
ਪਿਆਰ
ਜਿਵੇਂ
ਪਲਾਸਟਿਕ ਸਰਜਰੀ ਦਾ
ਸਰਜਨ
ਇਕ ਅੰਗ ਦਾ ਮਾਸ
ਦੂਜੇ ਫੱਟ ‘ਚ ਭਰ ਦਿੰਦਾ
ਫਿਰ
ਦੇਹ ਦੀ ਮਿੱਟੀ
ਵੇਖਦੀ
ਮਿੱਟੀ ‘ਚ
ਮਿੱਟੀ ਦਾ ਗੋਣਾ
ਹੋਣਾ
ਵਿਗਸ ਰਹੇ ਸ਼ਬਦ
ਛੱਪ ਛੱਪ ਛੱਪ ਛੱਪ
ਟੱਬ ਚ ਬੈਠੀ ਜਪ
ਲਗਾਤਾਰ ਇਕ ਲੈਅ ‘ਚ
ਮਾਰੀ ਜਾ ਰਹੀ
ਪਾਣੀ ਚ ਹੱਥ
ਪੈਣ ਲੱਗ ਪਿਆ ਮੀਂਹ
ਹੱਸਦੀ ਹੱਸਦੀ ਬੋਲੇ ਜਪ
‘ਓ ਪੱਪ ਜੀ ਮਮ’
ਵਿਹੜੇ ਵਿੱਚ ਵੀ
ਟੱਬ ਵਿਚ ਵੀ
ਬਣ ਬਿਨਸ ਰਹੇ
ਪਾਣੀ ਦੇ ਬੁਲਬੁਲੇ
ਨੰਨ੍ਹੇ ਬੁੱਲ੍ਹਾਂ
ਬੋਲਾਂ ਵਿੱਚ
ਨੱਚ ਰਹੇ
ਵਿਗਸ ਰਹੇ ਸ਼ਬਦ ।
ਜਿਊਂਣ ਦਾ ਸਬੱਬ
ਜਨਮ ਦੇ
ਕੁਝ ਕਾਰਨ ਹੁੰਦੇ ਨੇ
ਜਿਊਂਣ ਦੇ ਵੀ
ਤੇ ਆਖ਼ਿਰ
ਮਰਨ ਦੇ ਵੀ
ਮਨੁੱਖ ਹੋਣ ਨਾਤੇ
ਆਪਣੇ ਕਰਮ
ਅਤੇ ‘ਤੇਰੇ’ ਹੁਕਮ ਵਿਚਕਾਰਲੀ
ਹੱਦ ‘ਤੇ
ਮੋਰਚਾ ਖੋਲ੍ਹੀ ਰੱਖਾਂਗਾ ਮੈਂ
ਡਟਿਆ ਰਹਾਂਗਾ
ਕਿ
ਬਣ ਸਕਾਂ ਤਾਂ ਤੇਰੇ ਲਈ
ਜਿਊਂਣ ਦਾ
ਸਬੱਬ ਬਣ ਸਕਾਂ।
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼