February 6, 2025

ਰਾਜ ਕੌਰ

ਕਵਿਤਾਵਾਂ…

*
ਜਟਿਲ ਨਾ ਹੋ
ਸਹਿਜ ਹੋ ਜਾ
ਤੇ ਦੇਖ………

ਸਮੁੰਦਰ ਤੇਰੀ ਅੱਖ ਤੋਂ
ਜ਼ਿਆਦਾ ਗਹਿਰਾ ਨਹੀਂ

*****

*
ਝੀਥਾਂ ਹੁੰਦੀਆਂ ਨੇ
ਚਾਹੇ ਕਿਰ ਕੇ
ਬਾਹਰ ਆ ਜਾਓ
ਜਾ ਫਿਰ ਚਾਨਣ
ਅੰਦਰ ਲੈ ਜਾਓ

*****

*
ਰੁੱਖਾਂ ਤੇ ਉੱਗੇ ਹੋਏ ਪੱਤੇ ਵੀ ਬੋਲਣ
ਨਦੀਆਂ ਦਰਿਆਵਾਂ ਦੇ ਰਾਹ ਪਈਆਂ ਟੋਲਣ
ਫੁੱਲਾਂ ਦਾ ਕੰਮ ਹੈ ਹਵਾਵਾਂ ਦੇ ਅੰਦਰ
ਸੱਜ ਧੱਜ ਕੇ ਬੈਠਣ ਤੇ ਮਹਿਕਾਂ ਨੂੰ ਘੋਲਣ