ਮਨਜਿੰਦਰ ਉਹ ਉਤਸ਼ਾਹੀ ਰੂਹ ਹੈ ਜਿਸ ਦਾ ਮਨ ਸੁਪਨਿਆਂ ਦੀ ਅਜਿਹੀ ਸੈਰਗਾਹ ਹੈ ਜਿੱਥੇ ਪੰਜਾਬੀ ਸਾਹਿਤ ਦੇ ਵਿਭਿੰਨ ਰੰਗ ਅਠਖੇਲੀਆਂ ਕਰਦੇ ਖੇਡਦੇ ਕੁੱਦਦੇ ਹੋਏ ਪੰਜਾਬ ਦੇ ਸਰਬਕਾਲੀ ਦ੍ਰਿਸ਼ ਸਿਰਜਦੇ ਰਹਿੰਦੇ ਹਨ ਕਦੇ ਕਵਿਤਾ ਰਾਹੀਂ ਤੇ ਕਦੇ ਕਵਿਤਾ ਵਰਗੀਆਂ ਗੱਲਾਂ ਰਾਹੀਂ ਉਸ ਨੇ ਆਪਣੇ ਇਨ੍ਹਾਂ ਸੁਪਨਿਆਂ ਨੂੰ ਨਕਸ਼ ਰਾਹੀਂ ਸਾਕਾਰ ਕਰਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਨਕਸ਼ਾਂ ਨੂੰ ਹੋਰ ਨਿਖਾਰਨ ਦਾ ਸੁਪਨਾ ਲਿਆ ਹੈ ਉਸ ਦਾ ਇਹ ਸੁਪਨਾ ਸਾਕਾਰ ਹੋਵੇ ਅਤੇ ਪੰਜਾਬੀਅਤ ਦੇ ਨਕਸ਼ਾਂ ਨੂੰ ਨਵਾਂ ਨਿਖਾਰ ਮਿਲੇ ਇਹ ਮੇਰੀ ਤਮੰਨਾ ਹੈ ਅਥਾਹ ਵਿਸ਼ਵਾਸ ਨਾਲ ਭਰੀਆਂ ਹੋਈਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।
Read more
T
T
T