January 19, 2026

ਅੰਕਿਤ ਮਨਚੰਦਾ

ਇੱਕ ਵਜ੍ਹਾ

ਆਓ ਆਪਾਂ ਹੱਸਣ ਦੀ ਕੋਈ ਵਜ੍ਹਾ ਲੱਭਦੇ ਆਂ,
ਹੋਵੇ ਨਾ ਜਿੱਥੇ ਕੋਈ ਦੁੱਖ,
ਇੱਦਾਂ ਦੀ ਕੋਈ ਜਗ੍ਹਾ ਲੱਭਦੇ ਹਾਂ,
ਬਹੁਤ ਟਾਈਮ ਗੁਜ਼ਾਰ ਲਿਆ ਹਨੇਰਿਆਂ ‘ਚ ਯਾਰਾ,
ਆ ਹਨੇਰੀ ਰਾਤਾਂ ‘ਚ ਹੀ
ਇਕ ਉਮੀਦ ਦੀ ਸਵੇਰ ਲੱਭਦੇ ਹਾਂ।

ਇਹ ਜਰੂਰੀ ਤਾਂ ਨਹੀਂ

ਮੇਰੀ ਮੁਹੱਬਤ,
ਕੋਈ ਮਜਬੂਰੀ ਤਾਂ ਨਹੀਂ,
ਜੇ ਮੈ ਓਨੂੰ ਚਾਹੁਣਾ
ਉਹ ਵੀ ਮੈਨੂੰ ਚਾਵੇ ਇਹ ਕੋਈ ਜ਼ਰੂਰੀ ਤਾਂ ਨਹੀਂ,
ਉਹਨੇ ਘਰ ਕੀਤਾ ਹੈ ਮੇਰੇ ਦਿਲ ‘ਚ,
ਇਹ ਕੀ ਘੱਟ ਏ?
ਹੁਣ ਉਹ ਮੇਰੀ ਅੱਖਾਂ ‘ਚ ਵੀ
ਵੱਸ ਜਾਵੇ ਇਹ ਕੋਈ ਜ਼ਰੂਰੀ ਤਾਂ ਨਹੀਂ।

ਜੀਣ ਦਾ ਸਲੀਕਾ

ਏ ਬੰਦੇ,
ਤੂੰ ਜ਼ਿੰਦਗੀ ਨੂੰ ਜੀ
ਇਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰ,
ਸੁਪਨੇ ਤੂੰ ਜਿਹਨੇ ਮਰਜ਼ੀ ਵੇਖ
ਇਹਨਾਂ ‘ਚ ਉਲਝਣ ਦੀ ਕੋਸ਼ਿਸ਼ ਨਾ ਕਰ,
ਆਪਣੇ ਦੋਵੇਂ ਹੱਥ ਖੋਲ੍ਹ
ਖੁੱਲ ਕੇ ਜੀਅ
ਇਹ ਖ਼ੂਬਸੂਰਤ ਜ਼ਿੰਦਗੀ ਨੂੰ
ਘੁੱਟ ਕੇ ਜੀਣ ਦੀ ਕੋਸ਼ਿਸ਼ ਨਾ ਕਰ,
ਜੋ ਮਿਲਿਆ ਜ਼ਿੰਦਗੀ ‘ਚ
ਓਹਦੇ ‘ਚ ਖੁਸ਼ ਰਹਿ,
ਐਵੇਂ ਹੀ ਲੋਕਾਂ ਦੇ ਸੁੱਖ ਦੇਖ
ਖੁਦ ਨੂੰ ਦੁਖੀ ਕਰਨ ਦੀ ਕੋਸ਼ਿਸ਼ ਨਾ ਕਰ।