November 5, 2024

ਲੋਰੀ

ਲੋਰੀ

ਲੋਰੀ ਨੂੰ ਮਨੁੱਖ ਦਾ ਪਹਿਲਾ ਲੋਕ ਗੀਤ ਹੋਣ
ਦਾ ਮਾਣ ਪ੍ਰਾਪਤ ਹੈ। ਬੱਚੇ ਨੂੰ ਦੁੱਧ ਪਿਆਉਣ ਵੇਲੇ, ਖਿਡਾਉਂਦਿਆਂ ਹੋਇਆਂ, ਨਹਾਉਂਦਿਆਂ ਹੋਇਆਂ, ਰੋਂਦੇ ਨੂੰ ਹਸਾਉਣ ਲਈ ਤੇ ਸੁਲਾਉਣ ਸਮੇਂ ਲੋਰੀਆਂ ਗਾਈਆਂ ਜਾਂਦੀਆਂ ਹਨ। ਇਹ ਛੋਟੀ ਉਮਰ ਦੇ ਬੱਚਿਆਂ ਨੂੰ ਸੰਗੀਤਮਈ ਤੇ ਲੈਅ ਬੱਧ ਢੰਗ ਨਾਲ ਸੁਣਾਈਆਂ ਜਾਂਦੀਆਂ ਹਨ।

ਗੁੱਡੀ ਮੇਰੀ ਬੀਬੀ ਰਾਣੀ

ਗੁੱਡੀ ਮੇਰੀ ਬੀਬੀ ਰਾਣੀ,
ਭਰ ਲਿਆਵੇ ਖੂਹੇ ਤੋਂ ਪਾਣੀ
ਛਮ ਛਮ ਬਰਸਿਆ ਮੀਂਹ,
ਡਿੱਗ ਪਈ ਮੇਰੀ ਰਾਣੀ ਧੀ
ਸੌਂ ਜਾ ਮੇਰੀ ਧੀ ਧਿਆਣੀ।

ਅੱਲ੍ਹੜ ਬੱਲ੍ਹੜ ਬਾਵੇ ਦਾ

ਅੱਲ੍ਹੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ ।

ਬਾਵੀ ਬਹਿ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ ।

ਬਾਵਾ ਕਣਕ ਪਿਸਾਵੇਗਾ,
ਬਾਵੀ ਬਹਿ ਕੇ ਗੁੰਨ੍ਹੇਗੀ ।

ਬਾਵੀ ਮੰਨ ਪਕਾਵੇਗੀ,
ਬਾਵਾ ਬੈਠਾ ਖਾਵੇਗਾ ।