਦੀ ਹੋਰ ਗੱਲ ਹੈ । ਤੁਸੀ ਸੰਭਾਲ ਲੈਣਾ ।” ਅਮੀਨ ਉਨ੍ਹਾਂ ਦੇ ਹੱਥ ਫੜ ਕੇ ਬੋਲਿਆ । ਉਸਦੀਆਂ ਅੱਖਾਂ ਨਮ ਹੋ ਗਈਆਂ ਸੀ ।
”ਹੁਣ ਤੈਨੂੰ ਆਪਣੀ ਜ਼ਬਾਨ ਉੱਤੇ ਤਾਲਾ ਲਾਉਣਾ ਪਵੇਗਾ । ਭਾਵਨਾਵਾਂ ਵਿੱਚ ਵਹਿ ਕੇ ਦੱਸ ਨਾ ਦੇਣਾ ।” ਮਲਿਕਾ ਆਂਟੀ ਨੇ ਸਰਲਾ ਨੂੰ ਸਮਝਾਉਂਦੇ ਹੋਏ ਕਿਹਾ । ਉਨ੍ਹਾਂ ਦੀ ਆਵਾਜ਼ ਸਖ਼ਤ ਸੀ ਉੱਤੇ ਲਹਿਜਾ ਨਰਮ ਸੀ ।
ਦੂਸਰੇ ਦਿਨ ਸਵੇਰੇ ਸਰਲਾ ਦੇਰ ਨਾਲ ਉੱਠੀ । ਚਾਹ ਬਣਾਈ । ਸਭ ਦੇ ਲਈ ਨਾਸ਼ਤਾ ਬਣਾਇਆ ।
”ਅੱਜ ਕੰਮ ਤੇ ਨਹੀਂ ਜਾਣਾ ?”
”ਨਹੀਂ ।”
”ਕਿਉਂ?”
”ਆਂਟੀ ਦੀ ਭਤੀਜੀ ਆ ਗਈ ਹੈ । ਉਸੇ ਨੂੰ ਲੈਣ ਤਾਂ ਗਏ ਸਨ ਅਸੀਂ । ਹੁਣ ਉਹੀ ਉਨ੍ਹਾਂ ਦਾ ਕੰਮ ਸੰਭਾਲੇਗੀ । ਉਨ੍ਹਾਂ ਦੀ ਦੇਖਭਾਲ ਕਰੇਗੀ ।”
”ਫਿਰ . . . . । ਇਉਂ ਕੋਈ ਨੌਕਰੀ ਤੋਂ ਕੱਢਦਾ ਹੈ ?”
”ਦੂਸਰੀ ਜਾਬ ਤਲਾਸ਼ ਲਵਾਂਗੀ ।”
”ਪੈਸੇ ਮਿਲ ਗਏ ?”
”ਨਹੀਂ, ਦਸ ਤਾਰੀਖ ਨੂੰ ਮਿਲਣਗੇ ।”
”ਕੱਲ ਹੀ ਤਾਂ ਦਸ ਤਾਰੀਖ ਹੈ ਅਸੀ ਚੱਲ ਕੇ ਲੈ ਆਵਾਂਗੇ । ਕਾਰ ਦੀ ਕਿਸ਼ਤ ਜਮ੍ਹਾਂ ਕਰਾਉਣੀ ਹੈ ।”
”ਨਹੀਂ , ਆਂਟੀ ਨੇ ਕਿਹਾ ਹੈ ਕਿ ਉਹ ਅਕਾਊਂਟ ਵਿਚ ਟਰਾਂਸਫਰ ਕਰਵਾ ਦੇਣਗੇ ।”
ਸਰਲਾ ਨੇ ਅਖ਼ਬਾਰ ਪੜ੍ਹਦੇ ਹੋਏ ਕਿਹਾ । ਉਹ ਨੌਕਰੀ ਵਾਲ਼ੇ ਕਾਲਮ ਵਿੱਚ ਆਪਣੇ ਲਈ ਨਵੀਂ ਨੌਕਰੀ ਤਲਾਸ਼ ਕਰ ਰਹੀ ਸੀ । ਪਰ ਨੰਦਿਤਾ ਨੂੰ ਲੈ ਕੇ ਉਸਦਾ ਮਨ ਡਰ ਅਤੇ ਚਿੰਤਾ ਨਾਲ ਕੰਬ ਰਿਹਾ ਸੀ ।