ਉਨ੍ਹਾਂ ਰਾਹਾਂ ‘ਤੇ
ਉਨ੍ਹਾਂ ਰਾਹਾਂ ‘ਤੇ ਮੈਂ ਇਕੱਲੀ ਨਹੀਂ ਸੀ।
ਓਸ ਕੌਤਕ ਇਲਾਹੀ ਵੇਲੇ….,
ਤੂੰ ਸੀ….।
ਪਰ ਹਿੱਸਾ ਤਾਂ ਨਹੀਂ ਸੀ।
ਰਮਿਆ ਰਮਿਆ …… ਸੀ…ਨਾ।
ਤੂੰ ਜਾਣਦੈਂ।
ਚੁਫੇਰ ਗੂੰਜਦੇ ਨਾਦ…..।
ਨਹੀਂ ਸਨ ਝੱਲ ਹੋਣੇ।
ਤੇਰੇ ਕੰਨਾਂ ਥੀਂ ਸੁਣੇ….।
ਉਸ ਵਿਰਾਟ ਰੂਪ ਨੂੰ ਤੱਕਿਆ ਤੇਰੇ ਨੈਣਾਂ ਥੀ ਮੈਂ।
ਪਰ ਅੰਤਰਿ ਭੀ ਨਹੀਂ ਸੀ ਤੂੰ।
ਨਾਲ-ਨਾਲ ਤੁਰਿਆ ਹੁਣ….।
ਧਰਾ ਦੀ ਸਫੈਦ ਤਪਸ਼ ਦੀ ਛੁਹ ਨੇ
ਮੇਰੇ ਅੰਦਰਲੇ ਤੂੰ ਨੂੰ ਪੰਘਰਾ ਦਿੱਤਾ।
ਤੇ ਓਸਦੇ ਹਜ਼ੂਰ …..
ਮੈਂ ਵਹਾ ਦਿੱਤਾ ਸੀ ਤੇਰੇ ਪੰਘਰੇ ਰੂਪ ਨੂੰ।
ਸ਼ੀਤਲ ਸ਼ੀਤਲ…. ਤ੍ਰਿਪ…..ਤ੍ਰਿਪ…..ਤ੍ਰਿਪ।
ਖੰਭੜੀ ਖੰਭੜੀ ਕੰਵਲ-ਘੇਰਾ ਘੱਤ ਗਿਆ।
ਨੇਤਰ ਖੁੱਲ੍ਹੇ…..।
ਖੰਭੜੀ, ਸੁਰਖ਼-ਖੰਭੜੀ ਲਹਿਰਾ ਗਈ।
ਓਸ ਸ਼ੂਨਯ ਹੋ ਚੁੱਕੇ ਕਾਲ ‘ਚ….।
ਨਿਸਤੇਜ ਨੈਣਾਂ ‘ਚੋਂ ਕੂੰਦ ਗਈ ਓਹ ਦ੍ਰਿਸ਼ਟੀ ਤੇਰੀ
ਜਿਸ ਤਕਾਇਆ ਸੀ ਓਹ ਵਿਰਾਟ ਰੂਪ ਕਾਦਰੀ।
ਹੈਂ……।।
ਤੂੰ ਉਡੀਕ ਰਿਹਾ ਸੀ ਸੋਨ ਸੁਨਹਿਰੇ ਦਰ ‘ਤੇ।
ਹੈਂ! ਕਿਵੇਂ !
ਵੱਖ ਵੱਖ, ਤੂੰ… ਮੈਂ, ਮੈਂ….. ਤੂੰ।
ਤੇਰਾ ਰੂਪ ਸੰਵਰਿਆ, ਘੜਿਆ ਓਸ ਰਜ਼ਾ ‘ਚ।
ਇਲਾਹੀ ਰਾਗ ਦਾ ਸਪਤਮ
ਧਰਤ ਮੁਕਤਿ ਮੁਕਤਿ।
ਸਿਖਰਾਂ ਦੀ ਲੋਅ।
ਤੁਰ ਪਏ ਕੈਲਾਸ਼ ਨੂੰ, ਦੋ ਰੂਪ ਕਾਇਆ
ਇੱਕ ਸਾਇਆ।

Read more
ਕਿਰਤਪਾਲ
ਜਗਦੀਪ ਜਵਾਹਰਕੇ
ਗੁਰਭਜਨ ਲਾਸਾਨੀ