ਹਰਵਿੰਦਰ ਸਿੰਘ
ਇਹ ਵੇਹੜਾ ਬਾਬੇ ਨਾਨਕ ਦਾ
ਇਹ ਵਾਰਿਸ ਸ਼ਾਹ ਦਾ ਘਰ
ਇਹ ਨਗਰੀ, ਮੀਆਂ ਮੁਹੰਮਦ ਦੀ
ਇਹ ਬੁੱਲ੍ਹੇ ਸ਼ਾਹ ਦਾ ਦਰ
ਇਹ ਬਸਤੀ ਸ਼ਾਹ ਹੁਸੈਨ ਦੀ
ਇਹ ਮਾਧੋ ਲਾਲ ਦੀ ਜੂਹ
ਇਹ ਰੋਹੀ ਖਵਾਜਾ ਸਾਹਬ ਦੀ
ਏਥੇ ਵੱਸਦਾ ਪਿਆ ਏ ਬਾਹੂ
ਇਹ ਡੇਰਾ ਏ ਬਖਤਿਆਰ ਦਾ
ਇਹ ਹਰ ਦਰਵੇਸ਼ ਦੀ ਰਾਹ
ਵੰਡ ਪੈ ਗਈ ਲਹਿੰਦੇ ਚੜ੍ਹਦੇ ਦੀ
ਇੱਕ ਇਹ ਤੇ ਇੱਕ ਉਹ ਪੰਜਾਬ
ਇਹਨੂੰ ਇਕੋ ਕਹਿ ‘ਹਰਵਿੰਦਰਾ’
ਇਹਨੂੰ ਕਹਿ
****
ਸਿਰ ਤੇ ਤੱਪਦਾ ਸੂਰਜ ਪੈਰਾਂ ਹੇਠਾਂ ਥਲ
ਜੇਕਰ ਸਿਦਕ ਮੁਕੰਮਲ ਹੈ ਮੇਰੇ ਨਾਲ ਚੱਲ
ਮੈਂ ਖੁਸ਼ ਰਹਿਣ ਦੇ ਮੰਨਦਾ ਹਾਂ ਉਪਦੇਸ਼ ਤੇਰੇ
ਤੂੰ ਜੀਅ ਕੇ ਤਾਂ ਵਿਖਾ ਕਦੇ ਮੇਰਾ ਇੱਕ ਪਲ
ਜਿਸ ਵਿਚ ਤੂੰ ਅੱਜ ਸਾਡੇ ਘਰ ਸੜਵਾ ਰਿਹਾ ਏਂ
ਏਸੇ ਅੱਗ ਤੇਰੇ ਮਹਿਲਾਂ ਵਿਚ ਵੜਨਾ ਕੱਲ੍ਹ
ਸੋਚ ਰਿਹਾ ਵਾਂ ਕਿਉਂ ਤੇਰੇ ਹੁੰਦਿਆਂ ਸੁੰਦਿਆਂ
ਦਿਲ ਔਂਤਰ ਜਾਣੀਆਂ ਪੀੜਾਂ ਨੇ ਲਿਆ ਏ ਮੱਲ
ਲੋਕੀਂ ਤੇਰਾ ਹਾਲ ਹਰਵਿੰਦਰਾ ਕਿੰਝ ਦੱਸਣ
ਗੂੰਗਿਆਂ ਹੱਥ ਸੁਨੇਹੇ ਘੱਲ ਚਾਹੇ ਨਾ ਘੱਲ
****

Read more
ਕਿਰਤਪਾਲ
ਜਗਦੀਪ ਜਵਾਹਰਕੇ
ਗੁਰਭਜਨ ਲਾਸਾਨੀ