January 17, 2025

ਜਸਪ੍ਰੀਤ ਬੈਂਸ

ਦਿਲ ਦੀ ਹੂਕ

ਦਿਲ ਦੀ ਹੂਕ
ਜ਼ੁਬਾਨ ਦੀ ਚੀਕ ਨਹੀਂ ਬਣੀ
ਜ਼ਿਹਨ ਦਾ ਦਰਦ
ਅਜੇ ਵਿਰਲਾਪ ਨਹੀਂ ਹੋਇਆ
ਆਂਦਰਾਂ ਦੀ ਖੋਹ
ਅਜੇ ਉਵੇਂ ਹੀ ਖਿੱਚ ਪਾਉਂਦੀ
ਅੱਖਾਂ ਦੇ ਹੰਝੂ
ਦਿਲ ਵਿੱਚ ਧੁਖਦੇ ਅੰਗਿਆਰ ਨੇ
ਹੱਥਾਂ ਦੀ ਪਕੜ
ਸਭ ਕੁਝ ਨੂੰ ਛੱਡਣ ਨੂੰ ਤਿਆਰ
ਪੈੜ ਚਾਲ ਅਜੇ
ਥਿੜਕ ਜਾਂਦੀ ਹਰ ਆਹਟ ਨਾਲ
ਜਿਊਣਾ ਹਰ ਰੋਜ਼
ਉਸ ਇੱਕ ਮਰਨੇ ਦੀ ਪਰਿਕਰਮਾ
ਉੱਥੇ ਰੋਜ਼ ਦੇ ਮਰਨੇ ਵਿੱਚ
ਬਿਰਹਾ ਨੂੰ ਸੁਲਤਾਨ ਕਰਨਾ ਔਖਾ
ਬਿਰਹਾ ਦੀ ਸਦੀਵੀ ਸਲਤਨਤ ਵਿੱਚ
ਸੁਕਰਾਤ ਤੋਂ ਉਰਾਂ ਕੋਈ ਮੁਕਾਮ ਨਹੀਂ