ਨਵ-ਜਾਗਰਣ
ਜਦ ਰੁੱਖ ਵੱਢਿਆ ਜਾਂਦੈ
ਜੰਗਲ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ
ਪਸ਼ੂ-ਪਰਿੰਦੇ,
ਬਿਰਖ ਜੋ ਸਭ ਇਹ ਘਟਨਾ ਦੇਖਦੇ ਨੇ
ਉਦਾਸ ਹੋ ਜਾਂਦੇ ਨੇ
ਤੁਹਾਡੀਆਂ ਅੱਖਾਂ ਉੱਤੇ ਕਾਲ਼ੇ ਕੱਫਣ ਨੇ
ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ
ਤੁਸੀਂ ਜੰਗਲ ਦੀ ਨਸਲਕੁਸ਼ੀ ਨੂੰ
ਵਿਕਾਸ ਦਾ ਨਾਂ ਦਿੰਦੇ ਹੋ ?
ਵਿਛਾ ਦਿਓ ਕਾਲ਼ਾ ਕੱਫਣ
ਵਰ੍ਹਾਉਂਦੇ ਰਹਿਣਾ
ਉਸ ਉੱਤੇ ਖ਼ੂਨ ਪੀੜੀ ਦਰ ਪੀੜੀ
ਹਰੇ ਸੂਰਜ ਨੂੰ ਡਕਾਰ ਜਾਣਾ
ਆਕਸੀਜਨ ਦਾ ਸਿਲੰਡਰਾਂ ਵਿਚ ਘਰ ਪਾ ਲੈਣਾ
ਜੈਵਿਕ-ਵਿਭਿੰਨਤਾ ਦਾ ਕੋਮਾ ‘ਚ ਪਹੁੰਚਣਾ
ਪਾਣੀ ਦੇ ਸਰੀਰ ਵਿਚ ਪਾਣੀ ਦੀ ਕਮੀ
ਚੌਗਿਰਦੇ ਵਿਚ ਕੇਵਲ
ਮਨੁੱਖੀ ਅੱਖ ਦਾ ਦਿੱਸਣਾ
ਹੋਰ ਭਲਾਂ ਵਿਕਾਸ ਕੀ ਹੁੰਦੈ?

Read more
ਕਿਰਤਪਾਲ
ਜਗਦੀਪ ਜਵਾਹਰਕੇ
ਗੁਰਭਜਨ ਲਾਸਾਨੀ