February 6, 2025

ਮਨਜੋਤ

ਇਕ ਬਾਗ ਮੁਹੱਬਤ ਵਾਲਾ

ਇੱਕ ਸਫੇਦ, ਸ਼ਾਂਤ ਉਹ ਪਾਣੀ ਵਾਲਾ ਫੁਹਾਰਾ
ਡੁੱਲਦਾ ਰਾਣੀ ਦੇ ਹੰਝੂਆਂ ਨਾਲ ਗਿਆ
ਜੀ ਫੁੱਲਾਂ ਵਾਲਾ ਬਾਗ ਸੀ ਮਹਿਕਦਾ
ਅੱਜ ਭਰਿਆ ਹੁਸੜੀਆਂ ਖੁਸ਼ੀਆਂ ਤੋਂ ਪਿਆ
ਮੱਠੀ ਮੱਠੀ ਹਵਾ ਵੀ
ਲੂਹ ਕੰਢਿਆਂ ਨੂੰ ਠਾਰਦੀ ਰਹੀ
ਧਰਤ ਅਸਮਾਨ ਦਾ ਮੇਲ ਹੈ ਹੋਇਆ
ਦੁਮੇਲਾਂ ਨੇ ਗੱਲ ਆਣ ਹੈ ਕਹੀ
ਕੋਈ ਡੁੱਬੀ ਜਾਂਦਾ ਕੋਈ ਖੁੱਭੀ ਜਾਂਦਾ
ਇਹ ਰੰਗਾਂ ਨੇ ਕੀਤਾ ਕਹਿਰ ਜੋ ਵੇਖੋ
ਕੰਨਾਂ ਵਿੱਚ ਟਹਿਲਣ ਵਾਲੀਆਂ
ਤੇ ਛਣਕਦੀਆਂ ਨੇ ਚੂੜੀਆਂ
ਸੱਗੀ ਫੁੱਲਾਂ ਦੀ ਆਈ ਲਹਿਰ ਤੇ ਵੇਖੋ
ਪਾਣੀ ਵਰਗਾ ਸਾਫ਼ ਦਿਲ
ਰਾਣੀ ਦਾ ਸਰਮਾਇਆ ਏ
ਚਲ ਨੀ ਰਾਣੀਏ ਚਾਨਣ ਬਣਜਾ
ਚੰਨ ਰਾਜਾ ਵਿਹੜੇ ਆਇਆ ਏ
ਭੌਰ ਗੱਲਾਂ ਨੇ ਕਰਨ ਲੱਗੇ
ਫੁੱਲ ਖੁਸ਼ੀਆਂ ਨਾਲ ਖਿੜਣ ਨੇ ਲੱਗੇ
ਰਾਜਾ ਰਾਣੀ ਦਾ ਮੇਲ ਹੈ ਹੋਇਆ
ਚਿੜੀਆਂ ਤੇ ਗਿਲਹਰੀਆਂ ਨੂੰ ਓਹੀ ਸਫੇਦ,
ਸ਼ਾਂਤ ਜਿਹਾ ਫੁਹਾਰਾ ਚੇਤੇ ਆਇਆ ਏ