February 6, 2025

ਕਵਿਤਾ : ਤਬੀਅਤ

ਸੰਦੀਪ ਔਲਖ

ਜੇਕਰ ਤਬੀਅਤ ਜੋੜ ਨਈ ਖਾਂਦੀ
ਜਾ ਕਿਸਮਤ ਵੀ ਮੋੜ ਨਈ ਖਾਂਦੀ

ਮਾਂ ਪੁੱਤਰ ਤੋਂ ਪਹਿਲਾਂ, ਰੋਟੀ
ਭਾਵੇਂ ਹੋਵੇ ਲੋੜ , ਨਈ ਖਾਂਦੀ

ਤੇਰੇ ਅੰਦਰ ਥੁੜ ਗਿਆ ਜਿਹੜਾ
ਤੈਨੂੰ ਓਹਦੀ ਥੋੜ ਨਈ ਖਾਂਦੀ ?

ਗ਼ੁਰਬਤ ਗ਼ੈਰਤ ਖਾ ਜਾਵੇ ਤੇ
ਮਰ ਜਾਂਦੀ ਏ, ਰੋੜ ਨਈ ਖਾਂਦੀ

ਤੇਰੀ ਲੋਰ ਦਾ ਘੁਣ ਲੱਗਾ ਏ
ਤਾਂ ਹੱਡਾਂ ਨੂੰ ਤੋੜ ਨਈ ਖਾਂਦੀ