ਜਾਣ-ਪਹਿਚਾਣ
ਪਿੰਡ : ਜੰਡਿਆਲਾ ਗੁਰੂ
ਜ਼ਿਲ੍ਹਾ : ਅੰਮ੍ਰਿਤਸਰ
ਸੰਪਰਕ : 87280-23109
ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਮਰਹੂਮ ਪੰਥਕ ਕਵੀ/ਪੰਜਾਬੀ ਸਾਹਿਤਕਾਰ ਸ. ਤਰਲੋਕ ਸਿੰਘ ਦੀਵਾਨਾ ਜੀ (ਜੰਡਿਆਲਾ ਗੁਰੂ) ਦੇ ਸਪੁੱਤਰ ਹਨ ਅਤੇ ਮਰਹੂਮ ਗ਼ਜ਼ਲਗੋ/ਚਿੱਤਰਕਾਰ ਸ. ਸੁਖਵੰਤ ਆਰਟਿਸਟ (ਜਲੰਧਰ) ਦੇ ਦਾਮਾਦ ਹਨ। ਜੰਡਿਆਲਾ ਗੁਰੂ (ਅੰਮ੍ਰਿਤਸਰ) ਦੇ ਵਸਨੀਕ ਸ਼ੁਕਰਗੁਜ਼ਾਰ ਸਿੰਘ ਨੂੰ ਨੌਜਵਾਨ ਪੰਥਕ ਕਵੀ; ਪੰਜਾਬੀ ਸਾਹਿਤਕਾਰ/ਕਵੀ ਖ਼ਿਤਾਬ ਹਾਸਿਲ ਹਨ। ਉਹ ਪੰਜਾਬੀ ਸਾਹਿਤ ਸਭਾ (ਰਜਿ:) ਜੰਡਿਆਲਾ ਗੁਰੂ ਦੇ ਪ੍ਰਧਾਨ, ਸ਼੍ਰੋਮਣੀ ਪੰਥਕ ਕਵੀ ਸਭਾ ਦੇ ਕਾਨੂੰਨੀ ਸਲਾਹਕਾਰ ਅਤੇ ਦੂਰਦਰਸ਼ਨ ਪੰਜਾਬੀ (ਜਲੰਧਰ) ਦੇ ਐਂਕਰ ਵੀ ਹਨ।
ਵਿੱਦਿਅਕ ਯੋਗਤਾ : ਬੀ.ਕਾਮ., ਐਲ.ਐਲ.ਬੀ., ਐਲ.ਐਲ.ਐਮ., ਐਮ.ਏ. (ਪੁਲਿਸ), ਐਮ.ਏ. (ਪੰਜਾਬੀ)
ਐ ਦਿਲਾ….!
ਚੱਲ ਆ ਖੁਸ਼ੀਆਂ ਲੱਭੀਏ…
ਮੀਂਹ ਦੀਆਂ ਕਣੀਆਂ ਚੋਂ..
ਟਾਹਣੀ ਸੰਗ ਝੂਲਦੇ ਪੱਤਿਆਂ ਚੋਂ..
ਵਗਦੇ ਪਾਣੀਆਂ ਚੋ…
ਰੂਹ ਦੇ ਹਾਣੀਆਂ ਚੋਂ…
ਬੱਚਿਆਂ ਦੀਆਂ ਢਾਣੀਆਂ ਚੋਂ..
ਚੱਲ ਆ ਖ਼ੁਸ਼ੀਆਂ ਲੱਭੀਏ…!
ਚੱਲ ਆ ਖ਼ੁਸ਼ੀਆਂ ਲੱਭੀਏ…
ਫੁੱਟ ਪਾਥਾਂ ‘ਤੇ ਬੈਠੇ
ਦਿਲ ਦੇ ਸੱਚਿਆਂ ਚੋਂ
ਲੂਆਂ ਵਿਚ ਮਚਿਆਂ ਚੋਂ
ਉਮਰੋਂ ਕੱਚਿਆਂ ਚੋਂ…
ਚੱਲ ਆ ਖ਼ੁਸ਼ੀਆਂ ਲੱਭੀਏ…!
ਚੱਲ ਆ ਖੁਸ਼ੀਆਂ ਲੱਭੀਏ…!
ਸੰਗ ਤੁਰਦੀਆਂ ਸ਼ਾਂਤ ਕਾਲੇ
ਹਨੇਰਿਆਂ ਚੋਂ…
ਹਾਮੀ ਭਰਦੇ
ਤੜਕ ਸਵੇਰਿਆਂ ਚੋਂ…
ਚੱਲ ਆ ਖ਼ੁਸ਼ੀਆਂ ਲੱਭੀਏ…!
ਰਿਸ਼ਤਿਆਂ ਵਿਚੋਂ
ਕੁਝ ਤੇਰਿਆਂ ਚੋਂ
ਕੁਝ ਮੇਰਿਆਂ ਚੋਂ…
ਚੱਲ ਆ ਖ਼ੁਸ਼ੀਆਂ ਲੱਭੀਏ…!
ਲੱਭੀਏ ਸੰਤੁਸ਼ਟੀ…!
ਛੱਡ ਕੇ ਵੱਡੇ ਹੋਟਲ,
ਅਫ਼ਸਰਪੁਣੇ ਦੀਆਂ ਦਹਿਲੀਜ਼ਾਂ…
ਚੱਲ ਆ ਖ਼ੁਸ਼ੀਆਂ ਲੱਭੀਏ…!

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ