February 6, 2025

ਮਨੀਤ ਬਰਾੜ

ਇਹ ਗੁੱਡੀਆਂ

ਇਹ ਗੁੱਡੀਆਂ
ਨਾਜ਼ੁਕ ਕਲੀਆਂ, ਜਵਾਨੀ ਹਰੀਆਂ
ਧੁੱਪੇ ਪਲ਼ੀਆਂ, ਜੇਠੀਂ ਬਲ਼ੀਆਂ
ਫੇਰ ਆਈਆਂ ਕਣੀਆਂ
ਲਾਲ ਪਰੀਆਂ, ਡਾਲ਼ੋਂ ਝੜ੍ਹੀਆਂ
ਚੁੱਲ੍ਹੇ ਚੜ੍ਹੀਆਂ, ਹਰਦਮ ਸੜੀਆਂ
ਸੇਕ ‘ਚੋਂ ਨਿਕਲ਼, ਸੇਕ ‘ਚ ਵੜੀਆਂ
ਖ਼ਾਕ ਹੋ ਉੱਡੀਆਂ
ਇਹ ਗੁੱਡੀਆਂ