
ਤੂੰ ਕਿਹਾ ਸੀ
ਤੂੰ ਕਿਹਾ ਸੀ,
ਆਪਣੇ ਆਪ ਨੂੰ ਗੰਢ ਮਾਰ।
ਕਿਨਾਰਿਆਂ ਦੇ ਅੰਦਰ ਵਹਿ,
ਕਿਨਾਰਿਆਂ ਨੂੰ ਖੋਰ ਨਾ,
ਕਿਨਾਰਿਆਂ ਦੇ ਹੁਕਮ ‘ਚੋ ਬੱਝ।
ਸਾਊ ਬਣ,
ਬੀਬਾ ਬਣ।
ਪੁਲ ਦੇ ਹੇਠਾਂ ਦੀ ਵਗ,
ਪੁਲ ਤੇ ਪਾਣੀ ਦਾ ਧਰਮ ਪਾਲ।
ਸਮਾਧੀ ‘ਚ ਨਾ ਬੈਠ ,
ਸਮਾਧੀ ਵਰਗਾ ਹੋ।
ਪੈਰਾਂ ਨੂੰ ਰਾਹਾਂ ਨਾਲ ਨਹੀਂ,
ਰਾਹਾਂ ਨੂੰ ਪੈਰਾਂ ਨਾਲ ਬੰਨ੍ਹ।
ਭੰਗਵਾਂ ਰੰਗ,
ਮੁੰਦਰਾਂ,
ਯੋਗ,
ਤਪੱਸਿਆ,
ਸਾਧਨਾ,
ਮਰਿਆਦਾ,
ਸਭ ਮੈਨੂੰ ਸਮਰਪਿਤ ਕਰਦੇ।
ਫਿਰ ਦਸਾਂਗੀ,
ਤੇਰੇ,
ਮੇਰੇ ਲਈ ਕੀ ਅਰਥ ਹਨ।
ਇਹ ਵੀ ਦਸ ਦੇਵਾਂਗੀ,
ਤੇਰੇ ਕੀ ਅਰਥ ਹਨ।
ਮਿੱਟੀ ਦਾ ਮੋਹ
ਮੈਂ,
ਮੁਰੱਬਿਆਂ,
ਮਿਲਖ਼,
ਜਗੀਰਾਂ ਦਾ,
ਮਾਲਕ ਨ੍ਹੀ ਬਣਨਾ ਚਾਹੁੰਦਾ।
ਮੇਰਾ,
ਢਾਈ ਹੱਥ ਜ਼ਮੀਨ ਦਾ ਵੀ ਦਾਅਵਾ ਨ੍ਹੀ।
ਮੈਂ ਚਾਹੁੰਦਾ ਹਾਂ,
ਏਨੀ ਕੁ ਜਗ੍ਹਾ ਬਖ਼ਸ਼।
ਜੋ ਮਿਲਣ ਜੋਗੀ ਹੋਵੇ,
ਸ਼ਿਕਵੇ ਸ਼ਿਕਾਇਤਾਂ ਕਰਨ,
ਤੇ ਲੜਣ ਜੋਗੀ ਹੋਵੇ।
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼