November 11, 2024

ਨਕਸ਼ ਟੀਮ ਦਾ ਉੱਦਮ ਕਾਮਯਾਬ ਹੋਵੇ-ਕਰਮਜੀਤ ਸਿੰਘ

ਤ੍ਰੈ-ਮਾਸਿਕ ਨਕਸ਼ ਦਾ ਵਿਦੇਸੀ ਧਰਤੀ ਤੇ ਆਰੰਭ ਹੋਣਾ ਸ਼ੁਭ ਸ਼ਗਨ ਹੈ। ਸਾਹਿਤ ਕਿਸੇ ਸਮਾਜ ਦੀ ਮਾਨਸਿਕ, ਸਮਾਜਿਕ ਅਤੇ ਸਭਿਆਚਾਰਿਕ ਸਿਹਤ ਦਾ ਪ੍ਰਤੀਕ ਹੁੰਦਾ ਹੈ। ਦਨੀਆਂ ਦੇ ਅਨੇਕ ਦੇਸਾਂ ਵਿਚ 14 ਕਰੋੜ ਤੋਂ ਉੱਪਰ ਪੰਜਾਬੀ ਵਸਦੇ ਹਨ। ਇਨ੍ਹਾਂ ਵਿਚੋਂ 8 ਕਰੋੜ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਸ਼ਾਹਮੁਖੀ ਲਿਪੀ ਵਿਚ ਲਿਖਦੇ ਹਨ। ਦੁਨੀਆਂ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ 9ਵੀਂ ਥਾਂ ਹੈ। ਅਜਿਹੀ ਮਾਣਮੱਤੀ ਭਾਸ਼ਾ ਵਿਚ ਤਾਂ  ਹਜ਼ਾਰਾਂ ਪਰਚੇ ਛਪਣੇ ਚਾਹੀਦੇ ਹਨ ਤੇ ਲੱਖਾਂ ਪਾਠਕਾਂ ਤਕ ਪਹੁੰਚਣੇ ਚਾਹੀਦੇ ਹਨ। ਪਰ ਇਹ ਸੁਪਨਾ ਅਜੇ ਅਧੂਰਾ ਹੈ। ਇਸ ਅਧੂਰੇ ਥਾਂ ਨੂੰ ਕੁਝ ਭਰਨ ਲਈ ‘ਨਕਸ਼’ ਦੇ ਆਉਣ ਤੇ ਮੈਂ ਸੰਪਾਦਕਾਂ ਤੇ ਸਹਿਯੋਗੀਆਂ ਨੂੰ ਦਿਲੀ ਮੁਬਾਰਕਬਾਦ ਦਿੰਦਾ ਹਾਂ। ਇਕ ਲੇਖਕ ਆਲੋਚਕ, ਸੰਪਾਦਕ ਦੇ ਤੌਰ ਤੇ ਮੈਂ ਆਪਣਾ ਸਹਿਯੋਗ ਦਿੰਦਾ ਰਹਾਂਗਾ। ਮੈਂ ਚਾਹੁੰਦਾ ਹਾਂ ਕਿ ਇਹ ਉੱਦਮ ਕਾਮਯਾਬ ਹੋਵੇ ਤੇ ਸਦਾ ਤਰੱਕੀ ਕਰੇ।

ਸਾਬਕਾ ਪ੍ਰੋ: ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ।
ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)
ਸੰਪਾਦਕ ‘ਚਿਰਾਗ਼’ ਤ੍ਰੈ-ਮਾਸਿਕ