February 6, 2025

ਸ਼ਮੀਲ

ਕਵਿਤਾ ਮੇਰੇ ਅੰਦਰ…

ਕਵਿਤਾ ਮੇਰੇ ਅੰਦਰ
ਥੋੜ੍ਹੀ ਥੋੜ੍ਹੀ ਉਤਰਦੀ ਹੈ
ਮੁੱਲ ਦੇ ਦੁੱਧ ‘ਤੇ
ਜਿੰਨੀ ਕੁ ਮਲਾਈ ਆਉਂਦੀ ਹੈ
ਮਿਲਾਵਟੀ ਜ਼ਿੰਦਗੀ ਜਿਊਂਦਿਆਂ
ਪੇਤਲਾ ਹੋ ਗਿਆ ਹਾਂ
ਪਾਣੀ ਜ਼ਿਆਦਾ
ਦੁੱਧ ਥੋੜ੍ਹਾ ਹੈ
ਰੱਬ ਜਦ ਚਲਾਏਗਾ
ਫੈਟ ਵਾਲੀ ਮਸ਼ੀਨ
ਕੀ ਮੂੰਹ ਦਿਖਾਵਾਂਗਾ
ਪਾਣੀ ਪਾਣੀ ਹੋ ਜਾਵਾਂਗਾ….