ਆਵਾਜ਼ ਤਾਂ ਦੇ
ਭਾਵੇਂ
ਕਾਲਾ ਸਿਆਹ ਹਨ੍ਹੇਰਾ ਹੈ
ਤੇ ਅਨੰਤਾਂ ਦਾ ਨਿਰੰਤਰਤਾ
ਜੋ
ਵੰਗਾਰ ਸੀ
ਅੱਜ ਪਰਿੰਦੇ ਦੇ
ਅੰਤ ਦਾ ਸਬੱਬ ਬਣ ਰਹੀ ਹੈ
ਪਰ
ਕਿੰਝ ਛੱਡ ਦੇਵਾਂ
ਬ੍ਰਹਿਮੰਡ ਦਾ
ਦੂਸਰਾ ਕਿਨਾਰਾ ਫਰੋਲਣ ਦੀ ਜ਼ਿੱਦ
ਹੰਭੇ ਖੰਭਾਂ ਨਾਲ
ਮੈਂ ਅਜੇ ਵੀ ਉਲੰਘ ਸਕਦਾ ਹਾਂ
ਛੋਟੇ ਵੱਡੇ ਰੱਬਾਂ ਦੇ ਪਰਛਾਵੇਂ
ਡੀਕ ਸਕਦਾ ਹਾਂ
ਕਈ ਸਮੁੰਦਰ
ਪੰਜਿਆਂ ‘ਚ ਲੈ ਕੇ ਉੱਡ ਜਾਵਾਂ
ਧਰਤੀ ਵਰਗੇ ਕਈ ਗਰਹਿ
ਮੈਂ ਚੀਰ ਜਾਵਾਂਗਾ ਹਰ ਕਾਲਖ
ਆਖਰੀ ਸੂਰਜ ਦੀ ਖਾਤਿਰ
ਪਰ ਤੂੰ ਇਕ ਵਾਰ ਤਾਂ ਕਹਿ
”ਤੂੰ ਮੁਹੱਬਤ ਖਾਤਿਰ
ਏਨਾ ਕੁ ਵੀ ਉੱਡ ਸਕਦੈ”

Read more
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ
ਅਫ਼ਰੋਜ਼ ਅੰਮ੍ਰਿਤ