December 3, 2024

‘ਨਕਸ਼’ ਨੂੰ ਮੈਂ ਹਮੇਸ਼ਾ ਰਚਨਾਤਮਕ ਸਹਿਯੋਗ ਦਿੰਦੀ ਰਹਾਂਗੀ-ਬਚਿੰਤ ਕੌਰ

‘ਪੰਜਾਬੀ ਨਕਸ਼’ ਬਾਰੇ ਸੋਨੀਆ ਤੋਂ ਪਤਾ ਲੱਗਾ। ਉਸ ਦੀ ਟੀਮ ਪੰਜਾਬੀ ਸਾਹਿਤ ਵਿਚ ਇਕ ਨਿੱਗਰ ਕੱਦਮ ਚੁੱਕਣ ਜਾ ਰਹੀ ਹੈ। ਮੇਰੀ ਦੁਆ ਹੈ ਕਿ ਆਉਣ ਵਾਲੇ ਸਮੇਂ ਵਿਚ ‘ਪੰਜਾਬੀ ਨਕਸ਼’ ਪੰਜਾਬੀ ਸਾਹਿਤ ਦਾ ਨਵਾਂ ਮੁਹਾਂਦਰਾ ਘੜੇਗਾ। ਭਾਵੇਂ ਕਿ ਪੰਜਾਬੀ ਵਿਚ ਕੋਈ ਵੀ ਰਸਾਲਾ ਕੱਢਣਾ ਬਹੁਤ ਔਖਾ ਹੈ ਪਰ ਮੈਨੂੰ ਯਕੀਨ ਹੈ ਕਿ ਸੋਨੀਆ ਸ਼ਰਮਾ ਦੀ ਸਾਰੀ ਟੀਮ ਸਿਰੜ ਨਾਲ ਇਸ ਕੰਮ ਨੂੰ ਨਪੇਰੇ ਚਾੜ੍ਹੇਗੀ। ਮੈਂ ਹਮੇਸ਼ਾ ਰਚਨਾਤਮਕ ਸਹਿਯੋਗ ਦਿੰਦੀ ਰਹਾਂਗੀ। (ਫਿਲਹਾਲ) ਖੁਸ਼ਆਮਦੀਦ!