December 3, 2024

‘ਪੰਜਾਬੀ ਨਕਸ਼’ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭ ਇੱਛਾਵਾਂ-ਸੁਰਜੀਤ ਪਾਤਰ

ਤ੍ਰੈਮਾਸਿਕ ਨਕਸ਼ ਲਈ ਬਹੁਤ ਬਹੁਤ ਦੁਆਵਾਂ ਤੇ ਸ਼ੁਭ ਇੱਛਾਵਾਂ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਬਹੁਤ ਰੀਝਾਂ ਤੇ ਨੀਝਾਂ ਨਾਲ ਇਸ ਦਾ ਹਰ ਅੰਕ ਤਿਆਰ ਕਰਿਆ ਕਰੋਗੇ। ਮੈਗਜ਼ੀਨ ਕੱਢਣ ਵਾਲੇ ਦੋਸਤ ਦੱਸਦੇ ਹਨ ਕਿ ਸਿਰਫ਼ ਰਚਨਾਵਾਂ ਉਡੀਕਣ ਨਾਲ ਵਧੀਆ ਮੈਗਜ਼ੀਨ ਨਹੀਂ ਨਿਕਲਦੇ। ਨਵੇਂ ਕਾਲਮ, ਨਵੇਂ ਫੀਚਰ, ਵਿਸ਼ੇਸ਼ ਅੰਕ, ਸਾਹਿਤ, ਸੋਚ ਅਤੇ ਜ਼ਿੰਦਗੀ ਦੇ ਨਵੇਂ ਸਰੋਕਾਰ, ਰਚਨਾਵਾਂ ਦੀ ਚੋਣ ਦਾ ਸੁਹਜ ਤੇ ਵਿਵੇਕ ਮੈਗਜ਼ੀਨ ਨੂੰ ਸਾਰਥਕ ਤੇ ਸੁਹਣੀ ਬਣਾਉਂਦੇ ਹਨ। ਮੈਂ ਜਾਣਦਾ ਹਾਂ ਇਹ ਗੱਲਾਂ ਤੁਹਾਡੇ ਲਈ ਨਵੀਆਂ ਨਹੀਂ। ਤੁਸੀਂ ਨਵੇਂ ਲੋਕ ਬਹੁਤ ਕੁਝ ਨਵਾਂ ਸੋਚੋਗੇ। ਨਕਸ਼ ਦੇ ਪਹਿਲ ਪਲੇਠੇ ਅੰਕ ਦੀ ਚਾਅਵਾਂ ਭਰੀ ਉਡੀਕ ਵਿਚ।