December 3, 2024

ਜੱਗੀ ਹਮੀਰਗੜ੍ਹ

ਬਗਲੇ

ਟੋਭਿਆਂ ਵਾਲਿਓ! ਛੱਪੜਾਂ ਵਾਲਿਓ!
ਬਗਲੇ ਕਰਨਗੇ ਰਾਖੀ, ਭਰਮ ਨਾ ਪਾਲਿਓ।

ਮਸਲਾ ਭੁੱਵਲਾ ਕੇ ਪੂਰੀ ਰੋਟੀ ਦਾ
ਬਸ ਬੁਰਕੀਆਂ ਤੁਹਾਨੂੰ ਵੰਡਣਗੇ
ਲੋਕ ਭਰਮਾਊ ਦੇ ਨਾਅਰਾ ਕੋਈ
ਤੁਹਾਡੇ ਮੱਤ ਦਾ ਦਾਨ ਫਿਰ ਮੰਗਣਗੇ।
ਇਹ ਗਿਰਗਟੀ ਨੇ ਕਿਰਦਾਰ ਲੋਕੋ
ਨਾ ਇਨਾਂ ‘ਚੋਂ, ਭਗਤ ਸਿੰਘ ਭਾਲਿਓ
ਟੋਭਿਆਂ ਵਾਲਿਓ…

ਇਨਾਂ ਮੁੜ-ਮੁੜ ਆਉਂਦੇ ਰਹਿਣਾ ਏ
ਹਰ ਪੰਜੀ ਸਾਲੀਂ ਹੀ ਇਹੋ ਕਹਿਣਾ ਏ
ਸਭ ਦਾਸਾਥ, ਸਭ ਦਾ ਵਿਕਾਸ ਬੈਨਰ ਹੇਠਾਂ ਵੀ
ਤੁਹਾਡੇ ਚੁੱਲੇ ਨੇ ਸ਼ੀਤ ਹੀ ਰਹਿਣਾ ਏ
ਬਿਨਾਂ ਸੰਘਰਸ਼ਾਂ ਨਾ ਲੋਕ ਰਾਜ ਆਉਂਦੇ
ਸੁਣ ਲਓ ਓਏ! ਬਦਲ ਦੇ ਕਾਹਲਿਓ

ਟੋਭਿਆਂ ਵਾਲਿਓ! ਛੱਪੜਾਂ ਵਾਲਿਓ!
ਬਗਲੇ ਕਰਨਗੇ ਰਾਖੀ, ਭਰਮ ਨਾ ਪਾਲਿਓ।