
ਖ਼ੁਸ਼-ਆਮਦੀਦ! ‘ਨਕਸ਼’
ਮੈਨੂੰ ਇਸ ਗੱਲ ਦੀ ਬੇਇੰਤਹਾਂ ਖੁਸ਼ੀ ਹੋ ਰਹੀ ਹੈ ਕਿ ਅਦਾਰਾ ‘ਨਕਸ਼’ ਵਲੋਂ ਪੰਜਾਬੀ ਸਾਹਿਤ ਭਾਸ਼ਾ ਅਤੇ ਸਭਿਆਚਾਰ ਨੂੰ ਵਿਸ਼ਵ ਵਿਚ ਵਸਦੇ ਪੰਜਾਬੀਆਂ ਤੱਕ ਫੈਲਾਉਣ ਲਈ ਤ੍ਰੈ-ਮਾਸਿਕ ਪੱਤ੍ਰਿਕਾ ‘ਨਕਸ਼’ ਨੂੰ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਹੈ। ‘ਨਕਸ਼’ ਜਿੱਥੇ ਸਮੁੱਚੇ ਪੰਜਾਬੀ ਪਾਠਕਾਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਕਾਸ਼ਿਤ ਕਰਨ ਲਈ ਮੰਚ ਪ੍ਰਦਾਨ ਕਰੇਗਾ ਉੱਥੇ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਲਿਖੇ ਜਾ ਰਹੇ ਸਾਹਿਤ ਨੂੰ ਸਾਡੇ ਤੱਕ ਪਹੁੰਚਾਉਣ ਦਾ ਯਤਨ ਕਰੇਗਾ। ਇਸ ਤੋਂ ਇਲਾਵਾ ਵਿਸ਼ਵ ਦੀਆਂ ਹੋਰ ਭਾਸ਼ਾਵਾਂ ਵਿਚ ਲਿਖੇ ਜਾ ਰਹੇ ਸਾਰਥਿਕ ਸਾਹਿਤ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ‘ਨਕਸ਼’ ਆਪਣੇ ਪੰਨਿਆਂ ਵਿਚ ਸਥਾਨ ਦੇਣ ਦਾ ਨਿਵੇਕਲਾ ਉਪਰਾਲਾ ਵੀ ਕਰੇਗਾ। ਅਦਾਰਾ ‘ਨਕਸ਼’ ਵਲੋਂ ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨਾ ਵਾਕਿਆ ਹੀ ਸ਼ਲਾਘਾਯੋਗ ਉੱਦਮ ਹੈ। ਮੈਂ ਇਸ ਮੁਕੱਦਸ ਮਕਸਦ ਦੀ ਕਾਮਯਾਬੀ ਲਈ ਕਾਮਨਾ ਕਰਦਾ ਹਾਂ ਕਿ ਅਦਾਰਾ ‘ਨਕਸ਼’ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਮੈਨੂੰ ਪੂਰੀ ਉਮੀਦ ਹੈ ਕਿ ਅਦਾਰਾ ‘ਨਕਸ਼’ ਦੀ ਸਮੁੱਚੀ ਟੀਮ ਪੂਰੀ ਤਨਦੇਹੀ ਨਾਲ ਕਾਰਜ ਕਰਦੀ ਹੋਈ ਪੰਜਾਬੀ ਸਾਹਿਤ ਦੇ ਨਵੇਂ ਨਕਸ਼ਾਂ ਨੂੰ ਉਭਾਰਨ ਵਿਚ ਅਹਿਮ ਰੋਲ ਅਦਾ ਕਰੇਗੀ। ਆਮੀਨ!
ਪ੍ਰੋਫ਼ੈਸਰ ਅਤੇ ਮੁਖੀ
ਪੰਜਾਬੀ ਸਾਹਿਤ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Read more
T
T
T