ਕੀ ਹੋਇਆ ਜੇ ਹੈ ਲਫ਼ਜ਼ਾਂ ਤੋਂ ਖ਼ਫ਼ਾ ਤਾਂ।
ਕਲਮ ਦਾ ਆਸਰਾ ਹੁੰਦੈ ਸਫ਼ਾ ਤਾਂ।
ਸਫ਼ਾ ਕੋਰਾ ਤੇ ਮੈਲੇ ਸ਼ਬਦ ਮੇਰੇ,
ਜੇ ਕਲ੍ਹ ਨੂੰ ਬਣ ਗਏ ਇਹ ਫ਼ਲਸਫ਼ਾ ਤਾਂ।
ਇਹ ਮੁੜ-ਮੁੜ ਕੇ ਤੇਰੀ ਚੁਪ ਤੋੜਦੇ ਨੇ,
ਮੇਰੇ ਬੋਲਾਂ ਨੂੰ ਬਖ਼ਸ਼ੀਂ ਇਸ ਦਫ਼ਾ ਤਾਂ।
ਕਿਸੇ ਨੂੰ ਤਾਂ ਗਿਲਾ ਹੋਵੇਗਾ ਇਸ ‘ਤੇ,
ਕਿਸੇ ਦੇ ਨਾਲ ਜੇ ਕੀਤੀ ਵਫ਼ਾ ਤਾਂ।
ਅਸੀਂ ਉਮਰਾਂ ਗਵਾ ਕੇ ਜਾਣਿਆ ਹੈ,
ਕਿ ਨੁਕਸਾਨਾਂ ‘ਚ ਹੀ ਹੁੰਦੈ ਨਫ਼ਾ ਤਾਂ।
****

Read more
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ
ਅਫ਼ਰੋਜ਼ ਅੰਮ੍ਰਿਤ