
ਕਿੱਕਲੀ
ਰਵੇਲ ਸਿੰਘ (ਇਟਲੀ)
ਕਿੱਕਲੀ ਹਾਣ ਦੀਆਂ ਦੋ ਕੁੜੀਆਂ, ਜਾਂ ਮੁਟਿਆਰਾਂ ਆਪਸ ਵਿਚ ਮਿਲ ਕੇ ਪਾਉਂਦੀਆਂ ਹਨ, ਜਿਸ ਲਈ ਖੁੱਲ੍ਹੇ ਥਾਂ ਦੀ ਲੋੜ ਹੁੰਦੀ ਹੈ ,ਪਿੰਡਾਂ ਥਾਵਾਂ ‘ਤੇ ਪਹਿਲਾਂ ਘਰਾਂ ਦੇ ਵਿਹੜੇ ਆਮ ਤੌਰ ‘ਤੇ ਖੁਲ੍ਹੇ ਹੁੰਦੇ ਹਨ , ਜਿਨ੍ਹਾਂ ਵਿਚ ਜੋੜੀ ਬਣਾ ਕੇ ਕਿੱਕਲੀ ਪਾਈ ਜਾਂਦੀ ਹੈ, ਕੁੜੀਆਂ ਮੁਟਿਆਰਾਂ ਕਿਕਲੀ ਪਾਉਣ ਤੋਂ ਪਹਿਲਾਂ ਆਪਣੀਆਂ ਚੁੰਨੀਆਂ ਲੱਕ ਨਾਲ ਬਨ੍ਹ ਲੈਂਦੀਆਂ ਹਨ ਤੇ ਖੁਲ੍ਹੇ ਵੇਹੜੇ ਵਿਚ ਨੰਗੇ ਪੈਰੀਂ ਖਲੋ ਕੇ ਇੱਕ ਦੂਜੀ ਦੇ ਦੋਹਾਂ ਹੱਥਾਂ ਦੇ ਅੰਗੂਠੇ ਪੱਕੀ ਤਰਾਂ ਫੜ ਕੇ ਬਾਹਵਾਂ ਦਾ ਕਰਾਸ ਬਣਾਈ ਅਪਨੇ ਆਪ ਨੂੰ ਪਿੱਛੇ ਨੂੰ ਪੂਰਾ ਤਾਣ ਲਾ ਕੇ ਕੱਸ ਕੇ ਅੱਡੀ ਦੇ ਛੜੱਪੇ ਨਾਲ “ਜਦੋਂ ਧੜੰਮ ਧੜੰਮ ” ਕਰਦੀ ਅੱਡੀਆਂ ਦੇ ਗੇੜੇ ਵਿਚ ਜਦੋਂ ਕਿੱਕਲੀ ਪਾਉਂਦੀਆਂ ਹਨ ,ਤਾਂ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ।
ਕਿੱਕਲੀ ਕਲੀਰ ਦੀ,
ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ,
ਸੁੰਦਰ ਕਢਾਈ ਦਾ ।
ਕਿੱਕਲੀ ਕਲੀਰ ਦੀ,
ਭਾਬੀ ਮੇਰੇ ਵੀਰ ਦੀ,
ਘਰ ਮੇਰੇ ਭਾਈ ਦਾ,
ਖੰਡ ਘਿਓ ਖਾਈਦਾ ।
ਕਿੱਕਲੀ ਕਲੀਰ ਦੀ,
ਪੱਗ ਮੇਰੇ ਬਾਪ ਦੀ,
ਦੁਪੱਟਾ ਮੇਰੀ ਮਾਂ ਦਾ,
ਦਾਗ ਨਹੀਓਂ ਲਾਈਦਾ ।
ਕਿੱਕਲੀ ਕਲੀਰ ਦੀ,
ਭੈਣ ਮੇਰੇ ਵੀਰ ਦੀ,
ਸਹੁਰਿਆਂ ਦੇ ਘਰ ਹੁੰਦਾ,
ਟੌਹਰ ਹੈ ਜਵਾਈ ਦਾ ।
ਕਿੱਕਲੀ ਕਲੀਰ ਦੀ,
ਘੁੰਮ ਘੁੰਮ ਜਾਈਦਾ,
ਏਸ ਨਵੇਂ ਯੁੱਗ ਵਿੱਚ
ਮੁੱਲ ਹੈ ਪੜ੍ਹਾਈਦਾ।
Read more
ਅਲੋਪ ਹੁੰਦੇ ਜਾ ਰਹੇ ਸ਼ਬਦ…
ਲੋਰੀ…
ਮੁੰਡੇ ਨੂੰ ਨਹਾਉਣ ਦੀ ਰਸਮ